1 ਸ਼ਬਦ “ਤਾਗ਼ੂਤ” ਤੋਂ ਭਾਵ ਹਰ ਉਹ ਚੀਜ਼ ਰੁ ਜਿਸ ਦੀ ਪੂਜਾ ਅਸਲੀ ਇਸ਼ਟ, ਅੱਲਾਹ ਨੂੰ ਛੱਡ ਕੇ ਕੀਤੀ ਜਾਵੇ ਜਿਵੇਂ ਪੱਥਰ, ਰੁੱਖ਼, ਕਬਰ, ਜਿਉਂਦੇ ਜਾਂ ਮੁਰਦੇ ਮਨੁੱਖ, ਜਾਨਵਰ, ਮੂਰਤੀ, ਚੰਨ, ਸੂਰਜ, ਤਾਰੇ ਆਦਿ) ਇੰਜ ਹੀ ਹਜ਼ਰਤ ਈਸਾ ਅਤੇ ਉਹਨਾਂ ਦੀ ਮਾਤਾ ਮਰੀਅਮ ਅਤੇ ਦੂਜੇ ਨਬੀ ਤੇ ਰਸੂਲ ਅਤੇ ਜਿਹੜੇ ਵੀ ਅੱਲਾਹ ਨੂੰ ਛੱਡ ਕੇ ਦੂਜੇ ਸਾਰੇ ਇਸ਼ਟ ਜਿਨਾਂ ਦੀ ਵੀ ਪੂਜਾ ਕੀਤੀ ਜਾਂਦੀ ਹੇ ਉਹ ਸਾਰੇ ਤਾਗ਼ੂਤ ਅਖਵਾਉਣਗੇ। ਹਜ਼ਰਤ ਉਮਰ (ਰ:ਅ:) ਨੇ ਫ਼ਰਮਾਇਆ ਇਕ ਅਮੀਰ ਵਿਅਕਤੀ ਦੀ ਉਦਾਹਰਨ ਹੇ ਜਿਹੜਾ ਅੱਲਾਹ ਦੀ ਬੰਦਗੀ ਵਿਚ ਨੇਕ ਅਮਲ ਵੀ ਕਰਦਾ ਰਹਿੰਦਾ ਹੇ ਫਿਰ ਅੱਲਾਹ ਉਸ ਨੂੰ ਪਰਖਣ ਲਈ ਸ਼ੈਤਾਨ ਨੂੰ ਭੇਜ ਦਿੰਦਾ ਹੇ ਜਿਸ ਕਾਰਨ ਉਹ ਬੁਰੇ ਕੰਮ ਕਰਨ ਲੱਗ ਪੈਂਦਾ ਹੇ ਇੱਥੋਂ ਤਕ ਕਿ ਉਸ ਦੇ ਚੰਗੇ ਕਰਮ ਵੀ ਬਰਬਾਦ ਹੋ ਜਾਂਦੇ ਹਨ। (ਸਹੀ ਬੁਖ਼ਾਰੀ, ਹਦੀਸ: 4538)