وه‌رگێڕانی ماناكانی قورئانی پیرۆز - وەرگێڕاوی پونجابی - عارف حەلیم

external-link copy
9 : 15

اِنَّا نَحْنُ نَزَّلْنَا الذِّكْرَ وَاِنَّا لَهٗ لَحٰفِظُوْنَ ۟

9਼ ਬੇਸ਼ੱਕ ਅਸੀਂ ਹੀ ਇਸ ਜ਼ਿਕਰ (.ਕੁਰਆਨ) ਦੇ ਉਤਾਰਨ ਵਾਲੇ ਹਾਂ ਅਤੇ ਅਸੀਂ ਹੀ ਇਸ ਦੇ ਰਖਵਾਲੇ ਹਾਂ। 1 info

1 ਇਹ ਕੁਰਆਨ ਦੀ ਇਹ ਆਇਤ ਮਨੁੱਖਾਂ ਲਈ ਇਕ ਚਣੋਤੀ ਹੈ ਅਤੇ ਹਰੇਕ ਲਈ ਇਹ ਜ਼ਰੂਰੀ ਹੈ ਕਿ ਉਹ ਕੁਰਆਨ ਦੇ ਮੋਅਜਜ਼ਿਆਂ ਉੱਤੇ ਇਮਾਨ ਲਿਆਵੇ। ਇਹ ਇਕ ਹਕੀਕਤ ਹੈ ਕਿ ਅਜੇ ਤਕ ਕੁਰਆਨ ਦੇ ਕਿਸੇ ਇਕ ਸ਼ਬਦ ਵਿਚ ਵੀ ਕੋਈ ਤਬਦੀਲੀ ਨਹੀਂ ਹੋਈ। ਭਾਵੇਂ ਕਿ ਕਾਫ਼ਿਰਾਂ ਨੇ ਅਤੇ ਇਸ ਕਿਤਾਬ ਦੇ ਇਨਕਾਰੀਆਂ ਨੇ ਇਸ ਵਿਚ ਤਬਦੀਲੀ ਕਰਨ ਦੀਆਂ ਵਧੇਰੀਆਂ ਹੀ ਕੋਸ਼ਿਸ਼ਾ ਕੀਤੀਆਂ ਪਰ ਉਹ ਸਾਰੀਆਂ ਹੀ ਅਸਫਲ ਹੋਈਆਂ। ਜਿਵੇਂ ਕਿ ਇਸ ਆਇਤ ਵਿਚ ਫ਼ਰਮਾਇਆ ਗਿਆ ਹੈ ਕਿ ਅਸੀਂ ਹੀ ਇਸ ਦੀ ਹਿਫ਼ਾਜ਼ਤ ਕਰਾਂਗੇ। ਅੱਲਾਹ ਦੀ ਕਸਮ ਉਸੇ ਅੱਲਾਹ ਨੇ ਇਸ ਦੀ ਹਿਫ਼ਾਜ਼ਤ ਕੀਤੀ ਹੈ ਜਦ ਕਿ ਦੂਜੀਆਂ ਆਸਮਾਨੀ ਕਿਤਾਬਾਂ ਵਿਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਹੋ ਚੁੱਕੀਆਂ ਹਨ।

التفاسير: