ការបកប្រែអត្ថន័យគួរអាន - ការបកប្រែជាភាសាប៉ង់ជាប - អារីហ្វ ហាលីម

លេខ​ទំព័រ:close

external-link copy
62 : 24

اِنَّمَا الْمُؤْمِنُوْنَ الَّذِیْنَ اٰمَنُوْا بِاللّٰهِ وَرَسُوْلِهٖ وَاِذَا كَانُوْا مَعَهٗ عَلٰۤی اَمْرٍ جَامِعٍ لَّمْ یَذْهَبُوْا حَتّٰی یَسْتَاْذِنُوْهُ ؕ— اِنَّ الَّذِیْنَ یَسْتَاْذِنُوْنَكَ اُولٰٓىِٕكَ الَّذِیْنَ یُؤْمِنُوْنَ بِاللّٰهِ وَرَسُوْلِهٖ ۚ— فَاِذَا اسْتَاْذَنُوْكَ لِبَعْضِ شَاْنِهِمْ فَاْذَنْ لِّمَنْ شِئْتَ مِنْهُمْ وَاسْتَغْفِرْ لَهُمُ اللّٰهَ ؕ— اِنَّ اللّٰهَ غَفُوْرٌ رَّحِیْمٌ ۟

62਼ ਈਮਾਨ ਵਾਲੇ ਲੋਕ ਤਾਂ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਏ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਵਿਚ ਰਸੂਲ (ਸ:) ਦੇ ਸਾਥ ਹੁੰਦੇ ਹਨ ਤਾਂ ਬਿਨਾਂ ਤੁਹਾਡੀ ਆਗਿਆ ਤੋਂ ਉਥਿੱਓਂ ਨਹੀਂ ਜਾਂਦੇ। (ਹੇ ਨਬੀ!) ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ ਇਹੋ ਉਹ ਲੋਕ ਹਨ ਜਿਹੜੇ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆ ਚੁੱਕੇ ਹਨ। ਸੋ ਜਦੋਂ ਉਹ (ਈਮਾਨ ਵਾਲੇ) ਤੁਹਾਥੋਂ ਕਿਸੇ ਕੰਮ ਲਈ ਆਗਿਆ ਮੰਗਣ ਤਾਂ ਤੁਸੀਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ ਆਗਿਆ ਦੇ ਦਿਓ ਅਤੇ ਉਹਨਾਂ ਲਈ ਅੱਲਾਹ ਤੋਂ ਬਖ਼ਸ਼ਿਸ਼ ਦੀਆਂ ਦੁਆ ਮੰਗਿਆ ਕਰੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਹੈ ਤੇ ਮਿਹਰਬਾਨ ਹੈ। info
التفاسير:

external-link copy
63 : 24

لَا تَجْعَلُوْا دُعَآءَ الرَّسُوْلِ بَیْنَكُمْ كَدُعَآءِ بَعْضِكُمْ بَعْضًا ؕ— قَدْ یَعْلَمُ اللّٰهُ الَّذِیْنَ یَتَسَلَّلُوْنَ مِنْكُمْ لِوَاذًا ۚ— فَلْیَحْذَرِ الَّذِیْنَ یُخَالِفُوْنَ عَنْ اَمْرِهٖۤ اَنْ تُصِیْبَهُمْ فِتْنَةٌ اَوْ یُصِیْبَهُمْ عَذَابٌ اَلِیْمٌ ۟

63਼ (ਹੇ ਮੁਸਲਮਾਨੋ!) ਤੁਸੀਂ ਰਸੂਲ ਸ: ਦੇ ਬੁਲਾਵੇ ਨੂੰ ਆਪੋ ਵਿਚ ਇਕ ਦੂਜੇ ਦੇ ਬੁਲਾਵੇ ਵਾਂਗ ਨਾ ਸਮਝ ਬੈਠੋ। ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੇ ਤੁਹਾਡੇ ਵਿੱਚੋਂ ਅੱਖ ਬਚਾ ਕੇ ਖਿਸਕ ਜਾਂਦੇ ਹਨ। ਸੋ ਜਿਹੜੇ ਲੋਕੀ ਰਸੂਲ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਨੂੰ ਡਰਨਾ ਚਾਹੀਦਾ ਹੈ ਕਿ ਉਹ ਕਿਸੇ ਅਜ਼ਮਾਇਸ਼ ਵਿਚ ਨਾ ਫਸ ਜਾਣ ਜਾਂ ਉਹਨਾਂ ਉੱਤੇ ਕੋਈ ਦਰਦਨਾਕ ਅਜ਼ਾਬ ਨਾ ਆ ਜਾਵੇ। info
التفاسير:

external-link copy
64 : 24

اَلَاۤ اِنَّ لِلّٰهِ مَا فِی السَّمٰوٰتِ وَالْاَرْضِ ؕ— قَدْ یَعْلَمُ مَاۤ اَنْتُمْ عَلَیْهِ ؕ— وَیَوْمَ یُرْجَعُوْنَ اِلَیْهِ فَیُنَبِّئُهُمْ بِمَا عَمِلُوْا ؕ— وَاللّٰهُ بِكُلِّ شَیْءٍ عَلِیْمٌ ۟۠

64਼ ਖ਼ਬਰਦਾਰ! ਅਕਾਸ਼ ਤੇ ਧਰਤੀ ਵਿਚ ਜੋ ਵੀ ਹੈ ਉਹ ਸਭ ਅੱਲਾਹ ਦਾ ਹੈ। ਜਿਸ ਰਾਹ ’ਤੇ ਤੁਸੀਂ ਚੱਲ ਰਹੇ ਹੋ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿਸ ਦਿਨ ਉਹ ਉਸ ਵੱਲ ਪਰਤਾਏ ਜਾਣਗੇ ਉਸ ਦਿਨ ਉਹ (ਅੱਲਾਹ) ਉਹਨਾਂ ਦੇ ਕੀਤੇ ਕੰਮਾਂ ਬਾਰੇ ਦੱਸੇਗਾ। ਅੱਲਾਹ ਹਰ ਸ਼ੈਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ। info
التفاسير: