ការបកប្រែអត្ថន័យគួរអាន - ការបកប្រែជាភាសាប៉ង់ជាប - អារីហ្វ ហាលីម

external-link copy
62 : 24

اِنَّمَا الْمُؤْمِنُوْنَ الَّذِیْنَ اٰمَنُوْا بِاللّٰهِ وَرَسُوْلِهٖ وَاِذَا كَانُوْا مَعَهٗ عَلٰۤی اَمْرٍ جَامِعٍ لَّمْ یَذْهَبُوْا حَتّٰی یَسْتَاْذِنُوْهُ ؕ— اِنَّ الَّذِیْنَ یَسْتَاْذِنُوْنَكَ اُولٰٓىِٕكَ الَّذِیْنَ یُؤْمِنُوْنَ بِاللّٰهِ وَرَسُوْلِهٖ ۚ— فَاِذَا اسْتَاْذَنُوْكَ لِبَعْضِ شَاْنِهِمْ فَاْذَنْ لِّمَنْ شِئْتَ مِنْهُمْ وَاسْتَغْفِرْ لَهُمُ اللّٰهَ ؕ— اِنَّ اللّٰهَ غَفُوْرٌ رَّحِیْمٌ ۟

62਼ ਈਮਾਨ ਵਾਲੇ ਲੋਕ ਤਾਂ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਏ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਵਿਚ ਰਸੂਲ (ਸ:) ਦੇ ਸਾਥ ਹੁੰਦੇ ਹਨ ਤਾਂ ਬਿਨਾਂ ਤੁਹਾਡੀ ਆਗਿਆ ਤੋਂ ਉਥਿੱਓਂ ਨਹੀਂ ਜਾਂਦੇ। (ਹੇ ਨਬੀ!) ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ ਇਹੋ ਉਹ ਲੋਕ ਹਨ ਜਿਹੜੇ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆ ਚੁੱਕੇ ਹਨ। ਸੋ ਜਦੋਂ ਉਹ (ਈਮਾਨ ਵਾਲੇ) ਤੁਹਾਥੋਂ ਕਿਸੇ ਕੰਮ ਲਈ ਆਗਿਆ ਮੰਗਣ ਤਾਂ ਤੁਸੀਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ ਆਗਿਆ ਦੇ ਦਿਓ ਅਤੇ ਉਹਨਾਂ ਲਈ ਅੱਲਾਹ ਤੋਂ ਬਖ਼ਸ਼ਿਸ਼ ਦੀਆਂ ਦੁਆ ਮੰਗਿਆ ਕਰੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਹੈ ਤੇ ਮਿਹਰਬਾਨ ਹੈ। info
التفاسير: