ការបកប្រែអត្ថន័យគួរអាន - ការបកប្រែជាភាសាប៉ង់ជាប - អារីហ្វ ហាលីម

លេខ​ទំព័រ:close

external-link copy
71 : 15

قَالَ هٰۤؤُلَآءِ بَنَاتِیْۤ اِنْ كُنْتُمْ فٰعِلِیْنَ ۟ؕ

71਼ ਉਸ (ਲੂਤ) ਨੇ ਕਿਹਾ ਕਿ ਜੇ ਤੁਸੀਂ ਕਰਨਾ ਹੀ ਹੈ ਤਾਂ ਇਹ ਮੇਰੀਆਂ (ਕੌਮ ਦੀਆਂ) ਧੀਆਂ ਮੌਜੂਦ ਹਨ ਤੁਸੀਂ ਇਹਨਾਂ ਨਾਲ ਨਿਕਾਹ ਕਰ ਲਓ। info
التفاسير:

external-link copy
72 : 15

لَعَمْرُكَ اِنَّهُمْ لَفِیْ سَكْرَتِهِمْ یَعْمَهُوْنَ ۟

72਼ (ਹੇ ਮੁਹੰਮਦ!) ਤੇਰੀ ਜਾਨ ਦੀ ਕਸਮ, ਬੇਸ਼ੱਕ ਉਹ (ਕੌਮੇ-ਲੂਤ) ਆਪਣੀ ਮਸਤੀ ਵਿਚ ਕੁਰਾਹੇ ਪਏ ਹੋਏ ਸਨ। info
التفاسير:

external-link copy
73 : 15

فَاَخَذَتْهُمُ الصَّیْحَةُ مُشْرِقِیْنَ ۟ۙ

73਼ ਅੰਤ ਸੂਰਜ ਨਿਕਲਦੇ ਹੀ ਉਹਨਾਂ ਨੂੰ ਇਕ ਚੰਗਿਆੜ ਨੇ ਆ ਨੱਪਿਆ। info
التفاسير:

external-link copy
74 : 15

فَجَعَلْنَا عَالِیَهَا سَافِلَهَا وَاَمْطَرْنَا عَلَیْهِمْ حِجَارَةً مِّنْ سِجِّیْلٍ ۟ؕ

74਼ ਅਤੇ ਅਸੀਂ ਇਸ ਸ਼ਹਿਰ ਨੂੰ ਉੱਪਰ-ਥੱਲੇ ਕਰ ਸੁੱਟਿਆ ਅਤੇ ਇਹਨਾਂ ਲੋਕਾਂ ’ਤੇ ਖਿੰਘਰਾਂ ਵਾਲੇ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ। info
التفاسير:

external-link copy
75 : 15

اِنَّ فِیْ ذٰلِكَ لَاٰیٰتٍ لِّلْمُتَوَسِّمِیْنَ ۟

75਼ ਬੇਸ਼ੱਕ ਇਸ (ਘਟਨਾ) ਵਿਚ ਸਿੱਖਿਆ ਲੈਣ ਵਾਲਿਆਂ ਲਈ ਕਈ ਨਿਸ਼ਾਨੀਆਂ ਹਨ। info
التفاسير:

external-link copy
76 : 15

وَاِنَّهَا لَبِسَبِیْلٍ مُّقِیْمٍ ۟

76਼ ਅਤੇ ਬੇਸ਼ੱਕ ਉਹ ਬਸਤੀ ਉਸ (ਮੱਕੇ ਦੀ) ਰਾਹ ’ਤੇ ਸਥਿਤ ਹੈ। info
التفاسير:

external-link copy
77 : 15

اِنَّ فِیْ ذٰلِكَ لَاٰیَةً لِّلْمُؤْمِنِیْنَ ۟ؕ

77਼ ਬੇਸ਼ੱਕ ਇਸ (ਘਟਨਾ) ਵਿਚ ਈਮਾਨ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ। info
التفاسير:

external-link copy
78 : 15

وَاِنْ كَانَ اَصْحٰبُ الْاَیْكَةِ لَظٰلِمِیْنَ ۟ۙ

78਼ ਬੇਸ਼ੱਕ ਐਕਾ ਬਸਤੀ ਵਾਲੇ (ਸ਼ੁਐਬ ਦੀ ਕੌਮ) ਵੀ ਜ਼ਾਲਮ ਸੀ। info
التفاسير:

external-link copy
79 : 15

فَانْتَقَمْنَا مِنْهُمْ ۘ— وَاِنَّهُمَا لَبِاِمَامٍ مُّبِیْنٍ ۟ؕ۠

79਼ ਉਹਨਾਂ ਤੋਂ ਵੀ ਅਸੀਂ (ਸ਼ੁਐਬ ਨੂੰ ਝੁਠਲਾਉਣ ਦਾ) ਬਦਲਾ ਲਿਆ, ਇਹ ਦੋਵੇਂ ਸ਼ਹਿਰ (ਕੌਮੇ-ਲੂਤ ਤੇ ਕੌਮੇ-ਸ਼ੁਐਬ ਦੀ ਬਸਤੀਆਂ) ਮੁੱਖ ਰਾਹ ’ਤੇ ਸਥਿਤ ਹਨ। info
التفاسير:

external-link copy
80 : 15

وَلَقَدْ كَذَّبَ اَصْحٰبُ الْحِجْرِ الْمُرْسَلِیْنَ ۟ۙ

80਼ ਅਤੇ ਹਿਜਰ ਵਾਲਿਆਂ (ਭਾਵ ਕੌਮੇ-ਸਮੂਦ) ਨੇ ਵੀ ਰਸੂਲਾਂ ਨੂੰ ਝੁਠਲਾਇਆ। info
التفاسير:

external-link copy
81 : 15

وَاٰتَیْنٰهُمْ اٰیٰتِنَا فَكَانُوْا عَنْهَا مُعْرِضِیْنَ ۟ۙ

81਼ ਅਸੀਂ ਉਸ (ਸਾਲੇਹ) ਨੂੰ ਆਪਣੇ ਵੱਲੋਂ ਨਿਸ਼ਾਨੀਆਂ ਵੀ ਬਖ਼ਸ਼ੀਆਂ, ਪਰ ਉਹ (ਹਿਜਰ ਵਾਲੇ) ਉਹਨਾਂ ਤੋਂ ਮੂੰਹ ਮੋੜਦੇ ਰਹੇ। info
التفاسير:

external-link copy
82 : 15

وَكَانُوْا یَنْحِتُوْنَ مِنَ الْجِبَالِ بُیُوْتًا اٰمِنِیْنَ ۟

82਼ ਇਹ ਲੋਕੀ ਪਹਾੜਾਂ ਨੂੰ ਘੜ੍ਹ-ਘੜ੍ਹ ਕੇ ਘਰ ਬਣਾਉਂਦੇ ਸਨ, ਕਿਸੇ ਤੋਂ ਡਰਦੇ ਨਹੀਂ ਸੀ। info
التفاسير:

external-link copy
83 : 15

فَاَخَذَتْهُمُ الصَّیْحَةُ مُصْبِحِیْنَ ۟ۙ

83਼ ਅੰਤ ਉਹਨਾਂ (ਕੌਮੇ-ਹਿਜਰ) ਨੂੰ ਸਵੇਰ ਹੁੰਦੇ ਹੀ ਇਕ ਜ਼ੋਰਦਾਰ ਚੰਗਿਆੜ ਨੇ ਆ ਨੱਪਿਆ। info
التفاسير:

external-link copy
84 : 15

فَمَاۤ اَغْنٰی عَنْهُمْ مَّا كَانُوْا یَكْسِبُوْنَ ۟ؕ

84਼ ਉਹਨਾਂ ਦੀ ਕੋਈ ਵੀ ਕਮਾਈ ਉਹਨਾਂ ਦੇ ਕਿਸੇ ਕੰਮ ਨਾ ਆਈ। info
التفاسير:

external-link copy
85 : 15

وَمَا خَلَقْنَا السَّمٰوٰتِ وَالْاَرْضَ وَمَا بَیْنَهُمَاۤ اِلَّا بِالْحَقِّ ؕ— وَاِنَّ السَّاعَةَ لَاٰتِیَةٌ فَاصْفَحِ الصَّفْحَ الْجَمِیْلَ ۟

85਼ ਅਸੀਂ ਅਕਾਸ਼ ਤੇ ਧਰਤੀ ਅਤੇ ਇਹਨਾਂ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਸੱਚਾਈ ਨਾਲ ਹੀ ਪੈਦਾ ਕੀਤਾ ਹੈ। ਕਿਆਮਤ ਦਿਹਾੜਾ ਲਾਜ਼ਮੀ ਆਵੇਗਾ। ਸੋ (ਹੇ ਨਬੀ!) ਤੁਸੀਂ ਸੁਚੱਜੇ ਢੰਗ ਨਾਲ ਕਾਫ਼ਿਰਾਂ ਦੀਆਂ ਵਧੀਕੀਆਂ ਨੂੰ ਅੱਖਾਂ ਉਹਲੇ ਕਰਦੇ ਰਹੋ। info
التفاسير:

external-link copy
86 : 15

اِنَّ رَبَّكَ هُوَ الْخَلّٰقُ الْعَلِیْمُ ۟

86਼ ਬੇਸ਼ੱਕ ਤੁਹਾਡਾ ਰੱਬ ਹੀ ਸਭ ਦਾ ਪੈਦਾ ਕਰਨ ਵਾਲਾ ਅਤੇ ਗਿਆਨਵਾਨ ਹੈ। info
التفاسير:

external-link copy
87 : 15

وَلَقَدْ اٰتَیْنٰكَ سَبْعًا مِّنَ الْمَثَانِیْ وَالْقُرْاٰنَ الْعَظِیْمَ ۟

87਼ ਬੇਸ਼ੱਕ ਅਸੀਂ ਤੁਹਾਨੂੰ (ਹੇ ਨਬੀ ਸ:!) ਮੁੜ-ਮੁੜ ਦੁਹਰਾਉਣ ਵਾਲਿਆਂ ਸੱਤ ਆਇਤਾਂ (ਸੂਰਤ ਫ਼ਾਤਿਹਾ) ਅਤੇ ਵੱਡੇ ਮਰਾਤਬੇ ਵਾਲਾ਼ਕੁਰਆਨ ਵੀ ਬਖ਼ਸ਼ਿਆ ਹੈ।1 info

1 ਵੋਖ ਸੂਰਤ ਅਲ-ਫ਼ਾਤਿਹਾ, ਹਾਸ਼ੀਆ ਆਇਤ 2/1

التفاسير:

external-link copy
88 : 15

لَا تَمُدَّنَّ عَیْنَیْكَ اِلٰی مَا مَتَّعْنَا بِهٖۤ اَزْوَاجًا مِّنْهُمْ وَلَا تَحْزَنْ عَلَیْهِمْ وَاخْفِضْ جَنَاحَكَ لِلْمُؤْمِنِیْنَ ۟

88਼ ਹੇ ਨਬੀ! ਤੁਸੀਂ ਕਦੇ ਵੀ ਉਹਨਾਂ ਚੀਜ਼ਾਂ ਵੱਲ ਨਾ ਤੱਕੋ ਜਿਹੜੀਆਂ (ਜੀਵਨ ਸਮੱਗਰੀਆਂ) ਅਸੀਂ ਵੱਖ-ਵੱਖ ਲੋਕਾਂ ਨੂੰ ਦੇ ਛੱਡੀਆਂ ਹਨ ਅਤੇ ਨਾ ਹੀ ਇਹਨਾਂ ਲਈ ਚਿੰਤਿਤ ਹੋਵੋ, ਸਗੋਂ ਮੋਮਿਨਾਂ ਲਈ ਆਪਣੀਆਂ ਮੁਹੱਬਤ ਭਰੀਆਂ ਬਾਹਾਂ ਨੂੰ ਝੁਕਾਈਂ ਰੱਖੋ। info
التفاسير:

external-link copy
89 : 15

وَقُلْ اِنِّیْۤ اَنَا النَّذِیْرُ الْمُبِیْنُ ۟ۚ

89਼ ਅਤੇ ਆਖ ਦਿਓ ਕਿ ਮੈਂ ਤਾਂ ਖੁੱਲ੍ਹਮ-ਖੁੱਲ੍ਹਾ ਡਰਾਉਣ ਵਾਲਾ ਹਾਂ। info
التفاسير:

external-link copy
90 : 15

كَمَاۤ اَنْزَلْنَا عَلَی الْمُقْتَسِمِیْنَ ۟ۙ

90਼ ਅਜਿਹੇ ਅਜ਼ਾਬ ਦੀ ਚਿਤਾਵਨੀ ਅਸੀਂ ਫ਼ੁੱਟ ਪਾਉਣ ਵਾਲੇ ਲੋਕਾਂ ਵੱਲ ਭੇਜੀ ਸੀ। info
التفاسير: