ការបកប្រែអត្ថន័យគួរអាន - ការបកប្រែជាភាសាប៉ង់ជាប - អារីហ្វ ហាលីម

លេខ​ទំព័រ:close

external-link copy
32 : 15

قَالَ یٰۤاِبْلِیْسُ مَا لَكَ اَلَّا تَكُوْنَ مَعَ السّٰجِدِیْنَ ۟

32਼ ਪੁੱਛਿਆ, ਹੇ ਇਬਲੀਸ! ਤੈਨੂੰ ਕੀ ਹੋਇਆ, ਕਿ ਤੂੰ ਸਿਜਦਾ ਕਰਨ ਵਾਲਿਆਂ ਦੀ ਸੰਗਤ ਨਹੀਂ ਕੀਤੀ ? info
التفاسير:

external-link copy
33 : 15

قَالَ لَمْ اَكُنْ لِّاَسْجُدَ لِبَشَرٍ خَلَقْتَهٗ مِنْ صَلْصَالٍ مِّنْ حَمَاٍ مَّسْنُوْنٍ ۟

33਼ ਉਸ (ਇਬਲੀਸ) ਨੇ ਕਿਹਾ, ਮੈਂ ਉਹ ਨਹੀਂ ਹਾਂ ਜਿਹੜਾ ਉਸ ਮਨੁੱਖ ਨੂੰ ਸਿਜਦਾ ਕਰੇ ਜਿਸ ਨੂੰ ਤੂੰ ਗਲੀ-ਸੜੀ ਖਣਕਦੀ ਹੋਈ ਮਿੱਟੀ ਤੋਂ ਪੈਦਾ ਕੀਤਾ ਹੈ। info
التفاسير:

external-link copy
34 : 15

قَالَ فَاخْرُجْ مِنْهَا فَاِنَّكَ رَجِیْمٌ ۟ۙ

34਼ ਕਿਹਾ, ਚੰਗਾ! ਹੁਣ ਤੂੰ ਇੱਥੋਂ (ਫ਼ਰਿਸ਼ਤਿਆਂ ਦੀ ਸੰਗਤ ਵਿੱਚੋਂ) ਨਿਕਲ ਜਾ, ਹੁਣ ਤੂੰ ਫਿਟਕਾਰਿਆ ਹੋਇਆ ਹੈ। info
التفاسير:

external-link copy
35 : 15

وَّاِنَّ عَلَیْكَ اللَّعْنَةَ اِلٰی یَوْمِ الدِّیْنِ ۟

35਼ ਅਤੇ ਤੇਰੇ ’ਤੇ ਮੇਰੀ ਇਹ ਫਿਟਕਾਰ ਬਦਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਤੀਕ ਰਹੇਗੀ info
التفاسير:

external-link copy
36 : 15

قَالَ رَبِّ فَاَنْظِرْنِیْۤ اِلٰی یَوْمِ یُبْعَثُوْنَ ۟

36਼ (ਇਬਲੀਸ ਨੇ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੂੰ ਉਸ ਦਿਨ ਤੀਕ ਮੋਹਲਤ ਦੇ ਦੇ ਜਦੋਂ ਕਿ ਸਾਰੇ ਮਨੁੱਖ ਮੁੜ ਸੁਰਜੀਤ ਕੀਤੇ ਜਾਣਗੇ। info
التفاسير:

external-link copy
37 : 15

قَالَ فَاِنَّكَ مِنَ الْمُنْظَرِیْنَ ۟ۙ

37਼ ਫ਼ਰਮਾਇਆ ਕਿ ਚੰਗਾ ਤੈਨੂੰ ਮੋਹਲਤ ਦੇ ਦਿੱਤੀ ਗਈ info
التفاسير:

external-link copy
38 : 15

اِلٰی یَوْمِ الْوَقْتِ الْمَعْلُوْمِ ۟

38਼ ਇਕ ਨਿਸ਼ਚਿਤ ਸਮੇਂ ਤੀਕ (ਭਾਵ ਕਿਆਮਤ ਤੱਕ) ਲਈ (ਇਹ ਮੋਹਲਤ ਹੈ)। info
التفاسير:

external-link copy
39 : 15

قَالَ رَبِّ بِمَاۤ اَغْوَیْتَنِیْ لَاُزَیِّنَنَّ لَهُمْ فِی الْاَرْضِ وَلَاُغْوِیَنَّهُمْ اَجْمَعِیْنَ ۟ۙ

39਼ ਉਸ (ਇਬਲੀਸ ਭਾਵ ਸ਼ੈਤਾਨ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿਵੇਂ ਤੈਨੇ ਮੈਨੂੰ ਕੁਰਾਹੇ ਪਾਇਆ ਹੈ ਮੈਨੂੰ ਵੀ ਕਸਮ ਹੈ ਕਿ ਮੈਂ ਵੀ ਧਰਤੀ ਉੱਤੇ ਉਹਨਾਂ (ਲੋਕਾਂ) ਲਈ (ਸੰਸਾਰਿਕ ਸਮੱਗਰੀ ਨੂੰ) ਮਨਮੋਹਣਾ ਬਣਾ ਦਿਆਂਗਾ, ਇੰਜ ਇਹਨਾਂ ਸਭ (ਮਨੁੱਖਾਂ) ਨੂੰ ਗੁਮਰਾਹ ਕਰਾਂਗਾ। info
التفاسير:

external-link copy
40 : 15

اِلَّا عِبَادَكَ مِنْهُمُ الْمُخْلَصِیْنَ ۟

40਼ ਛੁੱਟ ਤੇਰੇ ਉਹਨਾਂ ਬੰਦਿਆਂ ਤੋਂ ਜਿਹੜੇ ਤੂੰ ਉਹਨਾਂ ਵਿੱਚੋਂ ਚੁਣ ਲਏ ਹਨ। info
التفاسير:

external-link copy
41 : 15

قَالَ هٰذَا صِرَاطٌ عَلَیَّ مُسْتَقِیْمٌ ۟

41਼ ਫ਼ਰਮਾਇਆ, ਇਹੋ (ਮੇਰੇ ਹੁਕਮਾਂ ਦੀ ਪਾਲਣਾ ਹੀ) ਸਿੱਧਾ ਰਾਹ ਹੈ, ਜਿਹੜਾ ਮੇਰੇ ਤਕ ਪਹੁੰਚਦਾ ਹੈ info
التفاسير:

external-link copy
42 : 15

اِنَّ عِبَادِیْ لَیْسَ لَكَ عَلَیْهِمْ سُلْطٰنٌ اِلَّا مَنِ اتَّبَعَكَ مِنَ الْغٰوِیْنَ ۟

42਼ ਬੇਸ਼ੱਕ ਮੇਰੇ ਨੇਕ ਬੰਦਿਆਂ ’ਤੇ ਤੇਰਾ ਕੋਈ ਜ਼ੋਰ ਨਹੀਂ। ਤੇਰਾ ਜ਼ੋਰ ਕੇਵਲ ਉਹਨਾਂ ਕੁਰਾਹੇ ਪਏ ਲੋਕਾਂ ’ਤੇ ਹੀ ਚੱਲੇਗਾ ਜਿਹੜੇ ਤੇਰੇ ਪਿੱਛੇ ਲੱਗਣਗੇ। info
التفاسير:

external-link copy
43 : 15

وَاِنَّ جَهَنَّمَ لَمَوْعِدُهُمْ اَجْمَعِیْنَ ۟ۙ

43਼ ਅਤੇ ਉਹਨਾਂ ਸਭ ਲਈ ਨਰਕ ਦਾ ਵਾਅਦਾ ਹੈ। info
التفاسير:

external-link copy
44 : 15

لَهَا سَبْعَةُ اَبْوَابٍ ؕ— لِكُلِّ بَابٍ مِّنْهُمْ جُزْءٌ مَّقْسُوْمٌ ۟۠

44਼ ਉਸ (ਨਰਕ) ਦੇ ਸੱਤ ਬੂਹੇ ਹਨ ਅਤੇ ਹਰ ਬੂਹੇ ਲਈ ਉਹਨਾਂ (ਗੁਮਰਾਹਾਂ) ਵਿੱਚੋਂ ਇਕ ਵਿਸ਼ੇਸ਼ ਭਾਗ ਵੰਡਿਆ ਹੋਇਆ ਹੈ। info
التفاسير:

external-link copy
45 : 15

اِنَّ الْمُتَّقِیْنَ فِیْ جَنّٰتٍ وَّعُیُوْنٍ ۟ؕ

45਼ ਜਦ ਕਿ ਪਰਹੇਜ਼ਗਾਰ ਲੋਕ ਸਵਰਗ ਵਿਚ ਬਾਗ਼ਾਂ ਤੇ ਝਰਨਿਆਂ ਵਿਚ ਹੋਣਗੇ। info
التفاسير:

external-link copy
46 : 15

اُدْخُلُوْهَا بِسَلٰمٍ اٰمِنِیْنَ ۟

46਼ ਉਹਨਾਂ ਨੂੰ ਕਿਹਾ ਜਾਵੇਗਾ ਕਿ ਸਲਾਮਤੀ ਤੇ ਅਮਨ ਨਾਲ ਇਸ (ਸਵਰਗ) ਵਿਚ ਦਾਖ਼ਲ ਹੋ ਜਾਓ। info
التفاسير:

external-link copy
47 : 15

وَنَزَعْنَا مَا فِیْ صُدُوْرِهِمْ مِّنْ غِلٍّ اِخْوَانًا عَلٰی سُرُرٍ مُّتَقٰبِلِیْنَ ۟

47਼ ਅਤੇ ਜੋ ਵੀ ਉਹਨਾਂ (ਨੇਕ ਲੋਕਾਂ) ਦੇ ਮਨਾਂ ਵਿਚ (ਕਿਸੇ ਲਈ ਕੁੱਝ ਵੀ) ਵੈਰ-ਵਿਰੋਧ ਹੋਵੇਗਾ ਉਸ ਨੂੰ ਅਸੀਂ ਕੱਢ ਦਿਆਂਗੇ। ਉਹ ਆਪੋ ਵਿਚ ਭਰਾ-ਭਰਾ ਬਣ ਕੇ ਇਕ ਦੂਜੇ ਦੇ ਆਹਮਣੋ-ਸਾਹਮਣੇ ਤਖ਼ਤਾਂ ਉੱਤੇ ਬੈਠੇ ਹੋਣਗੇ। info
التفاسير:

external-link copy
48 : 15

لَا یَمَسُّهُمْ فِیْهَا نَصَبٌ وَّمَا هُمْ مِّنْهَا بِمُخْرَجِیْنَ ۟

48਼ ਨਾ ਹੀ ਉੱਥੇ ਉਹਨਾਂ ਨੂੰ ਕੋਈ ਤਕਲੀਫ਼ ਹੋਵੇਗੀ ਅਤੇ ਨਾ ਹੀ ਉੱਥਿਓਂ ਕਦੇ ਕੱਢੇ ਜਾਣਗੇ। info
التفاسير:

external-link copy
49 : 15

نَبِّئْ عِبَادِیْۤ اَنِّیْۤ اَنَا الْغَفُوْرُ الرَّحِیْمُ ۟ۙ

49਼ (ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ। info
التفاسير:

external-link copy
50 : 15

وَاَنَّ عَذَابِیْ هُوَ الْعَذَابُ الْاَلِیْمُ ۟

50਼ ਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁਖਦਾਈ ਹੈ। info
التفاسير:

external-link copy
51 : 15

وَنَبِّئْهُمْ عَنْ ضَیْفِ اِبْرٰهِیْمَ ۟ۘ

51਼ (ਹੇ ਨਬੀ!) ਇਹਨਾਂ ਲੋਕਾਂ ਨੂੰ ਰਤਾ ਇਬਰਾਹੀਮ ਦੇ ਮਹਿਮਾਨਾਂ ਦਾ ਕਿੱਸਾ ਸੁਣਾਓ। info
التفاسير: