1 ਤੌਰੈਤ ਅਤੇ ਇੰਜੀਲ ਵਿਚ ਉਹਨਾਂ ਦੇ ਅਸਲ ਸ਼ਬਦ ਖ਼ਤਮ ਕਰਨ ਤੋਂ ਬਾਅਦ ਵੀ ਮੁਹੰਮਦ (ਸ:) ਦੀ ਨਬੂਵੱਤ ਪ੍ਰਤੀ ਬਹੁਤ ਹੀ ਸਪਸ਼ਟ ਭਵਿਸ਼ਵਾਣੀਆਂ ਮੌਜੂਦ ਹਨ ਜਿਵੇਂ ਅਸਤਸਨਾ 18:18-21, 21:21, ਜ਼ਬੂਰ 118:22, 23, ਯਸਏ ਹਾਂ 42:1-131 ਹਬਕੂਕ 3:3:4 ਇੰਜੀਲ ਮਤੀ 21:42 ਅਤੇ ਇਨਜ਼ੀਲ ਯੁਹਨਾਂ 14:12-17-26-27, 16:7:14) ਦੂਜੀ ਥਾਂ ਅੱਲਾਹ ਨੇ ਫ਼ਰਮਾਇਆ ਕਿ ਹੇ ਅਹਲੇ ਕਿਤਾਬ! ਈਮਾਨ ਲਿਆਓ ਉਸ .ਕੁਰਆਨ ’ਤੇ ਜਿਹੜਾ ਅਸੀਂ ਉਤਾਰਿਆ ਹੈ ਅਤੇ ਉਸ ਕਿਤਾਬ ਦੀ ਪੁਸ਼ਟੀ ਵੀ ਕਰਦਾ ਹੈ ਜਿਹੜੀ ਤੁਹਾਡੇ ਕੋਲ ਕਿਤਾਬ ਹੈ ਇਸ ਤੋਂ ਪਹਿਲਾਂ ਕਿ ਅਸੀਂ ਲੋਕਾਂ ਦੇ ਚਿਹਰੇ ਵਿਗਾੜ ਕੇ ਪਿੱਛੇ ਕਰ ਦਈਏ ਜਾਂ ਇੰਜ ਉਹਨਾਂ ’ਤੇ ਲਾਅਨਤਾਂ ਭੇਜੀਏ ਜਿੱਦਾਂ ਅਸੀਂ ਅਸਹਾਬੇ ਸਬਤ ’ਤੇ ਲਾਅਨਤ ਕੀਤੀ ਸੀ ਅਤੇ ਚੇਤੇ ਰੱਖੋ ਕਿ ਅੱਲਾਹ ਦਾ ਹੁਕਮ ਲਾਗੂ ਹੋ ਕੇ ਰਹਿੰਦਾ ਹੈ। (ਸੂਰਤ ਨਿਸਾ 47/4) (ਸੂਰਤ ਅਲ-ਹਦੀਦ 28/57)