2 ਨਮਾਜ਼ ਲਈ ਬਲਾਉਣ ਦਾ ਤਰੀਕਾ ਨਬੀ (ਸ:) ਨੇ ਅਜ਼ਾਨ ਦੁਆਰਾ ਦੱਸਿਆ ਹੇ। ਕੁੱਝ ਸੁਹਾਬਾ ਨੂੰ ਸੁਪਨਿਆਂ ਵਿਚ ਅਜ਼ਾਨ ਦੇ ਸ਼ਬਦ ਦੱਸੇ ਗਏ ਅਤੇ ਆਪ (ਸ:) ਨੇ ਉਹਨਾਂ ਨੂੰ ਪਸੰਦ ਕੀਤਾ। ਹਜ਼ਰਤ ਅੱਬਾਸ ਰ:ਅ: ਤੋਂ ਪਤਾ ਲੱਗਦਾ ਹੇ ਕਿ ਨਮਾਜ਼ ਦੇ ਐਲਾਨ ਲਈ ਲੋਕਾਂ ਨੇ ਅੱਗ ਬਾਲਣ ਜਾਂ ਨਾਕੂਸ (ਭਾਵ ਉੱਚੀ ਆਵਾਜ਼ ਦਾ ਸਾਜ਼) ਬਜਾਉਣ ਦੀ ਰਾਏ ਦਿੱਤੀ, ਜੋ ਯਹੂਦੀਆਂ ਅਤੇ ਈਸਾਈਆਂ ਦਾ ਤਰੀਕਾ ਸੀ ਤਦ ਹਜ਼ਰਤ ਬਲਾਲ ਰ:ਅ: ਨੂੰ ਕਿਹਾ ਗਿਆ ਕਿ ਅਜ਼ਾਨ ਵਿਚ ਕਲਮੇ (ਬੋਲ) ਦੋ ਵਾਰ ਅਤੇ ਅਕਾਮਤ ਲਈ ਇਕ-ਇਕ ਵਾਰ ਕਹਿਣ (ਅਕਾਮਤ ਉਸ ਸਮੇਂ ਕਹੀ ਜਾਂਦੀ ਹੇ ਜਦੋਂ ਲੋਕੀਂ ਨਮਾਜ਼ ਲਈ ਤਿਆਰ ਹੋ ਜਾਂਦੇ ਹਨ)। (ਸਹੀ ਬੁਖ਼ਾਰੀ, ਹਦੀਸ: 603)
1 .ਕੁਰਆਨ ਵਿਚ ਜਿਹੜੀਆਂ ਵੀ ਅੱਲਾਹ ਦੀਆਂ ਸਿਫ਼ਤਾਂ ਬਿਆਨ ਹੋਈਆਂ ਹਨ, ਜਿਵੇਂ ਚਿਹਰਾ, ਅੱਖ, ਹੱਥ, ਪਿੰਡਲੀ, ਆਣਾ, ਫੜਣਾ ਆਦਿ ਬਿਆਨ ਹੋਇਆ ਹੇ ਜਾਂ ਜਿਹੜੀਆਂ ਸਿਫ਼ਤਾਂ ਹਦੀਸ ਤੋਂ ਸਿੱਧ ਹਨ, ਜਿਵੇਂ ਉੱਤਰਨਾ, ਹੱਸਣਾ ਆਦਿ, ਤਾਂ ਇਹਨਾਂ ’ਤੇ ਈਮਾਨ ਰੱਖਣਾ ਜ਼ਰੂਰੀ ਹੇ ਅਤੇ ਇਹਨਾਂ ਸਿਫ਼ਤਾਂ ਦਾ ਹੱਕਦਾਰ ਵੀ ਅੱਲਾਹ ਹੀ ਹੇ ਕਿਉਜੋ ਅੱਲਾਹ ਦਾ ਇਰਸ਼ਾਦ ਹੇ, ਉਸ ਅੱਲਾਹ ਜਿਹੀ ਕੋਈ ਚੀਜ਼ ਨਹੀਂ। (ਸੂਰਤ ਅਸ਼-ਸ਼ੂਰਾ 11/42) ਅਤੇ ਉਸ ਦੇ ਬਰਾਬਰ ਦਾ ਕੋਈ ਨਹੀਂ। (ਸੂਰਤ ਅਲ-ਅਖ਼ਲਾਸ 4/112)