クルアーンの対訳 - パンジャブ語対訳 - Arif Halim

ページ番号:close

external-link copy
77 : 19

اَفَرَءَیْتَ الَّذِیْ كَفَرَ بِاٰیٰتِنَا وَقَالَ لَاُوْتَیَنَّ مَالًا وَّوَلَدًا ۟ؕ

77਼ ਕੀ ਤੁਸੀਂ ਉਸ ਵਿਅਕਤੀ ਨੂੰ ਵੀ ਵੇਖਿਆ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਅਤੇ ਕਿਹਾ ਕਿ ਮੈਨੂੰ ਤਾਂ ਧੰਨ ਤੇ ਸੰਤਾਨ ਲਾਜ਼ਮੀ ਮਿਲੇਗੀ। info
التفاسير:

external-link copy
78 : 19

اَطَّلَعَ الْغَیْبَ اَمِ اتَّخَذَ عِنْدَ الرَّحْمٰنِ عَهْدًا ۟ۙ

78਼ ਕੀ ਉਹ ਗ਼ੈਬ (ਪਰੋਖ) ਨੂੰ ਜਾਣਦਾ ਹੈ ਜਾਂ ਰਹਿਮਾਨ ਤੋਂ ਕੋਈ ਵਚਨ ਲੈ ਛੱਡਿਆ ਹੈ। info
التفاسير:

external-link copy
79 : 19

كَلَّا ؕ— سَنَكْتُبُ مَا یَقُوْلُ وَنَمُدُّ لَهٗ مِنَ الْعَذَابِ مَدًّا ۟ۙ

79਼ ਕਦੇ ਵੀ ਨਹੀਂ! ਜੋ ਵੀ ਇਹ ਕਹਿ ਰਿਹਾ ਹੈ ਅਸੀਂ ਉਸ ਨੂੰ ਜ਼ਰੂਰ ਲਿਖ ਰੱਖਾਂਗੇ ਅਤੇ ਉਸ ਦੇ ਅਜ਼ਾਬ ਵਿਚ ਹੋਰ ਵਾਧਾ ਕਰ ਦੇਵਾਂਗੇ। info
التفاسير:

external-link copy
80 : 19

وَّنَرِثُهٗ مَا یَقُوْلُ وَیَاْتِیْنَا فَرْدًا ۟

80਼ ਜਿਨ੍ਹਾਂ ਚੀਜ਼ਾਂ ਦੀ (ਇਹ ਇਨਕਾਰੀ) ਗੱਲ ਕਰਦਾ ਹੈ (ਭਾਵ ਧਨ-ਦੌਲਤ, ਔਲਾਦ, ਲਾਓ ਲਸ਼ਕ ਆਦਿ) ਉਹਨਾਂ ਸਭਨਾ ਦੇ ਅਸੀਂ ਹੀ ਵਾਰਸ ਹਾਂ। ਇਹ ਤਾਂ ਇਕੱਲਾ ਹੀ ਸਾਡੇ ਕੋਲ ਆਵੇਗਾ। info
التفاسير:

external-link copy
81 : 19

وَاتَّخَذُوْا مِنْ دُوْنِ اللّٰهِ اٰلِهَةً لِّیَكُوْنُوْا لَهُمْ عِزًّا ۟ۙ

81਼ ਉਹਨਾਂ ਨੇ ਅੱਲਾਹ ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹ ਉਹਨਾਂ ਦੀ (ਕਿਆਮਤ ਦਿਹਾੜੇ) ਮਦਦ ਕਰ ਸਕਣ। info
التفاسير:

external-link copy
82 : 19

كَلَّا ؕ— سَیَكْفُرُوْنَ بِعِبَادَتِهِمْ وَیَكُوْنُوْنَ عَلَیْهِمْ ضِدًّا ۟۠

82਼ ਪਰ ਇੰਜ ਹੋਵੇਗਾ ਨਹੀਂ, ਉਹ (ਇਸ਼ਟ) ਤਾਂ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਬੰਦਗੀ ਦਾ ਇਨਕਾਰ ਕਰਨਗੇ ਸਗੋਂ ਉਹਨਾਂ ਦੇ ਵਿਰੋਧੀ ਬਣ ਜਾਣਗੇ। info
التفاسير:

external-link copy
83 : 19

اَلَمْ تَرَ اَنَّاۤ اَرْسَلْنَا الشَّیٰطِیْنَ عَلَی الْكٰفِرِیْنَ تَؤُزُّهُمْ اَزًّا ۟ۙ

83਼ ਕੀ ਤੁਸੀਂ ਨਹੀਂ ਵੇਖਿਆ ਕਿ ਅਸਾਂ ਕਾਫ਼ਿਰਾਂ ਉੱਤੇ ਸ਼ੈਤਾਨਾਂ ਨੂੰ ਛੱਡ ਰੱਖਿਆ ਹੈ ਜਿਹੜੇ ਇਹਨਾਂ ਨੂੰ (ਗੁਨਾਹਾਂ ਲਈ) ਪ੍ਰੇਰਿਤ ਕਰਦੇ ਹਨ। info
التفاسير:

external-link copy
84 : 19

فَلَا تَعْجَلْ عَلَیْهِمْ ؕ— اِنَّمَا نَعُدُّ لَهُمْ عَدًّا ۟ۚ

84਼ ਤੁਸੀਂ ਉਹਨਾਂ ਲਈ (ਅਜ਼ਾਬ ਪੱਖੋਂ) ਛੇਤੀ ਨਾ ਕਰੋ, ਅਸੀਂ ਤਾਂ ਬਸ ਇਹਨਾਂ ਦੇ ਦਿਨ ਗਿਣ ਰਹੇ ਹਾਂ। info
التفاسير:

external-link copy
85 : 19

یَوْمَ نَحْشُرُ الْمُتَّقِیْنَ اِلَی الرَّحْمٰنِ وَفْدًا ۟ۙ

85਼ ਜਿਸ ਦਿਨ ਅਸੀਂ ਪਰਹੇਜ਼ਗਾਰਾਂ ਨੂੰ ਰਹਿਮਾਨ (ਅੱਲਾਹ) ਕੋਲ ਮਹਿਮਾਨਾਂ ਵਜੋਂ ਇਕੱਠਾ ਕਰਾਂਗੇ। info
التفاسير:

external-link copy
86 : 19

وَّنَسُوْقُ الْمُجْرِمِیْنَ اِلٰی جَهَنَّمَ وِرْدًا ۟ۘ

86਼ ਅਤੇ ਪਾਪੀਆਂ ਨੂੰ ਪਿਆਸ ਦੀ ਹਾਲਤ ਵਿਚ ਨਰਕ ਵੱਲ ਧਕਦੇ ਹੋਏ ਲੈ ਜਾਵਾਂਗੇ। info
التفاسير:

external-link copy
87 : 19

لَا یَمْلِكُوْنَ الشَّفَاعَةَ اِلَّا مَنِ اتَّخَذَ عِنْدَ الرَّحْمٰنِ عَهْدًا ۟ۘ

87਼ (ਉਸ ਵੇਲੇ) ਕਿਸੇ ਨੂੰ ਵੀ ਸਿਫ਼ਾਰਸ਼ ਕਰਨ ਦਾ ਅਧਿਕਾਰ ਨਹੀਂ ਹੋਵੇਗਾ, ਛੁੱਟ ਉਸ ਤੋਂ ਜਿਸ ਨੇ ਰਹਿਮਾਨ ਤੋਂ (ਸਿਫ਼ਾਰਸ਼ ਕਰਨ ਦਾ) ਵਚਨ ਲਿਆ ਹੋਵੇਗਾ। info
التفاسير:

external-link copy
88 : 19

وَقَالُوا اتَّخَذَ الرَّحْمٰنُ وَلَدًا ۟ؕ

88਼ ਇਹ (ਕਾਫ਼ਿਰ) ਆਖਦੇ ਹਨ ਕਿ ਰਹਿਮਾਨ ਦੇ ਵੀ ਔਲਾਦ ਹੈ। info
التفاسير:

external-link copy
89 : 19

لَقَدْ جِئْتُمْ شَیْـًٔا اِدًّا ۟ۙ

89਼ ਤੁਸੀਂ ਬਹੁਤ ਹੀ ਭੈੜੇ ਤੇ ਸਖ਼ਤ ਸ਼ਬਦ ਬੋਲ ਰਹੇ ਹੋ ਤੇ ਗੁਨਾਹ ਤਕ ਆ ਪਹੁੰਚੇ ਹੋ। info
التفاسير:

external-link copy
90 : 19

تَكَادُ السَّمٰوٰتُ یَتَفَطَّرْنَ مِنْهُ وَتَنْشَقُّ الْاَرْضُ وَتَخِرُّ الْجِبَالُ هَدًّا ۟ۙ

90਼ ਨੇੜੇ ਹੈ ਕਿ ਤੁਹਾਡੇ ਇਸ ਕਥਣੀ ਕਾਰਨ ਅਕਾਸ਼ ਫਟ ਜਾਵੇ, ਧਰਤੀ ਟੋਟੇ-ਟੋਟੇ ਹੋ ਜਾਵੇ ਤੇ ਪਹਾੜ ਚੂਰਾ-ਚੂਰਾ ਹੋ ਕੇ ਡਿੱਗ ਪੈਣ। info
التفاسير:

external-link copy
91 : 19

اَنْ دَعَوْا لِلرَّحْمٰنِ وَلَدًا ۟ۚ

91਼ ਇਹ ਗੱਲ ਕਿ ਉਹਨਾਂ ਨੇ ਰਹਿਮਾਨ (ਅੱਲਾਹ) ਲਈ ਸੰਤਾਨ ਹੋਣ ਦਾ ਦਾਅਵਾ ਕੀਤਾ ਹੈ। info
التفاسير:

external-link copy
92 : 19

وَمَا یَنْۢبَغِیْ لِلرَّحْمٰنِ اَنْ یَّتَّخِذَ وَلَدًا ۟ؕ

92਼ ਇਹ ਗੱਲ ਰਹਿਮਾਨ ਨੂੰ ਸ਼ੋਭਾ ਨਹੀਂ ਦਿੰਦੀ ਕਿ ਉਸ ਦੇ ਔਲਾਦ ਹੋਵੇ। info
التفاسير:

external-link copy
93 : 19

اِنْ كُلُّ مَنْ فِی السَّمٰوٰتِ وَالْاَرْضِ اِلَّاۤ اٰتِی الرَّحْمٰنِ عَبْدًا ۟ؕ

93਼ ਅਕਾਸ਼ ਤੇ ਧਰਤੀ ਵਿਚਕਾਰ ਜੋ ਕੁੱਝ ਵੀ ਹੈ ਸਾਰੇ ਦੇ ਸਾਰੇ ਰਹਿਮਾਨ ਦੇ ਸੇਵਕ ਬਣ ਕੇ ਹੀ (ਕਿਅਮਾਤ ਦਿਹਾੜੇ) ਹਾਜ਼ਰ ਹੋਣਗੇ। info
التفاسير:

external-link copy
94 : 19

لَقَدْ اَحْصٰىهُمْ وَعَدَّهُمْ عَدًّا ۟ؕ

94਼ ਇਹਨਾਂ ਸਾਰਿਆਂ ਨੂੰ ਉਸ (ਅੱਲਾਹ) ਨੇ ਘੇਰਿਆ ਹੋਇਆ ਹੈ ਅਤੇ ਸਭ ਨੂੰ ਗਿਣ ਰੱਖਿਆ ਹੈ। info
التفاسير:

external-link copy
95 : 19

وَكُلُّهُمْ اٰتِیْهِ یَوْمَ الْقِیٰمَةِ فَرْدًا ۟

95਼ ਇਹ ਸਾਰੇ ਕਿਅਮਾਤ ਦਿਹਾੜੇ ਉਸ (ਅੱਲਾਹ) ਦੇ ਹਜ਼ੂਰ ਇਕੱਲਾ ਇਕੱਲਾ ਹਾਜ਼ਰ ਹੋਣਗੇ। info
التفاسير: