Traduzione dei Significati del Sacro Corano - Traduzione Punjabi - Arif Halim

Numero di pagina:close

external-link copy
23 : 34

وَلَا تَنْفَعُ الشَّفَاعَةُ عِنْدَهٗۤ اِلَّا لِمَنْ اَذِنَ لَهٗ ؕ— حَتّٰۤی اِذَا فُزِّعَ عَنْ قُلُوْبِهِمْ قَالُوْا مَاذَا ۙ— قَالَ رَبُّكُمْ ؕ— قَالُوا الْحَقَّ ۚ— وَهُوَ الْعَلِیُّ الْكَبِیْرُ ۟

23਼ ਉਸ ਦੇ ਹਜ਼ੂਰ ਕੇਵਲ ਉਸ ਵਿਅਕਤੀ ਦੀ ਹੀ ਸਿਫ਼ਾਰਸ਼ ਲਾਹੇਵੰਦ ਹੋ ਸਕਦੀ ਹੈ ਜਿਸ ਨੂੰ ਅੱਲਾਹ ਆਗਿਆ ਦੇਵੇਗਾ। ਜਦੋਂ ਉਹਨਾਂ ਦੇ ਦਿਲਾਂ ਦੀ ਘਬਰਾਹਟ ਦੂਰ ਕਰ ਦਿੱਤੀ ਜਾਂਦੀ ਹੈ ਤਾਂ ਫੇਰ ਪੁੱਛਦੇ ਹਨ ਕਿ ਤੁਹਾਡੇ ਰੱਬ ਨੇ ਕੀ ਕਿਹਾ ਹੈ? ਉਹ ਉੱਤਰ ਵਿਚ ਆਖਦੇ ਹਨ ਕਿ ਹੱਕ (ਸੱਚ) ਕਿਹਾ ਹੈ। ਉਹ (ਅੱਲਾਹ) ਅਤਿਅੰਤ ਮਹਾਨ ਤੇ ਸਰਵਉੱਚ ਹੈ। info
التفاسير:

external-link copy
24 : 34

قُلْ مَنْ یَّرْزُقُكُمْ مِّنَ السَّمٰوٰتِ وَالْاَرْضِ ؕ— قُلِ اللّٰهُ ۙ— وَاِنَّاۤ اَوْ اِیَّاكُمْ لَعَلٰی هُدًی اَوْ فِیْ ضَلٰلٍ مُّبِیْنٍ ۟

24਼ ਉਹਨਾਂ ਤੋਂ ਪੁੱਛੋ ਕਿ ਤੁਹਾਨੂੰ ਅਕਾਸ਼ਾਂ ਤੇ ਧਰਤੀ ਵਿੱਚੋਂ ਰੋਜ਼ੀ ਕੌਣ ਦਿੰਦਾ ਹੈ ? ਆਖੋ ‘ਅੱਲਾਹ’। ਅਤੇ ਇਹ ਵੀ ਪੁੱਛੋ ਕਿ ਕੌਣ ਸਿੱਧੀ ਰਾਹ ’ਤੇ ਹੈ, ਅਸੀਂ ਜਾਂ ਤੁਸੀਂ ? ਜਾਂ ਕੌਣ ਸਪਸ਼ਟ ਕੁਰਾਹੇ ਪਿਆ ਹੋਇਆ ਹੈ ? info
التفاسير:

external-link copy
25 : 34

قُلْ لَّا تُسْـَٔلُوْنَ عَمَّاۤ اَجْرَمْنَا وَلَا نُسْـَٔلُ عَمَّا تَعْمَلُوْنَ ۟

25਼ ਆਖ ਦਿਓ ਕਿ ਸਾਡੇ ਕੀਤੇ ਹੋਏ ਅਪਰਾਧਾਂ ਬਾਰੇ ਤੁਹਾਥੋਂ ਪੁੱਛਿਆ ਨਹੀਂ ਜਾਵੇਗਾ ਅਤੇ ਨਾ ਹੀ ਤੁਹਾਡੇ ਕੰਮਾਂ ਬਾਰੇ ਸਾਥੋਂ ਕੁੱਝ ਪੁੱਛਿਆ ਜਾਵੇਗਾ। info
التفاسير:

external-link copy
26 : 34

قُلْ یَجْمَعُ بَیْنَنَا رَبُّنَا ثُمَّ یَفْتَحُ بَیْنَنَا بِالْحَقِّ ؕ— وَهُوَ الْفَتَّاحُ الْعَلِیْمُ ۟

26਼ ਉਹਨਾਂ ਨੂੰ ਦੱਸ ਦਿਓ ਕਿ ਸਾਨੂੰ ਸਭ ਨੂੰ ਸਾਡਾ ਰੱਬ ਇਕੱਠਾ ਕਰੇਗਾ ਫੇਰ ਉਹ ਸਾਡੇ ਵਿਚਾਲੇ ਹੱਕ (ਇਨਸਾਫ਼) ਨਾਲ ਫ਼ੈਸਲਾ ਕਰ ਦੇਵੇਗਾ। ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਤੇ ਦਾਨਾਈ ਵਾਲਾ ਹੈ। info
التفاسير:

external-link copy
27 : 34

قُلْ اَرُوْنِیَ الَّذِیْنَ اَلْحَقْتُمْ بِهٖ شُرَكَآءَ كَلَّا ؕ— بَلْ هُوَ اللّٰهُ الْعَزِیْزُ الْحَكِیْمُ ۟

27਼ ਆਖੋ ਕਿ ਚੰਗਾ ਮੈਨੂੰ ਵੀ ਤਾਂ ਉਹਨਾਂ ਇਸ਼ਟਾਂ ਨੂੰ ਵਿਖਾਓ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸਾਂਝੀ ਬਣਾ ਕੇ ਉਸ (ਅੱਲਾਹ) ਦੇ ਨਾਲ ਰਲਾ ਮਲਾ ਦਿਤਾ ਹੈ, ਜਦ ਕਿ ਉਸ ਦਾ ਸਾਂਝੀ ਕੋਈ ਵੀ ਨਹੀਂ ਹੋ ਸਕਦਾ, ਸਗੋਂ ਉਹੀਓ ਅੱਲਾਹ ਜ਼ੋਰਾਵਰ ਤੇ ਹਿਕਮਤ ਵਾਲਾ ਹੈ। info
التفاسير:

external-link copy
28 : 34

وَمَاۤ اَرْسَلْنٰكَ اِلَّا كَآفَّةً لِّلنَّاسِ بَشِیْرًا وَّنَذِیْرًا وَّلٰكِنَّ اَكْثَرَ النَّاسِ لَا یَعْلَمُوْنَ ۟

28਼ (ਹੇ ਮੁਹੰਮਦ) ਅਸਾਂ ਤੁਹਾਨੂੰ ਸਾਰੇ ਹੀ ਲੋਕਾਂ ਲਈ (ਸਵਰਗ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਬਣਾ ਕੇ ਭੇਜਿਆ ਹੈ ਪਰ ਲੋਕਾਂ ਦੀ ਬਹੁਗਿਣਤੀ ਅਗਿਆਨੀਆਂ ਦੀ ਹੈ।1 info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 252/2

التفاسير:

external-link copy
29 : 34

وَیَقُوْلُوْنَ مَتٰی هٰذَا الْوَعْدُ اِنْ كُنْتُمْ صٰدِقِیْنَ ۟

29਼ (ਹੇ ਨਬੀ!) ਉਹ ਲੋਕੀ ਤੁਹਾਥੋਂ ਪੁੱਛਦੇ ਹਨ ਕਿ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ ? (ਜੇ ਤੁਸੀਂ ਸੱਚੇ ਹੋ ਤਾਂ ਦੱਸੋ ?) info
التفاسير:

external-link copy
30 : 34

قُلْ لَّكُمْ مِّیْعَادُ یَوْمٍ لَّا تَسْتَاْخِرُوْنَ عَنْهُ سَاعَةً وَّلَا تَسْتَقْدِمُوْنَ ۟۠

30਼ (ਹੇ ਨਬੀ!) ਉਹਨਾਂ ਨੂੰ ਕਹੋ ਕਿ ਤੁਹਾਡੇ ਲਈ ਇਕ ਅਜਿਹੇ ਵਾਅਦਾ ਦਾ ਦਿਨ ਨਿਯਤ ਹੈ ਜਿਸ ਤੋਂ ਤੁਸੀਂ ਇਕ ਘੜ੍ਹੀ ਵੀ ਨਾ ਪਿਛਾਂਹ ਰਹਿ ਸਕਦੇ ਹੋ ਅਤੇ ਨਾ ਹੀ ਅਗਾਂਹ ਵਧ ਸਕਦੇ ਹੋ। info
التفاسير:

external-link copy
31 : 34

وَقَالَ الَّذِیْنَ كَفَرُوْا لَنْ نُّؤْمِنَ بِهٰذَا الْقُرْاٰنِ وَلَا بِالَّذِیْ بَیْنَ یَدَیْهِ ؕ— وَلَوْ تَرٰۤی اِذِ الظّٰلِمُوْنَ مَوْقُوْفُوْنَ عِنْدَ رَبِّهِمْ ۖۚ— یَرْجِعُ بَعْضُهُمْ اِلٰی بَعْضِ ١لْقَوْلَ ۚ— یَقُوْلُ الَّذِیْنَ اسْتُضْعِفُوْا لِلَّذِیْنَ اسْتَكْبَرُوْا لَوْلَاۤ اَنْتُمْ لَكُنَّا مُؤْمِنِیْنَ ۟

31਼ ਅਤੇ ਕਾਫ਼ਿਰ ਆਖਦੇ ਹਨ ਕਿ ਅਸੀਂ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਵਾਂਗੇ ਅਤੇ ਨਾ ਹੀ ਇਸ ਤੋਂ ਪਹਿਲੀਆਂ ਕਿਤਾਬਾਂ ’ਤੇ (ਈਮਾਨ ਹੈ)। (ਹੇ ਨਬੀ!) ਕਾਸ਼! ਜੇ ਤੁਸੀਂ ਉਹਨਾਂ ਜ਼ਾਲਮਾਂ ਨੂੰ ਉਸ ਸਮੇਂ ਵੇਖੋ ਜਦੋਂ ਉਹ ਆਪਣੇ ਰੱਬ ਦੇ ਹਜ਼ੂਰ ਖਲੋਤੇ ਇਕ ਦੂਜੇ ’ਤੇ ਆਰੋਪ ਲਾ ਰਹੇ ਹੋਣਗੇ। ਜਿਹੜੇ ਲੋਕੀ ਸੰਸਾਰ ਵਿਚ ਕਮਜ਼ੋਰ ਸਮਝੇ ਜਾਂਦੇ ਸੀ ਉਹ ਵਡਿਆਈ ਮਾਰਨ ਵਾਲਿਆਂ ਨੂੰ ਆਖਣਗੇ ਕਿ ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਵੀ ਈਮਾਨ ਵਾਲੇ ਹੁੰਦੇ। info
التفاسير: