Traduzione dei Significati del Sacro Corano - Traduzione Punjabi - Arif Halim

Numero di pagina:close

external-link copy
16 : 22

وَكَذٰلِكَ اَنْزَلْنٰهُ اٰیٰتٍۢ بَیِّنٰتٍ ۙ— وَّاَنَّ اللّٰهَ یَهْدِیْ مَنْ یُّرِیْدُ ۟

16਼ ਅਸੀਂ ਕੁਰਆਨ ਦੀਆਂ ਆਇਤਾਂ ਨੂੰ ਸਪਸ਼ਟ ਕਰਕੇ ਉਤਾਰਿਆ ਹੈ ਜਿਸ ਨੂੰ ਅੱਲਾਹ ਚਾਹਵੇ ਉਸੇ ਨੂੰ ਹਿਦਾਇਤ ਨਸੀਬ ਹੁੰਦੀ ਹੈ। info
التفاسير:

external-link copy
17 : 22

اِنَّ الَّذِیْنَ اٰمَنُوْا وَالَّذِیْنَ هَادُوْا وَالصّٰبِـِٕیْنَ وَالنَّصٰرٰی وَالْمَجُوْسَ وَالَّذِیْنَ اَشْرَكُوْۤا ۖۗ— اِنَّ اللّٰهَ یَفْصِلُ بَیْنَهُمْ یَوْمَ الْقِیٰمَةِ ؕ— اِنَّ اللّٰهَ عَلٰی كُلِّ شَیْءٍ شَهِیْدٌ ۟

17਼ ਬੇਸ਼ੱਕ ਜਿਹੜੇ ਲੋਕੀ ਈਮਾਨ ਲਿਆਏ, ਜਾਂ ਜਿਹੜੇ ਯਹੂਦੀ, ਸਾਬੀ (ਅਧਰਮੀ) , ਈਸਾਈ, ਮਜੂਸੀ (ਅੱਗ ਪੂਜਣ ਵਾਲੇ) ਜਾਂ ਮੁਸ਼ਰਿਕ ਬਣ ਗਏ (ਭਾਵ ਉਹ ਕੋਈ ਵੀ ਹੋਵੇ) ਬੇਸ਼ੱਕ ਅੱਲਾਹ ਉਹਨਾਂ ਸਭਨਾਂ ਵਿਚਾਲੇ ਕਿਆਮਤ ਦਿਹਾੜੇ ਫ਼ੈਸਲਾ ਕਰ ਦੇਵੇਗਾ। ਅੱਲਾਹ ਤਾਂ ਹਰ ਹਰ ਚੀਜ਼ ਦਾ ਗਵਾਹ ਹੈ।1 info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 62/2

التفاسير:

external-link copy
18 : 22

اَلَمْ تَرَ اَنَّ اللّٰهَ یَسْجُدُ لَهٗ مَنْ فِی السَّمٰوٰتِ وَمَنْ فِی الْاَرْضِ وَالشَّمْسُ وَالْقَمَرُ وَالنُّجُوْمُ وَالْجِبَالُ وَالشَّجَرُ وَالدَّوَآبُّ وَكَثِیْرٌ مِّنَ النَّاسِ ؕ— وَكَثِیْرٌ حَقَّ عَلَیْهِ الْعَذَابُ ؕ— وَمَنْ یُّهِنِ اللّٰهُ فَمَا لَهٗ مِنْ مُّكْرِمٍ ؕ— اِنَّ اللّٰهَ یَفْعَلُ مَا یَشَآءُ ۟

18਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਦੇ ਅੱਗੇ ਹੀ ਸਭ ਧਰਤੀ ਵਾਲੇ ਅਤੇ ਅਕਾਸ਼ ਵਾਲੇ ਸੀਸ ਝੁਕਾਉਂਦੇ ਹਨ ਅਤੇ ਉਸ ਦੇ ਨਾਲ ਹੀ ਸੂਰਜ, ਚੰਨ ਤਾਰੇ, ਪਹਾੜ, ਰੁੱਖ ਅਤੇ ਜਾਨਵਰ ਅਤੇ ਬਥੇਰੇ ਮਨੁੱਖ ਵੀ ਸੀਸ ਝੁਕਾਉਂਦੇ ਹਨ। ਉਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਲਈ ਅਜ਼ਾਬ ਦਾ ਹੋਣਾ ਤੈਅ ਹੋ ਚੁੱਕਿਆ ਹੈ। ਜਿਸ ਨੂੰ ਰੱਬ ਹੀ ਜ਼ਲੀਲ ਕਰ ਦੇਵੇ ਉਸ ਨੂੰ ਕੋਈ ਇੱਜ਼ਤ ਦੇਣ ਵਾਲਾ ਨਹੀਂ, ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ। info
التفاسير:

external-link copy
19 : 22

هٰذٰنِ خَصْمٰنِ اخْتَصَمُوْا فِیْ رَبِّهِمْ ؗ— فَالَّذِیْنَ كَفَرُوْا قُطِّعَتْ لَهُمْ ثِیَابٌ مِّنْ نَّارٍ ؕ— یُصَبُّ مِنْ فَوْقِ رُءُوْسِهِمُ الْحَمِیْمُ ۟ۚ

19਼ ਇਹ ਦੋ ਧਿਰ (ਕਾਫ਼ਿਰਾਂ ਤੇ ਮੋਮਿਨਾਂ ਦੇ) ਹਨ, ਜਿਹੜੇ ਆਪਣੇ ਰੱਬ ਬਾਰੇ ਝਗੜ ਰਹੇ ਹਨ। ਕਾਫ਼ਿਰਾਂ ਲਈ ਤਾਂ ਅੱਗ ਦੇ ਵਸਤਰ ਕੱਟੇ ਜਾਣਗੇ ਅਤੇ ਉਹਨਾਂ ਦੇ ਸਿਰਾਂ ’ਤੇ ਉੱਬਲਦਾ ਹੋਇਆ ਪਾਣੀ ਡੋਲ੍ਹਿਆ ਜਾਵੇਗਾ। info
التفاسير:

external-link copy
20 : 22

یُصْهَرُ بِهٖ مَا فِیْ بُطُوْنِهِمْ وَالْجُلُوْدُ ۟ؕ

20਼ ਜਿਸ ਨਾਲ ਉਹਨਾਂ ਦੇ ਢਿਡਾਂ ਦੇ ਅੰਦਰੋਂ ਸਭ ਕੁੱਝ ਗਲ ਜਾਵੇਗਾ ਅਤੇ ਉਹਨਾਂ ਦੀ ਚਮੜੀ ਵੀ ਗਲ ਜਾਵੇਗੀ। info
التفاسير:

external-link copy
21 : 22

وَلَهُمْ مَّقَامِعُ مِنْ حَدِیْدٍ ۟

21਼ ਉਹਨਾਂ (ਨਰਕੀਆਂ) ਨੂੰ ਮਾਰਨ ਲਈ ਲੋਹੇ ਦੇ ਥੌੜ੍ਹੇ ਹੋਣਗੇ। info
التفاسير:

external-link copy
22 : 22

كُلَّمَاۤ اَرَادُوْۤا اَنْ یَّخْرُجُوْا مِنْهَا مِنْ غَمٍّ اُعِیْدُوْا فِیْهَا ۗ— وَذُوْقُوْا عَذَابَ الْحَرِیْقِ ۟۠

22਼ ਜਦੋਂ ਉਹ ਉੱਥਿਓਂ (ਨਰਕ ਵਿਚ) ਘਬਰਾ ਕੇ ਨਿੱਕਲਣ ਦੀ ਕੋਸ਼ਿਸ਼ ਕਰਨਗੇ, ਮੁੜ ਉੱਥੇ ਹੀ ਧੱਕ ਦਿੱਤੇ ਜਾਣਗੇ ਅਤੇ ਕਿਹਾ ਜਾਵੇਗਾ ਕਿ ਹੁਣ ਲਵੋ ਸਾੜਣ ਵਾਲੇ ਅਜ਼ਾਬ ਦਾ ਸੁਆਦ। info
التفاسير:

external-link copy
23 : 22

اِنَّ اللّٰهَ یُدْخِلُ الَّذِیْنَ اٰمَنُوْا وَعَمِلُوا الصّٰلِحٰتِ جَنّٰتٍ تَجْرِیْ مِنْ تَحْتِهَا الْاَنْهٰرُ یُحَلَّوْنَ فِیْهَا مِنْ اَسَاوِرَ مِنْ ذَهَبٍ وَّلُؤْلُؤًا ؕ— وَلِبَاسُهُمْ فِیْهَا حَرِیْرٌ ۟

23਼ ਬੇਸ਼ੱਕ ਈਮਾਨ ਵਾਲਿਆਂ ਨੂੰ ਅਤੇ ਨੇਕ ਕੰਮ ਕਰਨ ਵਾਲਿਆਂ ਨੂੰ ਅੱਲਾਹ ਉਹਨਾਂ ਸਵਰਗਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹਨਾਂ ਨੂੰ ਸੋਨੇ ਦੇ ਕੰਗਣ ਪਹਿਣਾਏ ਜਾਣਗੇ ਅਤੇ ਉੱਥੇ ਉਹਨਾਂ ਦਾ ਲਿਬਾਸ ਰੇਸ਼ਮ ਦਾ ਹੋਵੇਗਾ। info
التفاسير: