क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
109 : 5

یَوْمَ یَجْمَعُ اللّٰهُ الرُّسُلَ فَیَقُوْلُ مَاذَاۤ اُجِبْتُمْ ؕ— قَالُوْا لَا عِلْمَ لَنَا ؕ— اِنَّكَ اَنْتَ عَلَّامُ الْغُیُوْبِ ۟

109਼ ਉਸ ਦਿਨ ਦੀ ਚਿੰਤਾ ਕਰੋ ਜਦੋਂ ਅੱਲਾਹ ਸਾਰੇ ਪੈਗ਼ੰਬਰਾਂ ਨੂੰ ਜਮਾਂ ਕਰੇਗਾ ਫੇਰ ਉਹਨਾਂ ਨੂੰ ਆਖੇਗਾ ਕਿ ਤੁਹਾਨੂੰ (ਤੁਹਾਡੀ ਕੌਮ ਨੇ) ਕੀ ਜਵਾਬ ਦਿੱਤਾ ਸੀ ? ਉਹ (ਪੈਗ਼ੰਬਰ) ਆਖਣਗੇ ਕਿ ਸਾਨੂੰ ਕੁੱਝ ਵੀ ਨਹੀਂ ਪਤਾ, ਤੂੰ ਹੀ ਛੁਪੀਆਂ ਹੋਈਆਂ ਗੱਲਾਂ ਦਾ ਭੇਤੀ ਹੇ। info
التفاسير:

external-link copy
110 : 5

اِذْ قَالَ اللّٰهُ یٰعِیْسَی ابْنَ مَرْیَمَ اذْكُرْ نِعْمَتِیْ عَلَیْكَ وَعَلٰی وَالِدَتِكَ ۘ— اِذْ اَیَّدْتُّكَ بِرُوْحِ الْقُدُسِ ۫— تُكَلِّمُ النَّاسَ فِی الْمَهْدِ وَكَهْلًا ۚ— وَاِذْ عَلَّمْتُكَ الْكِتٰبَ وَالْحِكْمَةَ وَالتَّوْرٰىةَ وَالْاِنْجِیْلَ ۚ— وَاِذْ تَخْلُقُ مِنَ الطِّیْنِ كَهَیْـَٔةِ الطَّیْرِ بِاِذْنِیْ فَتَنْفُخُ فِیْهَا فَتَكُوْنُ طَیْرًا بِاِذْنِیْ وَتُبْرِئُ الْاَكْمَهَ وَالْاَبْرَصَ بِاِذْنِیْ ۚ— وَاِذْ تُخْرِجُ الْمَوْتٰی بِاِذْنِیْ ۚ— وَاِذْ كَفَفْتُ بَنِیْۤ اِسْرَآءِیْلَ عَنْكَ اِذْ جِئْتَهُمْ بِالْبَیِّنٰتِ فَقَالَ الَّذِیْنَ كَفَرُوْا مِنْهُمْ اِنْ هٰذَاۤ اِلَّا سِحْرٌ مُّبِیْنٌ ۟

110਼ ਜਦੋਂ ਅੱਲਾਹ ਫ਼ਰਮਾਏਗਾ ਕਿ ਹੇ ਈਸਾ ਬਿਨ ਮਰੀਅਮ! ਤੂੰ ਆਪਣੇ ਤੇ ਆਪਣੀ ਮਾਂ ਉੱਤੇ ਹੋਈ ਮੇਰੀ ਉਸ ਨਿਅਮਤ ਨੂੰ ਯਾਦ ਕਰ ਜਦੋਂ ਮੈਂ ਤੇਰੀ ਮਦਦ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਕੀਤੀ ਸੀ। ਤੂੰ ਮਾਂ ਦੀ ਗੋਦੀ ਵਿਚ ਵੀ (ਭਾਵ ਜੰਮਦੇ ਹੀ) ਤੇ ਸਿਆਣੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰਦਾ ਸੀ। ਮੈਂ ਤੈਨੂੰ ਕਿਤਾਬ, ਡੂੰਘੀ ਸਿਆਣਪ, ਤੌਰੈਤ ਤੇ ਇੰਜੀਲ ਦੀ ਸਿੱਖਿਆ ਵੀ ਦਿੱਤੀ। ਜਦੋਂ ਤੂੰ ਮੇਰੇ ਹੁਕਮ ਨਾਲ ਗਾਰੇ ਨਾਲ ਪੰਛੀਆਂ ਵਾਂਗ ਮੂਰਤ ਬਣਾਉਂਦਾ ਸੀ, ਫੇਰ ਤੂੰ ਉਸ ਵਿਚ ਫੂਂਕ ਮਾਰਦਾ ਸੀ ਤਾਂ ਉਹ ਮੇਰੇ ਹੁਕਮ ਨਾਲ ਇਕ ਪੰਛੀ ਬਣ ਜਾਂਦਾ ਸੀ। ਮੇਰੇ ਹੁਕਮ ਨਾਲ ਹੀ ਤੂੰ ਜਮਾਂਦਰੂ ਅੰਨ੍ਹੇ ਤੇ ਫੁਲਵਹਰੀ ਵਾਲੇ ਵਿਅਕਤੀ ਨੂੰ ਸਵਸਥ ਕਰ ਦਿੰਦਾ ਸੀ ਅਤੇ ਮੇਰੇ ਹੁਕਮ ਨਾਲ ਹੀ ਤੂੰ ਮੁਰਦਿਆਂ ਨੂੰ (ਕਬਰਾਂ ਵਿੱਚੋਂ ਜਿਉਂਦਾ) ਕੱਢਦਾ ਸੀ। ਜਦੋਂ ਮੈਂ ਤੇਨੂੰ ਬਨੀ ਇਸਰਾਈਲ ਤੋਂ ਬਚਾਇਆ ਸੀ, ਉਦੋਂ ਤੂੰ ਉਹਨਾਂ ਕੋਲ ਮੇਰੀਆਂ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਸੀ, ਫੇਰ ਇਹਨਾਂ ਵਿੱਚੋਂ, ਜਿਹਨਾਂ ਨੇ ਇਨਕਾਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਨਿਰਾ ਜਾਦੂ ਹੇ, ਹੋਰ ਕੁੱਝ ਵੀ ਨਹੀਂ। info
التفاسير:

external-link copy
111 : 5

وَاِذْ اَوْحَیْتُ اِلَی الْحَوَارِیّٖنَ اَنْ اٰمِنُوْا بِیْ وَبِرَسُوْلِیْ ۚ— قَالُوْۤا اٰمَنَّا وَاشْهَدْ بِاَنَّنَا مُسْلِمُوْنَ ۟

111਼ ਜਦੋਂ ਮੈਂ ਹਵਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਮੇਰੇ ਅਤੇ ਮੇਰੇ ਰਸੂਲ ’ਤੇ ਈਮਾਨ ਲਿਆਓ, ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਈਮਾਨ ਲਿਆਏ, ਤੁਸੀਂ ਗਵਾਹ ਰਹੋ ਕਿ ਅਸੀਂ ਪੂਰੇ ਆਗਿਆਕਾਰੀ ਹਾਂ। info
التفاسير:

external-link copy
112 : 5

اِذْ قَالَ الْحَوَارِیُّوْنَ یٰعِیْسَی ابْنَ مَرْیَمَ هَلْ یَسْتَطِیْعُ رَبُّكَ اَنْ یُّنَزِّلَ عَلَیْنَا مَآىِٕدَةً مِّنَ السَّمَآءِ ؕ— قَالَ اتَّقُوا اللّٰهَ اِنْ كُنْتُمْ مُّؤْمِنِیْنَ ۟

112਼ ਉਹ ਸਮਾਂ ਵੀ ਯਾਦ ਕਰੋ ਜਦੋਂ ਹਵਾਰੀਆਂ (ਭਾਵ ਈਸਾ ਦੇ ਸਹਾਇਕਾਂ) ਨੇ ਕਿਹਾ ਸੀ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਹਾਡਾ ਰੱਬ ਇਹ ਕਰ ਸਕਦਾ ਹੇ ਕਿ ਸਾਡੇ ਲਈ ਭੋਜਨ ਦਾ ਥਾਲ ਭੇਜੇ? ਤਾਂ ਉਹਨਾਂ (ਈਸਾ) ਨੇ ਕਿਹਾ ਕਿ ਅੱਲਾਹ ਤੋਂ ਡਰ, ਜੇ ਤੁਸੀਂ ਈਮਾਨ ਵਾਲੇ ਹੋ। info
التفاسير:

external-link copy
113 : 5

قَالُوْا نُرِیْدُ اَنْ نَّاْكُلَ مِنْهَا وَتَطْمَىِٕنَّ قُلُوْبُنَا وَنَعْلَمَ اَنْ قَدْ صَدَقْتَنَا وَنَكُوْنَ عَلَیْهَا مِنَ الشّٰهِدِیْنَ ۟

113਼ ਉਹ ਬੋਲੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਵਿੱਚੋਂ ਖਾਈਏ ਤਾਂ ਜੋ ਸਾਡੇ ਦਿਲਾਂ ਦੀ ਤਸੱਲੀ ਹੋ ਜਾਵੇ ਅਤੇ ਅਸੀਂ ਇਹ ਜਾਣ ਲਈਏ ਕਿ ਤੁਸੀਂ ਸਾਡੇ ਨਾਲ ਸੱਚ ਬੋਲਿਆ ਹੇ ਅਤੇ ਅਸੀਂ ਗਵਾਹੀ ਦੇਣ ਵਾਲਿਆਂ ਵਿੱਚੋਂ ਹੋ ਜਾਈਏ। info
التفاسير: