क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
65 : 5

وَلَوْ اَنَّ اَهْلَ الْكِتٰبِ اٰمَنُوْا وَاتَّقَوْا لَكَفَّرْنَا عَنْهُمْ سَیِّاٰتِهِمْ وَلَاَدْخَلْنٰهُمْ جَنّٰتِ النَّعِیْمِ ۟

65਼ ਜੇ ਇਹ ਅਹਲੇ ਕਿਤਾਬ ਈਮਾਨ ਲਿਆਉਂਦੇ ਅਤੇ ਦਿਲਾਂ ਵਿਚ ਰੱਬ ਦਾ ਡਰ ਰੱਖਦੇ ਤਾਂ ਅਸੀਂ (ਅੱਲਾਹ) ਇਹਨਾਂ ਦੀਆਂ ਸਾਰੀਆਂ ਬੁਰਾਈਆਂ ਨੂੰ ਮੁਆਫ਼ ਕਰ ਦਿੰਦੇ ਅਤੇ ਇਹਨਾਂ ਨੂੰ ਨਿਅਮਤਾਂ ਭਰੀਆਂ ਜੱਨਤਾਂ ਵਿਚ ਲੈ ਜਾਂਦੇ। info
التفاسير:

external-link copy
66 : 5

وَلَوْ اَنَّهُمْ اَقَامُوا التَّوْرٰىةَ وَالْاِنْجِیْلَ وَمَاۤ اُنْزِلَ اِلَیْهِمْ مِّنْ رَّبِّهِمْ لَاَكَلُوْا مِنْ فَوْقِهِمْ وَمِنْ تَحْتِ اَرْجُلِهِمْ ؕ— مِنْهُمْ اُمَّةٌ مُّقْتَصِدَةٌ ؕ— وَكَثِیْرٌ مِّنْهُمْ سَآءَ مَا یَعْمَلُوْنَ ۟۠

66਼ ਜੇ ਇਹ ਲੋਕ ਤੌਰੈਤ, ਇੰਜੀਲ ਅਤੇ ਅੱਲਾਹ ਵੱਲੋਂ ਭੇਜੀਆਂ ਦੂਜੀਆਂ ਕਿਤਾਬਾਂ ਦੇ ਹੁਕਮਾਂ ਦੀ ਠੀਕ-ਠੀਕ ਪਾਲਣਾ ਕਰਦੇ ਤਾਂ ਇਹ ਲੋਕ ਆਪਣੇ ਉੱਪਰੋਂ (ਅਕਾਸ਼ੋਂ) ਅਤੇ ਹੇਠੋਂ (ਧਰਤੀ ਵਿੱਚੋਂ) ਵੀ ਰੋਜ਼ੀਆਂ ਪ੍ਰਾਪਤ ਕਰਦੇ। ਇਕ ਧੜਾ ਇਹਨਾਂ ਵਿੱਚੋਂ ਵਿਚਕਾਰ ਵਾਲੀ ਭਾਵ ਸਿੱਧੀ ਰਾਹ ’ਤੇ ਹੇ,1 ਪਰ ਇਹਨਾਂ ਦੀ ਬਹੁਗਿਣਤੀ ਬਹੁਤ ਹੀ ਭੈੜੇ ਕੰਮ ਕਰ ਰਹੀ ਹੇ। info

1 ਜਿਵੇਂ ਅਬਦੁੱਲਾ ਬਿਨ ਸਲਾਮ ਰ:ਅ: ਆਦਿ ਸਨ ਹਜ਼ਰਤ ਅਨਸ ਰ:ਅ: ਤੋਂ ਪਤਾ ਲੱਗਦਾ ਹੇ ਕਿ ਜਦੋਂ ਅਬਦੁੱਲਾ ਬਿਨ ਸਲਾਮ (ਯਹੂਦੀ ਵਿਦਵਾਨ) ਨੂੰ ਪਤਾ ਲੱਗਿਆ ਕਿ ਨਬੀ ਕਰੀਮ (ਸ:) ਮਦੀਨੇ ਪਧਾਰ ਰਹੇ ਹਨ ਤਾਂ ਉਹ ਨਬੀ (ਸ:) ਤੋਂ ਕੁੱਝ ਗੱਲਾਂ ਪੁੱਛਣ ਲਈ ਹਾਜ਼ਰ ਹੋਇਆ ਅਤੇ ਕਿਹਾ ਕਿ ਮੈਂ ਤੁਹਾਥੋਂ ਤਿੰਨ ਗੱਲਾਂ ਪੁੱਛਣਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਨਬੀ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ (1) ਕਿਆਮਾਤ ਹੋਣ ਦੀ ਪਹਿਲੀ ਨਿਸ਼ਾਨੀ ਕਿਹੜੀ ਹੇ ?(2) ਜੰਨਤੀ ਸਭ ਤੋਂ ਪਹਿਲਾਂ ਕੀ ਖਾਣਗੇ (3) ਇਸ ਦਾ ਕੀ ਕਾਰਨ ਹੇ ਕਿ ਕਦੇ ਬੱਚਾ ਬਾਪ ਵਰਗਾਂ ਹੁੰਦਾ ਹੇ ਕਦੇ ਮਾਂ ਵਰਗਾ ? ਨਬੀ (ਸ:) ਨੇ ਫ਼ਰਮਾਇਆ ਕਿ ਜਿਬਰਾਈਲ ਨੇ ਇਹ ਗੱਲਾਂ ਹੁਣੇ ਮੈਨੂੰ ਦੱਸੀਆਂ ਹਨ ਅਬਦੁੱਲਾ ਬਿਨ ਸਲਾਮ ਨੇ ਆਖਿਆ ਇਹ ਜਿਬਰਾਈਲ ਤਾਂ ਫ਼ਰਿਸ਼ਤਿਆਂ ਵਿਚ ਯਹੂਦੀਆਂ ਦਾ ਵੈਰੀ ਹੇ ਆਪ (ਸ:) ਨੇ ਫ਼ਰਮਾਇਆ (1) ਕਿਆਮਤ ਦੀ ਪਹਿਲੀ ਨਿਸ਼ਾਨੀ ਅੱਗ ਹੇ ਜਿਹੜੀ ਲੋਕਾਂ ਨੂੰ ਪੂਰਬ ਦਿਸ਼ਾ ਤੋਂ ਪੱਛਮ ਵੱਲ ਲੈਕੇ ਜਾਵੇਗੀ (2) ਜੰਨਤੀਆਂ ਦਾ ਪਹਿਲਾਂ ਭੋਜਨ ਮੱਛੀ ਦੀ ਕਲੇਜੀ ਦਾ ਵਾਧੂ ਹਿਸਾ ਹੋਵੇਗਾ (3) ਜਦੋਂ ਮਰਦ ਦਾ ਵੀਰਜ ਔਰਤ ਦੇ ਵੀਰਜ ’ਤੇ ਭਾਰੂ ਹੋ ਜਾਵੇ ਤਾਂ ਬੱਚਾ ਬਾਪ ਦੀ ਸ਼ਕਲ ਦਾ ਅਤੇ ਜਦੋਂ ਔਰਤ ਦਾ ਵੀਰਜ ਮਰਦ ਦੇ ਵੀਰਜ ’ਤੇ ਭਾਰੂ ਹੋ ਜਾਵੇ ਤਾਂ ਬੱਚਾ ਮਾਂ ਦੀ ਸ਼ਕਲ ’ਤੇ ਹੁੰਦਾ ਹੇ ਇਹ ਸੁਣ ਕੇ ਅਬਦੁੱਲਾ ਬਿਨ ਸਲਾਮ ਨੇ ਕਿਹਾ ਕਿ ਮੈਂ ਗਵਾਹੀ ਦਿੰਦਾ ਹਾਂ ਕਿ ਛੁੱਟ ਅੱਲਾਹ ਤੋਂ ਹੋਰ ਕੋਈ ਪੂਜਣਹਾਰ ਨਹੀਂ ਅਤੇ ਤੁਸੀਂ ਅੱਲਾਹ ਦੇ ਰਸੂਲ ਹੋ ਅਤੇ ਇਹ ਵੀ ਆਖਿਆ ਕਿ ਹੇ ਅੱਲਾਹ ਦੇ ਰਸੂਲ! ਯਹੂਦੀ ਕੌਮ ਇਲਜ਼ਾਮਬਾਜ਼ੀ ’ਚ ਮਾਹਿਰ ਹੇ, ਤੁਸੀਂ ਉਹਨਾਂ ਨੂੰ ਮੇਰੇ ਬਾਰੇ ਇਸਲਾਮ ਵਿਚ ਆਉਣ ਤੋਂ ਪਹਿਲਾਂ ਦਾ ਹਾਲ ਪੁੱਛੋ। ਯਹੂਦੀ ਕੌਮ ਦੇ ਕੁੱਝ ਬੰਦੇ ਨਬੀ (ਸ:) ਦੀ ਸੇਵਾ ਵਿਚ ਹਾਜ਼ਰ ਹੋਏ ਤਾਂ ਆਪ (ਸ:) ਨੇ ਉਹਨਾਂ ਤੋਂ ਪੁੱਛਿਆ ਤੁਹਾਡੇ ਵਿੱਚੋਂ ਅਬਦੁੱਲਾ ਬਿਨ ਸਲਾਮ ਕਿਹੋ ਜਿਹਾ ਵਿਅਕਤੀ ਹੇ ? ਉਹਨਾਂ ਨੇ ਜਵਾਬ ਵਿਚ ਕਿਹਾ, ਉਹ ਸਾਡੇ ਵਿੱਚੋਂ ਇਕ ਭਲਾ ਆਦਮੀ ਹੇ ਅਤੇ ਭਲੇ ਆਦਮੀ ਦਾ ਹੀ ਪੁੱਤਰ ਹੇ, ਉਹ ਸਾਡੇ ਵਿਚ ਵਧੀਆ ਮਾਨਯੋਗ ਵਿਅਕਤੀ ਹੇ ਅਤੇ ਮਾਨਯੋਗ ਵਿਅਕਤੀ ਦਾ ਹੀ ਪੁੱਤਰ ਹੇ। ਇਸ ’ਤੇ ਨਬੀ ਕਰੀਮ (ਸ:) ਨੇ ਪੁੱਛਿਆ ਕਿ ਜੇ ਅਬਦੁੱਲਾ ਬਿਨ ਸਲਾਮ ਇਸਲਾਮ ਕਬੂਲ ਕਰ ਲਵੇ ਤਾਂ ਤੁਹਾਡੀ ਕੀ ਰਾਏ ਹੇ ਯਹੂਦੀ ਬੋਲੇ ਅੱਲਾਹ ਉਸ ਨੂੰ ਇਸਲਾਮ ਤੋਂ ਬਚਾਏ। ਆਪ (ਸ:) ਨੇ ਉਹਨਾਂ ਤੋਂ ਫੇਰ ਇਹੋ ਸਵਾਲ ਕੀਤਾ ਤਾਂ ਉਹਨਾਂ ਨੇ ਫੇਰ ਉਹੀਓ ਜਵਾਬ ਦਿੱਤਾ ਅਬਦੁੱਲਾ ਬਿਨ ਸਲਾਮ ਜਿਹੜੇ ਲੁਕੇ ਹੋਏ ਸੀ ਉਹਨਾਂ ਕੋਲ ਆਕੇ ਕਹਿਣ ਲੱਗੇ “ਅਸ਼ਹਾਦੋ-ਅੱਲਾ-ਇਲਾਹਾ-ਇਲੱਲ-ਲਾਹ ਵਾ-ਅਸ਼ਹਾਦੋ-ਅੱਨਾ-ਮੁਹੰਮਦੁ-ਰਸੂਲੁੱਲਾਹ”। ਯਹੂਦੀ ਇਹ ਸੁਣ ਕੇ ਆਖਣ ਲੱਗੇ ਕਿ ਅਬਦੁੱਲਾ ਬਿਨ ਸਲਾਮ ਸਾਡੇ ਵਿੱਚੋਂ ਸਭ ਤੋਂ ਮਾੜਾ ਵਿਅਕਤੀ ਹੇ ਅਤੇ ਮਾੜੇ ਆਦਮੀ ਦਾ ਹੀ ਪੁੱਤਰ ਹੇ ਅਤੇ ਉਸ ਨੂੰ ਚੰਗਾ ਮਾੜਾ ਆਖਣ ਲੱਗ ਪਏ। ਉਸ ਸਮੇਂ ਅਬਦੁੱਲਾ ਬਿਨ ਸਲਾਮ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਇਸ ਗੱਲ ਦਾ ਹੀ ਡਰ ਸੀ। (ਸਹੀ ਬੁਖ਼ਾਰੀ, ਹਦੀਸ: 3938)

التفاسير:

external-link copy
67 : 5

یٰۤاَیُّهَا الرَّسُوْلُ بَلِّغْ مَاۤ اُنْزِلَ اِلَیْكَ مِنْ رَّبِّكَ ؕ— وَاِنْ لَّمْ تَفْعَلْ فَمَا بَلَّغْتَ رِسَالَتَهٗ ؕ— وَاللّٰهُ یَعْصِمُكَ مِنَ النَّاسِ ؕ— اِنَّ اللّٰهَ لَا یَهْدِی الْقَوْمَ الْكٰفِرِیْنَ ۟

67਼ ਹੇ ਰਸੂਲ! ਜੋ ਕੁੱਝ ਵੀ ਆਪ ਜੀ ਵੱਲ ਤੁਹਾਡੇ ਰੱਬ ਵੱਲੋਂ ਘੱਲ੍ਹਿਆ ਗਿਆ ਹੇ ਉਸ ਨੂੰ ਲੋਕਾਂ ਤਕ ਪਹੁੰਚਾ ਦੇਵੋ ਜੇ ਤੁਸੀਂ ਅਜਿਹਾ ਨਾ ਕੀਤਾ ਤਾਂ ਤੁਸੀਂ ਅੱਲਾਹ ਦੇ ਪੈਗ਼ੰਬਰ ਹੋਣ ਦਾ ਹੱਕ ਅਦਾ ਨਹੀਂ ਕੀਤਾ। ਅੱਲਾਹ ਤੁਹਾਨੂੰ ਲੋਕਾਂ ਦੀਆਂ ਸ਼ਰਾਰਤਾਂ ਤੋਂ ਬਚਾਉਣ ਵਾਲਾ ਹੇ। ਬੇਸ਼ੱਕ ਅੱਲਾਹ ਕਾਫ਼ਿਰਾਂ ਨੂੰ ਸੇਧ ਨਹੀਂ ਦਿੰਦਾ। info
التفاسير:

external-link copy
68 : 5

قُلْ یٰۤاَهْلَ الْكِتٰبِ لَسْتُمْ عَلٰی شَیْءٍ حَتّٰی تُقِیْمُوا التَّوْرٰىةَ وَالْاِنْجِیْلَ وَمَاۤ اُنْزِلَ اِلَیْكُمْ مِّنْ رَّبِّكُمْ ؕ— وَلَیَزِیْدَنَّ كَثِیْرًا مِّنْهُمْ مَّاۤ اُنْزِلَ اِلَیْكَ مِنْ رَّبِّكَ طُغْیَانًا وَّكُفْرًا ۚ— فَلَا تَاْسَ عَلَی الْقَوْمِ الْكٰفِرِیْنَ ۟

68਼ (ਹੇ ਨਬੀ!) ਤੁਸੀਂ ਕਹਿ ਦਿਓ! ਹੇ ਅਹਲੇ ਕਿਤਾਬ! ਤੁਸੀਂ ਅਸਲੀ ਧਰਮ ਉੱਤੇ ਕਦੇ ਵੀ ਕਾਇਮ ਨਹੀਂ ਰਹਿ ਸਕਦੇ ਜਦ ਤਕ ਕਿ ਤੁਸੀਂ ਤੌਰੈਤ, ਇੰਜੀਲ ਅਤੇ ਆਪਣੇ ਰੱਬ ਵੱਲੋਂ ਉਤਾਰੀਆਂ ਹੋਈਆਂ ਦੂਜੀਆਂ ਕਿਤਾਬਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰੋਗੇ। ਹਕੀਕਤ ਇਹ ਹੇ ਜੋ ਕੁੱਝ ਤੁਹਾਡੇ ਵੱਲ ਤੁਹਾਡੇ ਰੱਬ ਨੇ ਉਤਾਰਿਆ ਹੇ, ਇਹ ਇਹਨਾਂ (ਅਹਲੇ ਕਿਤਾਬ) ਦੇ ਬਹੁਤੇ ਲੋਕਾਂ ਦੀ ਸਰਕਸ਼ੀ ਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਿਆ ਹੇ, ਸੋ ਤੁਸੀਂ ਕਾਫ਼ਿਰਾਂ ਦੇ ਹਾਲ ਉੱਤੇ ਦੁਖੀ ਨਾ ਹੋਵੋ। info
التفاسير:

external-link copy
69 : 5

اِنَّ الَّذِیْنَ اٰمَنُوْا وَالَّذِیْنَ هَادُوْا وَالصّٰبِـُٔوْنَ وَالنَّصٰرٰی مَنْ اٰمَنَ بِاللّٰهِ وَالْیَوْمِ الْاٰخِرِ وَعَمِلَ صَالِحًا فَلَا خَوْفٌ عَلَیْهِمْ وَلَا هُمْ یَحْزَنُوْنَ ۟

69਼ ਬੇਸ਼ੱਕ ਜਿਹੜੇ ਲੋਕ ਵੀ ਈਮਾਨ ਲਿਆਏ ਭਾਂਵੇਂ ਉਹ ਯਹੂਦੀ, ਸਾਬੀ ਤੇ ਨਸਰਾਨੀ ਹਨ, ਇਹਨਾਂ ਵਿੱਚੋਂ ਜਿਹੜਾ ਵੀ ਅੱਲਾਹ ਅਤੇ ਕਿਆਮਤ ਉੱਤੇ ਈਮਾਨ ਰੱਖੇਗਾ ਅਤੇ ਨੇਕ ਕੰਮ ਵੀ ਕਰੇਗਾ, ਉਹਨਾਂ ਨੂੰ (ਕਿਆਮਤ ਦਿਹਾੜੇ) ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੋਵੇਗਾ। info
التفاسير:

external-link copy
70 : 5

لَقَدْ اَخَذْنَا مِیْثَاقَ بَنِیْۤ اِسْرَآءِیْلَ وَاَرْسَلْنَاۤ اِلَیْهِمْ رُسُلًا ؕ— كُلَّمَا جَآءَهُمْ رَسُوْلٌۢ بِمَا لَا تَهْوٰۤی اَنْفُسُهُمْ ۙ— فَرِیْقًا كَذَّبُوْا وَفَرِیْقًا یَّقْتُلُوْنَ ۟ۗ

70਼ ਅਸੀਂ ਇਸਰਾਈਲ ਦੀ ਸੰਤਾਨ ਤੋਂ ਰੱਬੀ ਹੁਕਮਾਂ ਦੀ ਪਾਲਣਾ ਕਰਨ ਦਾ ਪੱਕਾ ਵਾਅਦਾ ਲਿਆ ਸੀ ਅਤੇ ਉਹਨਾਂ ਵੱਲ ਕਈ ਰਸੂਲ ਭੇਜੇ ਸੀ, ਪਰ ਜਦੋਂ ਕਦੇ ਉਹ ਰਸੂਲ ਉਹਨਾਂ ਕੋਲ ਉਹ ਚੀਜ਼ ਲੈਕੇ ਆਏ, ਜਿਹਨਾਂ ਨੂੰ ਉਹ ਨਾਪਸੰਦ ਕਰਦੇ ਸਨ, ਤਾਂ ਕੁੱਝ ਨਬੀਆਂ ਨੂੰ ਉਹਨਾਂ ਨੇ ਝੁਠਲਾਇਆ ਅਤੇ ਕਈਆਂ ਨੂੰ ਉਹ ਕਤਲ ਹੀ ਕਰ ਦਿੰਦੇ ਸਨ। info
التفاسير: