1 ਯਤੀਮ ਦੇ ਪਾਲਣ-ਪੋਸ਼ਣ ਕਰਨ ਦੀ ਬਹੁਤ ਮਹੱਤਤਾ ਹੈ ਜਿਵੇਂ ਰਸੂਲ (ਸ:) ਨੇ ਫ਼ਰਮਾਇਆ, ਮੈਂ ਤੇ ਯਤੀਮ ਦੀ ਪਰਵਰਿਸ਼ ਕਰਨ ਵਾਲਾ ਦੋਵੇਂ ਜੰਨਤ ਵਿਚ ਇੰਜ ਨੇੜੇ ਹੋਵਾਂਗੇ ਆਪ ਜੀ (ਸ:) ਨੇ ਆਪਣੀ ਸ਼ਹਾਦਤ ਦੀ ਉਂਗਲ (ਅੰਗੂਠੇ ਦੇ ਨਾਲ ਲੱਗਦੀ ਉਂਗਲੀ ਅਤੇ ਵਿਚਾਰਲੀ ਉਂਗਲੀ (ਦੋਵਾਂ ਨੂੰ ਮਿਲਾ ਕੇ ਇਸ਼ਾਰਾ ਕੀਤਾ। (ਸਹੀ ਬੁਖ਼ਾਰੀ, ਹਦੀਸ: 6005) ● ਇਸ ਤੋਂ ਪਤਾ ਲੱਗਦਾ ਹੈ ਕਿ ਯਤੀਮ ਦਾ ਪਾਲਣ ਪੋਸ਼ਣ ਓਹੀਓ ਕਰੇਗਾ ਜਿਹੜਾ ਆਖ਼ਿਰਤ ਦੀ ਜਜ਼ਾ-ਸਜ਼ਾ ਨੂੰ ਮੰਨਦਾ ਹੋਵੇਗਾ ਨਹੀਂ ਤਾਂ ਯਤੀਮਾਂ ਨੂੰ ਧੱਕੇ ਹੀ ਦੇਵੇਗਾ ਜਿਵੇਂ ਆਇਤ ਦੱਸਦੀ ਹੈ।
2 ਮਸਕੀਨ ਤੇ ਗ਼ਰੀਬ ਨੂੰ ਭੋਜਨ ਕਰਾਉਣ ਦੀ ਬਹੁਤ ਵੱਡੀ ਮਹੱਤਤਾ ਹੈ ਇਸ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਸੋ ਰਸੂਲ (ਸ:) ਨੇ ਫ਼ਰਮਾਇਆ ਕਿ ਵਿਧਵਾ ਤੇ ਮੁਥਾਜ ਦੀ ਦੇਖ ਭਾਲ ਦੀ ਕੋਸ਼ਿਸ਼ ਕਰਨ ਵਾਲਾ ਅੱਲਾਹ ਦੀ ਰਾਹ ਵਿਖੇ ਜਿਹਾਦ ਕਰਨ ਵਾਲੇ ਜਾਂ ਸਾਰੀ ਰਾਤ ਨਮਾਜ਼ ਲਈ ਖੜਾ ਹੋਣ ਤੇ ਰੋਜ਼ਾ ਰੱਖਣ ਦੇ ਬਰਾਬਰ ਹੈ। (ਸਹੀ ਬੁਖ਼ਾਰੀ, ਹਦੀਸ: 5353)