আল-কোৰআনুল কাৰীমৰ অৰ্থানুবাদ - পাঞ্জাবী অনুবাদ- আৰিফ হালীম

ਅਲ-ਮਾਊਨ

external-link copy
1 : 107

اَرَءَیْتَ الَّذِیْ یُكَذِّبُ بِالدِّیْنِ ۟ؕ

1਼ ਕੀ ਤੁਸੀਂ (ਹੇ ਨਬੀ!) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ। 1 info

1 ਯਤੀਮ ਦੇ ਪਾਲਣ-ਪੋਸ਼ਣ ਕਰਨ ਦੀ ਬਹੁਤ ਮਹੱਤਤਾ ਹੈ ਜਿਵੇਂ ਰਸੂਲ (ਸ:) ਨੇ ਫ਼ਰਮਾਇਆ, ਮੈਂ ਤੇ ਯਤੀਮ ਦੀ ਪਰਵਰਿਸ਼ ਕਰਨ ਵਾਲਾ ਦੋਵੇਂ ਜੰਨਤ ਵਿਚ ਇੰਜ ਨੇੜੇ ਹੋਵਾਂਗੇ ਆਪ ਜੀ (ਸ:) ਨੇ ਆਪਣੀ ਸ਼ਹਾਦਤ ਦੀ ਉਂਗਲ (ਅੰਗੂਠੇ ਦੇ ਨਾਲ ਲੱਗਦੀ ਉਂਗਲੀ ਅਤੇ ਵਿਚਾਰਲੀ ਉਂਗਲੀ (ਦੋਵਾਂ ਨੂੰ ਮਿਲਾ ਕੇ ਇਸ਼ਾਰਾ ਕੀਤਾ। (ਸਹੀ ਬੁਖ਼ਾਰੀ, ਹਦੀਸ: 6005) ● ਇਸ ਤੋਂ ਪਤਾ ਲੱਗਦਾ ਹੈ ਕਿ ਯਤੀਮ ਦਾ ਪਾਲਣ ਪੋਸ਼ਣ ਓਹੀਓ ਕਰੇਗਾ ਜਿਹੜਾ ਆਖ਼ਿਰਤ ਦੀ ਜਜ਼ਾ-ਸਜ਼ਾ ਨੂੰ ਮੰਨਦਾ ਹੋਵੇਗਾ ਨਹੀਂ ਤਾਂ ਯਤੀਮਾਂ ਨੂੰ ਧੱਕੇ ਹੀ ਦੇਵੇਗਾ ਜਿਵੇਂ ਆਇਤ ਦੱਸਦੀ ਹੈ।

التفاسير:

external-link copy
2 : 107

فَذٰلِكَ الَّذِیْ یَدُعُّ الْیَتِیْمَ ۟ۙ

2਼ ਇਹ ਉਹ ਵਿਅਕਤੀ ਰੁ ਜਿਹੜਾ (ਯਤੀਮ) ਨੂੰ ਧੱਕੇ ਦਿੰਦਾਂ ਹੈ। 2 info

2 ਮਸਕੀਨ ਤੇ ਗ਼ਰੀਬ ਨੂੰ ਭੋਜਨ ਕਰਾਉਣ ਦੀ ਬਹੁਤ ਵੱਡੀ ਮਹੱਤਤਾ ਹੈ ਇਸ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਸੋ ਰਸੂਲ (ਸ:) ਨੇ ਫ਼ਰਮਾਇਆ ਕਿ ਵਿਧਵਾ ਤੇ ਮੁਥਾਜ ਦੀ ਦੇਖ ਭਾਲ ਦੀ ਕੋਸ਼ਿਸ਼ ਕਰਨ ਵਾਲਾ ਅੱਲਾਹ ਦੀ ਰਾਹ ਵਿਖੇ ਜਿਹਾਦ ਕਰਨ ਵਾਲੇ ਜਾਂ ਸਾਰੀ ਰਾਤ ਨਮਾਜ਼ ਲਈ ਖੜਾ ਹੋਣ ਤੇ ਰੋਜ਼ਾ ਰੱਖਣ ਦੇ ਬਰਾਬਰ ਹੈ। (ਸਹੀ ਬੁਖ਼ਾਰੀ, ਹਦੀਸ: 5353)

التفاسير:

external-link copy
3 : 107

وَلَا یَحُضُّ عَلٰی طَعَامِ الْمِسْكِیْنِ ۟ؕ

3਼ ਅਤੇ ਮੁਥਾਜਾਂ ਨੂੰ ਭੋਜਨ ਕਰਵਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਨਹੀਂ ਕਰਦਾ। info
التفاسير:

external-link copy
4 : 107

فَوَیْلٌ لِّلْمُصَلِّیْنَ ۟ۙ

4਼ ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ। info
التفاسير:

external-link copy
5 : 107

الَّذِیْنَ هُمْ عَنْ صَلَاتِهِمْ سَاهُوْنَ ۟ۙ

5਼ ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗੈਲੀਆਂ ਵਰਤਦੇ ਹਨ। info
التفاسير:

external-link copy
6 : 107

الَّذِیْنَ هُمْ یُرَآءُوْنَ ۟ۙ

6਼ ਉਹ (ਵੀ) ਜਿਹੜੇ ਵਿਖਾਵਾ ਕਰਦੇ ਹਨ। info
التفاسير:

external-link copy
7 : 107

وَیَمْنَعُوْنَ الْمَاعُوْنَ ۟۠

7਼ ਅਤੇ ਉਹਨਾਂ ਲਈ ਵੀ (ਤਬਾਹੀ ਹੈ) ਜਿਹੜੇ ਆਮ ਵਰਤਨ ਵਿਚ ਆਉਣ ਵਾਲਿਆਂ ਚੀਜ਼ਾਂ ਦੇਣ ਤੋਂ ਨਾ-ਨੁੱਕਰ ਕਰ ਦਿੰਦੇ ਹਨ। info
التفاسير: