Traduction des sens du Noble Coran - La traduction penjabie - 'Ârif Halîm

Numéro de la page:close

external-link copy
37 : 9

اِنَّمَا النَّسِیْٓءُ زِیَادَةٌ فِی الْكُفْرِ یُضَلُّ بِهِ الَّذِیْنَ كَفَرُوْا یُحِلُّوْنَهٗ عَامًا وَّیُحَرِّمُوْنَهٗ عَامًا لِّیُوَاطِـُٔوْا عِدَّةَ مَا حَرَّمَ اللّٰهُ فَیُحِلُّوْا مَا حَرَّمَ اللّٰهُ ؕ— زُیِّنَ لَهُمْ سُوْٓءُ اَعْمَالِهِمْ ؕ— وَاللّٰهُ لَا یَهْدِی الْقَوْمَ الْكٰفِرِیْنَ ۟۠

37਼ ਨਿਰਸੰਦੇਹ, ਕਿਸੇ ਮਹੀਨੇ ਨੂੰ ਅੱਗੇ-ਪਿੱਛੇ ਕਰ ਦੇਣਾ ਕੁਫ਼ਰ ਵਿਚ ਵਾਧਾ ਕਰਨਾ ਹੈ, ਇਸੇ ਕਾਰਨ ਕਾਫ਼ਿਰਾਂ ਨੂੰ ਕੁਰਾਹੇ ਪਾਇਆ ਜਾਂਦਾ ਹੈ। ਉਹ (ਮੁਸ਼ਰਿਕ) ਇਕ ਸਾਲ ਲਈ ਕਿਸੇ (ਮਹੀਨੇ) ਨੂੰ ਜਾਇਜ਼ (ਹਲਾਲ) ਬਣਾ ਲੈਂਦੇ ਹਨ ਅਤੇ ਦੂਜੇ ਸਾਲ ਉਸੇ ਨੂੰ ਹਰਾਮ (ਲੜਾਈ ਤੋਂ ਵਰਜਿਤ ਕੀਤਾ ਹੋਇਆ) ਬਣਾ ਲੈਂਦੇ ਹਨ, ਤਾਂ ਜੋ ਉਹਨਾਂ ਮਹੀਨਿਆਂ ਦੀ ਗਿਣਤੀ ਪੂਰੀ ਕਰ ਲੈਣ ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਘੋਸ਼ਿਤ ਕੀਤਾ ਹੋਇਆ ਹੈ, ਇੰਜ ਉਸ ਨੂੰ ਹਲਾਲ ਬਣਾ ਲੈਂਦੇ ਹਨ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਉਹਨਾਂ ਨੂੰ ਉਹਨਾਂ ਦੇ ਭੈੜੇ ਕੰਮ ਵੀ ਭਲੇ ਵਿਖਾਈ ਦਿੰਦੇ ਹਨ। ਅੱਲਾਹ ਕਾਫ਼ਿਰਾਂ ਦੀ ਰਾਹਨੁਮਾਈ ਨਹੀਂ ਕਰਦਾ। info
التفاسير:

external-link copy
38 : 9

یٰۤاَیُّهَا الَّذِیْنَ اٰمَنُوْا مَا لَكُمْ اِذَا قِیْلَ لَكُمُ انْفِرُوْا فِیْ سَبِیْلِ اللّٰهِ اثَّاقَلْتُمْ اِلَی الْاَرْضِ ؕ— اَرَضِیْتُمْ بِالْحَیٰوةِ الدُّنْیَا مِنَ الْاٰخِرَةِ ۚ— فَمَا مَتَاعُ الْحَیٰوةِ الدُّنْیَا فِی الْاٰخِرَةِ اِلَّا قَلِیْلٌ ۟

38਼ ਹੇ ਈਮਾਨ ਵਾਲਿਓ! ਤੁਹਾਨੂੰ ਕੀ ਹੋ ਗਿਆ ਹੈ ਕਿ ਜਦੋਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਦੀ ਰਾਹ ਵਿਚ ਨਿਕਲੋ ਤਾਂ ਤੁਸੀਂ ਧਰਤੀ ਨਾਲ ਚਿਮਬੜੇ ਰਹਿੰਦੇ ਹੋ।1 ਕੀ ਤੁਸੀਂ ਆਖ਼ਿਰਤ ਨੂੰ ਛੱਡ ਕੇ ਦੁਨੀਆਂ ਦੇ ਹੀ ਲਾਲਚੀ ਬਣ ਗਏ ਹੋ। ਸੁਣੋ! ਸੰਸਾਰਿਕ ਜੀਵਨ ਦਾ ਲਾਭ ਆਖ਼ਿਰਤ ਦੇ ਮੁਕਾਬਲੇ ਵਿਚ ਕੁੱਝ ਵੀ ਨਹੀਂ। info

1 ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਇਥੋਂ ਤੀਕ ਕਿ ਸ਼ਹੀਦ ਦੁਨਿਆ ਵਿਚ ਮੁੜ ਆਉਣ ਦੀ ਇੱਛਾਂ ਕਰੇਗਾ ਤਾਂ ਜੋ ਉਹ ਮੁੜ ਸ਼ਹਾਦਤ ਮਰਤਬੇ ਨੂੰ ਪਹੁੰਚ ਸਕੇ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਮਰਨ ਮਗਰੋਂ ਅੱਲਾਹ ਕੋਲੋਂ ਵਧੀਆ ਬਦਲਾ ਮਿਲੇ ਫੇਰ ਵੀ ਉਹ ਦੁਨਿਆ ਵਿਚ ਮੁੜ ਆਉਣਾ ਪਸੰਦ ਕਰੇ ਭਾਵੇਂ ਕਿ ਉਸ ਨੂੰ ਦੁਨਿਆਂ ਵਿੱਚ ਜੋ ਕੁਜ ਵੀ ਹੈ ਉਸ ਨੂੰ ਉਹ ਸਭ ਕੁਝ ਦੇ ਦਿੱਤਾ ਜਾਵੇ ਛੁੱਟ ਸ਼ਹੀਦ ਤੋਂ ਕਿ ਉਹ ਸ਼ਹਾਦਤ ਦੀ ਵਡਿਆਈ ਦੇਖ ਕੇ ਚਾਹੇਗਾ ਕਿ ਉਹ ਮੁੜ ਸੰਸਾਰ ਵਿਚ ਜਾਵੇ ਅਤੇ ਮੁੜ ਸ਼ਹੀਦ ਹੋਵੇ। (ਸਹੀ ਬੁਖ਼ਾਰੀ, ਹਦੀਸ: 2795)

التفاسير:

external-link copy
39 : 9

اِلَّا تَنْفِرُوْا یُعَذِّبْكُمْ عَذَابًا اَلِیْمًا ۙ۬— وَّیَسْتَبْدِلْ قَوْمًا غَیْرَكُمْ وَلَا تَضُرُّوْهُ شَیْـًٔا ؕ— وَاللّٰهُ عَلٰی كُلِّ شَیْءٍ قَدِیْرٌ ۟

39਼ ਜੇ ਤੁਸੀਂ (ਲੜਣ ਲਈ) ਨਹੀਂ ਨਿਕਲੋਗੇ ਤਾਂ ਅੱਲਾਹ ਤੁਹਾਨੂੰ ਦਰਦਨਾਕ ਅਜ਼ਾਬ ਦੇਵੇਗਾ ਅਤੇ ਤੁਹਾਡੀ ਥਾਂ ਕਿਸੇ ਹੋਰ ਕੌਮ ਨੂੰ ਲੈ ਆਵੇਗਾ। ਤੁਸੀਂ ਉਸ ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ ਜਦ ਕਿ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ। info
التفاسير:

external-link copy
40 : 9

اِلَّا تَنْصُرُوْهُ فَقَدْ نَصَرَهُ اللّٰهُ اِذْ اَخْرَجَهُ الَّذِیْنَ كَفَرُوْا ثَانِیَ اثْنَیْنِ اِذْ هُمَا فِی الْغَارِ اِذْ یَقُوْلُ لِصَاحِبِهٖ لَا تَحْزَنْ اِنَّ اللّٰهَ مَعَنَا ۚ— فَاَنْزَلَ اللّٰهُ سَكِیْنَتَهٗ عَلَیْهِ وَاَیَّدَهٗ بِجُنُوْدٍ لَّمْ تَرَوْهَا وَجَعَلَ كَلِمَةَ الَّذِیْنَ كَفَرُوا السُّفْلٰی ؕ— وَكَلِمَةُ اللّٰهِ هِیَ الْعُلْیَا ؕ— وَاللّٰهُ عَزِیْزٌ حَكِیْمٌ ۟

40਼ ਜੇ ਤੁਸੀਂ ਉਹਨਾਂ (ਮੁਹੰਮਦ ਸ:) ਦੀ ਮਦਦ ਨਾ ਕੀਤੀ (ਤਾਂ ਕੁੱਝ ਪਰਵਾਹ ਨਹੀਂ) ਕਿਉਂ ਜੋ ਉਸ ਦੀ ਮਦਦ ਤਾਂ ਅੱਲਾਹ ਨੇ ਉਸ ਵੇਲੇ ਵੀ ਕੀਤੀ ਸੀ ਜਦੋਂ ਉਸ ਨੂੰ ਕਾਫ਼ਿਰਾਂ ਵੱਲੋਂ (ਮੱਕੇ ’ਚੋਂ) ਦੇਸ਼ ਨਿਕਾਲਾ ਦਿੱਤਾ ਗਿਆ ਸੀ। ਜਦੋਂ ਉਹ (ਮੁਹੰਮਦ ਸ:) ਦੋ ਵਿੱਚੋਂ ਦੂਜਾ ਸੀ ਜਦੋਂ ਉਹ ਦੋਵੇਂ (ਸੋਰ ਨਾਂ ਦੀ) ਗੁਫਾ ਵਿਚ ਸੀ, ਜਦੋਂ ਉਹ ਆਪਣੇ ਦੂਜੇ ਸਾਥੀ (ਅਬੂ-ਬਕਰ) ਨੂੰ ਆਖ ਰਹੇ ਸੀ ਕਿ ਡਰ ਨਾ ਬੇਸ਼ੱਕ ਅੱਲਾਹ ਸਾਡੇ ਅੰਗ ਮੰਗ ਹੈ। ਫੇਰ ਅੱਲਾਹ ਨੇ ਉਹਨਾਂ ਉੱਤੇ ਆਪਣੇ ਵੱਲੋਂ ਤਸੱਲੀ ਭੇਜੀ ਅਤੇ ਉਹਨਾਂ ਫ਼ੌਜਾਂ ਰਾਹੀਂ ਉਹਨਾਂ ਦੋਵਾਂ ਦੀ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ। ਉਸ (ਅੱਲਾਹ) ਨੇ ਕਾਫ਼ਿਰਾਂ ਦੀ ਗੱਲ ਨੂੰ ਨੀਵਾਂ ਕਰ ਦਿੱਤਾ ਅਤੇ ਗੱਲ (ਕਲਮਾਂ) ਤਾਂ ਅੱਲਾਹ ਦੀ ਹੀ ਉੱਚੀ ਹੈ। ਅੱਲਾਹ ਵੱਡਾ ਜ਼ੋਰਾਵਾਰ ਤੇ ਹਿਕਮਤਾਂ ਵਾਲਾ ਹੈ। info
التفاسير: