Traduction des sens du Noble Coran - La traduction penjabie - 'Ârif Halîm

ਅਲ-ਮੁਜਾਦਲਾ

external-link copy
1 : 85

وَالسَّمَآءِ ذَاتِ الْبُرُوْجِ ۟ۙ

1਼ ਬੁਰਜਾਂ ਵਾਲੇ ਅਕਾਸ਼ ਦੀ ਸਹੁੰ। 2 info

2 ਬੁਰਜ ਤੋਂ ਭਾਵ ਤਾਰਿਆਂ ਦੀਆਂ ਮੰਜ਼ਿਲਾਂ ਹਨ। ਕੁੱਝ ਵਿਦਵਾਨਾਂ ਅਨੁਸਾਰ ਇਸ ਤੋਂ ਭਾਵ ਤਾਰੇ ਹਨ। ਤਾਰਿਆਂ ਵਾਲੇ ਅਕਾਸ਼ ਦੀ ਸਹੁੰ। (ਵੇਖੋ ਸੂਰਲ ਅਲ-ਅਨਾਮ, ਹਾਸ਼ੀਆ ਆਇਤ 97/6)

التفاسير:

external-link copy
2 : 85

وَالْیَوْمِ الْمَوْعُوْدِ ۟ۙ

2਼ ਅਤੇ ਉਸ ਦਿਨ ਦੀ ਸੰਹੁ ਜਿਸ (ਦੇ ਆਉਣ) ਦਾ ਵਚਨ ਦਿੱਤਾ ਹੋਇਆ ਹੈ। info
التفاسير:

external-link copy
3 : 85

وَشَاهِدٍ وَّمَشْهُوْدٍ ۟ؕ

3਼ (ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ) ਅਤੇ ਹਾਜ਼ਰ ਕੀਤੇ ਗਏ (ਪ੍ਰਾਣੀਆਂ) ਦੀ ਸਹੁੰ। info
التفاسير:

external-link copy
4 : 85

قُتِلَ اَصْحٰبُ الْاُخْدُوْدِ ۟ۙ

4਼ ਖ਼ੰਦਕਾਂ (ਖਾਈ) ਵਾਲੇ ਤਬਾਹ ਹੋ ਗਏ।1 info

1 ਇਕ ਹਦੀਸ ਅਨੁਸਾਰ ਬੀਤੇ ਸਮੇਂ ਵਿਚ ਇਕ ਬਾਦਸ਼ਾਹ ਸੀ ਜਿਸ ਨੇ ਈਮਾਨ ਵਾਲਿਆਂ ਨੂੰ ਤਸੀਹੇ ਦੇਣ ਲਈ ਅਤੇ ਉਹਨਾਂ ਨੂੰ ਹੱਕ ਸੱਚ ਵਾਲੀ ਰਾਹ ਤੋਂ ਪਰਾਂ ਕਰਨ ਲਈ ਵੱਡੇ-ਵੱਡੇ (ਖੰਦਕਾਂ) ਟੋਏ ਪੁੱਟਵਾਈਆਂ ਸੀ ਅਤੇ ਉਸ ਵਿਚ ਅੱਗ ਬਾਲੀ ਤੇ ਹੁਕਮ ਦਿੱਤਾ ਕਿ ਇਹਨਾਂ ਵਿੱਚੋਂ ਜਿਹੜਾ ਈਮਾਨ ਤੋਂ ਮੁਨਕਰ ਨਹੀਂ ਹੁੰਦਾ ਉਸ ਨੂੰ ਅੱਗ ਵਿਚ ਸੁੱਟ ਦਿਓ। ਇੰਜ ਈਮਾਨ ਵਾਲੇ ਆਉਂਦੇ ਰਹੇ ਅਤੇ ਅੱਗ ਦੇ ਹਵਾਲੇ ਹੁੰਦੇ ਗਏ। ਇੱਥੋਂ ਤਕ ਕਿ ਇਕ ਔਰਤ ਆਈ ਜਿਸ ਦੇ ਨਾਲ ਇਕ ਬੱਚਾ ਵੀ ਸੀ ਉਹ ਕੁੱਝ ਪਲ ਲਈ ਝਿਝਕੀ ਤਾਂ ਬੱਚਾ ਬੋਲ ਪਿਆ ਕਿ ਹੇ ਅੱਮਾਂ! ਸਬਰ ਕਰ, ਤੂੰ ਹੱਕ ’ਤੇ ਹੈ। ਸੋ ਉਹ ਵੀ ਸਨੇ ਬੱਚਾ ਅੱਗ ਵਿਚ ਕੁਦ ਗਈ ਤਾਂ ਜੋ ਜੰਨਤ ਵਿਚ ਸ਼ਹੀਦਾਂ ਦੇ ਸਾਥ ਹੋਵੇ। (ਸਹੀ ਮੁਸਲਿਮ, ਹਦੀਸ: 3005)

التفاسير:

external-link copy
5 : 85

النَّارِ ذَاتِ الْوَقُوْدِ ۟ۙ

5਼ ਉਹਨਾਂ ਖ਼ੰਦਕਾਂ ਵਿਚ (ਭੜਕਦੇ ਹੋਏ) ਬਾਲਣ ਵਾਲੀ ਅੱਗ ਸੀ। info
التفاسير:

external-link copy
6 : 85

اِذْ هُمْ عَلَیْهَا قُعُوْدٌ ۟ۙ

6਼ ਜਦੋਂ ਉਹ ਉਸ ਖ਼ੰਦਕ (ਖਾਈ) ਦੇ ਕੰਢੇ ’ਤੇ ਬੈਠੇ ਸਨ। info
التفاسير:

external-link copy
7 : 85

وَّهُمْ عَلٰی مَا یَفْعَلُوْنَ بِالْمُؤْمِنِیْنَ شُهُوْدٌ ۟ؕ

7਼ ਅਤੇ ਜੋ ਕੁੱਝ ਉਹ ਈਮਾਨ ਵਾਲਿਆਂ ਨਾਲ ਕਰ ਰਹੇ ਸੀ (ਅਸੀਂ) ਉਸ ਨੂੰ ਵੇਖ ਰਹੇ ਸਨ। info
التفاسير:

external-link copy
8 : 85

وَمَا نَقَمُوْا مِنْهُمْ اِلَّاۤ اَنْ یُّؤْمِنُوْا بِاللّٰهِ الْعَزِیْزِ الْحَمِیْدِ ۟ۙ

8਼ ਅਤੇ ਉਹਨਾਂ (ਜ਼ਾਲਮਾਂ) ਨੂੰ (ਈਮਾਨ ਵਾਲਿਆਂ ਦਾ) ਇਹੋ ਕੰਮ ਬੁਰਾ ਲੱਗ ਰਿਹਾ ਸੀ ਕਿ ਉਹ ਉਸ ਅੱਲਾਹ ਉੱਤੇ ਈਮਾਨ ਲਿਆਏ ਸਨ, ਜਿਹੜਾ ਜ਼ੋਰਾਵਰ ਅਤੇ ਸ਼ਲਾਘਾਯੋਗ ਹੈ। info
التفاسير:

external-link copy
9 : 85

الَّذِیْ لَهٗ مُلْكُ السَّمٰوٰتِ وَالْاَرْضِ ؕ— وَاللّٰهُ عَلٰی كُلِّ شَیْءٍ شَهِیْدٌ ۟ؕ

9਼ ਉਹ ਹਸਤੀ ਕਿ ਉਸੇ ਲਈ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਅੱਲਾਹ ਹਰੇਕ ਚੀਜ਼ ਨੂੰ ਵੇਖ ਰਿਹਾ ਹੈ। info
التفاسير:

external-link copy
10 : 85

اِنَّ الَّذِیْنَ فَتَنُوا الْمُؤْمِنِیْنَ وَالْمُؤْمِنٰتِ ثُمَّ لَمْ یَتُوْبُوْا فَلَهُمْ عَذَابُ جَهَنَّمَ وَلَهُمْ عَذَابُ الْحَرِیْقِ ۟ؕ

10਼ ਜਿਨ੍ਹਾਂ ਲੋਕਾਂ ਨੇ ਈਮਾਨ ਵਾਲੇ ਪੁਰਸ਼ਾਂ ਨੂੰ ਅਤੇ ਈਮਾਨ ਵਾਲੀਆਂ ਜ਼ਨਾਨੀਆਂ ਨੂੰ ਸਤਾਇਆ ਫੇਰ (ਇਸ ਤੋਂ) ਤੌਬਾ ਵੀ ਨਹੀਂ, ਕੀਤੀ ਉਹਨਾਂ ਲਈ ਨਰਕ ਦਾ ਅਜ਼ਾਬ (ਸਜ਼ਾ) ਹੈ ਅਤੇ ਉਹਨਾਂ ਲਈ ਸਾੜੇ ਜਾਣ ਵਾਲੀ ਸਜ਼ਾ ਹੈ। info
التفاسير:

external-link copy
11 : 85

اِنَّ الَّذِیْنَ اٰمَنُوْا وَعَمِلُوا الصّٰلِحٰتِ لَهُمْ جَنّٰتٌ تَجْرِیْ مِنْ تَحْتِهَا الْاَنْهٰرُ ؕ— ذٰلِكَ الْفَوْزُ الْكَبِیْرُ ۟ؕ

11਼ ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹਨਾਂ ਲਈ ਬਾਗ਼ ਹਨ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ, ਇਹੋ ਅਸਲੀ ਕਾਮਯਾਬੀ ਹੈ। info
التفاسير:

external-link copy
12 : 85

اِنَّ بَطْشَ رَبِّكَ لَشَدِیْدٌ ۟ؕ

12਼ ਬੇਸ਼ਕ ਤੁਹਾਡੇ ਰੱਬ ਦੀ ਪਕੜ ਬਹੁਤ ਹੀ ਕਰੜੀ ਹੈ। info
التفاسير:

external-link copy
13 : 85

اِنَّهٗ هُوَ یُبْدِئُ وَیُعِیْدُ ۟ۚ

13਼ ਬੇਸ਼ੱਕ ਉਹੀਓ ਪਹਿਲੀ ਵਾਰ ਪੈਦਾ ਕਰਦਾ ਹੈ ਅਤੇ ਉਹੀਓ ਦੂਜੀ ਵਾਰ (ਮਰਨ ਤੋਂ ਬਾਅਦ) ਪੈਦਾ ਕਰੇਗਾ। info
التفاسير:

external-link copy
14 : 85

وَهُوَ الْغَفُوْرُ الْوَدُوْدُ ۟ۙ

14਼ ਉਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮੁਹੱਬਤ ਕਰਨ ਵਾਲਾ ਹੈ। info
التفاسير:

external-link copy
15 : 85

ذُو الْعَرْشِ الْمَجِیْدُ ۟ۙ

15਼ ਉਹ ਅਰਸ਼ ਦਾ ਮਾਲਿਕ ਅਤੇ ਉੱਚੀ ਸ਼ਾਨ ਵਾਲਾ ਹੈ। info
التفاسير:

external-link copy
16 : 85

فَعَّالٌ لِّمَا یُرِیْدُ ۟ؕ

16਼ ਜੋ ਚਾਹੁੰਦਾ ਹੈ ਕਰਦਾ ਹੈ। info
التفاسير:

external-link copy
17 : 85

هَلْ اَتٰىكَ حَدِیْثُ الْجُنُوْدِ ۟ۙ

17਼ ਕੀ ਤੁਹਾਨੂੰ ਫ਼ੋਜਾਂ ਦੀ ਖ਼ਬਰ ਪਹੁੰਚੀ ਹੈ। info
التفاسير:

external-link copy
18 : 85

فِرْعَوْنَ وَثَمُوْدَ ۟ؕ

18਼ ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)। info
التفاسير:

external-link copy
19 : 85

بَلِ الَّذِیْنَ كَفَرُوْا فِیْ تَكْذِیْبٍ ۟ۙ

19਼ ਜਦ ਕਿ ਕਾਫ਼ਿਰ (ਇਨਕਾਰੀ) ਤਾਂ (ਇਸ ਖ਼ਬਰ ਨੂੰ) ਝੁਠਲਾਉਣ ਵਿਚ ਲੱਗੇ ਹੋਏ ਹਨ। info
التفاسير:

external-link copy
20 : 85

وَّاللّٰهُ مِنْ وَّرَآىِٕهِمْ مُّحِیْطٌ ۟ۚ

20਼ ਅਤੇ (ਜਦ ਕਿ) ਅੱਲਾਹ ਨੇ ਹਰ ਪਾਸਿਓਂ ਉਹਨਾਂ ਨੂੰ ਘੇਰਾ ਪਾ ਰੱਖਿਆ ਹੈ। info
التفاسير:

external-link copy
21 : 85

بَلْ هُوَ قُرْاٰنٌ مَّجِیْدٌ ۟ۙ

21਼ ਇਹ .ਕੁਰਆਨ ਤਾਂ ਉੱਚੀ ਸ਼ਾਨ ਵਾਲਾ ਹੈ। info
التفاسير:

external-link copy
22 : 85

فِیْ لَوْحٍ مَّحْفُوْظٍ ۟۠

22਼ ਜੋ ਕਿ ਲੋਹੇ ਮਹਿਫੂਜ਼ (ਸੁਰੱਖਿਅਤ ਪੱਟੀ) ਵਿਚ (ਲਿਿਖਆ ਹੋਇਆ) ਹੈ। info
التفاسير: