Traduction des sens du Noble Coran - La traduction penjabie - 'Ârif Halîm

ਅਲ-ਕਮਰ

external-link copy
1 : 81

اِذَا الشَّمْسُ كُوِّرَتْ ۟

1਼ ਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।1 info

1 ਵੇਖੋ ਸੂਰਤ ਅਲ-ਕਯਾਮਾ, ਹਾਸ਼ੀਆ ਆਇਤ 9/75

التفاسير:

external-link copy
2 : 81

وَاِذَا النُّجُوْمُ انْكَدَرَتْ ۟

2਼ ਜਦੋਂ ਤਾਰੇ ਬੇ-ਨੂਰ ਹੋ ਜਾਣਗੇ। info
التفاسير:

external-link copy
3 : 81

وَاِذَا الْجِبَالُ سُیِّرَتْ ۟

3਼ ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ। info
التفاسير:

external-link copy
4 : 81

وَاِذَا الْعِشَارُ عُطِّلَتْ ۟

4਼ ਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ। info
التفاسير:

external-link copy
5 : 81

وَاِذَا الْوُحُوْشُ حُشِرَتْ ۟

5਼ ਜਦੋਂ ਜੰਗਲੀ ਜਾਨਵਰਾਂ ਨੂੰ ਇਕੱਤਰਤ ਕੀਤਾ ਜਾਵੇਗਾ। info
التفاسير:

external-link copy
6 : 81

وَاِذَا الْبِحَارُ سُجِّرَتْ ۟

6਼ ਜਦੋਂ ਸਮੁੰਦਰਾਂ ਨੂੰ ਭੜਕਾ ਦਿੱਤਾ ਜਾਵੇਗਾ। info
التفاسير:

external-link copy
7 : 81

وَاِذَا النُّفُوْسُ زُوِّجَتْ ۟

7਼ ਜਦੋਂ ਰੂਹਾਂ ਨੂੰ (ਸਰੀਰ ਨਾਲ) ਜੋੜ ਦਿੱਤਾ ਜਾਵੇਗਾ। info
التفاسير:

external-link copy
8 : 81

وَاِذَا الْمَوْءٗدَةُ سُىِٕلَتْ ۟

8਼ ਜਦੋਂ (ਧਰਤੀ ਵਿਚ) ਜਿਊਂਦੀ ਦੱਬੀ ਹੋਈ ਕੁੜੀ ਤੋਂ ਪੁੱਛਿਆ ਜਾਵੇਾਗ । 2 info

2 ਲੜਕੀ ਤੋਂ ਪੁੱਛਣ ਤੋਂ ਭਾਵ ਅਪਰਾਧੀਆਂ ਨੂੰ ਸ਼ਰਮਿੰਦਾ ਕਰਨਾ ਹੈ ਅਤੇ ਪਕੜ ਵਿਚ ਲਿਆਉਣ ਹੈ ਕਿਉਂ ਜੋ ਜਿਉਂਦੀਆਂ ਨੂੰ ਧਰਤੀ ਵਿੱਚੋਂ ਦਬਣਾ ਮਹਾ ਪਾਪ ਹੈ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਅੱਲਾਹ ਨੇ ਤੁਹਾਡੇ ’ਤੇ 1਼ ਮਾਂ ਦੀ ਨਾ-ਫ਼ਰਮਾਨੀ, 2਼ ਕੁੜੀਆਂ ਨੂੰ ਜਿਊਂਦੇ ਜੀ ਧਰਤੀ ਵਿਚ ਦਬਣਾ, 3਼ ਦੂਜਿਆਂ ਦੇ ਹੱਕ ਨਾ ਦੇਣਾ (ਸਦਕਾ ਆਦਿ), 4਼ ਕੇਵਲ ਆਪਣੇ ਅਧਿਕਾਰਾਂ ਦੀ ਹੀ ਮੰਗ ਕਰਨਾ ਜਿਹੇ ਕੰਮ ਹਰਾਮ ਕਰ ਛੱਡੇ ਹਨ ਤੇ ਅੱਲਾਹ ਤੁਹਾਡੇ ਲਈ ਇਹ ਚੀਜ਼ ਨੂੰ ਨਾ-ਪਸੰਦ ਕਰਦਾ ਹੈ। 1਼ ਭੈੜੀਆਂ ਤੇ ਫਾਲਤੂ ਗੱਲਾਂ ਕਰਣੀਆਂ, ਜਿਵੇਂ ਚੁਗ਼ਲੀ ਆਦਿ, 2਼ ਵਾਧੂ ਸਵਾਲ ਕਰਨਾ ਤੇ 3਼ ਦੌਲਤ ਦੇ ਬਰਬਾਦ ਕਰਨ ਨੂੰ। (ਸਹੀ ਬੁਖ਼ਾਰੀ, ਹਦੀਸ: 2408)

التفاسير:

external-link copy
9 : 81

بِاَیِّ ذَنْۢبٍ قُتِلَتْ ۟ۚ

9਼ ਕਿ ਉਸ ਨੂੰ ਕਿਸ ਦੋਸ਼ ਵਿਚ ਮਾਰਿਆ ਗਿਆ ਸੀ ? info
التفاسير:

external-link copy
10 : 81

وَاِذَا الصُّحُفُ نُشِرَتْ ۟

10਼ ਜਦੋਂ ਕਰਮ-ਪੱਤਰ ਖੋਲੇ ਜਾਣਗੇ। info
التفاسير:

external-link copy
11 : 81

وَاِذَا السَّمَآءُ كُشِطَتْ ۟

11਼ ਜਦੋਂ ਅਕਾਸ਼ ਦੀ ਖੱਲ (ਪੜਦਾ) ਉਤਾਰ ਦਿੱਤਾ ਜਾਵੇਗਾ। info
التفاسير:

external-link copy
12 : 81

وَاِذَا الْجَحِیْمُ سُعِّرَتْ ۟

12਼ ਜਦੋਂ ਨਰਕ (ਅੱਗ ਨਾਲ) ਭੜਕਾਈ ਜਾਵੇਗੀ। info
التفاسير:

external-link copy
13 : 81

وَاِذَا الْجَنَّةُ اُزْلِفَتْ ۟

13਼ ਜਦੋਂ ਸਵਰਗ ਨੇੜੇ ਕਰ ਦਿੱਤੀ ਜਾਵੇਗੀ। info
التفاسير:

external-link copy
14 : 81

عَلِمَتْ نَفْسٌ مَّاۤ اَحْضَرَتْ ۟ؕ

14਼ ਉਸ ਸਮੇਂ ਹਰੇਕ ਵਿਅਕਤੀ ਜਾਣ ਲਵੇਗਾ ਕਿ ਉਹ ਕੀ ਲੈਕੇ ਆਇਆ ਹੈ ? info
التفاسير:

external-link copy
15 : 81

فَلَاۤ اُقْسِمُ بِالْخُنَّسِ ۟ۙ

15਼ ਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ। info
التفاسير:

external-link copy
16 : 81

الْجَوَارِ الْكُنَّسِ ۟ۙ

16਼ ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ। info
التفاسير:

external-link copy
17 : 81

وَالَّیْلِ اِذَا عَسْعَسَ ۟ۙ

17਼ ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ। info
التفاسير:

external-link copy
18 : 81

وَالصُّبْحِ اِذَا تَنَفَّسَ ۟ۙ

18਼ ਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ। info
التفاسير:

external-link copy
19 : 81

اِنَّهٗ لَقَوْلُ رَسُوْلٍ كَرِیْمٍ ۟ۙ

19਼ ਬੇਸ਼ੱਕ ਇਹ (.ਕੁਰਆਨ) ਇਕ ਪਤਵੰਤੇ ਸੁਨੇਹਾਂ ਪਹੁੰਚਾਉਣ ਵਾਲੇ (ਜਿਬਰਾਈਲ) ਦਾ (ਰੱਬੀ) ਕਥਣ ਹੈ। info
التفاسير:

external-link copy
20 : 81

ذِیْ قُوَّةٍ عِنْدَ ذِی الْعَرْشِ مَكِیْنٍ ۟ۙ

20਼ ਜਿਹੜਾ ਸ਼ਕਤੀਸ਼ਾਲੀ ਅਰਸ਼ ਵਾਲੇ ਭਾਵ ਅੱਲਾਹ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਹੈ। info
التفاسير:

external-link copy
21 : 81

مُّطَاعٍ ثَمَّ اَمِیْنٍ ۟ؕ

21਼ ਉੱਥੇ (ਅਕਾਸ਼ਾਂ ਵਿਚ) ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਉਹ ਵਿਸ਼ਵਾਸ ਪਾਤਰ ਵੀ ਹੈ। info
التفاسير:

external-link copy
22 : 81

وَمَا صَاحِبُكُمْ بِمَجْنُوْنٍ ۟ۚ

22਼ (ਹੇ ਮੱਕੇ ਵਾਲਿਓ!) ਤੁਹਾਡਾ ਸਾਥੀ (ਮੁਹੰਮਦ ਸ:) ਸੁਦਾਈ ਨਹੀਂ। info
التفاسير:

external-link copy
23 : 81

وَلَقَدْ رَاٰهُ بِالْاُفُقِ الْمُبِیْنِ ۟ۚ

23਼ ਇਹ (ਨਬੀ) ਤਾਂ ਇਸ (ਜਿਬਰਾਈਲ) ਨੂੰ (ਮਿਅਰਾਜ ਵੇਲੇ) ਖੁੱਲ੍ਹੇ ਦਿਸਹੱਦੇ ’ਤੇ ਵੇਖ ਚੁੱਕਿਆ ਹੈ। info
التفاسير:

external-link copy
24 : 81

وَمَا هُوَ عَلَی الْغَیْبِ بِضَنِیْنٍ ۟ۚ

24਼ ਉਹ (ਜਿਬਰਾਈਲ) ਗ਼ੈਬ (ਪਰੋਖ ਦੀਆਂ ਗੱਲਾਂ) ਨੂੰ ਦੱਸਣ ਵਿਚ ਕੰਜੂਸੀ ਨਹੀਂ ਕਰਦਾ। info
التفاسير:

external-link copy
25 : 81

وَمَا هُوَ بِقَوْلِ شَیْطٰنٍ رَّجِیْمٍ ۟ۙ

25਼ ਇਹ (.ਕੁਰਆਨ) ਕਿਸੇ ਮਰਦੂਦ ਸ਼ੈਤਾਨ ਦੀ ਕਥਣੀ ਨਹੀਂ। info
التفاسير:

external-link copy
26 : 81

فَاَیْنَ تَذْهَبُوْنَ ۟ؕ

26਼ ਫੇਰ ਤੁਸੀਂ ਕਿਧਰ ਤੁਰੇ ਜਾ ਰਹੇ ਹੋ ? info
التفاسير:

external-link copy
27 : 81

اِنْ هُوَ اِلَّا ذِكْرٌ لِّلْعٰلَمِیْنَ ۟ۙ

27਼ ਇਹ (.ਕੁਰਆਨ) ਤਾਂ ਕੁਲ ਜਹਾਨ ਲਈ ਇਕ ਨਸੀਹਤ ਹੈ।1 info

1 ਇਹ ਗੱਲ .ਕੁਰਆਨ ਪਾਕ ਦੇ ਸੰਬੰਧ ਵਿਚ ਹੈ ਜਿਹੜਾ ਨਬੀ (ਸ:) ਦਾ ਮੁਅਜਜ਼ਾ ਕਿਆਮਤ ਤਕ ਬਾਕੀ ਰਹਿਣ ਵਾਲਾ ਹੈ। ਜਿਵੇਂ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਮੈਥੋਂ ਪਹਿਲਾਂ ਕੋਈ ਵੀ ਪੈਗ਼ੰਬਰ ਅਜਿਹਾ ਨਹੀਂ ਆਇਆ ਜਿਸ ਨੂੰ ਮੁਅਜਜ਼ੇ ਨਾ ਦਿੱਤੇ ਗਏ ਹੋਣ। ਜਿਸ ਕਾਰਨ ਲੋਕੀ ਉਹਨਾਂ ’ਤੇ ਈਮਾਨ ਲਿਆਏ ਪਰ ਮੇਰੇ ਉੱਤੇ ਵਹੀ ਉਤਾਰੀ ਗਈ ਉਹ ਆਪਣੇ ਆਪ ਵਿਚ ਹੀ ਇਕ ਮੁਅਜਜ਼ਾ ਹੈ। ਸੋ ਮੈਂ ਆਸ ਕਰਦਾ ਹਾਂ ਕਿ ਕਿਆਮਤ ਦਿਹਾੜੇ ਮੇਰੀ ਉੱਮਤ ਸਾਰੀਆਂ ਉੱਮਤਾਂ ਤੋਂ ਗਿਣਤੀ ਵਿਚ ਵੱਧ ਹੋਵੇਗੀ। (ਸਹੀ ਬੁਖ਼ਾਰੀ, ਹਦੀਸ: 7274) ● ਸੋ ਇਸੇ ਲਈ ਨਬੀ (ਸ:) ਦੀ ਰਸਾਲਤ ਉੱਤੇ ਈਮਾਨ ਲਿਆਉਣਾ ਜ਼ਰੂਰੀ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੁਹੰਮਦ ਦੀ ਜਾਨ ਹੈ, ਜਿਹੜਾ ਕੋਈ ਯਹੂਦੀ ਜਾਂ ਈਸਾਈ ਮੇਰੇ ਬਾਰੇ ਸੁਣੇ ਅਤੇ ਉਸ ਪੈਗ਼ਾਮ ਨੂੰ ਜਿਹੜਾ ਮੈਂ ਲਿਆਇਆ ਹਾਂ ਉਸ ’ਤੇ ਈਮਾਨ ਲਿਆਏ ਬਿਨਾਂ ਮਰ ਜਾਵੇ ਉਹ ਨਰਕੀ ਹੈ। (ਸਹੀ ਮੁਸਲਿਮ, ਹਦੀਸ: 153)

التفاسير:

external-link copy
28 : 81

لِمَنْ شَآءَ مِنْكُمْ اَنْ یَّسْتَقِیْمَ ۟ؕ

28਼ (ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ। info
التفاسير:

external-link copy
29 : 81

وَمَا تَشَآءُوْنَ اِلَّاۤ اَنْ یَّشَآءَ اللّٰهُ رَبُّ الْعٰلَمِیْنَ ۟۠

29਼ ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। info
التفاسير: