Traduction des sens du Noble Coran - La traduction penjabie - 'Ârif Halîm

Numéro de la page:close

external-link copy
121 : 7

قَالُوْۤا اٰمَنَّا بِرَبِّ الْعٰلَمِیْنَ ۟ۙ

121਼ ਆਖਣ ਲੱਗੇ ਕਿ ਅਸੀਂ ਤਾਂ ਸਾਰੇ ਜਹਾਨਾਂ ਦੇ ਰੱਬ ’ਤੇ ਈਮਾਨ ਲਿਆਏ ਹਾਂ। info
التفاسير:

external-link copy
122 : 7

رَبِّ مُوْسٰی وَهٰرُوْنَ ۟

122਼ ਜਿਹੜਾ ਮੂਸਾ ਤੇ ਹਾਰੂਨ ਦਾ ਵੀ ਰੱਬ ਹੈ। info
التفاسير:

external-link copy
123 : 7

قَالَ فِرْعَوْنُ اٰمَنْتُمْ بِهٖ قَبْلَ اَنْ اٰذَنَ لَكُمْ ۚ— اِنَّ هٰذَا لَمَكْرٌ مَّكَرْتُمُوْهُ فِی الْمَدِیْنَةِ لِتُخْرِجُوْا مِنْهَاۤ اَهْلَهَا ۚ— فَسَوْفَ تَعْلَمُوْنَ ۟

123਼ ਫ਼ਿਰਔਨ ਨੇ ਕਿਹਾ ਕਿ ਤੁਸੀਂ ਬਿਨਾਂ ਮੇਰੀ ਆਗਿਆ ਤੋਂ ਇਸ ਮੂਸਾ ’ਤੇ ਈਮਾਨ ਲਿਆਏ ਹੋ, ਬੇਸ਼ੱਕ ਇਹ ਇਕ ਚਾਲ ਹੈ ਜਿਹੜੀ ਤੁਸੀਂ ਇਸ ਸ਼ਹਿਰ ਵਿਚ ਰਲ ਮਿਲ ਕੇ ਰਚੀ ਹੈ ਤਾਂ ਜੋ ਤੁਸੀਂ ਇਸ ਸ਼ਹਿਰ ਦੇ ਵਸਨੀਕਾਂ ਨੂੰ ਇੱਥੋਂ ਬਾਹਰ ਕੱਢ ਦਿਓ! ਛੇਤੀ ਹੀ ਤੁਹਾਨੂੰ ਇਸ ਦੇ ਸਿੱਟੇ ਦਾ ਪਤਾ ਲੱਗ ਜਾਵੇਗਾ। info
التفاسير:

external-link copy
124 : 7

لَاُقَطِّعَنَّ اَیْدِیَكُمْ وَاَرْجُلَكُمْ مِّنْ خِلَافٍ ثُمَّ لَاُصَلِّبَنَّكُمْ اَجْمَعِیْنَ ۟

124਼ ਮੈਂ ਤੁਹਾਡੇ (ਜਾਦੂਗਰਾਂ ਦੇ) ਇਕ ਪਾਸੇ ਦੇ ਹੱਥ ਅਤੇ ਦੂਜੇ ਪਾਸੇ ਦੇ ਪੈਰਾਂ ਨੂੰ ਵਢਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਲਟਕਵਾ ਦੇਵਾਂਗਾ। info
التفاسير:

external-link copy
125 : 7

قَالُوْۤا اِنَّاۤ اِلٰی رَبِّنَا مُنْقَلِبُوْنَ ۟ۚ

125਼ ਉਹਨਾਂ (ਜਾਦੂਗਰਾਂ ਨੇ) ਜਵਾਬ ਵਿਚ ਕਿਹਾ ਕਿ ਬੇਸ਼ੱਕ (ਫਾਂਸੀ ਮਗਰੋਂ) ਅਸੀਂ ਆਪਣੇ ਮਾਲਿਕ ਵੱਲ ਹੀ ਪਰਤ ਕੇ ਜਾਵਾਂਗੇ। info
التفاسير:

external-link copy
126 : 7

وَمَا تَنْقِمُ مِنَّاۤ اِلَّاۤ اَنْ اٰمَنَّا بِاٰیٰتِ رَبِّنَا لَمَّا جَآءَتْنَا ؕ— رَبَّنَاۤ اَفْرِغْ عَلَیْنَا صَبْرًا وَّتَوَفَّنَا مُسْلِمِیْنَ ۟۠

126਼ (ਹੇ ਫ਼ਿਰਔਨ!) ਤੂੰ ਸਾਨੂੰ ਇਸ ਲਈ ਸਜ਼ਾ ਦੇ ਰਿਹਾ ਹੈ ਕਿ ਅਸੀਂ ਅਪਣੇ ਰੱਬ ਦੀਆਂ ਨਿਸ਼ਾਨੀਆਂ ’ਤੇ ਈਮਾਨ ਲਿਆਏ ਹਾਂ ਜਦੋਂ ਕਿ ਉਹ ਸਾਡੇ ਸਾਹਮਣੇ ਆ ਗਈਆਂ ਹਨ। ਹੇ ਰੱਬਾ! ਸਾਨੂੰ ਸਬਰ ਦੇ ਅਤੇ ਸਾਨੂੰ ਇਸ ਹਾਲਤ ਵਿਚ ਮੌਤ ਦਈਂ ਕਿ ਅਸੀਂ ਮੁਸਲਮਾਨ ਹੋਈਏ। info
التفاسير:

external-link copy
127 : 7

وَقَالَ الْمَلَاُ مِنْ قَوْمِ فِرْعَوْنَ اَتَذَرُ مُوْسٰی وَقَوْمَهٗ لِیُفْسِدُوْا فِی الْاَرْضِ وَیَذَرَكَ وَاٰلِهَتَكَ ؕ— قَالَ سَنُقَتِّلُ اَبْنَآءَهُمْ وَنَسْتَحْیٖ نِسَآءَهُمْ ۚ— وَاِنَّا فَوْقَهُمْ قٰهِرُوْنَ ۟

127਼ ਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਕਿਹਾ, ਕੀ ਤੁਸੀਂ ਮੂਸਾ ਅਤੇ ਉਸ ਦੇ ਸਾਥੀਆਂ ਨੂੰ ਐਵੇਂ ਹੀ ਛੱਡ ਦਿਓਗੇ ਤਾਂ ਜੋ ਉਹ ਧਰਤੀ ਉੱਤੇ ਫ਼ਸਾਦ ਕਰਨ ਅਤੇ ਉਹ ਤੁਹਾਨੂੰ ਅਤੇ ਤੁਹਾਡੇ ਇਸ਼ਟਾਂ ਨੂੰ ਛੱਡ ਦੇਣ? ਫ਼ਿਰਔਨ ਨੇ ਕਿਹਾ ਕਿ ਅਸੀਂ ਉਹਨਾਂ ਦੇ ਜੰਮਦੇ ਮੁੰਡਿਆਂ ਨੂੰ ਕਤਲ ਕਰ ਦੇਵਾਂਗੇ ਅਤੇ ਉਹਨਾਂ ਦੀਆਂ ਧੀਆਂ ਨੂੰ (ਜਿਉਦੀਆਂ) ਛੱਡ ਦੇਵਾਂਗੇ। ਬੇਸ਼ੱਕ ਅਸੀਂ ਉਹਨਾਂ ’ਤੇ ਹਰ ਪੱਖੋਂ ਭਾਰੂ ਹਾਂ। info
التفاسير:

external-link copy
128 : 7

قَالَ مُوْسٰی لِقَوْمِهِ اسْتَعِیْنُوْا بِاللّٰهِ وَاصْبِرُوْا ۚ— اِنَّ الْاَرْضَ لِلّٰهِ ۙ۫— یُوْرِثُهَا مَنْ یَّشَآءُ مِنْ عِبَادِهٖ ؕ— وَالْعَاقِبَةُ لِلْمُتَّقِیْنَ ۟

128਼ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਤੋਂ ਕੰਮ ਲਵੋ। ਬੇਸ਼ੱਕ ਧਰਤੀ ਤਾਂ ਅੱਲਾਹ ਦੀ ਹੀ ਹੈ, ਉਹ ਆਪਣੇ ਬੰਦਿਆਂ ’ਚੋਂ ਜਿਸ ਨੂੰ ਚਾਹੁੰਦਾ ਹੈ ਉਸ ਦਾ ਵਾਰਸ ਬਣਾ ਦਿੰਦਾ ਹੈ, ਵਧੀਆ ਅੰਤ ਤਾਂ ਪਰਹੇਜ਼ਗਾਰਾਂ ਦਾ ਹੀ ਹੈ। info
التفاسير:

external-link copy
129 : 7

قَالُوْۤا اُوْذِیْنَا مِنْ قَبْلِ اَنْ تَاْتِیَنَا وَمِنْ بَعْدِ مَا جِئْتَنَا ؕ— قَالَ عَسٰی رَبُّكُمْ اَنْ یُّهْلِكَ عَدُوَّكُمْ وَیَسْتَخْلِفَكُمْ فِی الْاَرْضِ فَیَنْظُرَ كَیْفَ تَعْمَلُوْنَ ۟۠

129਼ ਉਸ ਦੀ ਕੌਮ ਨੇ ਮੂਸਾ ਨੂੰ ਕਿਹਾ ਕਿ ਤੁਹਾਡੇ ਆਉਣ ਤੋਂ ਪਹਿਲਾਂ ਵੀ ਅਤੇ ਤੁਹਾਥੋਂ ਬਾਅਦ ਵਿਚ ਵੀ ਸਾਨੂੰ ਤਸੀਹੇ ਦਿੱਤੇ ਗਏ। ਮੂਸਾ ਨੇ ਕਿਹਾ ਕਿ ਆਸ ਹੈ ਤੁਹਾਡਾ ਰੱਬ ਛੇਤੀ ਹੀ ਤੁਹਾਡੇ ਵੈਰੀ ਨੂੰ ਮਾਰ ਮੁਕਾਵੇਗਾ ਅਤੇ ਤੁਹਾਨੂੰ ਧਰਤੀ (ਦੇਸ਼) ਦਾ ਵਾਰਸ ਬਣਾ ਦੇਵੇਗਾ ਅਤੇ ਫੇਰ ਵੇਖੇਗਾ ਕਿ ਤੁਸੀਂ ਕੀ ਕਰਦੇ ਹੋ ? info

التفاسير:

external-link copy
130 : 7

وَلَقَدْ اَخَذْنَاۤ اٰلَ فِرْعَوْنَ بِالسِّنِیْنَ وَنَقْصٍ مِّنَ الثَّمَرٰتِ لَعَلَّهُمْ یَذَّكَّرُوْنَ ۟

130਼ ਫੇਰ ਅਸੀਂ ਫ਼ਿਰਔਨੀਆਂ ਨੂੰ ਕਾਲ ਤੇ ਫਲਾਂ ਦੀ ਉਪਜ ਦੇ ਘਾਟੇ ਵਿਚ ਫਸਾਈਂ ਰੱਖਿਆ ਤਾਂ ਜੋ ਉਹ ਸਿੱਖਿਆ ਲੈਣ। info
التفاسير: