Traduction des sens du Noble Coran - La traduction penjabie - 'Ârif Halîm

ਅ-ਬਾਸਾ

external-link copy
1 : 50

قٓ ۫— وَالْقُرْاٰنِ الْمَجِیْدِ ۟ۚ

1਼ ਕਾਫ਼। ਕਸਮ ਹੈ ਸਤਿਕਾਰਯੋਗ .ਕੁਰਆਨ ਦੀ। info
التفاسير:

external-link copy
2 : 50

بَلْ عَجِبُوْۤا اَنْ جَآءَهُمْ مُّنْذِرٌ مِّنْهُمْ فَقَالَ الْكٰفِرُوْنَ هٰذَا شَیْءٌ عَجِیْبٌ ۟ۚ

2਼ ਸਗੋਂ ਉਹਨਾਂ (ਮੱਕੇ ਵਾਲਿਆਂ) ਨੂੰ ਰੁਰਾਨੀ ਹੋਈ ਕਿ ਉਹਨਾਂ ਕੋਲ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਭਾਵ ਮੁਹੰਮਦ ਸ:) ਉਹਨਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ ਆ ਗਿਆ, ਤਾਂ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਅਜੀਬ ਗੱਲ ਹੈ। info
التفاسير:

external-link copy
3 : 50

ءَاِذَا مِتْنَا وَكُنَّا تُرَابًا ۚ— ذٰلِكَ رَجْعٌ بَعِیْدٌ ۟

3਼ ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਮਿੱਟੀ ਹੋ ਜਾਂਵਾਗੇ (ਤਾਂ ਕੀ ਰੱਬ ਸਾਨੂੰ ਮੁੜ ਜਿਊਂਦਾ ਕਰੇਗਾ ?) ਉਹ ਮੁੜ ਵਾਪਸੀ (ਰੱਬ ਦੇ ਕੋਲ) ਅਕਲੋਂ ਪਰਾਂ ਗੱਲ ਹੈ। info
التفاسير:

external-link copy
4 : 50

قَدْ عَلِمْنَا مَا تَنْقُصُ الْاَرْضُ مِنْهُمْ ۚ— وَعِنْدَنَا كِتٰبٌ حَفِیْظٌ ۟

4਼ (ਹੇ ਲੋਕੋ!) ਧਰਤੀ ਉਹਨਾਂ (ਮੁਰਦਾ ਸਰੀਰ ਵਿੱਚੋਂ ਖਾਕੇ) ਜੋ ਘਟਾਉਂਦੀ ਹੈ ਉਹ ਸਭ ਸਾਡੇ (ਭਾਵ ਰੱਬ ਦੇ) ਗਿਆਨ ਵਿਚ ਹੈ ਅਤੇ ਸਾਡੇ ਕੋਲ ਇਕ ਕਿਤਾਬ ਹੈ ਜਿਸ ਵਿਚ ਯਾਦ ਰੱਖਣ ਵਾਲੀਆਂ ਸਾਰੀਆਂ ਗੱਲਾਂ ਸੁਰੱਖਿਅਤ ਹਨ। info
التفاسير:

external-link copy
5 : 50

بَلْ كَذَّبُوْا بِالْحَقِّ لَمَّا جَآءَهُمْ فَهُمْ فِیْۤ اَمْرٍ مَّرِیْجٍ ۟

5਼ ਸਗੋਂ ਉਹਨਾਂ (ਮੱਕੇ ਦੇ ਇਨਕਾਰੀਆਂ) ਨੇ ਹੱਕ (.ਕੁਰਆਨ) ਨੂੰ ਝੁਠਲਾਇਆ। ਜਦੋਂ ਉਹ (.ਕੁਰਆਨ) ਉਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਉਹ ਸਾਰੇ ਉਲਝਣ ਵਿਚ ਪੈ ਗਏ। info
التفاسير:

external-link copy
6 : 50

اَفَلَمْ یَنْظُرُوْۤا اِلَی السَّمَآءِ فَوْقَهُمْ كَیْفَ بَنَیْنٰهَا وَزَیَّنّٰهَا وَمَا لَهَا مِنْ فُرُوْجٍ ۟

6਼ ਕੀ ਇਹਨਾਂ (ਇਨਕਾਰੀਆਂ) ਨੇ ਆਪਣੇ ਉੱਤੇ ਅਕਾਸ਼ ਵੱਲ ਨਹੀਂ ਵੇਖਿਆ ਕਿ ਅਸੀਂ ਇਸ ਨੂੰ ਕਿਵੇਂ ਬਣਾਇਆ ਹੈ ? ਅਤੇ ਇਸ ਨੂੰ (ਤਾਰਿਆਂ ਤੇ ਚੰਨ ਨਾਲ) ਸਜਾਇਆ ਅਤੇ ਇਸ (ਅਕਾਸ਼) ਵਿਚ ਕੋਈ ਛੇਕ ਵੀ ਨਹੀਂ ਹੈ ? info
التفاسير:

external-link copy
7 : 50

وَالْاَرْضَ مَدَدْنٰهَا وَاَلْقَیْنَا فِیْهَا رَوَاسِیَ وَاَنْۢبَتْنَا فِیْهَا مِنْ كُلِّ زَوْجٍ بَهِیْجٍ ۟ۙ

7਼ ਅਤੇ ਅਸੀਂ ਧਰਤੀ ਨੂੰ (ਫ਼ਰਸ਼ ਵਾਂਗ) ਵਿਛਾਇਆ ਅਤੇ ਇਸ ਵਿਚ ਪਹਾੜ ਗੱਡ ਦਿੱਤੇ ਅਤੇ ਇਸ ਵਿਚ ਭਾਂਤ-ਭਾਂਤ ਦੀਆਂ ਸੋਹਣੀਆਂ ਦਿਸਣ ਵਾਲੀਆਂ ਚੀਜ਼ਾਂ ਉਗਾ ਦਿੱਤੀਆਂ। info
التفاسير:

external-link copy
8 : 50

تَبْصِرَةً وَّذِكْرٰی لِكُلِّ عَبْدٍ مُّنِیْبٍ ۟

8਼ ਅਤੇ ਇਹ ਸਾਰੀਆਂ ਚੀਜ਼ਾਂ ਹਰ ਉਸ ਵਿਅਕਤੀ ਦੀਆਂ ਅੱਖਾਂ ਖੋਲ੍ਹਣ ਲਈ ਅਤੇ ਸਿੱਖਿਆ ਲਈ ਹਨ ਜਿਹੜਾ ਹੱਕ ਵੱਲ ਪਰਤਨਾ ਚਾਹੁੰਦਾ ਹੈ। info
التفاسير:

external-link copy
9 : 50

وَنَزَّلْنَا مِنَ السَّمَآءِ مَآءً مُّبٰرَكًا فَاَنْۢبَتْنَا بِهٖ جَنّٰتٍ وَّحَبَّ الْحَصِیْدِ ۟ۙ

9਼ ਅਤੇ ਅਸੀਂ ਅਕਾਸ਼ ਤੋਂ ਬਰਕਤਾਂ ਵਾਲਾ ਪਾਣੀ ਉਤਾਰਿਆ ਜਿਸ ਤੋਂ ਬਾਗ਼ ਅਤੇ ਅਨਾਜ ਦੀਆਂ ਕੱਟਣ ਵਾਲੀਆਂ ਫ਼ਸਲਾਂ ਉਗਾਈਆਂ। info
التفاسير:

external-link copy
10 : 50

وَالنَّخْلَ بٰسِقٰتٍ لَّهَا طَلْعٌ نَّضِیْدٌ ۟ۙ

10਼ ਅਤੇ ਖਜੂਰਾਂ ਦੇ ਉੱਚੇ ਲੰਬੇ ਰੁੱਖ ਪੈਦਾ ਕੀਤੇ ਜਿਨ੍ਹਾਂ ’ਤੇ ਦੇ ਫਲਾਂ ਨਾਲ ਲੱਦੇ ਹੋਏ ਗੁੱਛੇ ਲਗਦੇ ਹਨ। info
التفاسير:

external-link copy
11 : 50

رِّزْقًا لِّلْعِبَادِ ۙ— وَاَحْیَیْنَا بِهٖ بَلْدَةً مَّیْتًا ؕ— كَذٰلِكَ الْخُرُوْجُ ۟

11਼ (ਇਹ ਸਭ ਪ੍ਰਬੰਧ) ਬੰਦਿਆਂ ਨੂੰ ਰੋਜ਼ੀ ਦੇਣ ਲਈ ਹੈ। ਅਸੀਂ ਪਾਣੀ ਰਾਹੀਂ ਮੁਰਦਾ (ਬੰਜਰ) ਧਰਤੀ ਨੂੰ ਜਿਊਂਦਾ (ਉਪਜਾਊ) ਕਰ ਦਿੱਤਾ। ਇਸੇ ਪ੍ਰਕਾਰ ਕਬਰਾਂ ਤੋਂ ਵੀ (ਜਿਊਂਦਾ ਹੋ ਕੇ) ਬਾਹਿਰ ਆਉਣਾ ਹੈ। info
التفاسير:

external-link copy
12 : 50

كَذَّبَتْ قَبْلَهُمْ قَوْمُ نُوْحٍ وَّاَصْحٰبُ الرَّسِّ وَثَمُوْدُ ۟ۙ

12਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਰਸ ਵਾਲਿਆਂ ਨੇ ਅਤੇ ਸਮੂਦ ਨੇ (ਰਸੂਲਾਂ ਨੂੰ) ਝੁਠਲਾਇਆ ਸੀ। info
التفاسير:

external-link copy
13 : 50

وَعَادٌ وَّفِرْعَوْنُ وَاِخْوَانُ لُوْطٍ ۟ۙ

13਼ ਕੌਮੇ-ਆਦ, ਫ਼ਿਰਔਨ ਅਤੇ ਲੂਤ ਦੇ ਭਰਾਵਾਂ ਨੇ ਵੀ (ਝੁਠਲਾਇਆ ਸੀ)। info
التفاسير:

external-link copy
14 : 50

وَّاَصْحٰبُ الْاَیْكَةِ وَقَوْمُ تُبَّعٍ ؕ— كُلٌّ كَذَّبَ الرُّسُلَ فَحَقَّ وَعِیْدِ ۟

14਼ ਅਤੇ ਐਕਾ ਵਾਲਿਆਂ ਨੇ ਅਤੇ ਤੁੱਬਾ ਦੀ ਕੌਮ ਨੇ (ਭਾਵ ਉਹਨਾਂ ਸਭ ਨੇ) ਰਸੂਲਾਂ ਨੂੰ ਝੁਠਲਾਇਆ, ਅੰਤ ਉਹਨਾਂ ’ਤੇ (ਮੇਰਾ ਅਜ਼ਾਬ ਦੀ ਗੱਲ) ਪੂਰੀ ਹੋ ਕੇ ਰਹੀ। info
التفاسير:

external-link copy
15 : 50

اَفَعَیِیْنَا بِالْخَلْقِ الْاَوَّلِ ؕ— بَلْ هُمْ فِیْ لَبْسٍ مِّنْ خَلْقٍ جَدِیْدٍ ۟۠

15਼ ਕੀ ਅਸੀਂ ਪਹਿਲੀ ਵਾਰ ਪੈਦਾ ਕਰਕੇ ਥੱਕ ਚੱਕੇ ਹਾਂ? (ਨਹੀਂ) ਉਹ ਤਾਂ ਮੁੜ ਜੀਵਤ ਹੋਣ ਦੇ ਸ਼ੱਕ ਵਿਚ ਫਸੇ ਹੋਏ ਹਨ। info
التفاسير: