Traduction des sens du Noble Coran - La traduction penjabie - 'Ârif Halîm

ਅਲ-ਮੁਰਸਲਾਤ

external-link copy
1 : 47

اَلَّذِیْنَ كَفَرُوْا وَصَدُّوْا عَنْ سَبِیْلِ اللّٰهِ اَضَلَّ اَعْمَالَهُمْ ۟

1਼ ਜਿਨ੍ਹਾਂ ਲੋਕਾਂ ਨੇ (ਰੱਬੀ ਆਦੇਸ਼ਾਂ ਤੋਂ) ਇਨਕਾਰ ਕੀਤਾ ਅਤੇ (ਦੂਜਿਆਂ ਨੂੰ ਵੀ) ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਅੱਲਾਹ ਨੇ ਉਹਨਾਂ ਦੇ ਕਰਮਾਂ ਨੂੰ ਅਕਾਰਥ ਕਰ ਛੱਡਿਆ ਹੈ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

التفاسير:

external-link copy
2 : 47

وَالَّذِیْنَ اٰمَنُوْا وَعَمِلُوا الصّٰلِحٰتِ وَاٰمَنُوْا بِمَا نُزِّلَ عَلٰی مُحَمَّدٍ وَّهُوَ الْحَقُّ مِنْ رَّبِّهِمْ ۙ— كَفَّرَ عَنْهُمْ سَیِّاٰتِهِمْ وَاَصْلَحَ بَالَهُمْ ۟

2਼ ਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਕੀਤੇ ਅਤੇ ਉਹ ਉਸ (.ਕੁਰਆਨ) ਉੱਤੇ ਈਮਾਨ ਲਿਆਏ ਜੋ ਹਜ਼ਰਤ ਮੁਹੰਮਦ (ਸ:) ’ਤੇ ਉਤਾਰਿਆ ਗਿਆ ਅਤੇ ਉਹ ਉਹਨਾਂ ਦੇ ਰੱਬ ਵੱਲੋਂ ਹੱਕ-ਸੱਚ ’ਤੇ ਆਧਾਰਿਤ ਹੈ, ਅੱਲਾਹ ਨੇ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਿੱਤੀਆਂ ਅਤੇ ਉਹਨਾਂ ਦਾ ਹਾਲ ਸੁਆਰ ਦਿੱਤਾ। info
التفاسير:

external-link copy
3 : 47

ذٰلِكَ بِاَنَّ الَّذِیْنَ كَفَرُوا اتَّبَعُوا الْبَاطِلَ وَاَنَّ الَّذِیْنَ اٰمَنُوا اتَّبَعُوا الْحَقَّ مِنْ رَّبِّهِمْ ؕ— كَذٰلِكَ یَضْرِبُ اللّٰهُ لِلنَّاسِ اَمْثَالَهُمْ ۟

3਼ ਇਹ ਇਸ ਲਈ ਕਿ ਜਿਨ੍ਹਾਂ ਲੋਕਾਂ ਨੇ (.ਕੁਰਆਨ ਦਾ) ਇਨਕਾਰ ਕੀਤਾ ਹੈ, ਉਹਨਾਂ ਨੇ ਕੂੜ ਕੁਸਤਿ (ਝੂਠ) ਦੀ ਪੈਰਵੀ ਕੀਤੀ ਹੈ ਅਤੇ ਜਿਹੜੇ ਲੋਕ ਈਮਾਨ ਲਿਆਏ, ਉਹਨਾਂ ਨੇ ਆਪਣੇ ਰੱਬ ਵੱਲੋਂ ਆਈ ਹੋਈ ਹੱਕ-ਸੱਚ ਦੀ ਪੈਰਵੀ ਕੀਤੀ। ਇਸ ਤਰ੍ਹਾਂ ਅੱਲਾਹ ਲੋਕਾਂ ਦੇ ਲਈ ਉਹਨਾਂ ਦੀਆਂ ਉਦਾਹਰਣਾਂ ਬਿਆਨ ਕਰਦਾ ਹੈ। info
التفاسير:

external-link copy
4 : 47

فَاِذَا لَقِیْتُمُ الَّذِیْنَ كَفَرُوْا فَضَرْبَ الرِّقَابِ ؕ— حَتّٰۤی اِذَاۤ اَثْخَنْتُمُوْهُمْ فَشُدُّوا الْوَثَاقَ ۙ— فَاِمَّا مَنًّا بَعْدُ وَاِمَّا فِدَآءً حَتّٰی تَضَعَ الْحَرْبُ اَوْزَارَهَا— ذٰلِكَ ۛؕ— وَلَوْ یَشَآءُ اللّٰهُ لَانْتَصَرَ مِنْهُمْ ۙ— وَلٰكِنْ لِّیَبْلُوَاۡ بَعْضَكُمْ بِبَعْضٍ ؕ— وَالَّذِیْنَ قُتِلُوْا فِیْ سَبِیْلِ اللّٰهِ فَلَنْ یُّضِلَّ اَعْمَالَهُمْ ۟

4਼ ਸੋ ਜਦੋਂ ਇਹਨਾਂ ਇਨਕਾਰੀਆਂ ਨਾਲ (ਜੰਗ ਦੇ ਮੈਦਾਨ ਵਿਚ) ਤੁਹਾਡੀ ਮੁਠਭੇੜ ਹੋ ਜਾਵੇ ਤਾਂ (ਸਭ ਤੋਂ ਪਹਿਲਾਂ) ਇਹਨਾਂ ਦੀਆਂ ਧੌਨਾਂ ਵੱਡੋ।1 ਜਦੋਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕੁਚਲ ਦਿਓ ਤਾਂ ਕੈਦੀਆਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਵੋ, ਇਸ ਤੋਂ ਪਿੱਛੋਂ ਜਾਂ ਤਾਂ ਤੁਸੀਂ ਉਹਨਾਂ ’ਤੇ ਅਹਿਸਾਨ ਕਰੋ ਜਾਂ ਫ਼ਿਦੀਯਾ (ਫ਼ਿਰੌਤੀ) ਲੈ ਲਓ, ਇੱਥੋਂ ਤਕ ਕਿ ਲੜਾਈ ਆਪਣੇ ਹਥਿਆਰ ਸੁੱਟ ਦੇਵੇ (ਭਾਵ ਜੰਗ ਖ਼ਤਮ ਹੋ ਜਾਵੇ), ਤੁਹਾਡੇ ਲਈ ਹੁਕਮ ਇਹੋ ਹੈ। ਜੇ ਅੱਲਾਹ ਚਾਹੁੰਦਾ ਤਾਂ ਆਪ ਹੀ ਉਹਨਾਂ ਤੋਂ ਬਦਲਾ ਲੈ ਲੈਂਦਾ, ਪਰ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ ਤਾਂ ਜੋ ਉਹ ਤੁਹਾਡੀ ਇਕ ਦੂਜੇ ਰਾਹੀਂ ਪਰਖ ਕਰ ਸਕੇ। ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਕਤਲ (ਸ਼ਹੀਦ) ਕੀਤੇ ਗਏ, ਅੱਲਾਹ ਉਹਨਾਂ ਦੇ ਕੀਤੇ (ਨੇਕ) ਕੰਮ ਅਜਾਈਂ ਨਹੀਂ ਜਾਣ ਦੇਵੇਗਾ। info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 190/2 ਅਤੇ ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 20/9

التفاسير:

external-link copy
5 : 47

سَیَهْدِیْهِمْ وَیُصْلِحُ بَالَهُمْ ۟ۚ

5਼ ਉਹ ਛੇਤੀ ਹੀ ਉਹਨਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਦੇ ਹਾਲ ਸੁਆਰ ਦੇਵੇਗਾ। info
التفاسير:

external-link copy
6 : 47

وَیُدْخِلُهُمُ الْجَنَّةَ عَرَّفَهَا لَهُمْ ۟

6਼ ਉਹ ਉਹਨਾਂ ਨੂੰ ਉਸ (ਜੰਨਤ) ਵਿਚ ਦਾਖ਼ਲ ਕਰੇਗਾ, ਜਿਸ ਤੋਂ ਉਹ ਉਹਨਾਂ ਨੂੰ ਜਾਣੂ ਕਰਾ ਚੁੱਕਾ ਹੈ। info
التفاسير:

external-link copy
7 : 47

یٰۤاَیُّهَا الَّذِیْنَ اٰمَنُوْۤا اِنْ تَنْصُرُوا اللّٰهَ یَنْصُرْكُمْ وَیُثَبِّتْ اَقْدَامَكُمْ ۟

7਼ ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਦੀ ਸਹਾਇਤਾ ਕਰੋਗੇ ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਪੈਰਾਂ ਨੂੰ ਪੱਕਿਆਂ ਕਰ ਦੇਵੇਗਾ। info
التفاسير:

external-link copy
8 : 47

وَالَّذِیْنَ كَفَرُوْا فَتَعْسًا لَّهُمْ وَاَضَلَّ اَعْمَالَهُمْ ۟

8਼ ਪਰ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ ਤਾਂ ਉਹਨਾਂ ਲਈ ਬਰਬਾਦੀ ਹੈ ਅਤੇ ਅੱਲਾਹ ਉਹਨਾਂ ਦੇ ਕਰਮਾਂ ਨੂੰ ਅਜਾਈਂ ਕਰ ਦੇਵੇਗਾ। info
التفاسير:

external-link copy
9 : 47

ذٰلِكَ بِاَنَّهُمْ كَرِهُوْا مَاۤ اَنْزَلَ اللّٰهُ فَاَحْبَطَ اَعْمَالَهُمْ ۟

9਼ ਇਹ ਇਸ ਲਈ ਹੈ ਕਿ ਬੇਸ਼ੱਕ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਨਾ-ਪਸੰਦ ਕੀਤਾ ਹੈ ਜਿਹੜੀ ਅੱਲਾਹ ਨੇ ਉਤਾਰੀ ਹੈ। ਫੇਰ ਉਸ (ਅੱਲਾਹ) ਨੇ ਉਹਨਾਂ ਦੇ (ਨੇਕ) ਕਰਮਾਂ ਨੂੰ ਅਜਾਈਂ ਕਰ ਦਿੱਤਾ। info
التفاسير:

external-link copy
10 : 47

اَفَلَمْ یَسِیْرُوْا فِی الْاَرْضِ فَیَنْظُرُوْا كَیْفَ كَانَ عَاقِبَةُ الَّذِیْنَ مِنْ قَبْلِهِمْ ؕ— دَمَّرَ اللّٰهُ عَلَیْهِمْ ؗ— وَلِلْكٰفِرِیْنَ اَمْثَالُهَا ۟

10਼ ਫੇਰ ਕੀ ਉਹ ਧਰਤੀ ਉੱਤੇ ਤੁਰੇ-ਫਿਰੇ ਨਹੀਂ ਕਿ ਉਹ ਉਹਨਾਂ ਲੋਕਾਂ ਦਾ ਅੰਤ ਵੇਖ ਲੈਂਦੇ ਜਿਹੜੇ ਉਹਨਾਂ ਤੋਂ ਪਹਿਲਾਂ (ਇਨਕਾਰੀ) ਸਨ?ਅੱਲਾਹ ਨੇ ਉਹਨਾਂ ਨੂੰ ਬਰਬਾਦ ਕਰ ਸੁੱਟਿਆ। ਇਨਕਾਰੀਆਂ ਲਈ ਅਜਿਹੀਆਂ ਹੀ ਸਜ਼ਾਵਾਂ ਨਿਯਤ ਕਰਦੇ ਹਾਂ। info
التفاسير:

external-link copy
11 : 47

ذٰلِكَ بِاَنَّ اللّٰهَ مَوْلَی الَّذِیْنَ اٰمَنُوْا وَاَنَّ الْكٰفِرِیْنَ لَا مَوْلٰی لَهُمْ ۟۠

11਼ ਇਹ ਇਸ ਲਈ ਕਿ ਬੇਸ਼ੱਕ ਅੱਲਾਹ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਦਾ ਕੋਈ ਵੀ ਸਹਾਇਕ ਨਹੀਂ। info
التفاسير: