Traduction des sens du Noble Coran - La traduction penjabie - 'Ârif Halîm

Numéro de la page:close

external-link copy
29 : 31

اَلَمْ تَرَ اَنَّ اللّٰهَ یُوْلِجُ الَّیْلَ فِی النَّهَارِ وَیُوْلِجُ النَّهَارَ فِی الَّیْلِ وَسَخَّرَ الشَّمْسَ وَالْقَمَرَ ؗ— كُلٌّ یَّجْرِیْۤ اِلٰۤی اَجَلٍ مُّسَمًّی وَّاَنَّ اللّٰهَ بِمَا تَعْمَلُوْنَ خَبِیْرٌ ۟

29਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਰਾਤ ਨੂੰ ਦਿਨ ਵਿਚ ਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ? ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ’ਤੇ ਲਾ ਰੱਖਿਆ ਹੈ ਤੇ ਹਰੇਕ (ਅੱਲਾਹ ਵੱਲੋਂ) ਨਿਰਧਾਰਿਤ ਸਮੇਂ ਤਕ ਚਲਦਾ ਰਹੇਗਾ। ਬੇਸ਼ੱਕ ਅੱਲਾਹ ਹਰ ਉਸ ਕੰਮ ਤੋਂ, ਜੋ ਵੀ ਤੁਸੀਂ ਕਰਦੇ ਹੋ, ਭਲੀ-ਭਾਂਤ ਜਾਣੂ ਹੈ। info
التفاسير:

external-link copy
30 : 31

ذٰلِكَ بِاَنَّ اللّٰهَ هُوَ الْحَقُّ وَاَنَّ مَا یَدْعُوْنَ مِنْ دُوْنِهِ الْبَاطِلُ ۙ— وَاَنَّ اللّٰهَ هُوَ الْعَلِیُّ الْكَبِیْرُ ۟۠

30਼ ਇਹ ਸਭ ਇਸ ਲਈ (ਦੱਸਿਆ ਜਾਂਦਾ ਹੈ) ਹੈ ਕਿ ਅੱਲਾਹ ਹੀ ਹੱਕ ਹੈ ਅਤੇ ਬੇਸ਼ੱਕ ਉਸ (ਅੱਲਾਹ)ਨੂੰ ਛੱਡ ਕੇ ਜਿਨ੍ਹਾਂ (ਇਸ਼ਟਾਂ) ਨੂੰ ਇਹ (ਕਾਫ਼ਿਰ) ਪੁਕਾਰਦੇ ਹਨ ਉਹ ਸਭ ਝੂਠੇ ਹਨ। ਬੇਸ਼ੱਕ ਅੱਲਾਹ ਹੀ ਉੱਚੀਆਂ ਸ਼ਾਨਾਂ ਵਾਲਾ ਤੇ ਸਭ ਤੋਂ ਵੱਡਾ ਹੈ। info
التفاسير:

external-link copy
31 : 31

اَلَمْ تَرَ اَنَّ الْفُلْكَ تَجْرِیْ فِی الْبَحْرِ بِنِعْمَتِ اللّٰهِ لِیُرِیَكُمْ مِّنْ اٰیٰتِهٖ ؕ— اِنَّ فِیْ ذٰلِكَ لَاٰیٰتٍ لِّكُلِّ صَبَّارٍ شَكُوْرٍ ۟

31਼ ਕੀ ਤੁਸੀਂ ਇਸ ’ਤੇ ਵਿਚਾਰ ਨਹੀਂ ਕਰਦੇ ਕਿ ਬੇਸ਼ੱਕ ਸਮੁੰਦਰਾਂ ਵਿਚ ਬੇੜੀਆਂ ਅੱਲਾਹ ਦੀ ਮਿਹਰਬਾਨੀਆਂ ਨਾਲ ਹੀ ਚਲਦੀਆਂ ਹਨ ਤਾਂ ਜੋ ਉਹ ਤੁਹਾਨੂੰ ਆਪਣੀ (ਕੁਦਰਤ ਦੀਆਂ) ਨਿਸ਼ਾਨੀਆਂ ਵਿਖਾਵੇ। ਨਿਰਸੰਦੇਹ, ਇਸ ਵਿਚ ਹਰ ਸਬਰ ਤੇ ਸ਼ੁਕਰ ਕਰਨ ਵਾਲੇ ਲਈ ਨਿਸ਼ਾਨੀਆਂ ਹਨ। info
التفاسير:

external-link copy
32 : 31

وَاِذَا غَشِیَهُمْ مَّوْجٌ كَالظُّلَلِ دَعَوُا اللّٰهَ مُخْلِصِیْنَ لَهُ الدِّیْنَ ۚ۬— فَلَمَّا نَجّٰىهُمْ اِلَی الْبَرِّ فَمِنْهُمْ مُّقْتَصِدٌ ؕ— وَمَا یَجْحَدُ بِاٰیٰتِنَاۤ اِلَّا كُلُّ خَتَّارٍ كَفُوْرٍ ۟

32਼ ਜਦੋਂ ਸਮੁੰਦਰ ਦੀਆਂ ਛੱਲਾਂ ਛਤਰ੍ਹਾਂ ਵਾਂਗ ਉਹਨਾਂ ਉੱਤੇ ਛਾ ਜਾਂਦੀਆਂ ਹਨ ਤਾਂ ਫੇਰ ਉਹ (ਬੇੜੀ ਚਾਲਕ) ਖ਼ਾਲਿਸ ਈਮਾਨ ਰੱਖਦਾ ਹੋਇਆ ਅੱਲਾਹ ਨੂੰ ਹੀ ਪੁਕਾਰਦਾ ਹੈ। ਫੇਰ ਜਦੋਂ ਉਹ (ਅੱਲਾਹ) ਉਸ ਨੂੰ ਬਚਾ ਕੇ ਥਲ ਤਕ ਪਹੁੰਚਾ ਦਿੰਦਾ ਹੈ ਤਾਂ ਉਹਨਾਂ ਵਿਚ ਕੁੱਝ ਹੀ ਲੋਕ ਆਪਣੇ ਵਚਨਾਂ ’ਤੇ ਕਾਇਮ ਰਹਿੰਦੇ ਹਨ। ਸਾਡੀਆਂ ਆਇਤਾਂ (ਨਿਸ਼ਾਨੀਆਂ) ਦਾ ਇਨਕਾਰ ਕੇਵਲ ਉਹੀਓ ਕਰਦਾ ਹੈ, ਜਿਹੜਾ ਦਿੱਤੇ ਵਚਨਾਂ ਨੂੰ ਤੋੜਣ ਵਾਲਾ ਤੇ ਨਾ-ਸ਼ੁਕਰਾ ਹੈ।1 info

1 ਵੇਖੋ ਸੂਰਤ ਬਨੀ ਇਸਰਾਈਲ, ਹਾਸ਼ੀਆ ਆਇਤ 67/17

التفاسير:

external-link copy
33 : 31

یٰۤاَیُّهَا النَّاسُ اتَّقُوْا رَبَّكُمْ وَاخْشَوْا یَوْمًا لَّا یَجْزِیْ وَالِدٌ عَنْ وَّلَدِهٖ ؗ— وَلَا مَوْلُوْدٌ هُوَ جَازٍ عَنْ وَّالِدِهٖ شَیْـًٔا ؕ— اِنَّ وَعْدَ اللّٰهِ حَقٌّ فَلَا تَغُرَّنَّكُمُ الْحَیٰوةُ الدُّنْیَا ۥ— وَلَا یَغُرَّنَّكُمْ بِاللّٰهِ الْغَرُوْرُ ۟

33਼ (ਹੇ ਲੋਕੋ!) ਆਪਣੇ ਰੱਬ (ਦੀ ਕਰੋਪੀ) ਤੋਂ ਡਰੋ ਅਤੇ ਉਸ ਦਿਨ ਤੋਂ ਡਰੋ ਜਦੋਂ ਕੋਈ ਪਿਓ ਆਪਣੇ ਸੰਤਾਨ ਦੇ ਕਿਸੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਸੰਤਾਨ ਆਪਣੇ ਪਿਓ ਦੇ ਕੁੱਝ ਕੰਮ ਆਵੇਗੀ। ਬੇਸ਼ੱਕ ਅੱਲਾਹ ਦਾ ਵਾਅਦਾ (ਕਿਆਮਤ ਆਉਣ ਦਾ) ਸੱਚਾ ਹੈ। ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਕਿਸੇ ਧੋਖੇ ਵਿਚ ਨਾ ਪਾ ਦੇਵੇ ਅਤੇ ਨਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ ਅੱਲਾਹ ਪ੍ਰਤੀ ਕਿਸੇ ਧੋਖੇ ਵਿਚ ਪਾ ਦੇਵੇ। info
التفاسير:

external-link copy
34 : 31

اِنَّ اللّٰهَ عِنْدَهٗ عِلْمُ السَّاعَةِ ۚ— وَیُنَزِّلُ الْغَیْثَ ۚ— وَیَعْلَمُ مَا فِی الْاَرْحَامِ ؕ— وَمَا تَدْرِیْ نَفْسٌ مَّاذَا تَكْسِبُ غَدًا ؕ— وَمَا تَدْرِیْ نَفْسٌ بِاَیِّ اَرْضٍ تَمُوْتُ ؕ— اِنَّ اللّٰهَ عَلِیْمٌ خَبِیْرٌ ۟۠

34਼ ਬੇਸ਼ੱਕ ਕਿਆਮਤ ਦਾ ਗਿਆਨ ਅੱਲਾਹ ਦੇ ਕੋਲ ਹੀ ਹੈ। ਉਹੀ ਬਰਖਾ ਵਰ੍ਹਾਉਂਦਾ ਹੈ ਅਤੇ ਉਹੀਓ ਜਾਣਦਾ ਹੈ ਕਿ ਮਾਵਾਂ ਦੇ ਗਰਭਾਂ ਵਿਚ ਕੀ (ਪਲ ਰਿਹਾ) ਹੈ ? ਕੋਈ ਨਹੀਂ ਜਾਣਦਾ ਕਿ ਕੱਲ ਉਹ ਕੀ ਕਰਨ ਵਾਲਾ ਹੈ ਤੇ ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ। (ਜਾਣ ਲਵੋ ਕਿ) ਬੇਸ਼ੱਕ ਅੱਲਾਹ ਹੀ ਸਾਰਾ ਕੁੱਝ ਜਾਣਦਾ ਹੈ ਤੇ ਹਰ ਚੀਜ਼ ਦੀ ਖ਼ਬਰ ਰਖਦਾ ਹੈ। info
التفاسير: