Traduction des sens du Noble Coran - La traduction penjabie - 'Ârif Halîm

Numéro de la page:close

external-link copy
40 : 26

لَعَلَّنَا نَتَّبِعُ السَّحَرَةَ اِنْ كَانُوْا هُمُ الْغٰلِبِیْنَ ۟

40਼ ਤਾਂ ਜੋ ਜੇ ਜਾਦੂਗਰ ਕਾਮਯਾਬ ਹੋ ਜਾਣ ਤਾਂ ਅਸੀਂ ਉਹਨਾਂ ਦੀ ਪੈਰਵੀਂ ਕਰੀਏ। info
التفاسير:

external-link copy
41 : 26

فَلَمَّا جَآءَ السَّحَرَةُ قَالُوْا لِفِرْعَوْنَ اَىِٕنَّ لَنَا لَاَجْرًا اِنْ كُنَّا نَحْنُ الْغٰلِبِیْنَ ۟

41਼ ਜਾਦੂਗਰਾਂ ਨੇ ਫ਼ਿਰਔਨ ਨੂੰ ਆਖਿਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਇਨਾਮ ਕੀ ਮਿਲੇਗਾ? info
التفاسير:

external-link copy
42 : 26

قَالَ نَعَمْ وَاِنَّكُمْ اِذًا لَّمِنَ الْمُقَرَّبِیْنَ ۟

42਼ ਕਿਹਾ (ਫ਼ਿਰਔਨ ਨੇ) ਹਾਂ! ਅਜਿਹੀ ਹਾਲਤ ਵਿਚ ਤੁਸੀਂ ਮੇਰੇ ਖ਼ਾਸ ਦਰਬਾਰੀਆਂ ਵਿੱਚੋਂ ਹੋਵੋਂਗੇ। info
التفاسير:

external-link copy
43 : 26

قَالَ لَهُمْ مُّوْسٰۤی اَلْقُوْا مَاۤ اَنْتُمْ مُّلْقُوْنَ ۟

43਼ ਉਹਨਾਂ (ਜਾਦੂਗਰਾਂ) ਨੇ ਮੂਸਾ ਨੂੰ ਕਿਹਾ ਕਿ ਕਰੋ ਜੋ ਤੁਸੀਂ ਕਰਨਾ ਹੈ। info
التفاسير:

external-link copy
44 : 26

فَاَلْقَوْا حِبَالَهُمْ وَعِصِیَّهُمْ وَقَالُوْا بِعِزَّةِ فِرْعَوْنَ اِنَّا لَنَحْنُ الْغٰلِبُوْنَ ۟

44਼ ਉਹਨਾਂ (ਜਾਦੂਗਰਾਂ) ਨੇ ਆਪਣੀਆਂ ਰੱਸੀਆਂ ਤੇ ਸੋਟੀਆਂ (ਜਾਦੂ ਲਈ) ਧਰਤੀ ’ਤੇ ਸੁੱਟ ਦਿੱਤੀਆਂ ਅਤੇ ਆਖਣ ਲੱਗੇ ਕਿ ਫ਼ਿਰਔਨ ਦੀ ਇੱਜ਼ਤ ਦੀ ਕਸਮ ਅਸੀਂ ਹੀ ਕਾਮਯਾਬ ਹੋਵਾਂਗੇ। info
التفاسير:

external-link copy
45 : 26

فَاَلْقٰی مُوْسٰی عَصَاهُ فَاِذَا هِیَ تَلْقَفُ مَا یَاْفِكُوْنَ ۟ۚۖ

45਼ ਹੁਣ (ਮੂਸਾ ਨੇ ਵੀ ਆਪਣੀ ਸੋਟੀ ਮੈਦਾਨ ਵਿਚ ਸੁੱਟੀ ਜਿਸ ਨੇ ਉਸੇ ਵੇਲੇ ਉਹਨਾਂ (ਜਾਦੂਗਰਾਂ) ਦੇ ਝੂਠੇ ਕਰਤਬਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ। info
التفاسير:

external-link copy
46 : 26

فَاُلْقِیَ السَّحَرَةُ سٰجِدِیْنَ ۟ۙ

46਼ ਇਹ ਵੇਖਦੇ ਹੀ ਜਾਦੂਗਰ ਬੇਕਾਬੂ ਹੋਕੇ ਸਿਜਦੇ ਵਿਚ ਡਿਗ ਪਏ। info
التفاسير:

external-link copy
47 : 26

قَالُوْۤا اٰمَنَّا بِرَبِّ الْعٰلَمِیْنَ ۟ۙ

47਼ ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਜਿਹੜਾ ਸਾਰੇ ਹੀ ਜਹਾਨਾਂ ਦਾ ਰੱਬ ਹੈ ਉਸ ’ਤੇ ਈਮਾਨ ਲਿਆਏ ਹਾਂ। info
التفاسير:

external-link copy
48 : 26

رَبِّ مُوْسٰی وَهٰرُوْنَ ۟

48਼ ਭਾਵ ਉਹ ਰੱਬ ਜਿਸ ਨੂੰ ਮੂਸਾ ਤੇ ਹਾਰੂਨ ਮੰਨਦੇ ਹਨ। info
التفاسير:

external-link copy
49 : 26

قَالَ اٰمَنْتُمْ لَهٗ قَبْلَ اَنْ اٰذَنَ لَكُمْ ۚ— اِنَّهٗ لَكَبِیْرُكُمُ الَّذِیْ عَلَّمَكُمُ السِّحْرَ ۚ— فَلَسَوْفَ تَعْلَمُوْنَ ؕ۬— لَاُقَطِّعَنَّ اَیْدِیَكُمْ وَاَرْجُلَكُمْ مِّنْ خِلَافٍ وَّلَاُوصَلِّبَنَّكُمْ اَجْمَعِیْنَ ۟ۚ

49਼ ਫ਼ਿਰਔਨ ਬੋਲਿਆ ਕਿ ਮੈਥੋਂ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਸ (ਮੂਸਾ ਦੇ ਰੱਬ) ’ਤੇ ਈਮਾਨ ਲਿਆਏ ਲਾਜ਼ਮਨ ਉਹ ਤੁਹਾਡਾ ਗੁਰੂ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਸੋ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ, ਮੈਂ ਤੁਹਾਡੇ ਹੱਥ-ਪੈਰ ਉਲਟੇ ਦਾਓ ਤੋਂ ਵਡਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਚਾੜ੍ਹ ਦੇਵਾਂਗਾ। info
التفاسير:

external-link copy
50 : 26

قَالُوْا لَا ضَیْرَ ؗ— اِنَّاۤ اِلٰی رَبِّنَا مُنْقَلِبُوْنَ ۟ۚ

50਼ ਉਹਨਾਂ (ਜਾਦੂਗਰਾਂ) ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਪਾਲਣਹਾਰ ਕੋਲ ਹੀ ਜਾਣਾ ਹੈ। info
التفاسير:

external-link copy
51 : 26

اِنَّا نَطْمَعُ اَنْ یَّغْفِرَ لَنَا رَبُّنَا خَطٰیٰنَاۤ اَنْ كُنَّاۤ اَوَّلَ الْمُؤْمِنِیْنَ ۟ؕ۠

51਼ ਕਿਉਂ ਜੋ (ਤੇਰੀ ਕੌਮ ਵਿੱਚੋਂ)ਸਭ ਤੋਂ ਪਹਿਲਾਂ ਅਸੀਂ ਈਮਾਨ ਲਿਆਉਣ ਵਾਲੇ ਹਾਂ, ਸੋ ਸਾਨੂੰ ਆਸ ਹੈ ਕਿ ਸਾਡਾ ਰੱਬ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰੇਗਾ। info
التفاسير:

external-link copy
52 : 26

وَاَوْحَیْنَاۤ اِلٰی مُوْسٰۤی اَنْ اَسْرِ بِعِبَادِیْۤ اِنَّكُمْ مُّتَّبَعُوْنَ ۟

52਼ ਅਸੀਂ ਮੂਸਾ ਵੱਲ ਵਹੀ ਭੇਜੀ ਕਿ ਰਾਤੋ-ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈਕੇ ਨਿੱਕਲ ਜਾ, ਤੁਹਾਡਾ ਪਿੱਛਾ ਕੀਤਾ ਜਾਵੇਗਾ। info
التفاسير:

external-link copy
53 : 26

فَاَرْسَلَ فِرْعَوْنُ فِی الْمَدَآىِٕنِ حٰشِرِیْنَ ۟ۚ

53਼ ਫ਼ਿਰਔਨ ਨੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿੱਤੇ। info
التفاسير:

external-link copy
54 : 26

اِنَّ هٰۤؤُلَآءِ لَشِرْذِمَةٌ قَلِیْلُوْنَ ۟ۙ

54਼ ਇਹ (ਦੱਸਣ ਲਈ) ਕਿ ਇਹ (ਈਮਾਨ ਲਿਆਉਣ ਵਾਲੇ) ਤਾਂ ਬਹੁਤ ਹੀ ਥੋੜ੍ਹੇ ਲੋਕ ਹਨ। info
التفاسير:

external-link copy
55 : 26

وَاِنَّهُمْ لَنَا لَغَآىِٕظُوْنَ ۟ۙ

55਼ ਉਹਨਾਂ (ਈਮਾਨ ਲਿਆਉਣ ਵਾਲਿਆਂ) ਨੇ ਸਾਨੂੰ ਡਾਢਾ ਗ਼ੁੱਸਾ ਚਾੜ੍ਹਿਆ ਹੈ। info
التفاسير:

external-link copy
56 : 26

وَاِنَّا لَجَمِیْعٌ حٰذِرُوْنَ ۟ؕ

56਼ ਅਸੀਂ ਹੀ ਵੱਡੀ ਗਿਣਤੀ ਵਿਚ ਹਾਂ, ਉਹਨਾਂ ਤੋਂ ਸਾਵਧਾਨ ਰਹਿਣ ਵਾਲੇ ਹਾਂ। info
التفاسير:

external-link copy
57 : 26

فَاَخْرَجْنٰهُمْ مِّنْ جَنّٰتٍ وَّعُیُوْنٍ ۟ۙ

57਼ ਅੰਤ ਅਸੀਂ ਉਹਨਾਂ (ਫ਼ਿਰਔਨੀਆਂ) ਨੂੰ ਬਾਗ਼ਾਂ ਤੇ ਚਸ਼ਮਿਆਂ ਵਿੱਚੋਂ ਕੱਢਿਆ। info
التفاسير:

external-link copy
58 : 26

وَّكُنُوْزٍ وَّمَقَامٍ كَرِیْمٍ ۟ۙ

58਼ ਅਤੇ ਖ਼ਜ਼ਾਨਿਆਂ ਤੋਂ ਤੇ ਉਹਨਾਂ ਦੇ ਸੁਹਣੇ ਨਿਵਾਸ-ਸਥਾਨ ’ਚੋਂ (ਵੀ ਕੱਢਿਆ)। info
التفاسير:

external-link copy
59 : 26

كَذٰلِكَ ؕ— وَاَوْرَثْنٰهَا بَنِیْۤ اِسْرَآءِیْلَ ۟ؕ

59਼ ਇਸ ਪ੍ਰਕਾਰ (ਫ਼ਿਰਔਨ ਨਾਲ) ਹੋਇਆ, (ਦੂਜੇ ਪਾਸੇ) ਅਸਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਨੀ-ਇਸਰਾਈਲ ਨੂੰ ਬਣਾ ਦਿੱਤਾ। info
التفاسير:

external-link copy
60 : 26

فَاَتْبَعُوْهُمْ مُّشْرِقِیْنَ ۟

60਼ (ਫ਼ਿਰਔਨੀਆਂ ਨੇ) ਸੂਰਜ ਨਿਕਲਦੇ ਹੀ ਉਹਨਾਂ ਦਾ ਪਿੱਛਾ ਕੀਤਾ। info
التفاسير: