Traduction des sens du Noble Coran - La traduction penjabie - 'Ârif Halîm

ਅਲ-ਬਕਰਹ

external-link copy
1 : 2

الٓمّٓ ۟ۚ

1਼ ਅਲਿਫ਼, ਲਾਮ, ਮੀਮ। info
التفاسير:

external-link copy
2 : 2

ذٰلِكَ الْكِتٰبُ لَا رَیْبَ ۖۚۛ— فِیْهِ ۚۛ— هُدًی لِّلْمُتَّقِیْنَ ۟ۙ

2਼ ਇਹ (ਕੁਰਆਨ, ਅੱਲਾਹ ਦੀ) ਕਿਤਾਬ ਹੈ, ਜਿਸ ਵਿਚ ਰਤਾ ਵੀ ਕੋਈ ਸ਼ੱਕ ਨਹੀਂ (ਕਿ ਇਹ) ਮੁੱਤਕੀਨ 1 (ਰੱਬ ਤੋਂ ਡਰਨ ਵਾਲਿਆਂ) ਲਈ ਹਿਦਾਇਤ (ਦਾ ਸਾਧਨ) ਹੈ। info

1 ਮੁੱਤਕੀਨ ਤੋਂ ਭਾਵ ਉਹ ਲੋਕ ਹਨ ਜਿਹੜੇ ਕੇਵਲ ਰੱਬ ਤੋਂ ਡਰਦੇ ਹੋਏ ਉਹਨਾਂ ਸਾਰੇ ਕੰਮਾਂ ਤੋਂ ਬਾਜ਼ ਰਹਿੰਦੇ ਹਨ ਜਿਨਾਂ ਤੋਂ ਰੱਬ ਨੇ ਰੋਕਿਆ ਹੈ। ਉਂਜ ਤਾਂ ਇਹ ਕੁਰਆਨ ਸਾਰੇ ਮਨੁੱਖਾਂ ਦੀ ਭਲਾਈ ਲਈ ਹੀ ਨਾਜ਼ਿਲ ਹੋਇਆ ਹੈ ਪਰ ਇਸ ਤੋਂ ਲਾਭ ਉਹੀਓ ਉਠਾ ਸਕਦੇ ਹਨ, ਜਿਨਾਂ ਦੇ ਦਿਲਾਂ ਵਿਚ ਰੱਬ ਦਾ ਡਰ-ਭੈ ਹੁੰਦਾ ਹੈ, ਜਿਸ ਮਨੁੱਖ ਦੇ ਦਿਲ ਵਿਚ ਮਰਨ ਤੋਂ ਬਾਅਦ ਕਿਸੇ ਪ੍ਰਕਾਰ ਦੇ ਸਵਾਲ ਜਵਾਬ ਦਾ ਡਰ ਨਹੀਂ, ਉਸ ਦੇ ਅੰਦਰ ਹਿਦਾਇਤ ਪ੍ਰਾਪਤ ਕਰਨ ਦੀ ਇੱਛਾ ਜਾਂ ਬੁਰਾਈ ਤੇ ਗੁਮਰਾਹੀ ਤੋਂ ਬਚਣ ਦੀ ਕੋਈ ਚਿੰਤਾ ਵੀ ਨਹੀਂ ਹੁੰਦੀ ਫਿਰ ਉਸ ਨੂੰ ਹਿਦਾਇਤ ਕਿਵੇਂ ਮਿਲ ਸਕਦੀ ਹੇ?

التفاسير:

external-link copy
3 : 2

الَّذِیْنَ یُؤْمِنُوْنَ بِالْغَیْبِ وَیُقِیْمُوْنَ الصَّلٰوةَ وَمِمَّا رَزَقْنٰهُمْ یُنْفِقُوْنَ ۟ۙ

3਼ ਉਹ, ਜਿਹੜੇ ਗ਼ੈਬੁ 2 ਉੱਤੇ ਈਮਾਨ ਰੱਖਦੇ ਹਨ ਅਤੇ ਨਮਾਜ਼ 3 ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ` (ਮਾਲ) ਦਿੱਤਾ ਹੈ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਦੇ ਹਨ।1 info

2 ‘ਗ਼ੈਬ’ ਦਾ ਅਰਥ ਹੈ ਅਣਦੇਖਾ। ਇਸ ਸ਼ਬਦ ਵਿਚ ਉਹ ਸਾਰੀਆਂ ਚੀਜ਼ਾਂ ਦਾਖ਼ਿਲ ਹਨ ਜਿਨਾਂ ਦਾ ਅਹਿਸਾਸ ਇਸ ਦੁਨੀਆਂ ਵਿਚ ਨਾ ਅਕਲ-ਸਮਝ ਤੋਂ ਹੋ ਸਕਦਾ ਰੁ ਅਤੇ ਨਾ ਹੀ ਮਹਸੂਸ ਕੀਤਾ ਜਾ ਸਕਦਾ ਹੈ, ਜਿਵੇਂ ਅੱਲਾਹ ਤਆਲਾ ਦਾ ਵਜੂਦ, ਫ਼ਰਿਸ਼ਤੇ, ਮਰਨ ਤੋਂ ਬਾਅਦ ਦਾ ਜੀਵਨ ਆਦਿ ‘ਈਮਾਨ ਬਿਲਗ਼ੈਬ’ ਤੋਂ ਭਾਵ ਅੱਲਾਹ ਅਤੇ ਉਸ ਦੇ ਰਸੂਲ ਮੁਹੰਮਦ (ਸ:) ਦੀਆਂ ਦੱਸੀਆਂ ਹੋਈਆਂ ਉਹਨਾਂ ਗੱਲਾਂ ਉੱਤੇ ਵਿਸ਼ਵਾਸ ਕਰਨਾ ਹੈ ਜਿਹੜੀਆਂ ਅਕਲ ਤੋਂ ਪਰੇ ਹਨ ਜਿਵੇਂ ਅੱਲਾਹ, ਫ਼ਰਿਸ਼ਤੀਆਂ, ਅਕਾਸ਼ੀ ਕਿਤਾਬਾਂ ਅਤੇ ਰਸੂਲਾਂ ਉੱਤੇ ਈਮਾਨ ਰੱਖਣਾ। ਇਸੇ ਤਰ੍ਹਾਂ ਅੱਲਾਹ ਅਤੇ ਰਸੂਲ ਵੱਲੋਂ ਬੀਤੇ ਸਮੇਂ ਵਿਚ ਵਾਪਰੀਆਂ ਹੋਈਆਂ ਘਟਨਾਵਾਂ ਜਾਂ ਆਉਣ ਵਾਲੇ ਸਮੇਂ ਲਈ ਦਿ=ਤੀਆਂ ਹੋਇਆਂ ਸੂਚਨਾਵਾਂ ਉੱਤੇ ਈਮਾਨ ਰਖਣਾ ਵੀ ‘ਈਮਾਨ ਬਿਲਗ਼ੈਬ’ ਦਾ ਇਕ ਅਹਿਮ ਭਾਗ ਹੈ। 3 “ਨਮਾਜ਼ ਕਾਇਮ ਕਰਨ” ਤੋਂ ਭਾਵ ਹੈ ਕਿ ਹਰੇਕ ਮੁਸਲਮਾਨ (ਮਰਦ ਤੇ ਔੌਰਤ) ਲਈ ਦਿਨ ਭਰ ਦੀਆਂ ਪੰਜ ਨਮਾਜ਼ਾਂ ਉਹਨਾਂ ਦੇ ਨਿਯਤ ਸਮੇਂ ਤੇ ਅਦਾ ਕਰਨੀਆਂ ਲਾਜ਼ਮੀ ਹਨ। ਨਮਾਜ਼ ` ਮਸੀਤ ਵਿਚ ਜਮਾਅਤ ਨਾਲ ਅਦਾ ਕਰਨਾ ਚਾਹੀਦਾ ਹੈ ਪਰ ਔੌਰਤਾਂ ਲਈ ਘਰ ਨਮਾਜ਼ ਪੜ੍ਹਣਾ ਵਧੇਰੇ ਚੰਗਾ ਹੈ। ਨਬੀ ਕਰੀਮ (ਸ:) ਨੇ ਇਹ ਵੀ ਫ਼ਰਮਾਇਆ ਹੈ ਕਿ ਨਮਾਜ਼ ਐਵੇਂ ਪੜ੍ਹੋ ਜਿੱਦਾਂ ਤੁਸੀਂ ਮੈਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ ਹੈ। (ਸਹੀ ਬੁਖ਼ਾਰੀ, ਹਦੀਸ: 631) 1 ਅੱਲਾਹ ਦੀ ਰਾਹ ਵਿਚ ਖ਼ਰਚ ਕਰਨ ਤੋਂ ਭਾਵ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਮਾਲੀ ਸਹਾਇਤਾ ਕਰਨਾ ਹੈ। ਇਸ ਦੇ ਨਾਲ ਹੀ ਅੱਲਾਹ ਦੇ ਦੀਨ ਇਸਲਾਮ ` ਚੜ੍ਹਦੀ ਕਲਾ ਵਿਚ ਰੱਖਣ ਲਈ ਮਾਲ ਖ਼ਰਚ ਕਰਨਾ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰਨਾ ਹੈ।1

التفاسير:

external-link copy
4 : 2

وَالَّذِیْنَ یُؤْمِنُوْنَ بِمَاۤ اُنْزِلَ اِلَیْكَ وَمَاۤ اُنْزِلَ مِنْ قَبْلِكَ ۚ— وَبِالْاٰخِرَةِ هُمْ یُوْقِنُوْنَ ۟ؕ

4਼ ਅਤੇ ਉਹ ਜਿਹੜੇ ਇਸ (ਕੁਰਆਨ) ਉੱਤੇ ਈਮਾਨ ਲਿਆਏ ਹਨ, ਜਿਹੜਾ (ਹੇ ਮੁਹੰਮਦ!) ਤੁਹਾਡੇ ’ਤੇ ਉਤਾਰਿਆ ਗਿਆ ਹੈ ਅਤੇ ਉਹਨਾਂ ’ਤੇ ਵੀ (ਈਮਾਨ ਲਿਆਉਂਦੇ ਹਨ) ਜਿਹੜੀਆਂ ਕਿਤਾਬਾਂ ਤੁਹਾਥੋਂ ਪਹਿਲਾਂ (ਨਬੀਆਂ ’ਤੇ) ਉਤਾਰੀਆਂ ਗਈਆਂ ਅਤੇੁ 2 ਉਹ ਆਖ਼ਿਰਤ ਉੱਤੇ ਵੀ ਈਮਾਨ ਰੱਖਦੇ ਹਨ। info

2 ਈਮਾਨ ਦਾ ਆਧਾਰ ਮੁੱਢਲੀਆਂ ਪੰਜ ਚੀਜ਼ਾਂ ’ਤੇ ਹੈ। ਜਿਵੇਂ ਹਦੀਸ ਵਿਚ ਹੈ (1) ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ ਅਤੇ ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ। (2) ਨਮਾਜ਼ ਕਾਇਮ ਕਰਨਾ। (3) ਜ਼ਕਾਤ ਅਦਾ ਕਰਨਾ। (4) ਹੱਜ ਕਰਨਾ ਅਤੇ (5) ਰਮਜ਼ਾਨ ਦੇ ਰੋਜ਼ੇ ਰੱਖਣਾ। (ਸਹੀ ਬੁਖ਼ਾਰੀ, ਹਦੀਸ: 8)

التفاسير:

external-link copy
5 : 2

اُولٰٓىِٕكَ عَلٰی هُدًی مِّنْ رَّبِّهِمْ ۗ— وَاُولٰٓىِٕكَ هُمُ الْمُفْلِحُوْنَ ۟

5਼ ਇਹੋ ਲੋਕ (ਰੱਬ ਵੱਲੋਂ) ਸਿੱਧੇ ਰਾਹ ਉੱਤੇ ਹਨ ਅਤੇ ਇਹੋ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। info
التفاسير: