Traduction des sens du Noble Coran - La traduction penjabie - 'Ârif Halîm

Numéro de la page: 242:235 close

external-link copy
64 : 12

قَالَ هَلْ اٰمَنُكُمْ عَلَیْهِ اِلَّا كَمَاۤ اَمِنْتُكُمْ عَلٰۤی اَخِیْهِ مِنْ قَبْلُ ؕ— فَاللّٰهُ خَیْرٌ حٰفِظًا ۪— وَّهُوَ اَرْحَمُ الرّٰحِمِیْنَ ۟

64਼ (ਪਿਤਾ) ਯਾਕੂਬ ਨੇ ਕਿਹਾ, ਕੀ ਮੈਂ ਇਸ ਬਾਰੇ ਤੁਹਾਡੇ ’ਤੇ ਉਹੋ ਜਿਹਾ ਭਰੋਸਾ ਕਰਾਂ, ਜਿਵੇਂ ਇਸ ਤੋਂ ਪਹਿਲਾਂ ਇਹਦੇ ਭਰਾ (ਯੂਸੁਫ਼) ਬਾਰੇ ਤੁਹਾਡੇ ’ਤੇ ਕੀਤਾ ਸੀ ? ਬਸ ਅੱਲਾਹ ਹੀ ਸਭ ਤੋਂ ਵਧੀਆ ਰਖਵਾਲਾ ਹੈ ਅਤੇ ਉਹੀਓ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ। info
التفاسير:

external-link copy
65 : 12

وَلَمَّا فَتَحُوْا مَتَاعَهُمْ وَجَدُوْا بِضَاعَتَهُمْ رُدَّتْ اِلَیْهِمْ ؕ— قَالُوْا یٰۤاَبَانَا مَا نَبْغِیْ ؕ— هٰذِهٖ بِضَاعَتُنَا رُدَّتْ اِلَیْنَا ۚ— وَنَمِیْرُ اَهْلَنَا وَنَحْفَظُ اَخَانَا وَنَزْدَادُ كَیْلَ بَعِیْرٍ ؕ— ذٰلِكَ كَیْلٌ یَّسِیْرٌ ۟

65਼ ਜਦੋਂ ਉਹਨਾਂ ਨੇ ਆਪਣਾ ਸਾਮਾਨ ਖੋਲਿਆ ਤਾਂ ਆਪਣੀ ਪੂੰਜੀ ਮੌਜੂਦ ਪਾਈ ਜਿਹੜੀ ਉਹਨਾਂ ਨੂੰ ਵਾਪਸ ਕਰ ਦਿੱਤੀ ਗਈ ਸੀ ਆਖਣ ਲੱਗੇ ਕਿ ਪਿਤਾ ਜੀ! ਸਾਨੂੰ ਹੋਰ ਕੀ ਚਾਹੀਦਾ ਹੈ ? ਵੇਖੋ ਸਾਡੀ ਪੂੰਜੀ ਵੀ ਸਾਨੂੰ ਵਾਪਸ ਕਰ ਛੱਡੀ ਹੈ। ਅਸੀਂ ਆਪਣੇ ਪਰਿਵਾਰ ਲਈ ਅਨਾਜ ਲੈ ਕੇ ਆਵਾਂਗੇ ਅਤੇ ਆਪਣੇ ਭਰਾ ਦੀ ਰਾਖੀ ਵੀ ਕਰਾਂਗੇ। ਅਸੀਂ ਇਕ ਊਂਠ ਦੇ ਭਾਰ ਜਿੰਨਾ ਅਨਾਜ ਲਿਆਵਾਂਗੇ, ਇੰਨਾ ਅਨਾਜ ਤਾਂ ਸਾਨੂੰ ਬਹੁਤ ਅਸਾਨੀ ਨਾਲ ਮਿਲ ਜਾਵੇਗਾ। info
التفاسير:

external-link copy
66 : 12

قَالَ لَنْ اُرْسِلَهٗ مَعَكُمْ حَتّٰی تُؤْتُوْنِ مَوْثِقًا مِّنَ اللّٰهِ لَتَاْتُنَّنِیْ بِهٖۤ اِلَّاۤ اَنْ یُّحَاطَ بِكُمْ ۚ— فَلَمَّاۤ اٰتَوْهُ مَوْثِقَهُمْ قَالَ اللّٰهُ عَلٰی مَا نَقُوْلُ وَكِیْلٌ ۟

66਼ (ਯਾਕੂਬ ਨੇ) ਕਿਹਾ ਕਿ ਮੈਂ ਤਾਂ ਕਦੇ ਵੀ ਉਸ ਨੂੰ ਤੁਹਾਡੇ ਨਾਲ ਨਹੀਂ ਭੇਜਾਂਗਾ ਜਦੋਂ ਤੀਕ ਤੁਸੀਂ ਅੱਲਾਹ ਨੂੰ ਗਵਾਹ ਬਣਾ ਕੇ ਮੈਨੂੰ ਪੱਕਾ ਵਚਨ ਨਾ ਦੇ ਦਿਓ ਕਿ ਤੁਸੀਂ ਇਸ ਨੂੰ ਮੇਰੇ ਕੋਲ ਪਰਤਾ ਕੇ ਲਿਆਓਂਗੇ, ਛੁੱਟ ਇਸ ਤੋਂ ਕਿ ਤੁਸੀਂ ਸਾਰੇ (ਕਿਸੇ ਮੁਸੀਬਤ ਵਿਚ) ਘਿਰ ਜਾਓ। ਜਦੋਂ ਉਹਨਾਂ ਸਭ ਨੇ ਵਚਨ ਦੇ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜੋ ਕੁੱਝ ਵੀ ਆਖਦੇ ਹਾਂ ਅੱਲਾਹ ਉਸ ’ਤੇ ਨਿਗਰਾਨ ਹੈ। info
التفاسير:

external-link copy
67 : 12

وَقَالَ یٰبَنِیَّ لَا تَدْخُلُوْا مِنْ بَابٍ وَّاحِدٍ وَّادْخُلُوْا مِنْ اَبْوَابٍ مُّتَفَرِّقَةٍ ؕ— وَمَاۤ اُغْنِیْ عَنْكُمْ مِّنَ اللّٰهِ مِنْ شَیْءٍ ؕ— اِنِ الْحُكْمُ اِلَّا لِلّٰهِ ؕ— عَلَیْهِ تَوَكَّلْتُ ۚ— وَعَلَیْهِ فَلْیَتَوَكَّلِ الْمُتَوَكِّلُوْنَ ۟

67਼ ਅਤੇ ਉਸ (ਯਾਕੂਬ) ਨੇ ਕਿਹਾ ਕਿ ਹੇ ਮੇਰੇ ਪੁੱਤਰੋ! ਤੁਸੀਂ ਸਾਰੇ ਇਕ ਹੀ ਬੂਹੇ ਤੋਂ (ਸ਼ਹਿਰ ਵਿਚ) ਪ੍ਰਵੇਸ਼ ਨਹੀਂ ਕਰਨ, ਸਗੋਂ ਵੱਖੋ-ਵੱਖ ਬੂਹਿਆਂ ਵਿਚ ਦੀ ਜਾਣਾ। ਮੈਂ ਅੱਲਾਹ ਵੱਲੋਂ ਆਉਣ ਵਾਲੀ ਕਿਸੇ ਵੀ ਚੀਜ਼ (ਮੁਸੀਬਤ) ਨੂੰ ਟਾਲ ਨਹੀਂ ਸਕਦਾ। ਹੁਕਮ ਤਾਂ ਕੇਵਲ ਅੱਲਾਹ ਦਾ ਹੀ ਚਲਦਾ ਹੈ। ਮੇਰਾ ਉਸੇ ’ਤੇ ਪੂਰਾ ਭਰੋਸਾ ਹੈ ਅਤੇ ਹਰ ਭਰੋਸਾ ਕਰਨ ਵਾਲੇ ਨੂੰ ਉਸੇ (ਇਕ ਅੱਲਾਹ) ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ। info
التفاسير:

external-link copy
68 : 12

وَلَمَّا دَخَلُوْا مِنْ حَیْثُ اَمَرَهُمْ اَبُوْهُمْ ؕ— مَا كَانَ یُغْنِیْ عَنْهُمْ مِّنَ اللّٰهِ مِنْ شَیْءٍ اِلَّا حَاجَةً فِیْ نَفْسِ یَعْقُوْبَ قَضٰىهَا ؕ— وَاِنَّهٗ لَذُوْ عِلْمٍ لِّمَا عَلَّمْنٰهُ وَلٰكِنَّ اَكْثَرَ النَّاسِ لَا یَعْلَمُوْنَ ۟۠

68਼ ਉਹ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ (ਸ਼ਹਿਰ ਵਿਚ) ਦਾਖ਼ਲ ਹੋਏ ਅਤੇ ਇਹ ਹਿਦਾਇਤਾਂ ਅੱਲਾਹ ਦੀ ਮਰਜ਼ੀ ਤੋਂ ਉਹਨਾਂ ਨੂੰ ਨਹੀਂ ਸੀ ਬਚਾ ਸਕਦੀਆਂ, ਪਰ ਯਾਕੂਬ ਦੇ ਮਨ ਵਿਚ ਇਕ ਇੱਛਾ ਸੀ, ਸੋ ਉਹਨੇ ਪੂਰੀ ਕਰ ਲਈ। ਅਸਲ ਵਿਚ ਉਹ ਸਾਡੇ ਵੱਲੋਂ ਦਿੱਤੀ ਹੋਈ ਸਿੱਖਿਆ ਨਾਲ ਹੀ ਗਿਆਨਵਾਨ ਸੀ, ਪਰ ਬਥੇਰੇ ਲੋਕੀ ਇਹ ਨਹੀਂ ਜਾਣਦੇ।1 info

1 ਦਿਸਣ ਵਾਲੇ ਸਾਧਣਾਂ ਦੀ ਵਰਤੋਂ ਕਰਨਾ ਭਾਵੇਂ ਕਿ ਤਵੱਕਲ ਦੇ ਵਿਰੁੱਧ ਨਹੀਂ ਹੈ ਪਰ ਅੱਲਾਹ ਉੱਤੇ ਹੀ ਵਿਸ਼ਵਾਸ ਰੱਖਣ ਸਭ ਤੋਂ ਵੱਡਾ ਕਰਮ ਹੈ। ਹਦੀਸ ਵਿਚ ਇਸ ਦੀ ਵੱਡੀ ਮਹੱਤਤਾ ਆਈ ਹੈ। ਜਿਵੇਂ ਕਿ ਹਦੀਸ ਵਿਚ ਹੈ ਕਿ ਮੇਰੀ ਉੱਮਤ ਦੇ ਸੱਤਰ ਹਜ਼ਾਰ ਵਿਅਕਤੀ ਬਿਨਾ ਹਿਸਾਬ ਤੋਂ ਜੰਨਤ ਵਿਚ ਜਾਣਗੇ ਅਤੇ ਇਹ ਉਹ ਲੋਕ ਹਨ ਜਿਹੜੇ ਨਾ ਤਾਂ ਦਮ ਕਰਵਾਉਂਦੇ ਹਨ ਅਤੇ ਨਾ ਹੀ ਬਦ ਸ਼ੁਗਨੀ ਲੈਂਦੇ ਹਨ ਸਗੋਂ ਅੱਲਾਹ ਦੀ ਜ਼ਾਤ ਉੱਤੇ ਹੀ ਭਰੋਸਾ ਰਖਦੇ ਹਨ। (ਸਹੀ ਬੁਖ਼ਾਰੀ, ਹਦੀਸ: 6472)

التفاسير:

external-link copy
69 : 12

وَلَمَّا دَخَلُوْا عَلٰی یُوْسُفَ اٰوٰۤی اِلَیْهِ اَخَاهُ قَالَ اِنِّیْۤ اَنَا اَخُوْكَ فَلَا تَبْتَىِٕسْ بِمَا كَانُوْا یَعْمَلُوْنَ ۟

69਼ ਜਦੋਂ ਉਹ ਸਾਰੇ (ਭਰਾ) ਯੂਸੁਫ਼ ਕੋਲ ਪਹੁੰਚ ਗਏ ਤਾਂ ਉਸ (ਯੂਸੁਫ਼) ਨੇ ਆਪਣੇ ਸਕੇ ਭਰਾ (ਬਿਨਯਮੀਨ) ਨੂੰ ਆਪਣੇ ਕੋਲ ਬਿਠਾ ਲਿਆ ਅਤੇ ਆਖਿਆ ਕਿ ਮੈਂ ਤੇਰਾ ਭਰਾ (ਯੂਸੁਫ਼) ਹਾਂ, ਇਹ ਜੋ ਵੀ ਕਰਦੇ ਰਹੇ ਹਨ ਹੁਣ ਤੂੰ ਉਸ ਦੀ ਚਿੰਤਾ ਨਾ ਕਰ। info
التفاسير: