1 ਇਸ ਵਿਚ ਅੱਲਾਹ ਦੇ ਨੇਕ ਬੰਦਿਆਂ ਦਾ ਹਾਲ ਬਿਆ ਕੀਤਾ ਗਿਆ ਹੈ, ਜਦ ਕਿ ਅੱਲਾਹ ਦੇ ਨਾ ਫ਼ਰਮਾਨਾਂ ਦਾ ਹਾਲ ਇਸ ਤੋਂ ਉਲਟ ਹੋਵੇਗਾ। ਜਿਵੇਂ ਕਿ ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਜਦੋਂ ਜਨਾਜ਼ਾ ਤਿਆਰ ਹੋ ਜਾਂਦਾ ਹੈ ਅਤੇ ਆਦਮੀ ਉਸ ਨੂੰ ਮੋਢਿਆਂ ’ਤੇ ਚੁੱਕ ਲੈਂਦੇ ਹਨ, ਤਾਂ ਜੇਕਰ ਉਹ ਮਰਨ ਵਾਲਾ ਨੇਕ ਹੁੰਦਾ ਹੈ ਤਾਂ ਆਖਦਾ ਹੈ ਕਿ ਮੈਨੂੰ ਛੇਤੀ ਛੇਤੀ ਲੈ ਚੱਲੋ ਅਤੇ ਜੇ ਬੁਰਾ ਹੁੰਦਾ ਹੈ ਤਾਂ ਕਹਿੰਦਾ ਹੈ ਕਿ ਹਾਏ ਮੇਰੀ ਭੈੜੀ ਕਿਸਮਤ! ਤੁਸੀਂ ਮੈਨੂੰ ਕਿੱਥੇ ਲਿਜਾ ਰਹੇ ਹੋ, ਉਸ ਦੀ ਆਵਾਜ਼ ਨੂੰ ਇਨਸਾਨਾਂ ਤੋਂ ਛੁੱਟ ਹਰ ਕੋਈ ਸੁਣਦਾ ਹੈ। ਜੇਕਰ ਇਨਸਾਨ ਇਸ ਨੂੰ ਸੁਣ ਲਵੇ ਤਾਂ ਉਹ ਬੇਹੋਸ਼ ਹੋ ਜਾਵੇ। (ਸਹੀ ਬੁਖ਼ਾਰੀ, ਹਦੀਸ: 1314)
2 ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਮੈਂ ਨਬੀ ਕਰੀਮ (ਸ:) ਨੂੰ ਇਹ ਫ਼ਰਮਾਉਂਦੇ ਹੋਏ ਸੁਣਿਆ ਕਿ ਨਬੁੱਵਤ ਵਿਚ ਛੁੱਟ ਖ਼ੁਸ਼ਖ਼ਬਰੀਆਂ ਤੋਂ ਹੋਰ ਕੁੱਝ ਵੀ ਨਹੀਂ ਰਿਹਾ। ਲੋਕਾਂ ਨੇ ਅਰਜ਼ ਕੀਤੀ ਕਿ ਖ਼ੁਸ਼ਖ਼ਬਰੀਆਂ ਤੋਂ ਕੀ ਭਾ ਹੈ? ਤਾਂ ਆਪ (ਸ:) ਨੇ ਫ਼ਰਮਾਇਆ ਕਿ ਸੱਚੇ ਦੇ ਚੰਗੇ ਸੁਪਨੇ ਜਿਹੜੇ ਖ਼ੁਸ਼ਖ਼ਬਰੀਆਂ ਦੇਣ। (ਸਹੀ ਬੁਖ਼ਾਰੀ, ਹਦੀਸ 6990) ● ਇਕ ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੋਮਿਨ ਦਾ ਸੁਪਨਾ ਨਬੁੱਵਤ ਦੇ ਛਿਆਲੀ ਹਿੱਸਿਆਂ ਵਿਚੋਂ ਇਕ ਹਿੱਸਾ ਹੁੰਦਾ ਹੈ। (ਸਹੀ ਬੁਖ਼ਾਰੀ, ਹਦੀਸ: 6988)
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2