Firo maanaaji al-quraan tedduɗo oo - Eggo ngo e ɗemngal Binjaabi - Arif Halim

Tonngoode hello ngoo:close

external-link copy
56 : 22

اَلْمُلْكُ یَوْمَىِٕذٍ لِّلّٰهِ ؕ— یَحْكُمُ بَیْنَهُمْ ؕ— فَالَّذِیْنَ اٰمَنُوْا وَعَمِلُوا الصّٰلِحٰتِ فِیْ جَنّٰتِ النَّعِیْمِ ۟

56਼ ਉਸ ਦਿਨ ਪਾਤਸ਼ਾਹੀ ਕੇਵਲ ਅੱਲਾਹ ਦੀ ਹੀ ਹੋਵੇਗੀ ਉਹੀਓ ਉਹਨਾਂ ਦੇ (ਕਰਮਾਂ ਦਾ) ਫ਼ੈਸਲੇ ਕਰੇਗਾ, ਈਮਾਨ ਤੇ ਨੇਕ ਕੰਮ ਕਰਨ ਵਾਲਿਆਂ ਨੂੰ ਨਿਅਮਤਾਂ ਭਰੀਆਂ ਜੰਨਤਾਂ ਮਿਲਣਗੀਆਂ। info
التفاسير:

external-link copy
57 : 22

وَالَّذِیْنَ كَفَرُوْا وَكَذَّبُوْا بِاٰیٰتِنَا فَاُولٰٓىِٕكَ لَهُمْ عَذَابٌ مُّهِیْنٌ ۟۠

57਼ ਅਤੇ ਜਿਨ੍ਹਾਂ ਨੇ ਕੁਫ਼ਰ ਕੀਤਾ ਅਤੇ ਸਾਡੀਆਂ ਆਇਤਾਂ (.ਕੁਰਆਨ) ਨੂੰ ਝੂਠ ਸਮਝਿਆ, ਉਹਨਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਹੈ। info
التفاسير:

external-link copy
58 : 22

وَالَّذِیْنَ هَاجَرُوْا فِیْ سَبِیْلِ اللّٰهِ ثُمَّ قُتِلُوْۤا اَوْ مَاتُوْا لَیَرْزُقَنَّهُمُ اللّٰهُ رِزْقًا حَسَنًا ؕ— وَاِنَّ اللّٰهَ لَهُوَ خَیْرُ الرّٰزِقِیْنَ ۟

58਼ ਜਿਨ੍ਹਾਂ ਲੋਕਾਂ ਨੇ ਅੱਲਾਹ ਦੀ ਰਾਹ ਵਿਚ ਆਪਣਾ ਘਰ ਬਾਰ ਛੱਡਿਆ, ਉਹਨਾਂ ਨੂੰ ਕਤਲ ਵੀ ਕੀਤਾ ਗਿਆ ਜਾਂ ਮਰ ਗਏ, ਉਹਨਾਂ ਨੂੰ ਅੱਲਾਹ ਬਹੁਤ ਹੀ ਵਧੀਆ ਰੋਜ਼ੀ ਦੇਣ ਵਾਲਾ ਹੈ। ਬੇਸ਼ੱਕ ਅੱਲਾਹ ਸਭ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੈ। info
التفاسير:

external-link copy
59 : 22

لَیُدْخِلَنَّهُمْ مُّدْخَلًا یَّرْضَوْنَهٗ ؕ— وَاِنَّ اللّٰهَ لَعَلِیْمٌ حَلِیْمٌ ۟

59਼ ਅੱਲਾਹ (ਉਹਨਾਂ ਨੂੰ) ਅਜਿਹੀ ਥਾਂ ਜ਼ਰੂਰ ਹੀ ਦਾਖ਼ਲ ਕਰੇਗਾ ਜਿਸ ਤੋਂ ਉਹ ਰਾਜ਼ੀ (ਸੰਤੁਸ਼ਟ) ਹੋ ਜਾਣਗੇ ਬੇਸ਼ੱਕ ਅੱਲਾਹ ਸਹਿਣਸ਼ੀਲਤਾ ਭਰਿਆ ਗਿਆਨ ਰੱਖਦਾ ਹੈ (ਭਾਵ ਸਜ਼ਾ ਦੇਣ ਵਿਚ ਛੇਤੀ ਨਹੀਂ ਕਰਦਾ)। info
التفاسير:

external-link copy
60 : 22

ذٰلِكَ ۚ— وَمَنْ عَاقَبَ بِمِثْلِ مَا عُوْقِبَ بِهٖ ثُمَّ بُغِیَ عَلَیْهِ لَیَنْصُرَنَّهُ اللّٰهُ ؕ— اِنَّ اللّٰهَ لَعَفُوٌّ غَفُوْرٌ ۟

60਼ ਠੀਕ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਉੱਨਾ ਹੀ ਬਦਲਾ ਲਵੇ ਜਿੱਨਾ ਉਸ ਨਾਲ ਧੱਕਾ ਹੋਇਆ ਹੈ (ਤਾਂ ਠੀਕ ਹੈ) ਪਰ ਜੇ ਵਧੀਕੀ ਕਰੇ ਤਾਂ ਅੱਲਾਹ ਆਪ ਹੀ (ਉਸ ਮਜ਼ਲੂਮ) ਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ। info
التفاسير:

external-link copy
61 : 22

ذٰلِكَ بِاَنَّ اللّٰهَ یُوْلِجُ الَّیْلَ فِی النَّهَارِ وَیُوْلِجُ النَّهَارَ فِی الَّیْلِ وَاَنَّ اللّٰهَ سَمِیْعٌ بَصِیْرٌ ۟

61਼ ਅੱਲਾਹ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੈ। ਅੱਲਾਹ ਸਭ ਕੁੱਝ ਵੇਖਦਾ ਤੇ ਸੁਣਦਾ ਹੈ। info
التفاسير:

external-link copy
62 : 22

ذٰلِكَ بِاَنَّ اللّٰهَ هُوَ الْحَقُّ وَاَنَّ مَا یَدْعُوْنَ مِنْ دُوْنِهٖ هُوَ الْبَاطِلُ وَاَنَّ اللّٰهَ هُوَ الْعَلِیُّ الْكَبِیْرُ ۟

62਼ ਬੇਸ਼ੱਕ ਅੱਲਾਹ ਹੀ ਹੱਕ ਹੈ ਅਤੇ ਇਸ ਤੋਂ ਛੁੱਟ ਜਿਸ ਨੂੰ ਵੀ ਉਹ (ਮਦਦ ਲਈ) ਪੁਕਾਰਦੇ ਹਨ ਉਹ ਸਭ ਝੂਠੇ ਹਨ, ਬੇਸ਼ੱਕ ਅੱਲਾਹ ਹੀ ਸਭ ਤੋਂ ਵੱਧ ਵਡਿਆਈ ਵਾਲਾ ਹੈ। info
التفاسير:

external-link copy
63 : 22

اَلَمْ تَرَ اَنَّ اللّٰهَ اَنْزَلَ مِنَ السَّمَآءِ مَآءً ؗ— فَتُصْبِحُ الْاَرْضُ مُخْضَرَّةً ؕ— اِنَّ اللّٰهَ لَطِیْفٌ خَبِیْرٌ ۟ۚ

63਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਅਕਾਸ਼ ਤੋਂ (ਬੰਜਰ ਧਰਤੀ ’ਤੇ) ਪਾਣੀ ਬਰਸਾਉਂਦਾ ਹੈ, ਇਸ ਰਾਹੀਂ ਧਰਤੀ ਹਰੀ ਭਰੀ ਹੋ ਉਠਦੀ ਹੈ, ਬੇਸ਼ੱਕ ਅੱਲਾਹ ਹਰ ਗੱਲ ਨੂੰ ਬਰੀਕੀ ਨਾਲ ਜਾਣਦਾ ਹੈ। info
التفاسير:

external-link copy
64 : 22

لَهٗ مَا فِی السَّمٰوٰتِ وَمَا فِی الْاَرْضِ ؕ— وَاِنَّ اللّٰهَ لَهُوَ الْغَنِیُّ الْحَمِیْدُ ۟۠

64਼ ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੈ ਸਭ ਉਸੇ ਦਾ ਹੀ ਹੈ ਅਤੇ ਬੇਸ਼ੱਕ ਅੱਲਾਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਪਰਵਾਹ ਤੇ ਸਲਾਹਿਆ ਹੋਇਆ ਹੈ। info
التفاسير: