1 ਭਾਵ ਦੀਨ ਬਹੁਤ ਹੀ ਆਸਾਨ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਅੱਲਾਹ ਦਾ ਪਸੰਦੀਦਾ ਦੀਨ ਉਹ ਹੈ ਜਿਹੜਾ ਸਿੱਧਾ ਅਤੇ ਆਸਾਨ ਹੈ। ਆਪ (ਸ:) ਨੇ ਇਹ ਵੀ ਫ਼ਰਮਾਇਆ ਕਿ ਬੇਸ਼ੱਕ ਦੀਨ ਇਸਲਾਮ ਬਹੁਤ ਆਸਾਨ ਹੈ ਜਿਹੜਾ ਕੋਈ ਇਸ ਦੀਨ ਵਿਚ ਸਖ਼ਤੀ ਕਰੇਗਾ ਤਾਂ ਉਹ ਦੀਨ ਉਸ ਲਈ ਭਾਰੀ ਹੋ ਜਾਵੇਗਾ। ਸੋ ਤੁਸੀਂ ਵਿਚਕਾਰਲੀ ਰਾਹ ਇਖਤਿਆਰ ਕਰੋ ਅਤੇ ਚੰਗੇ ਅਮਲਾਂ ਨਾਲ ਅੱਲਾਹ ਦੇ ਨੇੜੇ ਹੋ ਜਾਓ ਅਤੇ ਚੰਗੇ ਬਦਲੇ ਦੀ ਉੱਮੀਦ ਰਖਦੇ ਹੋਏ ਜੋ ਤੁਹਾਨੂੰ ਦਿੱਤਾ ਜਾਵੇ ਉਸ ਤੇ ਖ਼ੁਸ਼ ਹੋ ਜਾ ਅਤੇ ਸਵੇਰੇ ਸ਼ਾਮ ਅਤੇ ਰਾਤ ਦੇ ਆਖ਼ਰੀ ਹਿੱਸੇ ਵਿਚ ਇਬਾਦਤ ਕਰਕੇ ਮਦਦ ਪ੍ਰਾਪਤ ਕਰੋ। (ਸਹੀ ਬੁਖ਼ਾਰੀ, ਹਦੀਸ: 39)