ترجمهٔ معانی قرآن کریم - ترجمه‌ى پنجابی - عارف حلیم

شماره صفحه:close

external-link copy
234 : 2

وَالَّذِیْنَ یُتَوَفَّوْنَ مِنْكُمْ وَیَذَرُوْنَ اَزْوَاجًا یَّتَرَبَّصْنَ بِاَنْفُسِهِنَّ اَرْبَعَةَ اَشْهُرٍ وَّعَشْرًا ۚ— فَاِذَا بَلَغْنَ اَجَلَهُنَّ فَلَا جُنَاحَ عَلَیْكُمْ فِیْمَا فَعَلْنَ فِیْۤ اَنْفُسِهِنَّ بِالْمَعْرُوْفِ ؕ— وَاللّٰهُ بِمَا تَعْمَلُوْنَ خَبِیْرٌ ۟

234਼ ਤੁਹਾਡੇ ਵਿੱਚੋਂ ਜਿਹੜੇ ਲੋਕ ਮਰ ਜਾਣ ਅਤੇ ਆਪਣੇ ਪਿੱਛੇ ਪਤਨੀਆਂ ਛੱਡ ਜਾਣ ਤਾਂ ਉਹ (ਵਿਧਵਾ) ਆਪਣੇ ਆਪ ਨੂੰ ਚਾਰ ਮਹੀਨੇ ਦਸ ਦਿਨ ਤਕ (ਘਰੋਂ ਬਾਹਰ ਜਾਣ ਤੇ ਬਣਾਓ ਸ਼ਿਗਾਰ ਤੋਂ) ਰੋਕੀ ਰੱਖਣ। ਜਦੋਂ ਉਹਨਾਂ ਦੀ ਇੱਦਤ ਪੂਰੀ ਹੋ ਜਾਵੇ ਤਾਂ (ਜੇ ਉਹ ਘਰੋਂ ਬਾਹਰ ਜਾਣ ਤੇ ਬਣਾਓ ਸ਼ਿੰਗਾਰ ਕਰਨ) ਤੁਹਾਡੇ ਸਿਰ ਕੋਈ ਗੁਨਾਹ ਨਹੀਂ, ਉਹ (ਵਿਧਵਾ) ਆਪਣੇ ਲਈ (ਇਸਲਾਮੀ) ਦਸਤੂਰ ਅਨੁਸਾਰ ਜੋ ਵੀ ਚਾਹੁਣ (ਵਿਆਹ ਕਰਨ ਦਾ ਜਾਂ ਨਾ ਕਰਨ ਦਾ) ਫ਼ੈਸਲਾ ਕਰ ਸਕਦੀਆਂ ਹਨ। ਅੱਲਾਹ ਤੁਹਾਡੇ ਹਰ ਅਮਲ ਨੂੰ, ਜੋ ਵੀ ਤੁਸੀਂ ਕਰਦੇ ਹੋ, ਭਲੀ-ਭਾਂਤ ਜਾਣਦਾ ਹੇ। info
التفاسير:

external-link copy
235 : 2

وَلَا جُنَاحَ عَلَیْكُمْ فِیْمَا عَرَّضْتُمْ بِهٖ مِنْ خِطْبَةِ النِّسَآءِ اَوْ اَكْنَنْتُمْ فِیْۤ اَنْفُسِكُمْ ؕ— عَلِمَ اللّٰهُ اَنَّكُمْ سَتَذْكُرُوْنَهُنَّ وَلٰكِنْ لَّا تُوَاعِدُوْهُنَّ سِرًّا اِلَّاۤ اَنْ تَقُوْلُوْا قَوْلًا مَّعْرُوْفًا ؕ۬— وَلَا تَعْزِمُوْا عُقْدَةَ النِّكَاحِ حَتّٰی یَبْلُغَ الْكِتٰبُ اَجَلَهٗ ؕ— وَاعْلَمُوْۤا اَنَّ اللّٰهَ یَعْلَمُ مَا فِیْۤ اَنْفُسِكُمْ فَاحْذَرُوْهُ ۚ— وَاعْلَمُوْۤا اَنَّ اللّٰهَ غَفُوْرٌ حَلِیْمٌ ۟۠

235਼ ਇਸ ਗੱਲ ਵਿਚ ਵੀ ਕੋਈ ਹਰਜ ਨਹੀਂ ਕਿ ਜੇ ਤੁਸੀਂ ਔਰਤਾਂ ਨੂੰ ਉਹਨਾਂ ਦੀ ਇੱਦਤ ਦੇ ਸਮੇਂ ਵਿਚ ਹੀ ਇਸ਼ਾਰਿਆਂ ਰਾਹੀਂ ਨਿਕਾਹ ਦਾ ਸੁਨੇਹਾ ਘੱਲ ਦਿਓ ਜਾਂ ਆਪਣੀ ਇੱਛਾਂ ਨੂੰ ਮਨ ਵਿਚ ਲੁਕਾਈ ਰੱਖੋਂ। ਅੱਲਾਹ ਜਾਣਦਾ ਹੇ ਕਿ ਤੁਸੀਂ ਇਹਨਾਂ ਔਰਤਾਂ ਦੀ ਚਰਚਾ (ਦਿਲ ਵਿਚ ਜਾਂ ਘਰ ਵਾਲਿਆਂ ਨਾਲ) ਅਵੱਸ਼ ਹੀ ਕਰੋਗੇ। ਇਹਨਾਂ ਨਾਲ ਨਿਕਾਹ ਲਈ ਗੁਪਤੀ ਵਾਅਦੇ ਨਾ ਕਰੋ ਸਗੋਂ ਇਹੋ ਗੱਲ ਦਸਤੂਰ (ਇਸਲਾਮੀ ਸ਼ਰੀਅਤ) ਅਨੁਸਾਰ ਹੀ ਕਰੋ। ਜਦੋਂ ਤਕ ਇੱਦਤ ਪੂਰੀ ਨਾ ਹੋ ਜਾਵੇ ਨਿਕਾਹ ਦੀ ਗੱਲ ਪੱਕੀ ਨਾ ਕਰੋ। ਖ਼ਬਰਦਾਰ ਤੁਹਾਡੇ ਦਿਲਾਂ ਵਿਚ ਜੋ ਵੀ ਹੇ ਉਹਨਾਂ ਸਭ ਨੂੰ ਅੱਲਾਹ ਜਾਣਦਾ ਹੇ । ਤੁਸੀਂ ਸਾਰੇ ਉਸ ਤੋਂ ਹੀ ਡਰੋ ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਹੇ ਅਤੇ ਬਹੁਤ ਹੀ ਸਹਿਣਸ਼ੀਲ ਹੇ। info
التفاسير:

external-link copy
236 : 2

لَا جُنَاحَ عَلَیْكُمْ اِنْ طَلَّقْتُمُ النِّسَآءَ مَا لَمْ تَمَسُّوْهُنَّ اَوْ تَفْرِضُوْا لَهُنَّ فَرِیْضَةً ۖۚ— وَّمَتِّعُوْهُنَّ ۚ— عَلَی الْمُوْسِعِ قَدَرُهٗ وَعَلَی الْمُقْتِرِ قَدَرُهٗ ۚ— مَتَاعًا بِالْمَعْرُوْفِ ۚ— حَقًّا عَلَی الْمُحْسِنِیْنَ ۟

236਼ ਜੇਕਰ ਤੁਸੀਂ ਆਪਣੀਆਂ ਪਤਨੀਆਂ ਨੂੰ ਹੱਥ ਲਾਉਣ ਜਾਂ ਮਹਿਰ ਨਿਯਤ ਕਰਨ ਤੋਂ ਪਹਿਲਾਂ ਤਲਾਕ ਦੇ ਦਿਓ ਤਾਂ ਤੁਹਾਡੇ ਸਿਰ ਕੋਈ ਗੁਨਾਹ ਨਹੀਂ ਫਿਰ ਵੀ ਉਹਨਾਂ ਨੂੰ ਕੁੱਝ ਮਾਲ ਅਵੱਸ਼ ਹੀ ਦੇ ਦੇਣਾ ਚਾਹੀਦਾ ਹੇ। ਖੁਸ਼ਹਾਲ ਵਿਅਕਤੀ ਲਈ ਉਸ ਦੀ ਪਹੁੰਚ ਅਨੁਸਾਰ ਅਤੇ ਗਰੀਬ ਨੂੰ ਉਸ ਦੀ ਪਹੁੰਚ ਅਨੁਸਾਰ ਭਲੇ ਤਰੀਕੇ ਨਾਲ ਦੇਣਾ ਚਾਹੀਦਾ ਹੇ। ਨੇਕੀ ਕਰਨ ਵਾਲਿਆ ਲਈ ਇੰਜ ਕਰਨਾ ਲਾਜ਼ਮੀ ਹੇ। info
التفاسير:

external-link copy
237 : 2

وَاِنْ طَلَّقْتُمُوْهُنَّ مِنْ قَبْلِ اَنْ تَمَسُّوْهُنَّ وَقَدْ فَرَضْتُمْ لَهُنَّ فَرِیْضَةً فَنِصْفُ مَا فَرَضْتُمْ اِلَّاۤ اَنْ یَّعْفُوْنَ اَوْ یَعْفُوَا الَّذِیْ بِیَدِهٖ عُقْدَةُ النِّكَاحِ ؕ— وَاَنْ تَعْفُوْۤا اَقْرَبُ لِلتَّقْوٰی ؕ— وَلَا تَنْسَوُا الْفَضْلَ بَیْنَكُمْ ؕ— اِنَّ اللّٰهَ بِمَا تَعْمَلُوْنَ بَصِیْرٌ ۟

237਼ ਜੇ ਤੁਸੀਂ ਉਹਨਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਤਲਾਕ ਦੇ ਦਿਓ ਜਦੋਂ ਕਿ ਮਹਿਰ ਨਿਯਤ ਹੋ ਗਿਆ ਹੋਵੇ ਤਾਂ ਇਸ ਮਹਿਰ ਦਾ ਅੱਧਾ ਹਿੱਸਾ ਅਦਾ ਕਰਨਾ ਹੋਵੇਗਾ। ਹਾਂ! ਜੇ ਉਹ ਔਰਤ ਚਾਹਵੇ ਤਾਂ (ਮਹਿਰ) ਮੁਆਫ਼ ਵੀ ਕਰ ਸਕਦੀ ਹੇ ਜਾਂ ਉਹ ਵਿਅਕਤੀ ਮੁਆਫ਼ ਕਰ ਸਕਦਾ ਹੇ ਜਿਸ ਦੇ ਹੱਥ ਵਿਚ ਨਿਕਾਹ ਕਰਨ ਦਾ ਇਖ਼ਤਿਆਰ ਹੇ। ਜੇ ਤੁਸੀਂ ਮੁਆਫ਼ ਕਰ ਦੇਵੋ ਤਾਂ ਇਹ ਨੇਕੀ ਦੇ ਵੱਧ ਨੇੜੇ ਹੇ। ਤੁਸੀਂ ਆਪੋ ਵਿਚਾਲੇ ਭਲਾਈ ਤੇ ਅਹਿਸਾਨ ਵਾਲਾ ਵਰਤਾਓ ਕਰਨਾ ਨਾ ਭੁ=ਲੋ। ਬੇਸ਼ੱਕ ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਹਨਾਂ ਸਭ ਦੀ ਖ਼ਬਰ ਰੱਖਦਾ ਹੇ। info
التفاسير: