ترجمهٔ معانی قرآن کریم - ترجمه‌ى پنجابی - عارف حلیم

شماره صفحه:close

external-link copy
106 : 2

مَا نَنْسَخْ مِنْ اٰیَةٍ اَوْ نُنْسِهَا نَاْتِ بِخَیْرٍ مِّنْهَاۤ اَوْ مِثْلِهَا ؕ— اَلَمْ تَعْلَمْ اَنَّ اللّٰهَ عَلٰی كُلِّ شَیْءٍ قَدِیْرٌ ۟

106਼ ਜਿਹੜੀਆਂ ਆਇਤਾਂ ਅਸੀਂ (ਅੱਲਾਹ) ਰਦ ਕਰ ਦਿੰਦੇ ਹਾਂ ਜਾਂ (ਨਬੀ ਤੋਂ) ਭੁਲਾ ਦਿੰਦੇ ਹਾਂ ਤਾਂ ਅਸੀਂ ਉਹਨਾਂ (ਆਇਤਾਂ) ਤੋਂ ਵੀ ਵਧੀਆ ਜਾਂ ਉਹਨਾਂ ਜਹਿਆਂ ਹੋਰ (ਆਇਤਾਂ) ਲਿਆਉਂਦੇ ਹਾਂ। ਕੀ ਤੁਸੀਂ ਨਹੀਂ ਜਾਣਦੇ ਕਿ ਬੇਸ਼ੱਕ ਅੱਲਾਹ ਹੀ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ ? info
التفاسير:

external-link copy
107 : 2

اَلَمْ تَعْلَمْ اَنَّ اللّٰهَ لَهٗ مُلْكُ السَّمٰوٰتِ وَالْاَرْضِ ؕ— وَمَا لَكُمْ مِّنْ دُوْنِ اللّٰهِ مِنْ وَّلِیٍّ وَّلَا نَصِیْرٍ ۟

107਼ ਕੀ ਤੁਸੀਂ ਨਹੀਂ ਜਾਣਦੇ ਕਿ ਬੇਸ਼ੱਕ ਅੱਲਾਹ ਲਈ ਹੀ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਹੈ ? ਤੁਹਾਡੇ ਲਈ ਅੱਲਾਹ ਤੋਂ ਛੁੱਟ ਨਾ ਕੋਈ ਹਿਮਾਇਤੀ ਰੁ ਅਤੇ ਨਾ ਹੀ ਕੋਈ ਮਦਦ ਕਰਨ ਵਾਲਾ ਹੈ। info
التفاسير:

external-link copy
108 : 2

اَمْ تُرِیْدُوْنَ اَنْ تَسْـَٔلُوْا رَسُوْلَكُمْ كَمَا سُىِٕلَ مُوْسٰی مِنْ قَبْلُ ؕ— وَمَنْ یَّتَبَدَّلِ الْكُفْرَ بِالْاِیْمَانِ فَقَدْ ضَلَّ سَوَآءَ السَّبِیْلِ ۟

108਼ (ਹੇ ਮੁਸਲਮਾਨੋ!) ਕੀ ਤੁਸੀਂ ਵੀ ਆਪਣੇ ਰਸੂਲ (ਮੁਹੰਮਦ) ਤੋਂ (ਬੇ-ਲੋੜੇ) ਸਵਾਲ ਕਰਨਾ ਚਾਹੁੰਦੇ ਹੋ ਜਿਵੇਂ ਇਸ ਤੋਂ ਪਹਿਲਾਂ ਮੂਸਾ ਤੋਂ ਸਵਾਲ ਕੀਤੇ ਗਏ ਸਨ। ਜਿਹੜਾ ਵੀ ਈਮਾਨ ਦੀ ਥਾਂ ਕੁਫ਼ਰ ਦੀ ਰਾਹ ਇਖਤਿਆਰ ਕਰੇਗਾ ਬੇਸ਼ੱਕ ਉਹ ਸਿੱਧੀ ਰਾਹ ਤੋਂ ਭਟਕ ਗਿਆ। info
التفاسير:

external-link copy
109 : 2

وَدَّ كَثِیْرٌ مِّنْ اَهْلِ الْكِتٰبِ لَوْ یَرُدُّوْنَكُمْ مِّنْ بَعْدِ اِیْمَانِكُمْ كُفَّارًا ۖۚ— حَسَدًا مِّنْ عِنْدِ اَنْفُسِهِمْ مِّنْ بَعْدِ مَا تَبَیَّنَ لَهُمُ الْحَقُّ ۚ— فَاعْفُوْا وَاصْفَحُوْا حَتّٰی یَاْتِیَ اللّٰهُ بِاَمْرِهٖ ؕ— اِنَّ اللّٰهَ عَلٰی كُلِّ شَیْءٍ قَدِیْرٌ ۟

109਼ ਅਹਲੇ ਕਿਤਾਬ ਵਿਚੋਂ ਬਹੁਤੇ ਲੋਕ ਇਹ ਚਾਹੁੰਦੇ ਹਨ ਕਿ ਕਾਸ਼ ਉਹ ਤੁਹਾਡੇ ਈਮਾਨ ਲਿਆਉਣ ਤੋਂ ਬਾਅਦ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣ। ਉਹ ਆਪਣੇ ਦਿਲਾਂ ਵਿਚ (ਤੁਹਾਡੇ ਪ੍ਰਤੀ) ਈਰਖਾ ਰੱਖਦੇ ਹਨ ਜਦ ਕਿ ਉਹਨਾਂ ਦੇ ਸਾਹਮਣੇ ਹੱਕ ਵੀ ਸਪਸ਼ਟ ਹੋ ਗਿਆ ਹੈ। ਸੋ ਤੁਸੀਂ ਉਹਨਾਂ ਨੂੰ ਖ਼ਿਮਾ ਕਰ ਦਿਓ ਅਤੇ ਉਹਨਾਂ ਦੇ ਹਾਲ ’ਤੇ ਛੱਡ ਦਿਓ ਇੱਥੋਂ ਤਕ ਕਿ ਅੱਲਾਹ ਉਹਨਾਂ ਲਈ ਆਪਣਾ ਕੋਈ ਵਿਸ਼ੇਸ਼ ਹੁਕਮ ਲਾਗੂ ਕਰ ਦੇਵੇ। ਬੇਸ਼ਕ ਅੱਲਾਹ ਹਰੇਕ ਕੰਮ ਕਰਨ ਦੀ ਕੁਦਰਤ ਰਖਦਾ ਹੈ। info
التفاسير:

external-link copy
110 : 2

وَاَقِیْمُوا الصَّلٰوةَ وَاٰتُوا الزَّكٰوةَ ؕ— وَمَا تُقَدِّمُوْا لِاَنْفُسِكُمْ مِّنْ خَیْرٍ تَجِدُوْهُ عِنْدَ اللّٰهِ ؕ— اِنَّ اللّٰهَ بِمَا تَعْمَلُوْنَ بَصِیْرٌ ۟

110਼ ਹੇ ਮੁਸਲਮਾਨੋ! ਤੁਸੀਂ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ। ਤੁਸੀਂ ਆਪਣੇ ਲਈ ਜਿਹੜੀ ਵੀ ਭਲਾਈ ਅੱਗੇ ਭੇਜੋਗੇ ਉਸ ਨੂੰ ਅੱਲਾਹ ਕੋਲ ਹਾਜ਼ਿਰ ਪਾਓਗੇ। ਬੇਸ਼ੱਕ ਤੁਸੀਂ ਜੋ ਵੀ ਅਮਲ ਕਰਦੇ ਹੋ ਅੱਲਾਹ ਉਹਨਾਂ ਸਭ ਨੂੰ ਵੇਖਦਾ ਹੈ। info
التفاسير:

external-link copy
111 : 2

وَقَالُوْا لَنْ یَّدْخُلَ الْجَنَّةَ اِلَّا مَنْ كَانَ هُوْدًا اَوْ نَصٰرٰی ؕ— تِلْكَ اَمَانِیُّهُمْ ؕ— قُلْ هَاتُوْا بُرْهَانَكُمْ اِنْ كُنْتُمْ صٰدِقِیْنَ ۟

111 ਇਹ (ਅਹਲੇ ਕਿਤਾਬ) ਕਹਿੰਦੇ ਹਨ ਕਿ ਜੰਨਤ ਵਿਚ ਤਾਂ ਕੇਵਲ ਯਹੂਦੀ ਤੇ ਨਸਰਾਨੀ (ਈਸਾਈ) ਹੀ ਜਾਣਗੇ (ਜਦ ਕਿ) ਇਹ ਸਭ ਉਹਨਾਂ ਦੀਆਂ (ਝੂਠੀਆਂ) ਆਸਾਂ ਹਨ (ਹੇ ਨਬੀ) ਤੁਸੀਂ ਆਖ ਦਿਓ ਕਿ ਜੇ ਤੁਸੀਂ ਇਸ ਗੱਲ ਵਿਚ ਸੱਚੇ ਹੋ ਤਾਂ ਕੋਈ ਦਲੀਲ ਪੇਸ਼ ਕਰੋ। info
التفاسير:

external-link copy
112 : 2

بَلٰی ۗ— مَنْ اَسْلَمَ وَجْهَهٗ لِلّٰهِ وَهُوَ مُحْسِنٌ فَلَهٗۤ اَجْرُهٗ عِنْدَ رَبِّهٖ ۪— وَلَا خَوْفٌ عَلَیْهِمْ وَلَا هُمْ یَحْزَنُوْنَ ۟۠

112਼ ਕਿਉਂ ਨਹੀਂ ਉਹ (ਜੰਨਤ ਵਿਚ ਜਾਵੇਗਾ) ਜਿਸ ਨੇ ਆਪਣੇ ਚਿਹਰੇ (ਸੀਸ) ਨੂੰ ਅੱਲਾਹ ਅਗੇ ਝੁਕਾ ਦਿੱਤਾ ਹੈ, ਜਦ ਕਿ ਉਹ ਨੇਕੀ ਵੀ ਕਰਨ ਵਾਲਾ । ਉਸ ਦਾ ਬਦਲਾ ਉਸ ਦੇ ਰੱਬ ਕੋਲ ਹੈ। ਨਾ ਹੀ ਉਹਨਾਂ ਨੂੰ (ਨਰਕ ਦਾ) ਡਰ ਹੋਵੇਗਾ ਅਤੇ ਨਾ ਹੀ ਉਹ ਦੁਖੀ ਹੋਣਗੇ। info
التفاسير: