Traducción de los significados del Sagrado Corán - Traducción al panyabí - Aarif Halim

Número de página:close

external-link copy
40 : 44

اِنَّ یَوْمَ الْفَصْلِ مِیْقَاتُهُمْ اَجْمَعِیْنَ ۟ۙ

40਼ ਬੇਸ਼ੱਕ ਫ਼ੈਸਲੇ ਦਾ ਦਿਨ (ਭਾਵ ਕਿਆਮਤ) ਉਹਨਾਂ ਸਭ ਦੇ (ਮੁੜ ਜਿਊਂਦੇ ਕਰਨ) ਲਈ ਨਿਸ਼ਚਿਤ ਸਮਾਂ ਹੈ। info
التفاسير:

external-link copy
41 : 44

یَوْمَ لَا یُغْنِیْ مَوْلًی عَنْ مَّوْلًی شَیْـًٔا وَّلَا هُمْ یُنْصَرُوْنَ ۟ۙ

41਼ ਉਸ ਦਿਹਾੜੇ ਕੋਈ ਮਿੱਤਰ ਕਿਸੇ ਮਿੱਤਰ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। info
التفاسير:

external-link copy
42 : 44

اِلَّا مَنْ رَّحِمَ اللّٰهُ ؕ— اِنَّهٗ هُوَ الْعَزِیْزُ الرَّحِیْمُ ۟۠

42਼ ਛੁੱਟ ਇਸ ਤੋਂ ਅੱਲਾਹ ਹੀ ਜਿਸ ਉੱਤੇ ਮਿਹਰਬਾਨ ਹੋ ਜਾਵੇ (ਉਸ ਦੀ ਮਦਦ ਕੀਤੀ ਜਾਵੇਗੀ)। ਬੇਸ਼ੱਕ ਉਹ ਅਤਿਅੰਤ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ। info
التفاسير:

external-link copy
43 : 44

اِنَّ شَجَرَتَ الزَّقُّوْمِ ۟ۙ

43਼ ਬੇਸ਼ੱਕ ਥੋਹਰ ਦਾ ਰੁਖ, info
التفاسير:

external-link copy
44 : 44

طَعَامُ الْاَثِیْمِ ۟

44਼ ਪਾਪੀਆਂ ਦਾ ਭੋਜਨ ਹੈ। info
التفاسير:

external-link copy
45 : 44

كَالْمُهْلِ ۛۚ— یَغْلِیْ فِی الْبُطُوْنِ ۟ۙ

45਼ ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ। info
التفاسير:

external-link copy
46 : 44

كَغَلْیِ الْحَمِیْمِ ۟

46਼ ਜਿਵੇਂ ਤੇਜ਼ ਗਰਮ ਪਾਣੀ ਉਬਾਲੀਆਂ ਖਾਂਦਾ ਹੈ। info
التفاسير:

external-link copy
47 : 44

خُذُوْهُ فَاعْتِلُوْهُ اِلٰی سَوَآءِ الْجَحِیْمِ ۟ۙ

47਼ (ਹੁਕਮ ਹੋਵੇਗਾ ਕਿ) ਇਸ ਅਪਰਾਧੀ ­ਨੂੰ ਫੜੋ ਤੇ ਘਸੀਟਦੇ ਹੋਏ ਨਰਕ ਵਿਚ ਲੈ ਜਾਓ। info
التفاسير:

external-link copy
48 : 44

ثُمَّ صُبُّوْا فَوْقَ رَاْسِهٖ مِنْ عَذَابِ الْحَمِیْمِ ۟ؕ

48਼ ਫੇਰ ਉਸ ਦੇ ਸਿਰ ਉੱਤੇ ਉੱਬਲਦਾ ਹੋਇਆ ਪਾਣੀ ਡੋਲ ਦਿਓ। info
التفاسير:

external-link copy
49 : 44

ذُقْ ۖۚ— اِنَّكَ اَنْتَ الْعَزِیْزُ الْكَرِیْمُ ۟

49਼ ਫੇਰ ਆਖਿਆ ਜਾਵੇਗਾ ਕਿ ਲੈ ਵੇਖ ਸੁਆਦ, ਤੂੰ ਤਾਂ ਵੱਡਾ ਪਤਵੰਤਾ ਆਗੂ ਬਣੀ ਫਿਰਦਾ ਸੀ। info
التفاسير:

external-link copy
50 : 44

اِنَّ هٰذَا مَا كُنْتُمْ بِهٖ تَمْتَرُوْنَ ۟

50਼ ਬੇਸ਼ੱਕ ਇਹ ਉਹ ਅਜ਼ਾਬ ਹੈ ਜਿਸ ਵਿਚ ਤੂੰ ਸ਼ੱਕ ਕਰਦਾ ਸੀ। info
التفاسير:

external-link copy
51 : 44

اِنَّ الْمُتَّقِیْنَ فِیْ مَقَامٍ اَمِیْنٍ ۟ۙ

51਼ ਬੇਸ਼ੱਕ ਮੁੱਤਕੀਨ (ਰੱਬ ਦਾ ਡਰ-ਭੌ ਮੰਣਨ ਵਾਲੇ) ਅਮਨ-ਸ਼ਾਂਤੀ ਵਾਲੀ ਥਾਂ ਵਿਖੇ ਹੋਣਗੇ। info
التفاسير:

external-link copy
52 : 44

فِیْ جَنّٰتٍ وَّعُیُوْنٍ ۟ۚۙ

52਼ ਭਾਵ ਉਹ ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ। info
التفاسير:

external-link copy
53 : 44

یَّلْبَسُوْنَ مِنْ سُنْدُسٍ وَّاِسْتَبْرَقٍ مُّتَقٰبِلِیْنَ ۟ۚۙ

53਼ ਉਹ ਬਰੀਕ ਤੇ ਮੋਟੇ ਰੇਸ਼ਮ ਦੇ ਲਿਬਾਸ ਪਹਿਣੀ ਆਹਮੋ-ਸਾਹਮਣੇ ਬੈਠੇ ਹੋਣਗੇ। info
التفاسير:

external-link copy
54 : 44

كَذٰلِكَ ۫— وَزَوَّجْنٰهُمْ بِحُوْرٍ عِیْنٍ ۟ؕ

54਼ ਅਤੇ (ਜੰਨਤ ਵਿਚ) ਇਸ ਤਰ੍ਹਾਂ ਹੋਵੇਗਾ ਕਿ ਅਸੀਂ ਵੱਡੀ-ਵੱਡੀ ਅੱਖਾਂ ਵਾਲੀਆਂ ਹੂਰਾਂ ਨੂੰ ਉਹਨਾਂ ਦੀਆਂ ਪਤਨੀਆਂ ਬਣਾ ਦਿਆਂਗੇ। info
التفاسير:

external-link copy
55 : 44

یَدْعُوْنَ فِیْهَا بِكُلِّ فَاكِهَةٍ اٰمِنِیْنَ ۟ۙ

55਼ ਉੱਥੇ ਉਹ ਨਿਸਚਿੰਤ ਹੋਕੇ ਹਰ ਤਰ੍ਹਾਂ ਦੇ ਫਲਾਂ ਦੀ ਮੰਗ ਕਰਨਗੇ। info
التفاسير:

external-link copy
56 : 44

لَا یَذُوْقُوْنَ فِیْهَا الْمَوْتَ اِلَّا الْمَوْتَةَ الْاُوْلٰی ۚ— وَوَقٰىهُمْ عَذَابَ الْجَحِیْمِ ۟ۙ

56਼ ਉੱਥੇ (ਜੰਨਤ) ਵਿਚ ਉਹ ਮੌਤ ਦਾ ਸੁਆਦ ਕਦੇ ਨਹੀਂ ਵੇਖਣਗੇ, ਛੁੱਟ ਪਹਿਲੀ (ਸੰਸਾਰ ਦੀ) ਮੌਤ ਤੋਂ ਅਤੇ ਅੱਲਾਹ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲਵੇਗਾ। info
التفاسير:

external-link copy
57 : 44

فَضْلًا مِّنْ رَّبِّكَ ؕ— ذٰلِكَ هُوَ الْفَوْزُ الْعَظِیْمُ ۟

57਼ (ਹੇ ਨਬੀ!) ਤੁਹਾਡੇ ਰੱਬ ਦਾ ਫ਼ਜ਼ਲ ਹੈ, (ਨਰਕ ਤੋਂ ਬਚਣਾ ਹੀ) ਸਭ ਤੋਂ ਵੱਡੀ ਕਾਮਯਾਬੀ ਹੈ। info
التفاسير:

external-link copy
58 : 44

فَاِنَّمَا یَسَّرْنٰهُ بِلِسَانِكَ لَعَلَّهُمْ یَتَذَكَّرُوْنَ ۟

58਼ (ਹੇ ਨਬੀ!) ਅਸਾਂ ਤਾਂ ਇਸ .ਕੁਰਆਨ ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਸੁਖਾਲਾ ਬਣਾ ਛੱਡਿਆ ਹੈ ਤਾਂ ਜੋ ਉਹ ਲੋਕ ਨਸੀਹਤ ਪ੍ਰਾਪਤ ਕਰ ਸਕਣ। info
التفاسير:

external-link copy
59 : 44

فَارْتَقِبْ اِنَّهُمْ مُّرْتَقِبُوْنَ ۟۠

59਼ ਹੁਣ ਤੁਸੀਂ ਵੀ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ ਵੀ ਕਿਆਮਤ ਦੀ) ਉਡੀਕ ਕਰ ਰਹੇ ਹਨ। info
التفاسير: