Traducción de los significados del Sagrado Corán - Traducción al panyabí - Aarif Halim

Número de página:close

external-link copy
39 : 22

اُذِنَ لِلَّذِیْنَ یُقٰتَلُوْنَ بِاَنَّهُمْ ظُلِمُوْا ؕ— وَاِنَّ اللّٰهَ عَلٰی نَصْرِهِمْ لَقَدِیْرُ ۟ۙ

39਼ ਜਿਨ੍ਹਾਂ ਮੁਸਲਮਾਨਾਂ ਨਾਲ ਕਾਫ਼ਿਰਾਂ ਵੱਲੋਂ ਲੜਾਈ ਕੀਤੀ ਜਾਂਦੀ ਹੈ ਉਹਨਾਂ ਨੂੰ (ਜੰਗ ਕਰਨ ਦੀ) ਛੂਟ ਦਿੱਤੀ ਜਾਂਦੀ ਹੈ ਕਿਉਂ ਜੋ ਉਹਨਾਂ ਉੱਤੇ ਜ਼ੁਲਮ ਹੋ ਰਿਹਾ ਹੈ। ਬੇਸ਼ੱਕ ਅੱਲਾਹ ਉਹਨਾਂ ਦੀ ਸਹਾਇਤਾ ਕਰਨ ਦੀ ਸਮਰਥਾ ਰੱਖਦਾ ਹੈ। info
التفاسير:

external-link copy
40 : 22

١لَّذِیْنَ اُخْرِجُوْا مِنْ دِیَارِهِمْ بِغَیْرِ حَقٍّ اِلَّاۤ اَنْ یَّقُوْلُوْا رَبُّنَا اللّٰهُ ؕ— وَلَوْلَا دَفْعُ اللّٰهِ النَّاسَ بَعْضَهُمْ بِبَعْضٍ لَّهُدِّمَتْ صَوَامِعُ وَبِیَعٌ وَّصَلَوٰتٌ وَّمَسٰجِدُ یُذْكَرُ فِیْهَا اسْمُ اللّٰهِ كَثِیْرًا ؕ— وَلَیَنْصُرَنَّ اللّٰهُ مَنْ یَّنْصُرُهٗ ؕ— اِنَّ اللّٰهَ لَقَوِیٌّ عَزِیْزٌ ۟

40਼ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਘਰੋਂ ਅਣ-ਹੱਕਾ ਕੱਢਿਆ ਗਿਆ ਕੇਵਲ ਇਹ ਕਹਿਣ ’ਤੇ ਕਿ ਸਾਡਾ ਮਾਲਿਕ ਅੱਲਾਹ ਹੈ। ਜੇ ਅੱਲਾਹ ਇਕ (ਜ਼ਾਲਮ) ਨੂੰ ਦੂਜੇ ਜ਼ਾਲਿਮ ਰਾਹੀਂ (ਸੱਤਾ ਤੋਂ) ਪਰਾਂ ਨਾ ਕਰਦਾ ਤਾਂ ਧਰਮ ਸਥਾਨ ਗਿਰਜੇ ਮਸੀਤਾਂ ਅਤੇ ਯਹੂਦੀਆਂ ਦੇ ਧਰਮ ਸਥਾਨ ਅਤੇ ਉਹ ਸਾਰੀਆਂ ਮਸੀਤਾਂ ਵੀ ਢਾਹ ਦਿੱਤੀਆਂ ਜਾਂਦੀਆਂ ਜਿਨ੍ਹਾਂ ਵਿਚ ਅੱਲਾਹ ਦਾ ਸਿਮਰਨ ਵੱਧ ਤੋਂ ਵੱਧ ਕੀਤਾ ਜਾਂਦਾ ਹੈ। ਜਿਹੜਾ ਵੀ ਉਸ (ਦੇ ਦੀਨ ਇਸਲਾਮ) ਦੀ ਮਦਦ ਕਰੇਗਾ, ਅੱਲਾਹ ਜ਼ਰੂਰ ਹੀ ਉਸਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਅਤਿਅੰਤ ਜ਼ੋਰਾਵਰ ਹੈ। info
التفاسير:

external-link copy
41 : 22

اَلَّذِیْنَ اِنْ مَّكَّنّٰهُمْ فِی الْاَرْضِ اَقَامُوا الصَّلٰوةَ وَاٰتَوُا الزَّكٰوةَ وَاَمَرُوْا بِالْمَعْرُوْفِ وَنَهَوْا عَنِ الْمُنْكَرِ ؕ— وَلِلّٰهِ عَاقِبَةُ الْاُمُوْرِ ۟

41਼ ਇਹ ਉਹ ਲੋਕ ਹਨ ਕਿ ਜੇ ਅਸੀਂ ਉਹਨਾਂ ਨੂੰ ਧਰਤੀ ਉੱਤੇ ਸੱਤਾ ਬਖ਼ਸ਼ ਦਈਏ ਤਾਂ ਉਹ ਨਮਾਜ਼ ਕਾਇਮ ਕਰਨਗੇ,1 ਜ਼ਕਾਤ ਦੇਣਗੇ ਅਤੇ ਭਲੇ ਕੰਮਾਂ ਦਾ ਹੈ ਕਮ ਦੇਣਗੇ ਤੇ ਭੈੜੇ ਕੰਮਾਂ ਤੋਂ ਰੋਕਣਗੇ। ਸਾਰੇ ਹੀ ਕੰਮਾਂ ਦਾ ਬਦਲਾ ਅੱਲਾਹ ਦੇ ਅਧਿਕਾਰ ਵਿਚ ਹੈ। info

1 ਨਮਾਜ਼ ਕਾਇਮ ਕਰਨ ਤੋਂ ਭਾਵ ਇਹ ਹੈ ਕਿ ਨਮਾਜ਼ ਹਰ ਮੁਸਲਮਾਨ ਮਰਦ ਹੋਵੇ ਜਾਂ ਔੌਰਤ ਉੱਤੇ ਫ਼ਰਜ਼ ਹੈ ਕਿ ਉਹ ਦਿਨ ਵਿਚ ਪੰਜ ਨਮਾਜ਼ਾਂ ਨਿਯਤ ਸਮੇਂ ਅਨੁਸਾਰ ਅਦਾ ਕਰੇ। ਨਬੀ (ਸ:) ਨੇ ਫ਼ਰਮਇਆ ਕਿ ਜਦੋਂ ਤੁਹਾਡੇ ਬੱਚੇ ਸੱਤ ਸਾਲ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਨਮਾਜ਼ ਪੜ੍ਹਣ ਲਈ ਹੁਕਮ ਦਿਓ ਅਤੇ ਜਦੋਂ ਦੱਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਓ। (ਅਬੁ ਦਾਊਦ, ਹਦੀਸ: 495) ● ਨਬੀ (ਸ:) ਨੇ ਇਹ ਵੀ ਫ਼ਰਮਾਇਆ ਕਿ ਨਮਾਜ਼ ਇਸ ਤਰ੍ਹਾਂ ਪੜ੍ਹੋ ਜਿਸ ਤਰ੍ਹਾਂ ਤੁਸੀਂ ਮੈਨੂੰ ਨਮਾਜ਼ ਪੜ੍ਹਦੇ ਹੋਏ ਵੇਖਦੇ ਹੋ। (ਸਹੀ ਬੁਖ਼ਾਰੀ, ਹਦੀਸ: 7246

التفاسير:

external-link copy
42 : 22

وَاِنْ یُّكَذِّبُوْكَ فَقَدْ كَذَّبَتْ قَبْلَهُمْ قَوْمُ نُوْحٍ وَّعَادٌ وَّثَمُوْدُ ۟ۙ

42਼ (ਹੇ ਮੁਹੰਮਦ ਸ:!) ਜੇ ਇਹ ਲੋਕ ਤੁਹਾਨੂੰ (ਰੱਬ ਦਾ ਰਸੂਲ) ਨਹੀਂ ਮੰਨਦੇ ਤਾਂ ਇਸ ਤੋਂ ਪਹਿਲਾਂ ਨੂਹ ਦੀ ਕੌਮ ਅਤੇ ਆਦ ਤੇ ਸਮੂਦ ਦੀ ਕੌਮ ਨੇ ਵੀ ਆਪਣੇ ਆਪਣੇ ਨਬੀਆਂ ਨੂੰ ਝੁਠਲਾਇਆ ਹੈ। info

)

التفاسير:

external-link copy
43 : 22

وَقَوْمُ اِبْرٰهِیْمَ وَقَوْمُ لُوْطٍ ۟ۙ

43਼ ਅਤੇ ਇਬਰਾਹੀਮ ਅਤੇ ਲੂਤ ਦੀ ਕੌਮ ਨੇ ਵੀ ਇੰਜ ਹੀ ਕੀਤਾ ਸੀ। info
التفاسير:

external-link copy
44 : 22

وَّاَصْحٰبُ مَدْیَنَ ۚ— وَكُذِّبَ مُوْسٰی فَاَمْلَیْتُ لِلْكٰفِرِیْنَ ثُمَّ اَخَذْتُهُمْ ۚ— فَكَیْفَ كَانَ نَكِیْرِ ۟

44਼ ਅਤੇ ਮਦਯਨ ਦੀ ਕੌਮ ਅਤੇ ਮੂਸਾ ਦੀ ਕੌਮ ਵੀ (ਆਪਣੇ ਨਬੀਆਂ ਨੂੰ) ਝੁਠਲਾ ਚੁੱਕੀ ਹੈ। ਪਹਿਲਾਂ ਤਾਂ ਮੈਂਨੇ ਕਾਫ਼ਿਰਾਂ ਨੂੰ ਕੁੱਝ ਸਮੇਂ ਲਈ ਛੂਟ ਦਿੱਤੀ ਹੈ ਫੇਰ ਉਹਨਾਂ ਨੂੰ ਫੜ ਲਿਆ ਸੋ (ਵੇਖਣਾ) ਕਿ ਮੇਰਾ ਅਜ਼ਾਬ ਕਿਹੋ ਜਿਹਾ ਸੀ। info
التفاسير:

external-link copy
45 : 22

فَكَاَیِّنْ مِّنْ قَرْیَةٍ اَهْلَكْنٰهَا وَهِیَ ظَالِمَةٌ فَهِیَ خَاوِیَةٌ عَلٰی عُرُوْشِهَا ؗ— وَبِئْرٍ مُّعَطَّلَةٍ وَّقَصْرٍ مَّشِیْدٍ ۟

45਼ ਕਈ ਬਸਤੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਅਸੀਂ ਹਲਾਕ ਕਰ ਦਿੱਤਾ ਕਿਉਂ ਜੋ ਉਹ ਜ਼ੁਲਮ ਕਰਦੀਆਂ ਸਨ। ਅੱਜ ਉਹਨਾਂ (ਦੇ ਘਰਾਂ ਦੀਆਂ) ਛੱਤਾ ਡਿਗੀਆਂ ਪਈਆਂ ਹਨ ਅਤੇ ਕਿੰਨੇ ਹੀ ਖੂਹ ਬੇਆਬਦ ਪਏ ਹਨ ਅਤੇ ਕਿੰਨੇ ਹੀ ਮਜ਼ਬੂਤ ਮਹਿਲ ਉੱਜੜੇ ਪਏ ਹਨ। info
التفاسير:

external-link copy
46 : 22

اَفَلَمْ یَسِیْرُوْا فِی الْاَرْضِ فَتَكُوْنَ لَهُمْ قُلُوْبٌ یَّعْقِلُوْنَ بِهَاۤ اَوْ اٰذَانٌ یَّسْمَعُوْنَ بِهَا ۚ— فَاِنَّهَا لَا تَعْمَی الْاَبْصَارُ وَلٰكِنْ تَعْمَی الْقُلُوْبُ الَّتِیْ فِی الصُّدُوْرِ ۟

46਼ ਕੀ ਇਹ (ਕਾਫ਼ਿਰ) ਲੋਕ ਧਰਤੀ ਉੱਤੇ ਘੁੰਮੇ-ਫਿਰੇ ਨਹੀਂ ਕਿ ਉਹਨਾਂ ਦੇ ਦਿਲ (ਦਿਮਾਗ਼) ਹੁੰਦੇ ਜਿਨ੍ਹਾਂ ਰਾਹੀਂ ਉਹ ਸਮਝਦੇ ਜਾਂ ਕੰਨਾਂ ਤੋਂ ਹੀ ਇਹ (ਕਿੱਸੇ) ਸੁਣ ਲੈਂਦੇ। ਅਸਲ ਗੱਲ ਇਹ ਹੈ ਕਿ ਕੇਵਲ ਅੱਖਾਂ ਤੋਂ ਹੀ ਕੋਈ ਅੰਨ੍ਹਾ ਨਹੀਂ ਹੁੰਦਾ ਸਗੋਂ ਉਹ ਦਿਲ ਵੀ ਅੰਨੇ ਹੋ ਜਾਂਦੇ ਹਨ ਜਿਹੜੇ ਸੀਨੀਆਂ ਵਿਚ ਹਨ। info
التفاسير: