Traducción de los significados del Sagrado Corán - Traducción al panyabí - Aarif Halim

Número de página:close

external-link copy
25 : 21

وَمَاۤ اَرْسَلْنَا مِنْ قَبْلِكَ مِنْ رَّسُوْلٍ اِلَّا نُوْحِیْۤ اِلَیْهِ اَنَّهٗ لَاۤ اِلٰهَ اِلَّاۤ اَنَا فَاعْبُدُوْنِ ۟

25਼ ਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਭੇਜੇ ਉਹਨਾਂ ਵੱਲ ਇਹੋ ਵਹੀ (ਰੱਬੀ ਸੁਨੇਹਾ) ਘੱਲੀ ਗਈ ਸੀ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਸਾਰੇ ਮੇਰੀ ਹੀ ਇਬਾਦਤ ਕਰੋ। info
التفاسير:

external-link copy
26 : 21

وَقَالُوا اتَّخَذَ الرَّحْمٰنُ وَلَدًا سُبْحٰنَهٗ ؕ— بَلْ عِبَادٌ مُّكْرَمُوْنَ ۟ۙ

26਼ ਇਹ (ਮੁਸ਼ਰਿਕ) ਆਖਦੇ ਹਨ ਕਿ ਰਹਿਮਾਨ (ਅੱਲਾਹ) ਸੰਤਾਨ ਵਾਲਾ ਹੈ ਜਦ ਕਿ ਉਸ ਦੀ ਜ਼ਾਤ ਤਾਂ (ਔਲਾਦ ਹੋਣ ਤੋਂ) ਪਾਕ ਹੈ, ਸਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ। info
التفاسير:

external-link copy
27 : 21

لَا یَسْبِقُوْنَهٗ بِالْقَوْلِ وَهُمْ بِاَمْرِهٖ یَعْمَلُوْنَ ۟

27਼ ਉਹ ਕਿਸੇ ਵੀ ਗੱਲ ਵਿਚ ਵੱਧ ਕੇ ਨਹੀਂ ਬੋਲਦੇ ਸਗੋਂ ਉਸ ਦੇ ਆਗਿਆਕਾਰੀ ਬੰਦੇ ਹਨ। info
التفاسير:

external-link copy
28 : 21

یَعْلَمُ مَا بَیْنَ اَیْدِیْهِمْ وَمَا خَلْفَهُمْ وَلَا یَشْفَعُوْنَ ۙ— اِلَّا لِمَنِ ارْتَضٰی وَهُمْ مِّنْ خَشْیَتِهٖ مُشْفِقُوْنَ ۟

28਼ ਉਹ (ਅੱਲਾਹ) ਉਹਨਾਂ (ਫ਼ਰਿਸ਼ਤਿਆਂ) ਦੇ ਜੋ ਅੱਗੇ ਹੈ ਉਸ ਨੂੰ ਵੀ ਜਾਣਦਾ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਉਸ ਨੂੰ ਵੀ ਜਾਣਦਾ ਹੈ। ਉਹ (ਫ਼ਰਿਸ਼ਤੇ) ਕੇਵਲ ਉਸ ਦੀ ਸਿਫ਼ਾਰਸ਼ ਕਰਨਗੇ ਜਿਨ੍ਹਾਂ ਤੋਂ ਅੱਲਾਹ ਖ਼ੁਸ਼ ਹੋਵੇਗਾ। ਉਹ (ਫ਼ਰਿਸ਼ਤੇ) ਤਾਂ ਉਸ (ਅੱਲਾਹ) ਦੇ ਭੈਅ ਤੋਂ ਕੰਬਦੇ ਰਹਿੰਦੇ ਹਨ। info
التفاسير:

external-link copy
29 : 21

وَمَنْ یَّقُلْ مِنْهُمْ اِنِّیْۤ اِلٰهٌ مِّنْ دُوْنِهٖ فَذٰلِكَ نَجْزِیْهِ جَهَنَّمَ ؕ— كَذٰلِكَ نَجْزِی الظّٰلِمِیْنَ ۟۠

29਼ ਉਹਨਾਂ ਵਿੱਚੋਂ ਜੇ ਕੋਈ (ਫ਼ਰਿਸ਼ਤਾ) ਇਹ ਕਹਿ ਦੇਵੇ ਕਿ ਅੱਲਾਹ ਤੋਂ ਛੁੱਟ ਮੈਂ ਵੀ ਇਸ਼ਟ ਹਾਂ ਤਾਂ ਅਸੀਂ ਉਸ ਨੂੰ ਨਰਕ ਦੀ ਸਜ਼ਾ ਦਿਆਂਗੇ। ਅਸੀਂ ਜ਼ਾਲਮਾਂ ਨੂੰ ਇੰਜ ਹੀ ਸਜ਼ਾ ਦਿਆ ਕਰਦੇ ਹਾਂ। info
التفاسير:

external-link copy
30 : 21

اَوَلَمْ یَرَ الَّذِیْنَ كَفَرُوْۤا اَنَّ السَّمٰوٰتِ وَالْاَرْضَ كَانَتَا رَتْقًا فَفَتَقْنٰهُمَا ؕ— وَجَعَلْنَا مِنَ الْمَآءِ كُلَّ شَیْءٍ حَیٍّ ؕ— اَفَلَا یُؤْمِنُوْنَ ۟

30਼ ਕੀ ਕਾਫ਼ਿਰਾਂ ਨੇ ਨਹੀਂ ਵੇਖਿਆ (ਭਾਵ ਞਿਚਾਰ ਨਹੀਂ ਕੀਤਾ ਕਿ ਬੇਸ਼ੱਕ ਅਕਾਸ਼ ਤੇ ਧਰਤੀ ਇਕ ਦੂਜੇ ਨਾਲ ਜੂੜੇ ਹੋਏ ਸਨ ਫੇਰ ਅਸੀਂ ਇਹਨਾਂ ਦੋਵਾਂ ਨੂੰ ਵੱਖੋ ਵੱਖ ਕਰ ਦਿੱਤਾ । ਅਸਾਂ ਹਰੇਕ ਜੀਵਤ ਚੀਜ਼ ਨੂੰ ਪਾਣੀ ਤੋਂ ਬਣਾਇਆ ਹੈ, ਕੀ ਉਹ ਫੇਰ ਵੀ ਈਮਾਨ ਨਹੀਂ ਲਿਆਉਣਗੇ। info
التفاسير:

external-link copy
31 : 21

وَجَعَلْنَا فِی الْاَرْضِ رَوَاسِیَ اَنْ تَمِیْدَ بِهِمْ وَجَعَلْنَا فِیْهَا فِجَاجًا سُبُلًا لَّعَلَّهُمْ یَهْتَدُوْنَ ۟

31਼ ਅਸੀਂ ਧਰਤੀ ਵਿਚ ਪਹਾੜਾਂ ਨੂੰ ਜਮਾ ਦਿੱਤਾ ਤਾਂ ਜੋ ਉਹ ਲੋਕਾਂ ਦੇ ਭਾਰ ਨਾਲ ਝੁਕ ਨਾ ਜਾਣ। ਅਸੀਂ ਇਸ ਵਿਚ ਖੁੱਲ੍ਹੇ ਖੁੱਲ੍ਹੇ ਰਾਹ ਬਣਾ ਦਿੱਤੇ ਤਾਂ ਜੋ ਉਹ (ਲੋਕ) ਰਾਹ ਲਭ ਲੈਣ। info
التفاسير:

external-link copy
32 : 21

وَجَعَلْنَا السَّمَآءَ سَقْفًا مَّحْفُوْظًا ۖۚ— وَّهُمْ عَنْ اٰیٰتِهَا مُعْرِضُوْنَ ۟

32਼ ਅਤੇ ਅਸੀਂ ਅਕਾਸ਼ ਨੂੰ ਇਕ ਸੁਰੱਖਿਅਤ ਛੱਤ ਬਣਾ ਦਿੱਤਾ, ਪਰੰਤੂ ਇਹ (ਕਾਫ਼ਿਰ) ਇਹਨਾਂ ਨਿਸ਼ਾਨੀਆਂ ਵੱਲ ਧਿਆਨ ਹੀ ਨਹੀਂ ਦਿੰਦੇ। info
التفاسير:

external-link copy
33 : 21

وَهُوَ الَّذِیْ خَلَقَ الَّیْلَ وَالنَّهَارَ وَالشَّمْسَ وَالْقَمَرَ ؕ— كُلٌّ فِیْ فَلَكٍ یَّسْبَحُوْنَ ۟

33਼ ਉਹ ਉਹੀਓ ਹੈ ਜਿਸ ਨੇ ਰਾਤ, ਦਿਨ, ਸੂਰਜ ਅਤੇ ਚੰਨ ਨੂੰ ਪੈਦਾ ਕੀਤਾ, ਇਹ ਸਾਰੇ ਆਪਣੇ ਆਪਣੇ ਮੰਡਲ ਵਿਚ ਤੁਰਦੇ-ਫਿਰਦੇ ਹਨ। info
التفاسير:

external-link copy
34 : 21

وَمَا جَعَلْنَا لِبَشَرٍ مِّنْ قَبْلِكَ الْخُلْدَ ؕ— اَفَاۡىِٕنْ مِّتَّ فَهُمُ الْخٰلِدُوْنَ ۟

34਼ (ਹੇ ਨਬੀ ਸ:!) ਤੁਹਾਥੋਂ ਪਹਿਲਾਂ ਵੀ ਕਿਸੇ ਵੀ ਮਨੁੱਖ ਨੂੰ ਅਸੀਂ ਸਦੀਵੀ ਜ਼ਿੰਦਗੀ ਨਹੀਂ ਦਿੱਤੀ। ਜੇ ਤੁਸੀਂ ਮਰ ਗਏ ਤਾਂ ਕੀ ਇਹ ਲੋਕ ਸਦਾ ਜਿਊਂਦੇ ਰਹਿਣਗੇ ? info
التفاسير:

external-link copy
35 : 21

كُلُّ نَفْسٍ ذَآىِٕقَةُ الْمَوْتِ ؕ— وَنَبْلُوْكُمْ بِالشَّرِّ وَالْخَیْرِ فِتْنَةً ؕ— وَاِلَیْنَا تُرْجَعُوْنَ ۟

35਼ ਮੌਤ ਦਾ ਸੁਆਦ ਤਾਂ ਹਰੇਕ ਜੀਵ ਨੇ ਚਖਣਾ ਹੀ ਹੈ। ਅਸੀਂ ਤੁਹਾਨੂੰ ਪਰਖਣ ਲਈ ਚੰਗੇ ਤੇ ਮਾੜੇ ਹਾਲਾਤ ਵਿਚ ਰੱਖਦੇ ਹਾਂ, ਅੰਤ ਤੁਸੀਂ ਸਭ ਨੇ ਆਉਣਾ ਸਾਡੇ ਵੱਲ ਹੀ ਹੈ। info
التفاسير: