Traducción de los significados del Sagrado Corán - Traducción al panyabí - Aarif Halim

Número de página:close

external-link copy
50 : 17

قُلْ كُوْنُوْا حِجَارَةً اَوْ حَدِیْدًا ۟ۙ

50਼ (ਹੇ ਨਬੀ!) ਤੁਸੀਂ ਆਖੋ ਕਿ ਭਾਵੇਂ ਤੁਸੀਂ ਪੱਥਰ ਬਣ ਜਾਓ ਜਾ ਲੋਹਾ (ਮੁੜ ਪੈਦਾ ਕੀਤੇ) ਜਾਵੋਗੇ। info
التفاسير:

external-link copy
51 : 17

اَوْ خَلْقًا مِّمَّا یَكْبُرُ فِیْ صُدُوْرِكُمْ ۚ— فَسَیَقُوْلُوْنَ مَنْ یُّعِیْدُنَا ؕ— قُلِ الَّذِیْ فَطَرَكُمْ اَوَّلَ مَرَّةٍ ۚ— فَسَیُنْغِضُوْنَ اِلَیْكَ رُءُوْسَهُمْ وَیَقُوْلُوْنَ مَتٰی هُوَ ؕ— قُلْ عَسٰۤی اَنْ یَّكُوْنَ قَرِیْبًا ۟

51਼ ਜਾਂ ਹੋਰ ਕੋਈ ਅਜਿਹੀ ਚੀਜ਼ ਜਿਹੜੀ ਤੁਹਾਡੀ ਸੋਚ ਅਨੁਸਾਰ ਬਹੁਤ ਹੀ ਕਰੜੀ ਹੋਵੇ (ਤਾਂ ਵੀ ਮੁੜ ਪੈਦਾ ਕੀਤੇ ਜਾਓਗੇ)। ਜੇ ਉਹ ਪੁੱਛਣ ਕਿ ਉਹ ਕੌਣ ਹੈ ਜਿਹੜਾ ਸਾਨੂੰ ਮੁੜ ਸੁਰਜੀਤ ਕਰੇਗਾ ਤਾਂ ਜਵਾਬ ਦਿਓ ਕਿ ਉਹੀਓ ਅੱਲਾਹ (ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ। ਫੇਰ ਉਹ ਸਿਰ ਹਿਲਾ ਹਿਲਾ ਕੇ ਪੁੱਛਣਗੇ ਕਿ ਇਹ ਕਦੋਂ ਹੋਵੇਗਾ ? ਤੁਸੀਂ (ਹੇ ਨਬੀ!) ਆਖ ਦਿਓ ਕਿ ਅਚਰਜ ਨਹੀਂ ਕਿ ਉਹ ਵੇਲਾ ਨੇੜੇ ਹੀ ਆ ਲੱਗਿਆ ਹੋਵੇ। info
التفاسير:

external-link copy
52 : 17

یَوْمَ یَدْعُوْكُمْ فَتَسْتَجِیْبُوْنَ بِحَمْدِهٖ وَتَظُنُّوْنَ اِنْ لَّبِثْتُمْ اِلَّا قَلِیْلًا ۟۠

52਼ ਜਿਸ ਦਿਹਾੜੇ ਉਹ (ਅੱਲਾਹ) ਤੁਹਾਨੂੰ ਸੱਦੇਗਾ ਤਾਂ ਤੁਸੀਂ ਉਸਦੀਆਂ ਤਾਰੀਫ਼ਾਂ ਕਰਦੇ ਹੋਏ (ਕਬਰਾਂ ’ਚੋਂ) ਨਿੱਕਲ ਤੁਰੋਂਗੇ ਅਤੇ ਤੁਸੀਂ ਇਹੋ ਸਮਝੋਗੇ ਕਿ ਤੁਹਾਡਾ (ਕਬਰਾਂ ਵਿਚ) ਠਹਿਰਨਾ ਬਹੁਤ ਹੀ ਥੋੜ੍ਹੇ ਸਮੇਂ ਲਈ ਸੀ। info
التفاسير:

external-link copy
53 : 17

وَقُلْ لِّعِبَادِیْ یَقُوْلُوا الَّتِیْ هِیَ اَحْسَنُ ؕ— اِنَّ الشَّیْطٰنَ یَنْزَغُ بَیْنَهُمْ ؕ— اِنَّ الشَّیْطٰنَ كَانَ لِلْاِنْسَانِ عَدُوًّا مُّبِیْنًا ۟

53਼ (ਹੇ ਨਬੀ!) ਮੇਰੇ ਬੰਦਿਆਂ ਨੂੰ ਆਖ ਦਿਓ ਕਿ ਉਹ ਸੋਹਣੀਆਂ ਗੱਲਾਂ ਹੀ ਮੂੰਹੋਂ ਆਖਿਆ ਕਰਨ। ਬੇਸ਼ੱਕ ਸ਼ੈਤਾਨ ਉਹਨਾਂ ਵਿਚਾਲੇ ਫ਼ਸਾਦ ਕਰਵਾਉਂਦਾ ਹੈ, ਅਸਲ ਵਿਚ ਸ਼ੈਤਾਨ ਮਨੁੱਖ ਦਾ ਖੁੱਲ੍ਹਾ ਵੈਰੀ ਹੈ। info
التفاسير:

external-link copy
54 : 17

رَبُّكُمْ اَعْلَمُ بِكُمْ ؕ— اِنْ یَّشَاْ یَرْحَمْكُمْ اَوْ اِنْ یَّشَاْ یُعَذِّبْكُمْ ؕ— وَمَاۤ اَرْسَلْنٰكَ عَلَیْهِمْ وَكِیْلًا ۟

54਼ ਤੁਹਾਡਾ ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੇ ਉਹ ਚਾਹੇ ਤਾਂ ਤੁਹਾਡੇ ’ਤੇ ਰਹਿਮ ਕਰੇ ਜਾਂ ਜੇ ਉਹ ਚਾਹੇ ਤਾਂ ਤੁਹਾਨੂੰ ਅਜ਼ਾਬ ਦੇਵੇ। (ਹੇ ਨਬੀ!) ਅਸੀਂ ਤੁਹਾਨੂੰ ਇਹਨਾਂ ਲੋਕਾਂ ’ਤੇ ਹੋਲਦਾਰ ਬਣਾ ਕੇ ਨਹੀਂ ਭੇਜਿਆ। info
التفاسير:

external-link copy
55 : 17

وَرَبُّكَ اَعْلَمُ بِمَنْ فِی السَّمٰوٰتِ وَالْاَرْضِ ؕ— وَلَقَدْ فَضَّلْنَا بَعْضَ النَّبِیّٖنَ عَلٰی بَعْضٍ وَّاٰتَیْنَا دَاوٗدَ زَبُوْرًا ۟

55਼ ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਤੁਹਾਡਾ ਰੱਬ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਸਾਂ ਕਈ ਪੈਗ਼ੰਬਰਾਂ ਨੂੰ ਕਈਆਂ ਨਾਲੋਂ ਵੱਧ ਵਡਿਆਈ ਬਖ਼ਸ਼ੀ ਹੈ ਜਿਵੇਂ ਦਾਊਦ ਨੂੰ ਅਸੀਂ ਜ਼ਬੂਰ ਬਖ਼ਸ਼ੀ। info
التفاسير:

external-link copy
56 : 17

قُلِ ادْعُوا الَّذِیْنَ زَعَمْتُمْ مِّنْ دُوْنِهٖ فَلَا یَمْلِكُوْنَ كَشْفَ الضُّرِّ عَنْكُمْ وَلَا تَحْوِیْلًا ۟

56਼ (ਹੇ ਨਬੀ!) ਆਖ ਦਿਓ ਕਿ ਉਨ੍ਹਾਂ ਨੂੰ ਮਦਦ ਲਈ ਬੁਲਾ ਲਓ ਜਿਨ੍ਹਾਂ ਨੂੰ ਤੁਸੀਂ ਉਸ (ਅੱਲਾਹ) ਤੋਂ ਛੁੱਟ ਇਸ਼ਟ ਸਮਝਦੇ ਹੋ। ਨਾ ਤਾਂ ਉਹ ਤੁਹਾਡੇ ਕਿਸੇ ਕਸ਼ਟ ਨੂੰ ਦੂਰ ਕਰਨ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਹੀ ਬਦਲਣ ਦਾ। info
التفاسير:

external-link copy
57 : 17

اُولٰٓىِٕكَ الَّذِیْنَ یَدْعُوْنَ یَبْتَغُوْنَ اِلٰی رَبِّهِمُ الْوَسِیْلَةَ اَیُّهُمْ اَقْرَبُ وَیَرْجُوْنَ رَحْمَتَهٗ وَیَخَافُوْنَ عَذَابَهٗ ؕ— اِنَّ عَذَابَ رَبِّكَ كَانَ مَحْذُوْرًا ۟

57਼ ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਹੇ ਨਬੀ ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ। info
التفاسير:

external-link copy
58 : 17

وَاِنْ مِّنْ قَرْیَةٍ اِلَّا نَحْنُ مُهْلِكُوْهَا قَبْلَ یَوْمِ الْقِیٰمَةِ اَوْ مُعَذِّبُوْهَا عَذَابًا شَدِیْدًا ؕ— كَانَ ذٰلِكَ فِی الْكِتٰبِ مَسْطُوْرًا ۟

58਼ ਕੋਈ ਵੀ ਬਸਤੀ ਅਜਿਹੀ ਨਹੀਂ ਜਿਸ ਨੂੰ ਅਸੀਂ ਕਿਆਮਤ ਤੋਂ ਪਹਿਲਾਂ ਹਲਾਕ ਨਾ ਕਰ ਦਈਏ ਜਾਂ ਉਸ ਨੂੰ ਕਰੜਾ ਅਜ਼ਾਬ (ਦੰਡ) ਨਾ ਦਈਏ। ਇਹੋ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖਿਆ ਹੋਇਆ ਹੈ। info
التفاسير: