Translation of the Meanings of the Noble Qur'an - Punjabi translation - Arif Halim

Page Number:close

external-link copy
9 : 69

وَجَآءَ فِرْعَوْنُ وَمَنْ قَبْلَهٗ وَالْمُؤْتَفِكٰتُ بِالْخَاطِئَةِ ۟ۚ

9਼ ਅਤੇ ਫ਼ਿਰਔਨ ਜਿਹੜਾ ਇਹਨਾਂ ਤੋਂ ਪਹਿਲਾਂ ਸੀ ਅਤੇ ਉੱਪਰ ਥੱਲੇ ਕੀਤੀਆਂ ਗਈਆਂ ਬਸਤੀਆਂ ਵਾਲੇ ਵੀ ਪਾਪ ਕਰਦੇ ਸਨ। info
التفاسير:

external-link copy
10 : 69

فَعَصَوْا رَسُوْلَ رَبِّهِمْ فَاَخَذَهُمْ اَخْذَةً رَّابِیَةً ۟

10਼ ਉਹਨਾਂ ਨੇ ਆਪਣੇ ਰੱਬ ਦੇ ਰਸੂਲ ਦੀ ਨਾ-ਫ਼ਰਮਾਨੀ ਕੀਤੀ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਕਰੜਾਈ ਨਾਲ ਫੜ ਲਿਆ। info
التفاسير:

external-link copy
11 : 69

اِنَّا لَمَّا طَغَا الْمَآءُ حَمَلْنٰكُمْ فِی الْجَارِیَةِ ۟ۙ

11਼ ਬੇਸ਼ੱਕ ਜਦੋਂ ਪਾਣੀ ਦਾ ਹੜ੍ਹ ਆਇਆ ਤਾਂ ਅਸੀਂ ਤੁਹਾਨੂੰ (ਨੂਹ ਤੇ ਉਸ ਦੇ ਸਾਥੀਆਂ ਨੂੰ) ਚਲਦੀ ਬੇੜੀ ਵਿਚ ਸਵਾਰ ਕਰ ਦਿੱਤਾ। info
التفاسير:

external-link copy
12 : 69

لِنَجْعَلَهَا لَكُمْ تَذْكِرَةً وَّتَعِیَهَاۤ اُذُنٌ وَّاعِیَةٌ ۟

12਼ ਤਾਂ ਜੋ ਅਸੀਂ ਤੁਹਾਡੀ ਇਸ ਘਟਨਾ ਨੂੰ ਸਿੱਖਿਆਦਾਈ ਬਣਾ ਦੇਈਏ, ਤਾਂ ਜੋ ਚੇਤੇ ਰੱਖਣ ਵਾਲੇ ਕੰਨ ਇਸ ਨੂੰ ਯਾਦ ਰੱਖਣ। info
التفاسير:

external-link copy
13 : 69

فَاِذَا نُفِخَ فِی الصُّوْرِ نَفْخَةٌ وَّاحِدَةٌ ۟ۙ

13਼ ਫੇਰ ਜਦੋਂ ਸੂਰ (ਨਰਸਿੰਘੇ) ਵਿਚ ਇਕ ਹੀ ਵਾਰ ਫੂਂਕ ਮਾਰੀ ਜਾਵੇਗੀ। info
التفاسير:

external-link copy
14 : 69

وَّحُمِلَتِ الْاَرْضُ وَالْجِبَالُ فَدُكَّتَا دَكَّةً وَّاحِدَةً ۟ۙ

14਼ ਅਤੇ ਧਰਤੀ ਤੇ ਪਹਾੜ ਚੁੱਕ ਕੇ ਇਕ ਹੀ ਸੱਟ ਵਿਚ ਚੂਰ ਚੂਰ ਕਰ ਦਿੱਤੇ ਜਾਣਗੇ। info
التفاسير:

external-link copy
15 : 69

فَیَوْمَىِٕذٍ وَّقَعَتِ الْوَاقِعَةُ ۟ۙ

15਼ ਉਸ ਦਿਹਾੜੇ ਵਾਪਰਨ ਵਾਲੀ ਘਟਨਾ (ਕਿਆਮਤ) ਵਾਪਰੇਗੀ। info
التفاسير:

external-link copy
16 : 69

وَانْشَقَّتِ السَّمَآءُ فَهِیَ یَوْمَىِٕذٍ وَّاهِیَةٌ ۟ۙ

16਼ ਅਤੇ ਅਕਾਸ਼ ਫੱਟ ਜਾਵੇਗਾ ਉਸ ਦਿਨ ਉਹ ਬੋਦਾ ਹੋ ਜਾਵੇਗਾ। info
التفاسير:

external-link copy
17 : 69

وَّالْمَلَكُ عَلٰۤی اَرْجَآىِٕهَا ؕ— وَیَحْمِلُ عَرْشَ رَبِّكَ فَوْقَهُمْ یَوْمَىِٕذٍ ثَمٰنِیَةٌ ۟ؕ

17਼ ਅਤੇ ਫ਼ਰਿਸ਼ਤੇ ਉਸ ਦੇ ਕੰਢਿਆਂ ’ਤੇ ਹੋਣਗੇ ਅਤੇ ਉਸ ਦਿਨ ਅੱਠ ਫ਼ਰਿਸ਼ਤੇ ਤੁਹਾਡੇ ਰੱਬ ਦਾ ਅਰਸ਼ ਆਪਣੇ ਉੱਤੇ ਚੁੱਕੀ ਹੋਣਗੇ। info
التفاسير:

external-link copy
18 : 69

یَوْمَىِٕذٍ تُعْرَضُوْنَ لَا تَخْفٰی مِنْكُمْ خَافِیَةٌ ۟

18਼ ਉਸ ਦਿਹਾੜੇ ਤੁਹਾਡੀ ਪੇਸ਼ੀ (ਰੱਬ ਦੇ ਹਜ਼ੂਰ) ਹੋਵੇਗੀ, ਤੇ ਤੁਹਾਡਾ ਕੋਈ ਵੀ ਭੇਤ ਲੁਕਿਆ ਨਹੀਂ ਰਹੇਗਾ। info
التفاسير:

external-link copy
19 : 69

فَاَمَّا مَنْ اُوْتِیَ كِتٰبَهٗ بِیَمِیْنِهٖ فَیَقُوْلُ هَآؤُمُ اقْرَءُوْا كِتٰبِیَهْ ۟ۚ

19਼ ਉਸ ਵੇਲੇ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ, ਉਹ ਆਖੇਗਾ, ਲਓ ਮੇਰੀ ਕਰਮ-ਪੱਤਰੀ ਪੜ੍ਹੋ। info
التفاسير:

external-link copy
20 : 69

اِنِّیْ ظَنَنْتُ اَنِّیْ مُلٰقٍ حِسَابِیَهْ ۟ۚ

20਼ ਬੇਸ਼ੱਕ ਮੈਨੂੰ ਭਰੋਸਾ ਸੀ ਕਿ ਮੈਨੂੰ ਆਪਣੇ ਲੇਖੇ ਜੋਖੇ ਨਾਲ ਮਿਲਣਾ ਹੈ। info
التفاسير:

external-link copy
21 : 69

فَهُوَ فِیْ عِیْشَةٍ رَّاضِیَةٍ ۟ۙ

21਼ ਸੋ ਉਹ ਮਨ ਭਾਉਂਦੀ ਜੀਵਨੀ ਵਿਚ ਹੋਵੇਗਾ। info
التفاسير:

external-link copy
22 : 69

فِیْ جَنَّةٍ عَالِیَةٍ ۟ۙ

22਼ ਉੱਚੀਆਂ ਜੰਨਤਾਂ ਵਿਚ ਹੋਵੇਗਾ। info
التفاسير:

external-link copy
23 : 69

قُطُوْفُهَا دَانِیَةٌ ۟

23਼ ਜਿਸ ਦੇ ਫਲਾਂ ਦੇ ਗੁੱਛੇ ਕੋਲ ਹੀ ਝੁੱਕੇ ਹੋਣਗੇ। info
التفاسير:

external-link copy
24 : 69

كُلُوْا وَاشْرَبُوْا هَنِیْٓـًٔا بِمَاۤ اَسْلَفْتُمْ فِی الْاَیَّامِ الْخَالِیَةِ ۟

24਼ ਆਖਿਆ ਜਾਵੇਗਾ ਕਿ ਮੌਜਾਂ ਨਾਲ ਖਾਓ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ ਬੀਤੇ ਸਮੇਂ ਵਿਚ ਅੱਗੇ ਭੇਜੇ ਸਨ। info
التفاسير:

external-link copy
25 : 69

وَاَمَّا مَنْ اُوْتِیَ كِتٰبَهٗ بِشِمَالِهٖ ۙ۬— فَیَقُوْلُ یٰلَیْتَنِیْ لَمْ اُوْتَ كِتٰبِیَهْ ۟ۚ

25਼ ਪਰ ਜਿਸ ਦੀ ਕਰਮ-ਪੱਤਰੀ ਉਸ ਦੇ ਖੱਬੇ ਹੱਥ ਵਿਚ ਦਿੱਤੀ ਗਈ ਉਹ ਆਖੇਗਾ, ਕਾਸ਼ ਮੈਨੂੰ ਮੇਰੀ ਕਰਮ-ਪੱਤਰੀ ਨਾ ਦਿੱਤੀ ਜਾਂਦੀ। info
التفاسير:

external-link copy
26 : 69

وَلَمْ اَدْرِ مَا حِسَابِیَهْ ۟ۚ

26਼ ਮੈਨੂੰ ਪਤਾ ਹੀ ਨਾ ਹੁੰਦਾ ਕਿ ਮੇਰਾ ਲੇਖਾ-ਜੋਖਾ ਕੀ ਹੈ ? info
التفاسير:

external-link copy
27 : 69

یٰلَیْتَهَا كَانَتِ الْقَاضِیَةَ ۟ۚ

27਼ ਕਾਸ਼! ਉਹੀਓ (ਜਿਹੜੀ ਸੰਸਾਰ ਵਿਚ ਮੌਤ ਆਈ ਸੀ) ਨਿਰਨਾਇਕ ਸਿੱਧ ਹੁੰਦੀ। info
التفاسير:

external-link copy
28 : 69

مَاۤ اَغْنٰی عَنِّیْ مَالِیَهْ ۟ۚ

28਼ ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ। info
التفاسير:

external-link copy
29 : 69

هَلَكَ عَنِّیْ سُلْطٰنِیَهْ ۟ۚ

29਼ ਮੇਰੀ ਹੁਕਮਰਾਨੀ ਮੈਥੋਂ ਖੁਸ ਗਈ। info
التفاسير:

external-link copy
30 : 69

خُذُوْهُ فَغُلُّوْهُ ۟ۙ

30਼ ਹੁਕਮ ਹੋਵੇਗਾ ਕਿ ਇਸ ਨੂੰ ਫੜ ਲਵੋ ਅਤੇ ਇਸ ਦੇ ਸੰਗਲ ਪਾ ਦਿਓ। info
التفاسير:

external-link copy
31 : 69

ثُمَّ الْجَحِیْمَ صَلُّوْهُ ۟ۙ

31਼ ਫੇਰ ਇਸ ਨੂੰ ਨਰਕ ਦੀ ਅੱਗ ਵਿਚ ਸੁੱਟ ਦਿਓ। info
التفاسير:

external-link copy
32 : 69

ثُمَّ فِیْ سِلْسِلَةٍ ذَرْعُهَا سَبْعُوْنَ ذِرَاعًا فَاسْلُكُوْهُ ۟ؕ

32਼ ਫੇਰ ਇਕ ਜ਼ੰਜੀਰ ਵਿਚ, ਜਿਹੜੀ ਸੱਤਰ ਗਜ਼ ਲੰਮੀ ਹੈ, ਇਸ ਨੂੰ ਜਕੜ ਦਿਓ। info
التفاسير:

external-link copy
33 : 69

اِنَّهٗ كَانَ لَا یُؤْمِنُ بِاللّٰهِ الْعَظِیْمِ ۟ۙ

33਼ ਬੇਸ਼ੱਕ ਉਹ ਅੱਲਾਹ ਉੱਤੇ, ਜੋ ਕਿ ਸਰਵੁਚ ਹੈ, ਈਮਾਨ ਨਹੀਂ ਲਿਆਇਆ ਸੀ। info
التفاسير:

external-link copy
34 : 69

وَلَا یَحُضُّ عَلٰی طَعَامِ الْمِسْكِیْنِ ۟ؕ

34਼ ਅਤੇ ਨਾ ਹੀ ਮੁਥਾਜ ਨੂੰ ਖਾਣਾ ਖਵਾਉਣ ਲਈ ਪ੍ਰੇਰਨਾ ਦਿੰਦਾ ਸੀ।1 info

1 ਅੱਲਾਹ ਦੇ ਰਸੂਲ (ਸ:) ਨੂੰ ਪੁੱਛਿਆ ਗਿਆ ਕਿ ਇਸਲਾਮ ਦੀ ਕਿਹੜੀ ਖ਼ਸਲਤ ਸਭ ਤੋਂ ਵਧੀਆ ਹੈ? ਆਪ (ਸ:) ਨੇ ਫ਼ਰਮਾਇਆ, ਭੁੱਖੇ ਨੂੰ ਭੋਜਨ ਕਰਵਾਉਣਾ, ਹਰ ਮੁਸਲਮਾਨ ਨੂੰ ਸਲਾਮ ਕਰਨਾ, ਭਾਵੇਂ ਤੁਸੀਂ ਉਸ ਨੂੰ ਜਾਣਦੇ ਹੋ ਜਾਂ ਨਹੀਂ। (ਸਹੀ ਬੁਖ਼ਾਰੀ, ਹਦੀਸ: 12)

التفاسير:

external-link copy
35 : 69

فَلَیْسَ لَهُ الْیَوْمَ هٰهُنَا حَمِیْمٌ ۟ۙ

35਼ ਸੋ ਅੱਜ ਇੱਥੇ ਕੋਈ ਉਸ ਦਾ ਹਮਦਰਦ ਦੋਸਤ ਨਹੀਂ। info
التفاسير: