Translation of the Meanings of the Noble Qur'an - Punjabi translation - Arif Halim

ਅਸ^ਸਾਫ਼ਾਤ

external-link copy
1 : 64

یُسَبِّحُ لِلّٰهِ مَا فِی السَّمٰوٰتِ وَمَا فِی الْاَرْضِ ۚ— لَهُ الْمُلْكُ وَلَهُ الْحَمْدُ ؗ— وَهُوَ عَلٰی كُلِّ شَیْءٍ قَدِیْرٌ ۟

1਼ ਹਰ ਉਹ ਚੀਜ਼ ਜਿਹੜੀ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਅੱਲਾਹ ਦੀ ਹੀ ਤਸਬੀਹ (ਪਵਿੱਤਰਤਾ ਵਰਣਨ) ਕਰਦੀ ਹੈ। ਪਾਤਸ਼ਾਹੀ ਵੀ ਉਸੇ ਲਈ ਹੈ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਵੀ ਉਸੇ ਲਈ ਹੈ, ਹਰੇਕ ਚੀਜ਼ ਉਸ ਦੇ ਕਾਬੂ ਹੇਠ ਹੈ। info
التفاسير:

external-link copy
2 : 64

هُوَ الَّذِیْ خَلَقَكُمْ فَمِنْكُمْ كَافِرٌ وَّمِنْكُمْ مُّؤْمِنٌ ؕ— وَاللّٰهُ بِمَا تَعْمَلُوْنَ بَصِیْرٌ ۟

2਼ ਉਹੀਓ ਹੈ ਜਿਸ ਨੇ ਤੁਹਾਨੂੰ ਸਾਜਿਆ ਫੇਰ ਤੁਹਾਡੇ ਵਿੱਚੋਂ ਕੋਈ ਇਨਕਾਰੀ ਹੈ ਤੇ ਕੋਈ ਈਮਾਨ ਵਾਲਾ ਹੈ। ਤੁਸੀਂ ਜੋ ਕੁੱਝ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ। info
التفاسير:

external-link copy
3 : 64

خَلَقَ السَّمٰوٰتِ وَالْاَرْضَ بِالْحَقِّ وَصَوَّرَكُمْ فَاَحْسَنَ صُوَرَكُمْ ۚ— وَاِلَیْهِ الْمَصِیْرُ ۟

3਼ ਉਸੇ ਨੇ ਅਕਾਸ਼ ਤੇ ਧਰਤੀ ਨੂੰ ਹੱਕ (ਭਾਵ ਇਨਸਾਫ਼) ਨਾਲ ਸਾਜਿਆ ਅਤੇ ਤੁਹਾਡੀਆਂ ਸ਼ਕਲਾਂ-ਸੂਰਤਾ ਬਣਾਈਆਂ ਅਤੇ ਤੁਹਾਨੂੰ ਬਹੁਤ ਹੀ ਸੋਹਣੀਆਂ ਸੂਰਤਾ ਬਖ਼ਸ਼ੀਆਂ ਅਤੇ ਤੁਸੀਂ ਸਭ ਨੇ ਉਸੇ ਵੱਲ ਪਰਤਣਾ ਹੈ। info
التفاسير:

external-link copy
4 : 64

یَعْلَمُ مَا فِی السَّمٰوٰتِ وَالْاَرْضِ وَیَعْلَمُ مَا تُسِرُّوْنَ وَمَا تُعْلِنُوْنَ ؕ— وَاللّٰهُ عَلِیْمٌۢ بِذَاتِ الصُّدُوْرِ ۟

4਼ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਜਾਣਦਾ ਹੈ ਅਤੇ (ਉਹ ਵੀ ਜਾਣਦਾ ਹੈ) ਜੋ ਤੁਸੀਂ ਲਕੋਂਦੇ ਹੋ ਅਤੇ ਪ੍ਰਗਟ ਕਰਦੇ ਹੋ। ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੈ। info
التفاسير:

external-link copy
5 : 64

اَلَمْ یَاْتِكُمْ نَبَؤُا الَّذِیْنَ كَفَرُوْا مِنْ قَبْلُ ؗ— فَذَاقُوْا وَبَالَ اَمْرِهِمْ وَلَهُمْ عَذَابٌ اَلِیْمٌ ۟

5਼ ਕੀ ਤੁਹਾਨੂੰ ਉਹਨਾਂ ਲੋਕਾਂ ਦੀ ਖ਼ਬਰ ਨਹੀਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਇਨਕਾਰ ਕੀਤਾ ਸੀ? ਫੇਰ ਉਹਨਾਂ ਨੇ ਆਪਣੀਆਂ ਕਰਤੂਤਾਂ ਦਾ ਸੁਆਦ ਚਖਿਆ, ਉਹਨਾਂ ਲਈ ਦੁਖਦਾਈ ਅਜ਼ਾਬ ਹੈ। info
التفاسير:

external-link copy
6 : 64

ذٰلِكَ بِاَنَّهٗ كَانَتْ تَّاْتِیْهِمْ رُسُلُهُمْ بِالْبَیِّنٰتِ فَقَالُوْۤا اَبَشَرٌ یَّهْدُوْنَنَا ؗ— فَكَفَرُوْا وَتَوَلَّوْا وَّاسْتَغْنَی اللّٰهُ ؕ— وَاللّٰهُ غَنِیٌّ حَمِیْدٌ ۟

6਼ ਇਹ (ਸਜ਼ਾ) ਇਸ ਲਈ ਹੈ ਕਿ ਜਦੋਂ ਉਹਨਾਂ ਦੇ ਰਸੂਲ ਉਹਨਾਂ ਕੋਲ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਲਿਆਉਂਦੇ ਤਾਂ ਉਹ (ਇਨਕਾਰੀ) ਆਖਦੇ ਕਿ ਕੀ ਸਾ` ਮਨੁੱਖ ਰਾਹ ਵਿਖਾਉਣਗੇ? ਇੰਜ ਉਹਨਾਂ ਨੇ ਇਨਕਾਰ ਕੀਤਾ ਅਤੇ ਹੱਕ ਸੱਚ ਤੋਂ ਮੂੰਹ ਮੋੜ ਲਿਆ, ਫੇਰ ਅੱਲਾਹ ਵੀ ਉਹਨਾਂ ਤੋਂ ਬੇ-ਪਰਵਾਹ ਹੋ ਗਿਆ। ਅੱਲਾਹ ਬਹੁਤ ਹੀ ਬੇ-ਪਰਵਾਹ ਹੈ ਅਤੇ ਉਹੀਓ ਸ਼ਲਾਘਾ ਯੋਗ ਹੈ। info
التفاسير:

external-link copy
7 : 64

زَعَمَ الَّذِیْنَ كَفَرُوْۤا اَنْ لَّنْ یُّبْعَثُوْا ؕ— قُلْ بَلٰی وَرَبِّیْ لَتُبْعَثُنَّ ثُمَّ لَتُنَبَّؤُنَّ بِمَا عَمِلْتُمْ ؕ— وَذٰلِكَ عَلَی اللّٰهِ یَسِیْرٌ ۟

7਼ ਇਨਕਾਰੀਆਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੂੂੰ (ਕਬਰਾਂ ਵਿੱਚੋਂ) ਕਦੇ ਵੀ (ਜਿਊਂਦਾ) ਉਠਾਇਆ ਨਹੀਂ ਜਾਵੇਗਾ। (ਹੇ ਨਬੀ!) ਆਖ ਦਿਓ, ਕਿਉਂ ਨਹੀਂ, ਮੇਰੇ ਰੱਬ ਦੀ ਸੁੰਹ ਤੁਹਾਨੂੰ ਜ਼ਰੂਰ ਉਠਾਇਆ ਜਾਵੇਗਾ, ਫੇਰ ਤੁਹਾਨੂੰ ਦੱਸਿਆ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। ਇਹ ਕੰਮ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ। info
التفاسير:

external-link copy
8 : 64

فَاٰمِنُوْا بِاللّٰهِ وَرَسُوْلِهٖ وَالنُّوْرِ الَّذِیْۤ اَنْزَلْنَا ؕ— وَاللّٰهُ بِمَا تَعْمَلُوْنَ خَبِیْرٌ ۟

8 ਸੋ ਤੁਸੀਂ ਅੱਲਾਹ, ਉਸ ਦੇ ਰਸੂਲ ਅਤੇ ਉਸ ਨੂਰ (.ਕੁਰਆਨ) ਉੱਤੇ ਈਮਾਨ ਲਿਆਓ ਜਿਹੜਾ ਅਸੀਂ ਤੁਹਾਡੇ ’ਤੇ ਉਤਾਰਿਆ ਹੈ। ਅੱਲਾਹ ਹਰ ਉਸ ਕੰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰਦੇ ਹੋ। info
التفاسير:

external-link copy
9 : 64

یَوْمَ یَجْمَعُكُمْ لِیَوْمِ الْجَمْعِ ذٰلِكَ یَوْمُ التَّغَابُنِ ؕ— وَمَنْ یُّؤْمِنْ بِاللّٰهِ وَیَعْمَلْ صَالِحًا یُّكَفِّرْ عَنْهُ سَیِّاٰتِهٖ وَیُدْخِلْهُ جَنّٰتٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَاۤ اَبَدًا ؕ— ذٰلِكَ الْفَوْزُ الْعَظِیْمُ ۟

9਼ ਜਦੋਂ ਉਹ (ਅੱਲਾਹ) ਤੁਹਾਨੂੰ ਇਕੱਤਰ ਹੋਣ ਵਾਲੇ ਦਿਨ ਇਕੱਤਰ ਕਰੇਗਾ, ਉਹ ਹਾਰ ਜਿੱਤ ਵਾਲਾ ਦਿਨ ਹੋਵੇਗਾ ਅਤੇ ਜਿਹੜਾ ਕੋਈ ਅੱਲਾਹ ’ਤੇ ਈਮਾਨ ਲਿਆਏ ਤੇ ਨੇਕ ਕੰਮ ਕਰੇ ਤਾਂ ਅੱਲਾਹ ਉਸ ਤੋਂ ਉਸ ਦੀਆਂ ਬੁਰਾਈਆਂ ਦੂਰ ਕਰ ਦੇਵੇਗਾ ਅਤੇ ਉਸ ਨੂੰ ਜੰਨਤ ਵਿਚ ਦਾਖ਼ਲ ਕਰੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਸਦਾ ਰਹੇਗਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ। info
التفاسير:

external-link copy
10 : 64

وَالَّذِیْنَ كَفَرُوْا وَكَذَّبُوْا بِاٰیٰتِنَاۤ اُولٰٓىِٕكَ اَصْحٰبُ النَّارِ خٰلِدِیْنَ فِیْهَا ؕ— وَبِئْسَ الْمَصِیْرُ ۟۠

10਼ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (ਭਾਵ ਆਦੇਸ਼ਾਂ) ਨੂੰ ਨਹੀਂ ਮੰਨਿਆ ਉਹ ਸਭ ਨਰਕੀ ਹਨ ਅਤੇ ਸਦਾ ਉਸੇ ਵਿਚ ਹੀ ਰਹਿਣਗੇ,1 ਉਹ ਬਹੁਤ ਹੀ ਭੈੜਾ ਸਥਾਨ ਹੈ। info

1। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

التفاسير:

external-link copy
11 : 64

مَاۤ اَصَابَ مِنْ مُّصِیْبَةٍ اِلَّا بِاِذْنِ اللّٰهِ ؕ— وَمَنْ یُّؤْمِنْ بِاللّٰهِ یَهْدِ قَلْبَهٗ ؕ— وَاللّٰهُ بِكُلِّ شَیْءٍ عَلِیْمٌ ۟

11਼ ਜਿਹੜੀ ਵੀ ਕੋਈ ਬਿਪਤਾ ਆਉਂਦੀ ਹੈ ਉਹ ਅੱਲਾਹ ਦੇ ਹੁਕਮ ਨਾਲ ਹੀ ਆਉਂਦੀ ਹੈ। ਜੇ ਕੋਈ ਅੱਲਾਹ ’ਤੇ ਈਮਾਨ ਲਿਆਏ ਤਾਂ ਉਹ ਉਸ ਦੇ ਮਨ ਨੂੰ ਹਿਦਾਇਤ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਜਾਣਦਾ ਹੈ। info
التفاسير:

external-link copy
12 : 64

وَاَطِیْعُوا اللّٰهَ وَاَطِیْعُوا الرَّسُوْلَ ۚ— فَاِنْ تَوَلَّیْتُمْ فَاِنَّمَا عَلٰی رَسُوْلِنَا الْبَلٰغُ الْمُبِیْنُ ۟

12਼ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ। ਜੇ ਤੁਸੀਂ ਹੱਕ ਤੋਂ ਮੂੰਹ ਮੋੜੋਂਗੇ ਤਾਂ ਸਾਡੇ ਰਸੂਲ ਦਾ ਕੰਮ ਤਾਂ ਕੇਵਲ ਆਦੇਸ਼ਾਂ ਨੂੰ ਸਪਸ਼ਟ ਕਰਕੇ ਪਹੁੰਚਾ ਦੇਣਾ ਹੈ। info
التفاسير:

external-link copy
13 : 64

اَللّٰهُ لَاۤ اِلٰهَ اِلَّا هُوَ ؕ— وَعَلَی اللّٰهِ فَلْیَتَوَكَّلِ الْمُؤْمِنُوْنَ ۟

13਼ ਅੱਲਾਹ ਉਹ ਹੈ ਜਿਸ ਤੋਂ ਛੁੱਟ ਕੋਈ (ਸੱਚਾ) ਇਸ਼ਟ ਨਹੀਂ ਅਤੇ ਈਮਾਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਸੇ ’ਤੇ ਹੀ ਭਰੋਸਾ ਕਰਨ। info
التفاسير:

external-link copy
14 : 64

یٰۤاَیُّهَا الَّذِیْنَ اٰمَنُوْۤا اِنَّ مِنْ اَزْوَاجِكُمْ وَاَوْلَادِكُمْ عَدُوًّا لَّكُمْ فَاحْذَرُوْهُمْ ۚ— وَاِنْ تَعْفُوْا وَتَصْفَحُوْا وَتَغْفِرُوْا فَاِنَّ اللّٰهَ غَفُوْرٌ رَّحِیْمٌ ۟

14਼ ਹੇ ਈਮਾਨ ਵਾਲਿਓ! ਬੇਸ਼ੱਕ ਤੁਹਾਡੀਆਂ ਪਤਨੀਆਂ ਅਤੇ ਤੁਹਾਡੀ ਔਲਾਦ ਵਿੱਚੋਂ ਕੁੱਝ ਤੁਹਾਡੇ ਦੁਸ਼ਮਨ ਹਨ, ਸੋ ਤੁਸੀਂ ਉਹਨਾਂ ਤੋਂ ਬਚੋ, ਜੇ ਮੁਆਫ਼ ਕਰ ਦਿਓ ਅਤੇ (ਭੁੱਲਾਂ ਦੀ) ਅਣਦੇਖੀ ਕਰ ਦਿਓ ਅਤੇ ਖਿਮਾਂ ਬਖ਼ਸ਼ੋ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ। info
التفاسير:

external-link copy
15 : 64

اِنَّمَاۤ اَمْوَالُكُمْ وَاَوْلَادُكُمْ فِتْنَةٌ ؕ— وَاللّٰهُ عِنْدَهٗۤ اَجْرٌ عَظِیْمٌ ۟

15਼ ਬੇਸ਼ੱਕ ਤੁਹਾਡੇ ਮਾਲ ਅਤੇ ਤੁਹਾਡੀ ਔਲਾਦ ਤਾਂ ਇੱਕ ਫ਼ਿਤਨਾ (ਅਜ਼ਮਾਇਸ਼) ਹੈ ਅਤੇ ਵੱਡਾ ਬਦਲਾ ਤਾਂ ਅੱਲਾਹ ਕੋਲ ਹੈ। info
التفاسير:

external-link copy
16 : 64

فَاتَّقُوا اللّٰهَ مَا اسْتَطَعْتُمْ وَاسْمَعُوْا وَاَطِیْعُوْا وَاَنْفِقُوْا خَیْرًا لِّاَنْفُسِكُمْ ؕ— وَمَنْ یُّوْقَ شُحَّ نَفْسِهٖ فَاُولٰٓىِٕكَ هُمُ الْمُفْلِحُوْنَ ۟

16਼ ਸੋ ਜਿੱਥੇ ਤਕ ਹੋ ਸਕੇ ਤੁਸੀਂ ਅੱਲਾਹ ਤੋਂ ਡਰੋ, (ਅੱਲਾਹ ਦੇ ਹੁਕਮਾਂ ਨੂੰ) ਧਿਆਨ ਨਾਲ ਸੁਣੋ ਅਤੇ ਪਾਲਣਾ ਕਰੋ ਅਤੇ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਜਿਸ ਨੇ ਆਪਣੇ ਆਪ ਨੂੰ ਲਾਲਚੀ ਹੋਣ ਤੋਂ ਬਚਾ ਲਿਆ ਉਹੀਓ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। info
التفاسير:

external-link copy
17 : 64

اِنْ تُقْرِضُوا اللّٰهَ قَرْضًا حَسَنًا یُّضٰعِفْهُ لَكُمْ وَیَغْفِرْ لَكُمْ ؕ— وَاللّٰهُ شَكُوْرٌ حَلِیْمٌ ۟ۙ

17਼ ਜੇ ਤੁਸੀਂ ਅੱਲਾਹ ਨੂੰ ਕਰਜ਼ ਦਿਓ ਤਾਂ ਕਰਜ਼ੇ ਹਸਨਾ (ਸੋਹਣਾ ਕਰਜ਼) ਦਿਓ, ਤਾਂ ਉਹ ਤੁਹਾਨੂੰ ਕਈ ਗੁਣਾ ਵਧਾ ਕੇ ਮੋੜ ਦੇਵੇਗਾ ਅਤੇ ਤੁਹਾਡੀਆਂ ਭੁੱਲਾਂ ਨੂੰ ਬਖ਼ਸ਼ ਦੇਵੇਗਾ। ਅੱਲਾਹ ਤੁਹਾਡੀ ਕਦਰ ਕਰਨ ਵਾਲਾ ਹੈ ਅਤੇ ਬਹੁਤ ਹੀ ਨਰਮਾਈ ਵਾਲਾ ਹੈ। info
التفاسير:

external-link copy
18 : 64

عٰلِمُ الْغَیْبِ وَالشَّهَادَةِ الْعَزِیْزُ الْحَكِیْمُ ۟۠

18਼ ਉਹ ਗ਼ੈਬ ਅਤੇ ਜ਼ਾਹਿਰ ਦਾ ਗਿਆਨ ਰੱਖਣ ਵਾਲਾ ਹੈ, ਉਹ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ। info
التفاسير: