Translation of the Meanings of the Noble Qur'an - Punjabi translation - Arif Halim

external-link copy
19 : 5

یٰۤاَهْلَ الْكِتٰبِ قَدْ جَآءَكُمْ رَسُوْلُنَا یُبَیِّنُ لَكُمْ عَلٰی فَتْرَةٍ مِّنَ الرُّسُلِ اَنْ تَقُوْلُوْا مَا جَآءَنَا مِنْ بَشِیْرٍ وَّلَا نَذِیْرٍ ؗ— فَقَدْ جَآءَكُمْ بَشِیْرٌ وَّنَذِیْرٌ ؕ— وَاللّٰهُ عَلٰی كُلِّ شَیْءٍ قَدِیْرٌ ۟۠

19਼ ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ) ਆ ਗਿਆ ਹੇ, ਜਿਹੜਾ ਰਸੂਲਾਂ ਦੇ ਕਾਫ਼ੀ ਦੇਰ ਮਗਰੋਂ ਅਇਆ ਹੇ ਜੋ ਤੁਹਾਡੇ ਲਈ ਸਾਡੀਆਂ ਗੱਲਾਂ (ਸਿੱਖਿਆਵਾਂ) ਨੂੰ ਵਿਸਥਾਰ ਪੂਰਵਕ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਇਹ ਨਾ ਕਹਿ ਸਕੋ ਕਿ ਸਾਡੇ ਕੋਲ ਤਾਂ ਕੋਈ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ (ਨਰਕ ਤੋਂ) ਡਰਾਉਣ ਵਾਲਾ ਕੋਈ ਆਇਆ ਹੀ ਨਹੀਂ ਸੀ। ਸੋ ਹੁਣ ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੇ।1 ਅੱਲਾਹ ਹਰ ਚੀਜ਼ ਉੱਤੇ ਪੂਰੀ ਕੁਦਰਤ ਰੱਖਦਾ ਹੇ। info

1 ਇਸ ਲਈ ਸਾਰੇ ਮਨੁੱਖਾਂ ਲਈ ਇਹ ਲਾਜ਼ਮ ਹੇ ਕਿ ਉਹ ਮੁਹੰਮਦ (ਸ:) ਦੀ ਨਬੁੱਵਤ ਤੇ ਰਸਾਲਤ ’ਤੇ ਈਮਾਨ ਲੈਕੇ ਆਉਣ। ਨਬੀ (ਸ:) ਨੇ ਫ਼ਰਮਾਇਆ ਕਿ ਮੇਰੀ ਅਤੇ ਮੇਥੋਂ ਪਹਿਲਾਂ ਹੋਏ ਨਬੀਆਂ ਦੀ ਉਦਾਹਰਨ ਇੰਜ ਰੁ ਜਿਵੇਂ ਕਿਸੇ ਨੇ ਕੋਈ ਬਹੁਤ ਹੀ ਖ਼ੂਬਸੂਰਤ ਇਮਾਰਤ ਉਸਾਰੀ ਪਰ ਉਸ ਦੇ ਇਕ ਕੋਣੇ ਵਿਚ ਇਕ ਇੱਟ ਦੀ ਜਗ੍ਹਾ ਛੱਡ ਦਿੱਤੀ ਲੋਕੀਂ ਇਸ ਦੇ ਆਲੇ-ਦੁਆਲੇ ਘੁੰਮਦੇ ਅਤੇ ਇਸ ਦੀ ਖ਼ੂਬਸੂਰਤੀ ਤੇ ਰੁਰਾਨੀ ਦਾ ਪ੍ਰਗਟਾਵਾ ਕਰਦੇ ਅਤੇ ਆਖਦੇ ਕਿ ਕਾਸ਼ ਇਸ ਥਾਂ ਵੀ ਇੱਟ ਲੱਗ ਜਾਂਦੀ ਫ਼ਰਮਾਇਆ ਕਿ ਉਹ ਇੱਟ ਮੈਂ ਹਾਂ ਅਤੇ ਮੈਂ ਸਾਰੇ ਅੰਬੀਆਂ ਦੇ ਅਖ਼ੀਰ ਵਿੱਚੋਂ ਹਾਂ। (ਸਹੀ ਬੁਖ਼ਾਰੀ, ਹਦੀਸ: 3535)

التفاسير: