Translation of the Meanings of the Noble Qur'an - Punjabi translation - Arif Halim

Page Number:close

external-link copy
44 : 33

تَحِیَّتُهُمْ یَوْمَ یَلْقَوْنَهٗ سَلٰمٌ ۖۚ— وَّاَعَدَّ لَهُمْ اَجْرًا كَرِیْمًا ۟

44਼ ਜਿਸ ਦਿਨ ਉਹ (ਈਮਾਨ ਵਾਲੇ) ਅੱਲਾਹ ਨੂੰ ਮਿਲਣਗੇ ਤਾਂ ਉਹਨਾਂ ਲਈ ਦੁਆ ਹੋਵੇਗੀ (ਕਿ ਤੁਹਾਡੇ ’ਤੇ) ਸਲਾਮ ਹੋਵੇ, ਉਹਨਾਂ ਲਈ ਆਦਰ-ਮਾਨ ਵਾਲਾ ਬਦਲਾ (ਸਵਰਗ) ਤਿਆਰ ਕਰ ਛੱਡਿਆ ਹੈ। info
التفاسير:

external-link copy
45 : 33

یٰۤاَیُّهَا النَّبِیُّ اِنَّاۤ اَرْسَلْنٰكَ شَاهِدًا وَّمُبَشِّرًا وَّنَذِیْرًا ۟ۙ

45਼ ਹੇ ਨਬੀ! ਨਿਰਸੰਦੇਹ ਅਸੀਂ ਹੀ ਤੁਹਾਨੂੰ ਗਵਾਹੀ ਦੇਣ ਵਾਲਾ, (ਸਵਰਗਾਂ ਦੀਆਂ) ਖ਼ੁਸ਼ਖ਼ਬਰੀ ਸੁਣਾਉਣ ਵਾਲਾ ਅਤੇ (ਰੱਬ ਦੀ ਪਕੜ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ। info
التفاسير:

external-link copy
46 : 33

وَّدَاعِیًا اِلَی اللّٰهِ بِاِذْنِهٖ وَسِرَاجًا مُّنِیْرًا ۟

46਼ ਅੱਲਾਹ ਦੀ ਆਗਿਆ ਨਾਲ (ਲੋਕਾਂ ਨੂੰ) ਉਸੇ (ਰੱਬ) ਵੱਲ ਬੁਲਾਉਣ ਵਾਲਾ ਅਤੇ (ਸਿੱਧਾ ਰਾਹ ਵਿਖਾਉਣ ਵਾਲਾ) ਇਕ ਰੌਸ਼ਨੀ ਦਾ ਚਰਾਗ਼1 (ਚਾਨਣ ਮੁਨਾਰਾ) ਬਣਾ ਕੇ ਭੇਜਿਆ ਹੈ। info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 164/3

التفاسير:

external-link copy
47 : 33

وَبَشِّرِ الْمُؤْمِنِیْنَ بِاَنَّ لَهُمْ مِّنَ اللّٰهِ فَضْلًا كَبِیْرًا ۟

47਼ ਅਤੇ ਈਮਾਨ ਵਾਲਿਆਂ ਨੂੰ ਇਹ ਖ਼ੁਸ਼ਖ਼ਬਰੀ ਦੇ ਦਿਓ ਕਿ ਉਹਨਾਂ ਲਈ ਰੱਬ ਵੱਲੋਂ ਬਹੁਤ ਵੱਡੀ ਕ੍ਰਿਪਾਲਤਾ ਹੈ। info
التفاسير:

external-link copy
48 : 33

وَلَا تُطِعِ الْكٰفِرِیْنَ وَالْمُنٰفِقِیْنَ وَدَعْ اَذٰىهُمْ وَتَوَكَّلْ عَلَی اللّٰهِ ؕ— وَكَفٰی بِاللّٰهِ وَكِیْلًا ۟

48਼ (ਹੇ ਨਬੀ!) ਕਾਫ਼ਿਰਾਂ ਤੇ ਮੁਨਾਫ਼ਿਕਾਂ ਦਾ ਉੱਕਾ ਹੀ ਕਹਿਣਾ ਨਾ ਮੰਨੋ, ਉਹਨਾਂ ਵੱਲੋਂ ਦਿੱਤੀ ਹੋਈ ਤਕਲੀਫ਼ ਦੀ ਪਰਵਾਹ ਨਾ ਕਰੋ। ਅੱਲਾਹ ’ਤੇ ਹੀ ਭਰੋਸਾ ਰੱਖੋ ਅਤੇ ਸਾਰੇ ਕੰਮ ਸਵਾਰਨ ਵਾਲਾ ਅੱਲਾਹ ਹੀ ਬਥੇਰਾ ਹੈ। info
التفاسير:

external-link copy
49 : 33

یٰۤاَیُّهَا الَّذِیْنَ اٰمَنُوْۤا اِذَا نَكَحْتُمُ الْمُؤْمِنٰتِ ثُمَّ طَلَّقْتُمُوْهُنَّ مِنْ قَبْلِ اَنْ تَمَسُّوْهُنَّ فَمَا لَكُمْ عَلَیْهِنَّ مِنْ عِدَّةٍ تَعْتَدُّوْنَهَا ۚ— فَمَتِّعُوْهُنَّ وَسَرِّحُوْهُنَّ سَرَاحًا جَمِیْلًا ۟

49਼ (ਹੇ ਈਮਾਨ ਵਾਲਿਓ!) ਜਦੋਂ ਤੁਸੀਂ ਮੋਮਿਨ ਔਰਤਾਂ ਨਾਲ ਨਿਕਾਹ ਕਰੋ ਜੇ ਹੱਥ ਲਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਤਲਾਕ ਦੇ ਦਿਓ ਤਾਂ ਤੁਹਾਡੇ ਵੱਲੋਂ ਉਹਨਾਂ ’ਤੇ ਕੋਈ ਇੱਦਤ ਪੂਰੀ ਕਰਨਾ ਜ਼ਰੂਰੀ ਨਹੀਂ ਕਿ ਤੁਸੀਂ ਉਸ (ਇੱਦਤ) ਦੇ ਦਿਨਾਂ ਦੀ ਗਿਣਤੀ ਕਰੋ, ਸਗੋਂ ਤੁਸੀਂ ਉਹਨਾਂ ਨੂੰ ਕੁੱਝ ਨਾ ਕੁੱਝ (ਮਾਲ) ਦੇ ਕੇ ਸੋਹਣੇ ਢੰਗ ਨਾਲ ਵਿਦਾ ਕਰੋ। info
التفاسير:

external-link copy
50 : 33

یٰۤاَیُّهَا النَّبِیُّ اِنَّاۤ اَحْلَلْنَا لَكَ اَزْوَاجَكَ الّٰتِیْۤ اٰتَیْتَ اُجُوْرَهُنَّ وَمَا مَلَكَتْ یَمِیْنُكَ مِمَّاۤ اَفَآءَ اللّٰهُ عَلَیْكَ وَبَنٰتِ عَمِّكَ وَبَنٰتِ عَمّٰتِكَ وَبَنٰتِ خَالِكَ وَبَنٰتِ خٰلٰتِكَ الّٰتِیْ هَاجَرْنَ مَعَكَ ؗ— وَامْرَاَةً مُّؤْمِنَةً اِنْ وَّهَبَتْ نَفْسَهَا لِلنَّبِیِّ اِنْ اَرَادَ النَّبِیُّ اَنْ یَّسْتَنْكِحَهَا ۗ— خَالِصَةً لَّكَ مِنْ دُوْنِ الْمُؤْمِنِیْنَ ؕ— قَدْ عَلِمْنَا مَا فَرَضْنَا عَلَیْهِمْ فِیْۤ اَزْوَاجِهِمْ وَمَا مَلَكَتْ اَیْمَانُهُمْ لِكَیْلَا یَكُوْنَ عَلَیْكَ حَرَجٌ ؕ— وَكَانَ اللّٰهُ غَفُوْرًا رَّحِیْمًا ۟

50਼ (ਹੇ ਨਬੀ!) ਅਸਾਂ ਤੁਹਾਡੇ ਲਈ ਤੁਹਾਡੀਆਂ ਉਹ ਪਤਨੀਆਂ ਹਲਾਲ (ਜਾਇਜ਼) ਕਰ ਦਿੱਤੀਆਂ ਜਿਨ੍ਹਾਂ ਦੇ ਮਹਿਰ ਤੁਸੀਂ ਅਦਾ ਕਰ ਚੁੱਕੇ ਹੋ ਅਤੇ ਉਹ ਦਾਸੀਆਂ ਵੀ ਜਾਇਜ਼ ਹਨ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ, ਜਿਹਨਾਂ ਨੂੰ ਅੱਲਾਹ ਨੇ ਤੁਹਾਨੂੰ ਮਾਲੇ-ਗ਼ਨੀਮਤ ਵਜੋਂ ਦਿੱਤੀਆਂ ਹਨ। ਤੁਹਾਡੇ ਚਾਚੇ, ਭੂਆ, ਮਾਮੇ ਅਤੇ ਮਾਸੀ ਦੀਆਂ ਧੀਆਂ, ਜਿਨ੍ਹਾਂ ਨੇ ਤੁਹਾਡੇ ਨਾਲ ਹਿਜਰਤ ਕੀਤੀ ਹੈ ਅਤੇ ਉਹ ਈਮਾਨ ਵਾਲੀਆਂ ਜ਼ਨਾਨੀਆਂ ਵੀ ਹਲਾਲ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਨਬੀ ਲਈ ਹਿਬਾ ਕਰ ਦਿੱਤਾ ਹੋਵੇ ਅਤੇ ਜੇ ਨਬੀ ਵੀ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਨਿਕਾਹ ਵਿਚ ਲੈ ਆਵੇ। ਪਰ ਇਹ ਛੂਟ ਕੇਵਲ ਤੁਹਾਡੇ ਲਈ ਹੈ, ਦੂਜੇ ਮੋਮਿਨਾਂ ਲਈ ਨਹੀਂ। ਜਿਹੜੇ ਹੁਕਮ ਅਸੀਂ ਉਹਨਾਂ (ਸਾਧਾਰਨ ਮੁਸਲਮਾਨ) ਦੀਆਂ ਪਤਨੀਆਂ ਅਤੇ ਦਾਸੀਆਂ ਬਾਰੇ ਦਿੱਤੇ ਹੋਏ ਹਨ ਅਸੀਂ ਭਲੀ-ਭਾਂਤ ਜਾਣਦੇ ਹਾਂ। (ਤੁਹਾਡੇ ਲਈ ਪਤਨੀਆਂ ਦੀ ਵਿਸ਼ੇਸ਼ ਛੂਟ ਇਸ ਲਈ ਹੈ ਕਿ) ਤੁਹਾਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ। info
التفاسير: