Translation of the Meanings of the Noble Qur'an - Punjabi translation - Arif Halim

Page Number:close

external-link copy
184 : 26

وَاتَّقُوا الَّذِیْ خَلَقَكُمْ وَالْجِبِلَّةَ الْاَوَّلِیْنَ ۟ؕ

184਼ ਉਸ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਥੋਂ ਪਹਿਲੀ ਮਖ਼ਲੂਕ ਨੂੰ ਪੈਦਾ ਕੀਤਾ ਹੈ। info
التفاسير:

external-link copy
185 : 26

قَالُوْۤا اِنَّمَاۤ اَنْتَ مِنَ الْمُسَحَّرِیْنَ ۟ۙ

185਼ ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕਰ ਦਿੱਤਾ ਜਾਂਦਾ ਹੈ। info
التفاسير:

external-link copy
186 : 26

وَمَاۤ اَنْتَ اِلَّا بَشَرٌ مِّثْلُنَا وَاِنْ نَّظُنُّكَ لَمِنَ الْكٰذِبِیْنَ ۟ۚ

186਼ ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਅਸੀਂ ਤਾਂ ਤੈਨੂੰ ਝੂਠ ਬੋਲਣ ਵਾਲਿਆਂ ਵਿੱਚੋਂ ਹੀ ਸਮਝਦੇ ਹਾਂ। info
التفاسير:

external-link copy
187 : 26

فَاَسْقِطْ عَلَیْنَا كِسَفًا مِّنَ السَّمَآءِ اِنْ كُنْتَ مِنَ الصّٰدِقِیْنَ ۟ؕ

187਼ ਜੇ ਤੂੰ ਸੱਚਾ ਹੈ ਤਾਂ ਸਾਡੇ ਉੱਤੇ ਅਕਾਸ਼ ਦਾ ਕੋਈ ਟੁਕੜਾ ਡੇਗ ਦੇ। info
التفاسير:

external-link copy
188 : 26

قَالَ رَبِّیْۤ اَعْلَمُ بِمَا تَعْمَلُوْنَ ۟

188਼ ਸ਼ੁਐਬ ਨੇ ਕਿਹਾ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ। info
التفاسير:

external-link copy
189 : 26

فَكَذَّبُوْهُ فَاَخَذَهُمْ عَذَابُ یَوْمِ الظُّلَّةِ ؕ— اِنَّهٗ كَانَ عَذَابَ یَوْمٍ عَظِیْمٍ ۟

189਼ ਸੋ ਜਦੋਂ ਉਹਨਾਂ ਨੇ ਉਹ (ਸ਼ੁਐਬ) ਨੂੰ ਝੁਠਲਾਇਆ (ਛੇਤੀ ਹੀ) ਉਹਨਾਂ ਨੂੰ (ਬੱਦਲਾਂ ਦੇ) ਪਰਛਾਵੇਂ ਵਾਲੇ ਦਿਹਾੜੇ ਦੇ ਅਜ਼ਾਬ ਨੇ ਆ ਨੱਪਿਆ, ਉਹ ਬਹੁਤ ਹੀ ਭਾਰੀ ਦਿਨ ਦਾ ਅਜ਼ਾਬ ਸੀ। info
التفاسير:

external-link copy
190 : 26

اِنَّ فِیْ ذٰلِكَ لَاٰیَةً ؕ— وَمَا كَانَ اَكْثَرُهُمْ مُّؤْمِنِیْنَ ۟

190਼ ਇਸ ਘਟਨਾ ਵਿਚ ਵੱਡੀਆਂ ਨਿਸ਼ਾਨੀਆਂ ਹਨ, ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ ਸਨ। info
التفاسير:

external-link copy
191 : 26

وَاِنَّ رَبَّكَ لَهُوَ الْعَزِیْزُ الرَّحِیْمُ ۟۠

191਼ ਬੇਸ਼ੱਕ ਤੁਹਾਡਾ ਪਾਲਣਹਾਰ ਹੀ ਭਾਰੂ ਤੇ ਮਿਹਰਬਾਨੀਆਂ ਵਾਲਾ ਹੈ। info
التفاسير:

external-link copy
192 : 26

وَاِنَّهٗ لَتَنْزِیْلُ رَبِّ الْعٰلَمِیْنَ ۟ؕ

192਼ ਅਤੇ ਨਿਰਸੰਦੇਹ, ਇਹ (.ਕੁਰਆਨ) ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ। info
التفاسير:

external-link copy
193 : 26

نَزَلَ بِهِ الرُّوْحُ الْاَمِیْنُ ۟ۙ

193਼ ਇਸ ਨੂੰ ਇਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ। info
التفاسير:

external-link copy
194 : 26

عَلٰی قَلْبِكَ لِتَكُوْنَ مِنَ الْمُنْذِرِیْنَ ۟ۙ

194਼ (ਹੇ ਮੁਹੰਮਦ!) ਅਸੀਂ ਇਸ (.ਕੁਰਆਨ)ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ। info
التفاسير:

external-link copy
195 : 26

بِلِسَانٍ عَرَبِیٍّ مُّبِیْنٍ ۟ؕ

195਼ ਇਹ .ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿਚ ਹੈ। info
التفاسير:

external-link copy
196 : 26

وَاِنَّهٗ لَفِیْ زُبُرِ الْاَوَّلِیْنَ ۟

196਼ ਬੇਸ਼ੱਕ ਇਸ਼ਕੁਰਆਨ ਦੀ ਚਰਚਾ ਪਹਿਲੀਆਂ ਅਸਮਾਨੀ ਕਿਤਾਬਾਂ ਵਿਚ ਵੀ ਕੀਤੀ ਗਈ ਹੈ। info
التفاسير:

external-link copy
197 : 26

اَوَلَمْ یَكُنْ لَّهُمْ اٰیَةً اَنْ یَّعْلَمَهٗ عُلَمٰٓؤُا بَنِیْۤ اِسْرَآءِیْلَ ۟ؕ

197਼ ਕੀ ਉਹਨਾਂ (ਕਾਫ਼ਿਰਾਂ) ਲਈ ਇਹੋ ਨਿਸ਼ਾਨੀ ਕਾਫ਼ੀ ਨਹੀਂ ਕਿ .ਕੁਰਆਨ ਦੇ ਹੱਕ ਹੋਣ ਨੂੰ ਤਾਂ ਬਨੀ-ਇਸਰਾਈਲ ਦੇ ਵਿਦਵਾਨ ਵੀ ਜਾਣਦੇ ਹਨ। 1 info

1 ਵੇਖੋ ਸੂਰਤ ਅਲ-ਮਾਇਦਾ, ਹਾਸ਼ੀਆ ਆਇਤ 66/5, (ਅਬਦੁੱਲਾ ਬਿਨ ਸਲਾਮ ਦਾ ਕਿੱਸਾ)।

التفاسير:

external-link copy
198 : 26

وَلَوْ نَزَّلْنٰهُ عَلٰی بَعْضِ الْاَعْجَمِیْنَ ۟ۙ

198਼ ਜੇਕਰ ਅਸੀਂ ਇਸ .ਕੁਰਆਨ ਨੂੰ ਕਿਸੇ ਅਜਮੀ (ਗੈਰ ਅਰਬੀ ਵਿਅਕਤੀ) ਉੱਤੇ ਨਾਜ਼ਿਲ ਕਰ ਦਿੰਦੇ। info
التفاسير:

external-link copy
199 : 26

فَقَرَاَهٗ عَلَیْهِمْ مَّا كَانُوْا بِهٖ مُؤْمِنِیْنَ ۟ؕ

199਼ ਅਤੇ ਉਹ ਉਹਨਾਂ (ਅਰਬੀ ਲੋਕਾਂ) ਦੇ ਸਾਹਮਣੇ ਇਸ (.ਕੁਰਆਨ) ਨੂੰ ਪੜ੍ਹਦਾ ਤਾਂ ਉਹ ਵੀ ਈਮਾਨ ਨਾ ਲਿਆਉਂਦੇ। info
التفاسير:

external-link copy
200 : 26

كَذٰلِكَ سَلَكْنٰهُ فِیْ قُلُوْبِ الْمُجْرِمِیْنَ ۟ؕ

200਼ ਇਸ ਤਰ੍ਹਾਂ ਅਸਾਂ ਗੁਨਾਹਗਾਰਾਂ ਦੇ ਦਿਲਾਂ ਵਿਚ ਇਸ (.ਕੁਰਆਨ) ਨੂੰ ਝੁਠਲਾਉਣਾ ਪੱਕਾ ਕਰ ਦਿੱਤਾ ਹੈ। info
التفاسير:

external-link copy
201 : 26

لَا یُؤْمِنُوْنَ بِهٖ حَتّٰی یَرَوُا الْعَذَابَ الْاَلِیْمَ ۟ۙ

201਼ ਉਹ ਜਦੋਂ ਤਕ ਦਰਦ ਭਰੇ ਅਜ਼ਾਬ ਨਹੀਂ ਵੇਖ ਲੈਂਦੇ, ਈਮਾਨ ਨਹੀਂ ਲਿਆਉਣਗੇ। info
التفاسير:

external-link copy
202 : 26

فَیَاْتِیَهُمْ بَغْتَةً وَّهُمْ لَا یَشْعُرُوْنَ ۟ۙ

202਼ ਸੋ ਉਹ ਅਜ਼ਾਬ ਉਹਨਾਂ ਉੱਤੇ ਅਚਣਚੇਤ ਆਵੇਗਾ ਅਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ। info
التفاسير:

external-link copy
203 : 26

فَیَقُوْلُوْا هَلْ نَحْنُ مُنْظَرُوْنَ ۟ؕ

203਼ ਫੇਰ ਉਹ ਆਖਣਗੇ, ਕੀ ਸਾਨੂੰ ਕੁੱਝ ਸਮੇਂ ਲਈ ਮੋਹਲਤ ਮਿਲ ਸਕਦੀ ਹੈ? (ਤਾਂ ਜੋ ਅਸੀਂ ਈਮਾਨ ਲਿਆਈਏ) info
التفاسير:

external-link copy
204 : 26

اَفَبِعَذَابِنَا یَسْتَعْجِلُوْنَ ۟

204਼ ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਪਾ ਰਹੇ ਹਨ ? info
التفاسير:

external-link copy
205 : 26

اَفَرَءَیْتَ اِنْ مَّتَّعْنٰهُمْ سِنِیْنَ ۟ۙ

205਼ ਰਤਾ ਤੁਸੀਂ ਵੇਖੋ! ਜੇ ਭਲਾਂ ਅਸੀਂ ਉਹਨਾਂ (ਅਪਰਾਧੀਆਂ) ਨੂੰ ਹੋਰ ਕਈ ਵਰ੍ਹੇ ਸੰਸਾਰ ਦਾ ਲਾਭ ਲੈਣ (ਲਈ ਮੋਹਲਤ) ਦੇ ਦਿੰਦੇ। info
التفاسير:

external-link copy
206 : 26

ثُمَّ جَآءَهُمْ مَّا كَانُوْا یُوْعَدُوْنَ ۟ۙ

206਼ ਫਿਰ ਉਹਨਾਂ (ਕਾਫ਼ਿਰਾਂ) ਉੱਤੇ ਉਹ ਅਜ਼ਾਬ ਆ ਜਾਂਦਾ ਜਿਸ ਤੋਂ ਡਰਾਏ ਜਾ ਰਹੇ ਹਨ। info
التفاسير: