Translation of the Meanings of the Noble Qur'an - Punjabi translation - Arif Halim

external-link copy
27 : 22

وَاَذِّنْ فِی النَّاسِ بِالْحَجِّ یَاْتُوْكَ رِجَالًا وَّعَلٰی كُلِّ ضَامِرٍ یَّاْتِیْنَ مِنْ كُلِّ فَجٍّ عَمِیْقٍ ۟ۙ

27਼ (ਅਤੇ ਆਦੇਸ਼ ਦਿੱਤਾ) ਕਿ ਲੋਕਾਂ ਵਿਚ ਹੱਜ ਕਰਨ ਲਈ ਮੁਨਾਦੀ ਕਰ ਦਿਓ, ਲੋਕੀ ਤੇਰੇ ਕੋਲ (ਦੂਰ-ਦੂਰ ਤੋਂ) ਪੈਦਲ ਵੀ ਆਉਣਗੇ ਅਤੇ ਕਮਜ਼ੋਰ ਊਠਾਂ ’ਤੇ ਸਵਾਰ ਹੋ ਕੇ ਵੀ ਆਉਣਗੇ।1 info

1 ਇਸ ਵਿਚ ਹੱਜ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹੱਜ ਦੀ ਅਤਿਅੰਤ ਮਹੱਤਤਾ ਹੈ ਜਿਵੇਂ ਕਿ ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਿਸ ਨੇ ਵੀ ਅੱਲਾਹ ਦੇ ਲਈ ਉਸ ਦੇ ਘਰ ਖ਼ਾਨਾ ਕਾਅਬਾ ਦਾ ਹੱਜ ਕੀਤਾ ਨਾ ਤਾਂ ਉਸ ਨੇ ਆਪਣੀ ਪਤਨੀ ਨਾਲ ਸਰੀਰਿਕ ਸੰਬੰਧ ਬਣਾਏ ਨਾ ਕੋਈ ਹੋਰ ਪਾਪ ਕੀਤਾ ਤਾਂ ਉਹ ਉਸ ਬੱਚੇ ਵਾਂਗ ਪਵਿੱਤਰ ਹੈ ਜਿਸ ਨੇ ਹੁਣੇ ਹੁਣੇ ਜਨਮ ਲਿਆ ਹੋਵੇ। (ਸਹੀ ਬੁਖ਼ਾਰੀ, ਹਦੀਸ: 1819)

التفاسير: