Übersetzung der Bedeutungen von dem heiligen Quran - Die punjabische Übersetzung - Arif Halim.

Nummer der Seite:close

external-link copy
96 : 7

وَلَوْ اَنَّ اَهْلَ الْقُرٰۤی اٰمَنُوْا وَاتَّقَوْا لَفَتَحْنَا عَلَیْهِمْ بَرَكٰتٍ مِّنَ السَّمَآءِ وَالْاَرْضِ وَلٰكِنْ كَذَّبُوْا فَاَخَذْنٰهُمْ بِمَا كَانُوْا یَكْسِبُوْنَ ۟

96਼ ਜੇ ਉਹਨਾਂ ਬਸਤੀਆਂ ਵਾਲੇ ਈਮਾਨ ਲਿਆਉਂਦੇ ਅਤੇ ਪਰਹੇਜ਼ਗਾਰੀ ਇਖਤਿਆਰ ਕਰਦੇ ਤਾਂ ਅਸੀਂ (ਅੱਲਾਹ) ਉਹਨਾਂ ’ਤੇ ਅਕਾਸ਼ਾਂ ਅਤੇ ਧਰਤੀ ਦੀਆਂ ਬਰਕਤਾਂ ਦੇ ਬੂਹੇ ਖੋਲ ਦਿੰਦੇ ਪਰ ਉਹਨਾਂ (ਸੱਚੇ ਧਰਮ ਨੂੰ) ਝੂਠ ਜਾਣਿਆ ਫੇਰ ਅਸੀਂ ਉਹਨਾਂ ਦੇ (ਭੈੜੇ) ਅਮਲਾਂ ਦੇ ਬਦਲੇ ਉਹਨਾਂ ਨੂੰ ਫੜ ਲਿਆ। info
التفاسير:

external-link copy
97 : 7

اَفَاَمِنَ اَهْلُ الْقُرٰۤی اَنْ یَّاْتِیَهُمْ بَاْسُنَا بَیَاتًا وَّهُمْ نَآىِٕمُوْنَ ۟ؕ

97਼ ਕੀ ਫੇਰ ਵੀ ਇਹਨਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਿਸ਼ਚਿਤ ਹੋ ਗਏ ਹਨ ਕਿ ਇਹਨਾਂ ’ਤੇ ਸਾਡਾ ਅਜ਼ਾਬ ਰਾਤ ਨੂੰ ਸੁੱਤੇ ਪਿਆਂ ਆ ਜਾਵੇ ? info
التفاسير:

external-link copy
98 : 7

اَوَاَمِنَ اَهْلُ الْقُرٰۤی اَنْ یَّاْتِیَهُمْ بَاْسُنَا ضُحًی وَّهُمْ یَلْعَبُوْنَ ۟

98਼ ਜਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਹੀਂ ਡਰਦੇ ਕਿ ਇਹਨਾਂ ’ਤੇ ਸਾਡਾ ਅਜ਼ਾਬ ਦਿਨ ਚੜ੍ਹੇ ਆਵੇ ਜਦੋਂ ਉਹ ਖੇਡ ਤਮਾਸ਼ਿਆਂ ਵਿਚ ਮਸਤ ਹੋਣ। info
التفاسير:

external-link copy
99 : 7

اَفَاَمِنُوْا مَكْرَ اللّٰهِ ۚ— فَلَا یَاْمَنُ مَكْرَ اللّٰهِ اِلَّا الْقَوْمُ الْخٰسِرُوْنَ ۟۠

99਼ ਕੀ ਉਹ ਅੱਲਾਹ ਦੇ ਦਾਅ ਤੋਂ ਬੇਪਰਵਾਹ ਹੋ ਗਏ ਹਨ ? ਸੋ ਅੱਲਾਹ ਦੇ ਦਾਅ ਤੋਂ ਛੁੱਟ ਉਸ ਤੋਂ, ਜਿਸ ਦੀ ਬਰਬਾਦੀ ਹੀ ਆ ਗਈ ਹੋਵੇ, ਹੋਰ ਕੋਈ ਬੇ-ਪਰਵਾਹ ਨਹੀਂ ਹੁੰਦਾ। info
التفاسير:

external-link copy
100 : 7

اَوَلَمْ یَهْدِ لِلَّذِیْنَ یَرِثُوْنَ الْاَرْضَ مِنْ بَعْدِ اَهْلِهَاۤ اَنْ لَّوْ نَشَآءُ اَصَبْنٰهُمْ بِذُنُوْبِهِمْ ۚ— وَنَطْبَعُ عَلٰی قُلُوْبِهِمْ فَهُمْ لَا یَسْمَعُوْنَ ۟

100਼ ਕੀ ਉਹਨਾਂ ਲੋਕਾਂ ਨੂੰ, ਜਿਹੜੇ ਧਰਤੀ ’ਤੇ ਪਹਿਲਾਂ ਬੀਤ ਚੁੱਕੇ ਵਸਨੀਕਾਂ ਦੀ ਬਰਬਾਦੀ ਤੋਂ ਮਗਰੋਂ ਇਸ ਦੇ ਵਾਰਸ ਬਣੇ ਹਨ ਇਹ (ਅਜ਼ਾਬ ਦੀ ਗੱਲ) ਅਜੇ ਸਪਸ਼ਟ ਨਹੀਂ ਹੋਈ। ਜੇਕਰ ਅਸੀਂ (ਅੱਲਾਹ) ਚਾਹੀਏ ਤਾਂ ਇਹਨਾਂ ਦੇ ਜੁਰਮਾਂ ਕਾਰਨ ਇਹਨਾਂ ਨੂੰ ਹਲਾਕ ਕਰ ਦਈਏ ਅਤੇ ਇਹਨਾਂ ਦੇ ਮਨਾਂ ਉੱਤੇ ਅਸੀਂ ਮੋਹਰਾਂ ਲਗਾ ਦਈਏ ਫੇਰ ਉਹ ਕੁੱਝ ਵੀ ਸੁਣ ਨਹੀਂ ਸਕਣਗੇ। info
التفاسير:

external-link copy
101 : 7

تِلْكَ الْقُرٰی نَقُصُّ عَلَیْكَ مِنْ اَنْۢبَآىِٕهَا ۚ— وَلَقَدْ جَآءَتْهُمْ رُسُلُهُمْ بِالْبَیِّنٰتِ ۚ— فَمَا كَانُوْا لِیُؤْمِنُوْا بِمَا كَذَّبُوْا مِنْ قَبْلُ ؕ— كَذٰلِكَ یَطْبَعُ اللّٰهُ عَلٰی قُلُوْبِ الْكٰفِرِیْنَ ۟

101਼ (ਹੇ ਨਬੀ!) ਇਹ ਉਹ ਬਸਤੀਆਂ ਹਨ ਜਿਨ੍ਹਾਂ ਦੀਆਂ ਖ਼ਬਰਾਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਬੇਸ਼ੱਕ ਉਹਨਾਂ ਦੇ ਰਸੂਲ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਏ ਪਰ ਜਿਸ ਚੀਜ਼ ਨੂੰ ਉਹ ਪਹਿਲਾਂ ਝੁਠਲਾ ਚੁੱਕੇ ਸੀ ਉਸ ’ਤੇ ਈਮਾਨ ਲਿਆਉਣ ਵਾਲੇ ਨਹੀਂ ਸੀ। ਅੱਲਾਹ ਇੰਜ ਹੀ ਕਾਫ਼ਰਿਾਂ ਦੇ ਦਿਲਾਂ ’ਤੇ ਮੋਹਰਾਂ ਲਾ ਦਿੰਦਾ ਹੈ। info
التفاسير:

external-link copy
102 : 7

وَمَا وَجَدْنَا لِاَكْثَرِهِمْ مِّنْ عَهْدٍ ۚ— وَاِنْ وَّجَدْنَاۤ اَكْثَرَهُمْ لَفٰسِقِیْنَ ۟

102਼ ਅਸੀਂ ਇਹਨਾਂ ਵਿੱਚੋਂ ਬਹੁਤਿਆਂ ਨੂੰ ਪ੍ਰਤਿੱਗਿਆ ਦੀ ਪਾਲਣਾ ਕਰਦੇ ਹੋਏ ਨਹੀਂ ਵਖਆਿ, ਸਗੋਂ ਬਹੁਤਿਆਂ ਨੂੰ (ਹੁਕਮਾਂ) ਦੀ ਉਲੰਘਣਾ ਕਰਦੇ ਹੋਏ ਨਹੀਂ ਵੇਖਿਆ। info
التفاسير:

external-link copy
103 : 7

ثُمَّ بَعَثْنَا مِنْ بَعْدِهِمْ مُّوْسٰی بِاٰیٰتِنَاۤ اِلٰی فِرْعَوْنَ وَمَلَاۡىِٕهٖ فَظَلَمُوْا بِهَا ۚ— فَانْظُرْ كَیْفَ كَانَ عَاقِبَةُ الْمُفْسِدِیْنَ ۟

103਼ ਫੇਰ ਇਹਨਾਂ (ਨਬੀਆਂ) ਤੋਂ ਬਾਅਦ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਕੋਲ ਭੇਜਿਆ ਪਰ ਉਹਨਾਂ ਨੇ ਉਹਨਾਂ ਨਿਸ਼ਾਨੀਆਂ ਨੂੰ (ਸੱਚਾ) ਨਹੀਂ ਮੰਨਿਆ, ਫੇਰ ਵੇਖੋ ਉਹਨਾਂ ਫ਼ਸਾਦੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ ? info
التفاسير:

external-link copy
104 : 7

وَقَالَ مُوْسٰی یٰفِرْعَوْنُ اِنِّیْ رَسُوْلٌ مِّنْ رَّبِّ الْعٰلَمِیْنَ ۟ۙ

104਼ (ਫ਼ਿਰਔਨ ਦੇ ਦਰਬਾਰ ਵਿਚ ਜਾ ਕੇ) ਮੂਸਾ ਨੇ ਆਖਿਆ ਕਿ ਹੇ ਫ਼ਿਰਔਨ! ਮੈਂ ਕੁੱਲ ਜਹਾਨਾਂ ਦੇ ਪਾਲਣਹਾਰ ਵੱਲੋਂ (ਭੇਜਿਆ ਹੋਇਆ) ਪੈਗ਼ੰਬਰ ਹਾਂ। info
التفاسير: