Übersetzung der Bedeutungen von dem heiligen Quran - Die punjabische Übersetzung - Arif Halim.

Nummer der Seite:close

external-link copy
32 : 34

قَالَ الَّذِیْنَ اسْتَكْبَرُوْا لِلَّذِیْنَ اسْتُضْعِفُوْۤا اَنَحْنُ صَدَدْنٰكُمْ عَنِ الْهُدٰی بَعْدَ اِذْ جَآءَكُمْ بَلْ كُنْتُمْ مُّجْرِمِیْنَ ۟

32਼ ਉਹ ਘਮੰਡੀ ਲੋਕ (ਸਮਾਜ ਦੇ) ਕਮਜ਼ੋਰ ਲੋਕਾਂ ਨੂੰ ਆਖਣਗੇ, ਕੀ ਅਸੀਂ ਤੁਹਾਨੂੰ ਉਸ ਹਿਦਾਇਤ (.ਕੁਰਆਨ) ਤੋਂ ਰੋਕਿਆ ਸੀ ਜਿਹੜੀ ਤੁਹਾਡੇ ਕੋਲ ਆ ਚੁੱਕੀ ਸੀ ? ਨਹੀਂ! ਤੁਸੀਂ ਤਾਂ ਆਪੇ ਹੀ ਅਪਰਾਧੀ ਸੀ ? info
التفاسير:

external-link copy
33 : 34

وَقَالَ الَّذِیْنَ اسْتُضْعِفُوْا لِلَّذِیْنَ اسْتَكْبَرُوْا بَلْ مَكْرُ الَّیْلِ وَالنَّهَارِ اِذْ تَاْمُرُوْنَنَاۤ اَنْ نَّكْفُرَ بِاللّٰهِ وَنَجْعَلَ لَهٗۤ اَنْدَادًا ؕ— وَاَسَرُّوا النَّدَامَةَ لَمَّا رَاَوُا الْعَذَابَ ؕ— وَجَعَلْنَا الْاَغْلٰلَ فِیْۤ اَعْنَاقِ الَّذِیْنَ كَفَرُوْا ؕ— هَلْ یُجْزَوْنَ اِلَّا مَا كَانُوْا یَعْمَلُوْنَ ۟

33਼ (ਜਵਾਬ ਵਿਚ) ਉਹ ਕਮਜ਼ੋਰ ਲੋਕ ਉਹਨਾਂ ਘਮੰਡੀਆਂ ਨੂੰ ਆਖਣਗੇ ਕਿ ਨਹੀਂ, ਸਗੋਂ ਤੁਹਾਡੀਆਂ ਦਿਨ-ਰਾਤ ਦੀਆਂ ਚਾਲਾਂ ਨੇ ਹੀ ਸਾਨੂੰ (ਈਮਾਨ ਲਿਆਉਣ ਤੋਂ) ਰੋਕ ਰੱਖਿਆ ਸੀ। ਤੁਸੀਂ ਸਾਨੂੰ ਅੱਲਾਹ ਨਾਲ ਕੁਫ਼ਰ ਕਰਨ ਲਈ ਅਤੇ ਉਸ ਦੇ ਨਾਲ ਸਾਂਝੀ ਬਣਾਉਣ ਲਈ ਹੁਕਮ ਦਿੰਦੇ ਸੀ। ਜਦੋਂ ਉਹ (ਕਮਜ਼ੋਰ ਲੋਕ) ਅਜ਼ਾਬ ਵੇਖਣਗੇ ਤਾਂ ਉਹ ਪਛਤਾਵੇ ਨੂੰ ਆਪਣੇ ਦਿਲਾਂ ਵਿਚ ਗੁਪਤ ਰੱਖਣ ਦੀ ਕੋਸ਼ਿਸ਼ ਕਰਨਗੇ ਅਤੇ (ਜਿਨ੍ਹਾਂ ਨੇ ਘਮੰਡ ਵਿਚ ਆਕੇ) ਇਨਕਾਰ ਕੀਤਾ ਸੀ ਅਸੀਂ ਉਹਨਾਂ ਦੇ ਗਲਿਆਂ ਵਿਚ ਤੌਕ (ਪਟੇ) ਪਾ ਦਿਆਂਗੇ, ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ। info
التفاسير:

external-link copy
34 : 34

وَمَاۤ اَرْسَلْنَا فِیْ قَرْیَةٍ مِّنْ نَّذِیْرٍ اِلَّا قَالَ مُتْرَفُوْهَاۤ اِنَّا بِمَاۤ اُرْسِلْتُمْ بِهٖ كٰفِرُوْنَ ۟

34਼ ਅਤੇ ਅਸੀਂ ਜਿਸ ਬਸਤੀ ਵਿਚ ਕੋਈ ਸਾਵਧਾਨ ਕਰਨ ਵਾਲਾ (ਨਬੀ) ਭੇਜਿਆ, ਉੱਥੇ ਦੇ ਖਾਂਦੇ ਪੀਂਦੇ ਲੋਕਾਂ ਨੇ ਇਹੋ ਕਿਹਾ ਕਿ ਜਿਸ ਚੀਜ਼ ਨੂੰ ਤੁਸੀਂ ਲੈਕੇ ਆਏ ਹੋ ਅਸੀਂ ਉਸ ਦਾ ਇਨਕਾਰ ਕਰਦੇ ਹਾਂ। info
التفاسير:

external-link copy
35 : 34

وَقَالُوْا نَحْنُ اَكْثَرُ اَمْوَالًا وَّاَوْلَادًا ۙ— وَّمَا نَحْنُ بِمُعَذَّبِیْنَ ۟

35਼ ਅਤੇ ਉਹਨਾਂ (ਘਮੰਡੀਆਂ) ਨੇ ਇਹ ਵੀ ਕਿਹਾ ਕਿ ਅਸੀਂ ਤੁਹਾਥੋਂ ਵਧੇਰੇ ਧੰਨ ਦੌਲਤ ਤੇ ਸੰਤਾਨ ਦੇ ਮਾਲਿਕ ਹਾਂ ਅਤੇ ਨਾ ਹੀ ਸਾਨੂੰ ਅਜ਼ਾਬ ਦਿੱਤਾ ਜਾਵੇਗਾ। info
التفاسير:

external-link copy
36 : 34

قُلْ اِنَّ رَبِّیْ یَبْسُطُ الرِّزْقَ لِمَنْ یَّشَآءُ وَیَقْدِرُ وَلٰكِنَّ اَكْثَرَ النَّاسِ لَا یَعْلَمُوْنَ ۟۠

36਼ ਹੇ ਨਬੀ (ਸ:)! ਆਖ ਦਿਓ ਕਿ ਮੇਰਾ ਮਾਲਿਕ ਜਿਸ ਲਈ ਚਾਹੁੰਦਾ ਹੈ ਉਸ ਲਈ ਰਿਜ਼ਕ ਵਿਚ ਵਾਧਾ ਕਰ ਦਿੰਦਾ ਹੈ ਅਤੇ ਕਿਸੇ ਦੇ ਰਿਜ਼ਕ ਨੂੰ ਘਟਾ ਵੀ ਦਿੰਦਾ ਹੈ, ਪਰ ਬਹੁਤੇ ਲੋਕ ਇਸ ਨੂੰ ਨਹੀਂ ਸਮਝਦੇ। info
التفاسير:

external-link copy
37 : 34

وَمَاۤ اَمْوَالُكُمْ وَلَاۤ اَوْلَادُكُمْ بِالَّتِیْ تُقَرِّبُكُمْ عِنْدَنَا زُلْفٰۤی اِلَّا مَنْ اٰمَنَ وَعَمِلَ صَالِحًا ؗ— فَاُولٰٓىِٕكَ لَهُمْ جَزَآءُ الضِّعْفِ بِمَا عَمِلُوْا وَهُمْ فِی الْغُرُفٰتِ اٰمِنُوْنَ ۟

37਼ ਤੁਹਾਡੇ ਮਾਲ ਤੇ ਔਲਾਦ ਅਜਿਹੇ ਨਹੀਂ ਜਿਹੜੇ ਤੁਹਾਨੂੰ ਸਾਡੇ ਨੇੜੇ ਕਰ ਦੇਣ। ਹਾਂ! ਨੇੜੇ ਉਹ ਹਨ ਜਿਹੜੇ ਈਮਾਨ ਲੈ ਆਉਣ ਤੇ ਨੇਕ ਕੰਮ ਕਰਨ, ਉਹਨਾਂ ਲਈ ਉਹਨਾਂ ਦੇ ਕਰਮਾਂ ਦਾ ਦੂਣਾ ਬਦਲਾ ਹੈ ਅਤੇ ਉਹ ਨਿਸ਼ਚਿੰਤ ਹੋਕੇ ਉੱਚੀਆਂ-ਉੱਚੀਆਂ ਥਾਵਾਂ ’ਤੇ ਰਹਿਣਗੇ। info
التفاسير:

external-link copy
38 : 34

وَالَّذِیْنَ یَسْعَوْنَ فِیْۤ اٰیٰتِنَا مُعٰجِزِیْنَ اُولٰٓىِٕكَ فِی الْعَذَابِ مُحْضَرُوْنَ ۟

38਼ ਅਤੇ ਜਿਹੜੇ ਲੋਕ ਸਾਨੂੰ ਬੇ-ਬਸ ਕਰਨ ਲਈ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਉਣ ਵਿਚ ਲੱਗੇ ਰਹਿੰਦੇ ਹਨ ਉਹੀ ਲੋਕ ਅਜ਼ਾਬ ਲਈ ਹਾਜ਼ਰ ਕੀਤੇ ਜਾਣਗੇ। info
التفاسير:

external-link copy
39 : 34

قُلْ اِنَّ رَبِّیْ یَبْسُطُ الرِّزْقَ لِمَنْ یَّشَآءُ مِنْ عِبَادِهٖ وَیَقْدِرُ لَهٗ ؕ— وَمَاۤ اَنْفَقْتُمْ مِّنْ شَیْءٍ فَهُوَ یُخْلِفُهٗ ۚ— وَهُوَ خَیْرُ الرّٰزِقِیْنَ ۟

39਼ (ਹੇ ਨਬੀ!) ਆਖ ਦਿਓ ਕਿ ਮੇਰਾ ਪਾਲਣਹਾਰ ਆਪਣੇ ਬੰਦਿਆਂ ਵਿੱਚੋਂ ਜਿਸ ਲਈ ਚਾਹੇ ਰਿਜ਼ਕ ਵਿਚ ਵਾਧਾ ਕਰ ਦਿੰਦਾ ਹੈ ਅਤੇ ਜਿਸ ਲਈ ਚਾਹਵੇ ਰਿਜ਼ਕ ਤੰਗ ਕਰ ਦਿੰਦਾ ਹੈ। ਤੁਸੀਂ ਜੋ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰੋਗੇ ਅੱਲਾਹ ਉਸ ਦਾ ਬਦਲਾ ਦੇਵੇਗਾ ਅਤੇ ਉਹੀਓ ਤਾਂ ਹੈ ਜਿਹੜਾ ਸਭ ਤੋਂ ਵਧੀਆ ਰੋਜ਼ੀ ਦੇਣ ਵਾਲਾ ਹੈ। info
التفاسير: