Übersetzung der Bedeutungen von dem heiligen Quran - Die punjabische Übersetzung - Arif Halim.

Nummer der Seite:close

external-link copy
23 : 33

مِنَ الْمُؤْمِنِیْنَ رِجَالٌ صَدَقُوْا مَا عَاهَدُوا اللّٰهَ عَلَیْهِ ۚ— فَمِنْهُمْ مَّنْ قَضٰی نَحْبَهٗ وَمِنْهُمْ مَّنْ یَّنْتَظِرُ ۖؗ— وَمَا بَدَّلُوْا تَبْدِیْلًا ۟ۙ

23਼ ਮੋਮਿਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਜੋ ਵੀ ਅੱਲਾਹ ਨਾਲ ਪ੍ਰਣ ਕੀਤਾ ਸੀ, ਉਸ ਨੂੰ ਸੱਚ ਕਰ ਵਿਖਾਇਆ।1ਸੋ ਕੁੱਝ ਨੇ ਤਾਂ ਆਪਣੇ ਵਚਨਾਂ ਨੂੰ ਪੂਰਾ ਕਰ ਦਿੱਤਾ (ਭਾਵ ਸ਼ਹੀਦ ਹੋ ਗਏ) ਅਤੇ ਕੁੱਝ ਉਹਨਾਂ ਵਿੱਚੋਂ (ਸ਼ਹੀਦ ਹੋਣ ਦੀ) ਉਡੀਕ ਵਿਚ ਹਨ ਅਤੇ ਉਹਨਾਂ ਨੇ ਆਪਣੇ ਵਿਹਾਰ ਵਿਚ ਕੋਈ ਬਦਲਾਓ ਨਹੀਂ ਕੀਤਾ। info

1 ਇਹ ਆਇਤ ਉਨ੍ਹਾਂ ਸਹਾਬੀਆਂ ਦੇ ਬਾਰੇ ਨਾਜ਼ਲ ਹੋਈ ਹੈ ਜਿਨ੍ਹਾਂ ਨੇ ਬਦਰ ਦੀ ਜੰਗ ਵਿਚ ਜੋਹਰ ਦਿਖਾਏ ਅਤੇ ਇਨ੍ਹਾਂ ਵਿਚ ਹੀ ਉਹ ਵੀ ਸਹਾਬੀ ਹਨ ਜਿਹੜੇ ਬਦਰ ਦੀ ਜੰਗ ਵਿਚ ਭਾਗ ਨਹੀਂ ਲੈ ਸਕੇ ਪਰ ਉਨ੍ਹਾਂ ਨੇ ਇਹ ਵਚਨ ਵੀ ਲਿਆ ਸੀ ਕਿ ਜਦੋਂ ਵੀ ਕੋਈ ਹੋਰ ਜੰਗ ਹੋਵੇਗੀ ਉਸ ਵਿਚ ਭਾਗ ਜਰੂਰ ਲੈਣਗੇ।

التفاسير:

external-link copy
24 : 33

لِّیَجْزِیَ اللّٰهُ الصّٰدِقِیْنَ بِصِدْقِهِمْ وَیُعَذِّبَ الْمُنٰفِقِیْنَ اِنْ شَآءَ اَوْ یَتُوْبَ عَلَیْهِمْ ؕ— اِنَّ اللّٰهَ كَانَ غَفُوْرًا رَّحِیْمًا ۟ۚ

24਼ (ਇਹ ਇਸ ਲਈ ਹੋਇਆ ਹੈ) ਤਾਂ ਜੋ ਅੱਲਾਹ ਸੱਚੇ ਲੋਕਾਂ ਨੂੰ ਉਹਨਾਂ ਦੀ ਸੱਚਾਈ ਦਾ ਬਦਲਾ ਦੇਵੇ ਅਤੇ ਜੇ ਚਾਹੇ ਤਾਂ ਮੁਨਾਫ਼ਿਕਾਂ ਨੂੰ ਸਜ਼ਾ ਦੇਵੇ ਜਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ। ਅੱਲਾਹ ਬਹੁਤ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ। info
التفاسير:

external-link copy
25 : 33

وَرَدَّ اللّٰهُ الَّذِیْنَ كَفَرُوْا بِغَیْظِهِمْ لَمْ یَنَالُوْا خَیْرًا ؕ— وَكَفَی اللّٰهُ الْمُؤْمِنِیْنَ الْقِتَالَ ؕ— وَكَانَ اللّٰهُ قَوِیًّا عَزِیْزًا ۟ۚ

25਼ (ਅਹਜ਼ਾਬ ਦੀ ਜੰਗ ਵਿਚ) ਅੱਲਾਹ ਨੇ ਕਾਫ਼ਿਰਾਂ ਨੂੰ (ਨਾ-ਮੁਰਾਦੀ ਦੇ) ਗੁੱਸੇ ਨਾਲ ਵਾਪਸ ਮੋੜ ਦਿੱਤਾ, ਉਹ (ਜੰਗ ਵਿਚ) ਕੁੱਝ ਵੀ ਲਾਭ ਪ੍ਰਾਪਤ ਨਹੀਂ ਕਰ ਸਕੇ ਅਤੇ ਇਸ ਲੜਾਈ ਵਿਚ ਮੋਮਿਨਾਂ ਲਈ ਅੱਲਾਹ ਹੀ ਬਥੇਰਾ ਹੋ ਗਿਆ। ਅੱਲਾਹ ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ। info
التفاسير:

external-link copy
26 : 33

وَاَنْزَلَ الَّذِیْنَ ظَاهَرُوْهُمْ مِّنْ اَهْلِ الْكِتٰبِ مِنْ صَیَاصِیْهِمْ وَقَذَفَ فِیْ قُلُوْبِهِمُ الرُّعْبَ فَرِیْقًا تَقْتُلُوْنَ وَتَاْسِرُوْنَ فَرِیْقًا ۟ۚ

26਼ ਅਤੇ ਅਹਲੇ ਕਿਤਾਬ (ਯਹੂਦੀਆਂ) ਵਿੱਚੋਂ ਜਿਨ੍ਹਾਂ ਨੇ ਕਾਫ਼ਿਰਾਂ ਦੀ ਮਦਦ ਕੀਤੀ ਸੀ ਅੱਲਾਹ ਉਹਨਾਂ ਦੀਆਂ ਗੜ੍ਹੀਆਂ ਤੋਂ ਉਹਨਾਂ ਨੂੰ ਕੱਢ ਲਿਆਇਆ। ਉਹਨਾਂ ਦੇ ਦਿਲਾਂ ਵਿਚ (ਮੁਸਲਮਾਨਾਂ ਦਾ) ਅਜਿਹਾ ਰੋਅਬ ਪਾ ਦਿੱਤਾ ਕਿ ਅੱਜ ਤੁਸੀਂ ਉਹਨਾਂ (ਬਨੂਕੁਰੇਜ਼ਾ ਦੇ ਮੁਨਾਫ਼ਿਕਾਂ) ਦੇ ਇਕ ਧੜੇ ਨੂੰ ਕਤਲ ਕਰ ਰਹੇ ਹੋ ਅਤੇ ਦੂਜੇ ਨੂੰ ਕੈਦੀ ਬਣਾ ਰਹੇ ਹੋ। info
التفاسير:

external-link copy
27 : 33

وَاَوْرَثَكُمْ اَرْضَهُمْ وَدِیَارَهُمْ وَاَمْوَالَهُمْ وَاَرْضًا لَّمْ تَطَـُٔوْهَا ؕ— وَكَانَ اللّٰهُ عَلٰی كُلِّ شَیْءٍ قَدِیْرًا ۟۠

27਼ ਅਤੇ ਇੰਜ ਅੱਲਾਹ ਨੇ ਤੁਹਾਨੂੰ ਉਹਨਾਂ ਦੀ ਧਰਤੀ, ਘਰਾਂ ਅਤੇ ਮਾਲਾਂ ਦਾ ਵਾਰਸ ਬਣਾ ਦਿੱਤਾ ਅਤੇ ਉਸ ਧਰਤੀ ਦਾ ਵੀ (ਵਾਰਸ ਬਣਾਇਆ) ਜਿਸ ਨੂੰ ਤੁਸੀਂ ਆਪਣੇ ਪੈਰਾ ਹੇਠ ਲਤਾੜ੍ਹਿਆ ਵੀ ਨਹੀਂ (ਭਾਵ ਜਿੱਥੇ ਅਜੇ ਤੁਸੀਂ ਗਏ ਵੀ ਨਹੀਂ) ਅੱਲਾਹ ਤਾਂ ਹਰੇਕ ਕੰਮ ਕਰਨ ਦੀ ਸਮਰਥਾ ਰੱਖਦਾ ਹੈ। info
التفاسير:

external-link copy
28 : 33

یٰۤاَیُّهَا النَّبِیُّ قُلْ لِّاَزْوَاجِكَ اِنْ كُنْتُنَّ تُرِدْنَ الْحَیٰوةَ الدُّنْیَا وَزِیْنَتَهَا فَتَعَالَیْنَ اُمَتِّعْكُنَّ وَاُسَرِّحْكُنَّ سَرَاحًا جَمِیْلًا ۟

28਼ ਹੇ ਨਬੀ! ਆਪਣੀਆਂ ਪਤਨੀਆਂ ਨੂੰ ਆਖ ਦਿਓ ਕਿ ਜੇ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸ਼ੋਭਾ ਚਾਹੁੰਦੀਆਂ ਹੋ ਤਾਂ ਆਓ! ਮੈਂ ਤੁਹਾਨੂੰ ਕੁੱਝ ਦੇ ਦੁਆ ਦੇ ਸੋਹਣੇ ਢੰਗ ਨਾਲ ਤੌਰ ਦਿਆਂ1 (ਭਾਵ ਤੁਹਾਨੂੰ ਤਲਾਕ ਦੇ ਦਿਆਂ)। info

1 ਇਸ ਆਇਤ ਵਿਚ ਉਸ ਘਟਨਾ ਦੀ ਚਰਚਾ ਕੀਤੀ ਗਈ ਰੁ ਜਦੋਂ ਨਬੀ (ਸ:) ਦੀਆਂ ਪਤਨੀਆਂ ਨੇ ਆਪ ਜੀ ਤੋਂ ਕੁਝ ਵੱਧ ਖ਼ਰਚੇ ਲਈ ਮੰਗ ਕੀਤੀ ਸੀ ਜਿਸ ਨੂੰ ਆਪ ਜੀ ਨੇ ਨਾ ਪਸੰਦ ਫ਼ਰਮਾਇਆ ਸੀ ਅਤੇ ਕੁਝ ਸਮੇਂ ਲਈ ਉਨ੍ਹਾਂ ਪਤਨੀਆਂ ਤੋਂ ਅੱਡ ਰਹਿਣ ਲੱਗ ਪਏ ਸੀ। ਜਿਸ ਕਰਕੇ ਅੱਲਾਹ ਤਆਲਾ ਨੇ ਇਹ ਆਇਤ ਨਾਜ਼ਿਲ ਫ਼ਰਮਾਈ ਕਿ ਤੁਸੀਂ ਜਿਨ੍ਹਾਂ ਪਤਨੀਆਂ ਨੂੰ ਤਲਾਕ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ। ਤਾਂ ਆਪ ਨੇ ਆਪਣੀਆਂ ਪਤਨੀਆਂ ਨੂੰ ਤਲਾਕ ਲੈਣ ਦਾ ਅਧਿਕਾਰ ਦੇ ਦਿੱਤਾ। ਪਰ ਕਿਸੇ ਵੀ ਪਤਨੀ ਨੇ ਆਪ ਤੋਂ ਤਲਾਕ ਨਹੀਂ ਲਈ।

التفاسير:

external-link copy
29 : 33

وَاِنْ كُنْتُنَّ تُرِدْنَ اللّٰهَ وَرَسُوْلَهٗ وَالدَّارَ الْاٰخِرَةَ فَاِنَّ اللّٰهَ اَعَدَّ لِلْمُحْسِنٰتِ مِنْكُنَّ اَجْرًا عَظِیْمًا ۟

29਼ ਅਤੇ ਜੇ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਅਤੇ ਆਖ਼ਿਰਤ (ਪਰਲੋਕ) ਦਾ ਘਰ ਚਾਹੁੰਦੀਆਂ ਹੋ ਤਾਂ ਜਾਣ ਲਓ ਕਿ ਤੁਹਾਡੇ ਵਿੱਚੋਂ ਨੇਕ ਕੰਮ ਕਰਨ ਵਾਲੀਆਂ ਲਈ ਤਾਂ ਅੱਲਾਹ ਨੇ ਬਹੁਤ ਹੀ ਵੱਡਾ ਬਦਲਾ ਤਿਆਰ ਕਰ ਛੱਡਿਆ ਹੈ। info
التفاسير:

external-link copy
30 : 33

یٰنِسَآءَ النَّبِیِّ مَنْ یَّاْتِ مِنْكُنَّ بِفَاحِشَةٍ مُّبَیِّنَةٍ یُّضٰعَفْ لَهَا الْعَذَابُ ضِعْفَیْنِ ؕ— وَكَانَ ذٰلِكَ عَلَی اللّٰهِ یَسِیْرًا ۟

30਼ ਹੇ ਨਬੀ ਦੀ ਪਤਨੀਓ! ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਪ੍ਰਤੱਖ ਅਸ਼ਲੀਲ ਕੰਮ ਕਰੇਗੀ ਉਸ ਨੂੰ ਦੂਹਰਾ ਅਜ਼ਾਬ ਦਿੱਤਾ ਜਾਵੇਗਾ ਅਤੇ ਅੱਲਾਹ ਲਈ ਇਹ ਕਰਨਾ ਬਹੁਤ ਹੀ ਸੌਖਾ ਕੰਮ ਹੈ। info
التفاسير: