Übersetzung der Bedeutungen von dem heiligen Quran - Die punjabische Übersetzung - Arif Halim.

ਅਸ-ਸਫ਼

external-link copy
1 : 31

الٓمّٓ ۟ۚ

1਼ ਅਲਿਫ਼, ਲਾਮ, ਮੀਮ। info
التفاسير:

external-link copy
2 : 31

تِلْكَ اٰیٰتُ الْكِتٰبِ الْحَكِیْمِ ۟ۙ

2਼ ਇਹ ਹਿਕਮਤ ਵਾਲੀ ਕਿਤਾਬ (•ਕੁਰਆਨ) ਦੀਆਂ ਆਇਤਾਂ ਹਨ। info
التفاسير:

external-link copy
3 : 31

هُدًی وَّرَحْمَةً لِّلْمُحْسِنِیْنَ ۟ۙ

3਼ ਜਿਸ ਵਿਚ ਨੇਕ ਕੰਮ ਕਰਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।1 info

1 ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 120/9

التفاسير:

external-link copy
4 : 31

الَّذِیْنَ یُقِیْمُوْنَ الصَّلٰوةَ وَیُؤْتُوْنَ الزَّكٰوةَ وَهُمْ بِالْاٰخِرَةِ هُمْ یُوْقِنُوْنَ ۟ؕ

4਼ (ਭਾਵ) ਜਿਹੜੇ ਲੋਕੀ ਨਮਾਜ਼ਾਂ ਨੂੰ ਕਾਇਮ ਕਰਦੇ ਹਨ ਤੇ ਜ਼ਕਾਤ ਦਿੰਦੇ ਹਨ ਅਤੇ ਪਰਲੋਕ ਉੱਤੇ ਪੱਕਾ ਵਿਸ਼ਵਾਸ ਰੱਖਦੇ ਹਨ। info
التفاسير:

external-link copy
5 : 31

اُولٰٓىِٕكَ عَلٰی هُدًی مِّنْ رَّبِّهِمْ وَاُولٰٓىِٕكَ هُمُ الْمُفْلِحُوْنَ ۟

5਼ ਇਹੋ ਉਹ ਲੋਕ ਹਨ ਜਿਹੜੇ ਆਪਣੇ ਰੱਬ ਵੱਲੋਂ ਹਿਦਾਇਤ ’ਤੇ ਹਨ ਅਤੇ ਇਹੋ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। info
التفاسير:

external-link copy
6 : 31

وَمِنَ النَّاسِ مَنْ یَّشْتَرِیْ لَهْوَ الْحَدِیْثِ لِیُضِلَّ عَنْ سَبِیْلِ اللّٰهِ بِغَیْرِ عِلْمٍ ۖۗ— وَّیَتَّخِذَهَا هُزُوًا ؕ— اُولٰٓىِٕكَ لَهُمْ عَذَابٌ مُّهِیْنٌ ۟

6਼ ਅਤੇ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਮਨ ਪਰਚਾਊ ਬਾਣੀ (ਗਾਣ, ਬਜਾਣ, ਖੇਡਾਂ, ਕਿੱਸੇ ਕਹਾਣੀਆਂ ਆਦਿ) ਮੁੱਲ ਲੈ ਕੇ ਆਉਂਦੇ ਹਨ ਤਾਂ ਜੋ ਉਹ ਬਿਨਾਂ ਕਿਸੇ ਗਿਆਨ ਤੋਂ ਲੋਕਾਂ ਨੂੰ ਰੱਬ ਦੀ ਰਾਹ ਤੋਂ ਭਟਕਾ ਦੇਣ ਅਤੇ ਇਸ (ਰਾਹ ’ਤੇ ਸੱਦਣ ਵਾਲੇ) ਦਾ ਮਖੌਲ ਉਡਾਉਣ,2 ਅਜਿਹੇ ਲੋਕਾਂ ਲਈ ਹੀ (ਪਰਲੋਕ ਵਿੱਚ) ਹੀਣਤਾ ਭਰਿਆ ਅਜ਼ਾਬ ਹੋਵੇਗਾ। info

2 ਵੇਖੋ ਸੂਰਤ ਅਲ-ਮਾਇਦਾ, ਹਾਸ਼ੀਆ ਆਇਤ 90/5

التفاسير:

external-link copy
7 : 31

وَاِذَا تُتْلٰی عَلَیْهِ اٰیٰتُنَا وَلّٰی مُسْتَكْبِرًا كَاَنْ لَّمْ یَسْمَعْهَا كَاَنَّ فِیْۤ اُذُنَیْهِ وَقْرًا ۚ— فَبَشِّرْهُ بِعَذَابٍ اَلِیْمٍ ۟

7਼ ਜਦੋਂ ਉਸ (ਮਖੌਲ ਉਡਾਉਣ ਵਾਲੇ) ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਹੰਕਾਰ ਨਾਲ ਇਸ ਤਰ੍ਹਾਂ ਮੂੰਹ ਫੇਰ ਲੈਂਦਾ ਹੈ ਜਿਵੇਂ ਕਿ ਉਸ ਨੇ ਕੁੱਝ ਸੁਣਿਆ ਹੀ ਨਹੀਂ ਜਿਵੇਂ ਕਿ ਉਸ ਦੇ ਕੰਨਾਂ ਵਿਚ ਡਾਟ ਪਿਆ ਹੋਵੇ। (ਹੇ ਮੁਹੰਮਦ ਸ:!) ਤੁਸੀਂ ਉਸ ਨੂੰ ਇਕ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ। 1 info

1 ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 9/22

التفاسير:

external-link copy
8 : 31

اِنَّ الَّذِیْنَ اٰمَنُوْا وَعَمِلُوا الصّٰلِحٰتِ لَهُمْ جَنّٰتُ النَّعِیْمِ ۟ۙ

8਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕੰਮ ਵੀ ਨੇਕ ਕੀਤੇ, ਉਹਨਾਂ ਲਈ ਨਿਅਮਤਾਂ ਭਰੇ ਬਾਗ਼ (ਜੰਨਤਾਂ) ਹਨ। info
التفاسير:

external-link copy
9 : 31

خٰلِدِیْنَ فِیْهَا ؕ— وَعْدَ اللّٰهِ حَقًّا ؕ— وَهُوَ الْعَزِیْزُ الْحَكِیْمُ ۟

9਼ ਜਿੱਥੇ ਉਹ (ਨੇਕ ਲੋਕ) ਸਦਾ ਰਹਿਣਗੇ। ਇਹ ਅੱਲਾਹ ਦਾ ਸੱਚਾ ਵਾਅਦਾ ਹੈ (ਜਿਹੜਾ ਪੂਰਾ ਹੋਵੇਗਾ)। ਉਹ (ਰੱਬ) ਡਾਢਾ ਜ਼ੋਰਾਵਰ ਤੇ ਯੁਕਤੀਮਾਨ ਹੈ। info
التفاسير:

external-link copy
10 : 31

خَلَقَ السَّمٰوٰتِ بِغَیْرِ عَمَدٍ تَرَوْنَهَا وَاَلْقٰی فِی الْاَرْضِ رَوَاسِیَ اَنْ تَمِیْدَ بِكُمْ وَبَثَّ فِیْهَا مِنْ كُلِّ دَآبَّةٍ ؕ— وَاَنْزَلْنَا مِنَ السَّمَآءِ مَآءً فَاَنْۢبَتْنَا فِیْهَا مِنْ كُلِّ زَوْجٍ كَرِیْمٍ ۟

10਼ ਉਸੇ (ਅੱਲਾਹ) ਨੇ ਅਕਾਸ਼ ਨੂੰ ਬਿਨਾਂ ਥੰਮਾਂ ਤੋਂ ਸਾਜਿਆ ਹੈ, ਤੁਸੀਂ ਇਸ (ਅਕਾਸ਼) ਨੂੰ ਵੇਖ ਹੀ ਰਹੇ ਹੋ। ਉਸ ਨੇ ਧਰਤੀ ਵਿਚ ਪਹਾੜਾਂ ਨੂੰ ਗੜ ਦਿੱਤਾ ਤਾਂ ਜੋ ਉਹ (ਧਰਤੀ) ਤੁਹਾਨੂੰ ਲੈ ਕੇ ਉਲਾਰ ਨਾ ਹੋ ਜਾਵੇ। (ਉਸੇ ਨੇ) ਹਰ ਪ੍ਰਕਾਰ ਦੇ ਜਾਨਵਰ ਧਰਤੀ ਵਿਚ ਖਿਲਾਰ ਦਿੱਤੇ ਅਤੇ ਅਸੀਂ ਅਕਾਸ਼ ਤੋਂ ਪਾਣੀ ਬਰਸਾਇਆ ਅਤੇ ਧਰਤੀ ਵਿੱਚ ਹਰ ਪ੍ਰਕਾਰ ਦੀਆਂ ਵਧੀਆ-ਵਧੀਆ ਚੀਜ਼ਾਂ ਉਗਾ ਦਿੱਤੀਆਂ। info
التفاسير:

external-link copy
11 : 31

هٰذَا خَلْقُ اللّٰهِ فَاَرُوْنِیْ مَاذَا خَلَقَ الَّذِیْنَ مِنْ دُوْنِهٖ ؕ— بَلِ الظّٰلِمُوْنَ فِیْ ضَلٰلٍ مُّبِیْنٍ ۟۠

11਼ ਇਹ ਸਭ ਰਚਨਾਂ ਅੱਲਾਹ ਦੀ ਹੈ। ਹੁਣ ਰਤਾ ਮੈਨੂੰ ਵਿਖਾਓ ਕਿ ਇਹਨਾਂ ਦੂਜਿਆਂ ਇਸ਼ਟਾਂ ਨੇ ਇਸ (ਅੱਲਾਹ ਦੀ ਰਚਨਾ) ਤੋਂ ਛੁੱਟ ਕੀ ਸਾਜਿਆ ਹੈ ? (ਕੁੱਝ ਵੀ ਨਹੀਂ) ਸਗੋਂ ਇਹ ਜ਼ਾਲਮ ਲੋਕ ਤਾਂ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਹਨ। info
التفاسير: