Übersetzung der Bedeutungen von dem heiligen Quran - Die punjabische Übersetzung - Arif Halim.

Nummer der Seite:close

external-link copy
5 : 12

قَالَ یٰبُنَیَّ لَا تَقْصُصْ رُءْیَاكَ عَلٰۤی اِخْوَتِكَ فَیَكِیْدُوْا لَكَ كَیْدًا ؕ— اِنَّ الشَّیْطٰنَ لِلْاِنْسَانِ عَدُوٌّ مُّبِیْنٌ ۟

5਼ ਉਸ (ਪਿਤਾ, ਯਾਕੂਬ) ਨੇ ਆਖਿਆ ਕਿ ਹੇ ਮੇਰੇ ਪਿਆਰੇ ਪੁੱਤਰ! ਆਪਣੇ ਇਸ ਸੁਪਨੇ ਨੂੰ ਆਪਣੇ ਭਰਾਵਾਂ (ਜਿਹੜੇ ਕਿ ਗਿਆਰਾਂ ਸਨ) ਨੂੰ ਨਾ ਸੁਣਾਈਂ, ਨਹੀਂ ਤਾਂ ਉਹ ਤੇਰੇ ਨਾਲ (ਈਰਖਾ ਵਿਚ ਆਕੇ ਮੱਕਾਰੀ ਭਰੀਆਂ) ਚਾਲਾਂ ਚੱਲਣਗੇ। ਬੇਸ਼ੱਕ ਸ਼ੈਤਾਨ ਤਾਂ ਮਨੁੱਖ ਦਾ ਖੁੱਲ੍ਹਾ ਦੁਸ਼ਮਨ ਹੈ। info
التفاسير:

external-link copy
6 : 12

وَكَذٰلِكَ یَجْتَبِیْكَ رَبُّكَ وَیُعَلِّمُكَ مِنْ تَاْوِیْلِ الْاَحَادِیْثِ وَیُتِمُّ نِعْمَتَهٗ عَلَیْكَ وَعَلٰۤی اٰلِ یَعْقُوْبَ كَمَاۤ اَتَمَّهَا عَلٰۤی اَبَوَیْكَ مِنْ قَبْلُ اِبْرٰهِیْمَ وَاِسْحٰقَ ؕ— اِنَّ رَبَّكَ عَلِیْمٌ حَكِیْمٌ ۟۠

6਼ (ਇਸੇ ਸੁਪਨੇ ਵਾਂਗ ਹੀ) ਤੇਰਾ ਰੱਬ ਤੈਨੂੰ (ਜੀਵਨ ਵਿਚ) ਮਾਨ ਸੱਮਾਨ ਦੇਵੇਗਾ ਅਤੇ ਤੈਨੂੰ ਸਮੱਸਿਆਵਾਂ ਦਾ ਹੱਲ ਕਰਨਾ ਵੀ ਸਿਖਾਵੇਗਾ ਅਤੇ ਤੇਰੇ ਉੱਤੇ ਅਤੇ ਯਾਕੂਬ ਦੇ ਘਰਾਨੇ ਉੱਤੇ ਆਪਣੀ ਨਿਅਮਤ (ਨਬੀ ਬਣਾਉਣ ਦੀ) ਉਸੇ ਪ੍ਰਕਾਰ ਪੂਰੀ ਕਰੇਗਾ, ਜਿਵੇਂ ਇਸ ਤੋਂ ਪਹਿਲਾਂ ਤੇਰੇ ਪਿਓ ਦਾਦਾ (ਇਬਰਾਹੀਮ ਤੇ ਇਸਹਾਕ ਉੱਤੇ ਨਬੀ ਬਣਾ ਕੇ) ਅਹਿਸਾਨ ਕਰ ਚੁੱਕਾ ਹੈ। ਨਿਰਸੰਦੇਹ, ਤੇਰਾ ਰੱਬ ਬਹੁਤ ਵੱਡੇ ਗਿਆਨ ਅਤੇ ਡੂੰਘੀ ਸੂਝ-ਬੂਝ ਵਾਲਾ ਹੈ। info
التفاسير:

external-link copy
7 : 12

لَقَدْ كَانَ فِیْ یُوْسُفَ وَاِخْوَتِهٖۤ اٰیٰتٌ لِّلسَّآىِٕلِیْنَ ۟

7਼ ਬੇਸ਼ੱਕ ਯੂਸੁਫ਼ ਤੇ ਉਸ ਦੇ ਭਰਾਵਾਂ ਦੇ ਕਿੱਸੇ ਵਿਚ ਪੂੱਛਣ ਵਾਲਿਆਂ ਲਈ ਬਥੇਰੀਆਂ ਨਿਸ਼ਾਨੀਆਂ ਹਨ। info
التفاسير:

external-link copy
8 : 12

اِذْ قَالُوْا لَیُوْسُفُ وَاَخُوْهُ اَحَبُّ اِلٰۤی اَبِیْنَا مِنَّا وَنَحْنُ عُصْبَةٌ ؕ— اِنَّ اَبَانَا لَفِیْ ضَلٰلٍ مُّبِیْنِ ۟ۙۖ

8਼ ਜਦੋਂ ਉਹਨਾਂ (ਭਰਾਵਾਂ) ਨੇ ਆਪੋ ਵਿਚ (ਗੱਲ ਬਾਤ ਕਰਦੇ ਹੋਏ) ਆਖਿਆ ਕਿ ਯੂਸੁਫ਼ ਤੇ ਉਸ ਦਾ (ਸਕਾ) ਭਰਾ (ਬਿਨਯਮੀਨ) ਸਾਡੇ ਪਿਓ (ਯਾਕੂਬ) ਨੂੰ ਸਾਥੋਂ ਵੱਧ ਪਿਆਰੇ ਹਨ, ਜਦ ਕਿ ਅਸੀਂ (ਦਸੋਂ ਭਰਾ) ਇਕ ਜੱਥਾ ਹਾਂ (ਇੰਜ ਕਰਕੇ) ਸਾਡਾ ਪਿਓ ਗ਼ਲਤੀ ਕਰ ਰਿਹਾ ਹੈ। info
التفاسير:

external-link copy
9 : 12

١قْتُلُوْا یُوْسُفَ اَوِ اطْرَحُوْهُ اَرْضًا یَّخْلُ لَكُمْ وَجْهُ اَبِیْكُمْ وَتَكُوْنُوْا مِنْ بَعْدِهٖ قَوْمًا صٰلِحِیْنَ ۟

9਼ (ਇਕ ਭਰਾ ਨੇ ਸੁਝਾਉ ਦਿੱਤਾ) ਕਿ ਤੁਸੀਂ ਯੂਸੁਫ਼ ਨੂੰ ਮਾਰ ਹੀ ਦਿਓ ਜਾਂ ਉਸ ਨੂੰ ਕਿਸੇ ਵੀਰਾਨੇ ਵਿਚ ਸੁੱਟ ਆਓ ਤਾਂ ਜੋ ਤੁਹਾਡੇ ਪਿਓ ਦਾ ਚਿਹਰਾ (ਧਿਆਨ) ਤੁਹਾਡੇ ਲਈ (ਵਿਸ਼ੇਸ਼) ਹੋ ਜਾਵੇ, ਮਗਰੋਂ ਤੁਸੀਂ ਨੇਕ ਬਣ ਜਾਣਾ। info
التفاسير:

external-link copy
10 : 12

قَالَ قَآىِٕلٌ مِّنْهُمْ لَا تَقْتُلُوْا یُوْسُفَ وَاَلْقُوْهُ فِیْ غَیٰبَتِ الْجُبِّ یَلْتَقِطْهُ بَعْضُ السَّیَّارَةِ اِنْ كُنْتُمْ فٰعِلِیْنَ ۟

10਼ ਉਹਨਾਂ ਭਰਾਵਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਯੂਸੁਫ਼ ਨੂੰ ਕਤਲ ਨਾ ਕਰੋ, ਸਗੋਂ ਉਸ ਨੂੰ ਕਿਸੇ ਅੰਨੇ ਖੂਹ ਵਿਚ ਸੁੱਟ ਦਿਓ, ਕੋਈ ਆਉਂਦਾ ਜਾਂਦਾ ਵਿਅਕਤੀ ਉਸ ਨੂੰ ਕੱਢ ਕੇ ਲੈ ਜਾਵੇਗਾ। ਜੇ ਤੁਸੀਂ ਕੁਝ ਕਰਨਾ ਹੈ ਤਾਂ ਇੰਜ ਕਰੋ। info
التفاسير:

external-link copy
11 : 12

قَالُوْا یٰۤاَبَانَا مَا لَكَ لَا تَاْمَنَّا عَلٰی یُوْسُفَ وَاِنَّا لَهٗ لَنٰصِحُوْنَ ۟

11਼ ਸੋ ਉਹਨਾਂ ਨੇ ਕਿਹਾ ਕਿ ਪਿਤਾ ਜੀ, ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਸਾਡੇ ਉੱਤੇ ਯੂਸੁਫ਼ ਬਾਰੇ ਭਰੋਸਾ ਨਹੀਂ ਕਰਦੇ ਜਦ ਕਿ ਅਸੀਂ ਸਾਰੇ ਉਸ ਦੇ ਸ਼ੁਭ-ਚਿੰਤਕ ਹਾਂ। info
التفاسير:

external-link copy
12 : 12

اَرْسِلْهُ مَعَنَا غَدًا یَّرْتَعْ وَیَلْعَبْ وَاِنَّا لَهٗ لَحٰفِظُوْنَ ۟

12਼ ਤੁਸੀਂ ਭਲਕਿ ਉਸ (ਯੂਸੁਫ਼) ਨੂੰ ਸਾਡੇ ਨਾਲ ਭੇਜਣਾ ਕਿ ਅਸੀਂ ਰੱਜ ਕੇ (ਫਲ) ਖਾਵਾਂਗੇ ਤੇ ਖੇਡਾਂ-ਕੁੱਦਾਂਗੇ, ਅਸੀਂ ਉਸ ਦੀ ਰਾਖੀ ਕਰਾਂਗੇ। info
التفاسير:

external-link copy
13 : 12

قَالَ اِنِّیْ لَیَحْزُنُنِیْۤ اَنْ تَذْهَبُوْا بِهٖ وَاَخَافُ اَنْ یَّاْكُلَهُ الذِّئْبُ وَاَنْتُمْ عَنْهُ غٰفِلُوْنَ ۟

13਼ (ਯਾਕੂਬ ਨੇ) ਆਖਿਆ ਕਿ ਬੇਸ਼ੱਕ ਮੈਨੂੰ ਤਾਂ ਇਸ ਗੱਲ ਦਾ ਗ਼ਮ ਹੈ ਕਿ ਤੁਸੀਂ ਉਸ ਨੂੰ (ਮੇਰੇ ਕੋਲੋਂ) ਲੈ ਜਾਓ ਅਤੇ ਮੈਨੂੰ ਡਰ ਲਗਦਾ ਹੈ ਕਿ ਉਸ ਨੂੰ ਕੋਈ ਭੇੜੀਆਂ ਖਾ ਜਾਵੇ ਤੇ ਤੁਹਾਨੂੰ ਉਸ ਦੀ ਕੋਈ ਖ਼ਬਰ ਵੀ ਨਾ ਹੋਵੇ। info
التفاسير:

external-link copy
14 : 12

قَالُوْا لَىِٕنْ اَكَلَهُ الذِّئْبُ وَنَحْنُ عُصْبَةٌ اِنَّاۤ اِذًا لَّخٰسِرُوْنَ ۟

14਼ ਉਹਨਾਂ (ਭਰਾਵਾਂ) ਨੇ ਆਖਿਆ ਕਿ ਜੇ ਸਾਡੇ ਵਰਗੇ ਸ਼ਕਤੀਸ਼ਾਲੀ ਜੱਥੇ ਦੇ ਹੁੰਦੇ ਹੋਏ ਵੀ ਕੋਈ ਭੈੜੀਆ ਖਾ ਜਾਵੇ ਤਾਂ ਫੇਰ ਅਸੀਂ ਤਾਂ ਉੱਕਾ ਹੀ ਨਿਕੰਮੇ ਹੋਏ। info
التفاسير: