Prijevod značenja časnog Kur'ana - Prijevod na pandžapski jezik - Arif Halim

Broj stranice: 198:187 close

external-link copy
73 : 9

یٰۤاَیُّهَا النَّبِیُّ جَاهِدِ الْكُفَّارَ وَالْمُنٰفِقِیْنَ وَاغْلُظْ عَلَیْهِمْ ؕ— وَمَاْوٰىهُمْ جَهَنَّمُ ؕ— وَبِئْسَ الْمَصِیْرُ ۟

73਼ ਹੇ ਨਬੀ! ਕਾਫ਼ਿਰਾਂ ਤੇ ਮੁਨਾਫ਼ਿਕਾਂ ਨਾਲ ਜਿਹਾਦ (ਜੰਗ) ਕਰੋ, ਇਹਨਾਂ ਨਾਲ ਕਰੜਾਈ ਵਾਲਾ ਵਰਤਾਓ ਕਰੋ। ਇਹਨਾਂ ਦੀ ਅਸਲੀ ਥਾਂ ਨਰਕ ਹੈ, ਜਿਹੜੀ ਸਭ ਤੋਂ ਵੱਧ ਭੈੜੀ ਥਾਂ ਹੈ। info
التفاسير:

external-link copy
74 : 9

یَحْلِفُوْنَ بِاللّٰهِ مَا قَالُوْا ؕ— وَلَقَدْ قَالُوْا كَلِمَةَ الْكُفْرِ وَكَفَرُوْا بَعْدَ اِسْلَامِهِمْ وَهَمُّوْا بِمَا لَمْ یَنَالُوْا ۚ— وَمَا نَقَمُوْۤا اِلَّاۤ اَنْ اَغْنٰىهُمُ اللّٰهُ وَرَسُوْلُهٗ مِنْ فَضْلِهٖ ۚ— فَاِنْ یَّتُوْبُوْا یَكُ خَیْرًا لَّهُمْ ۚ— وَاِنْ یَّتَوَلَّوْا یُعَذِّبْهُمُ اللّٰهُ عَذَابًا اَلِیْمًا فِی الدُّنْیَا وَالْاٰخِرَةِ ۚ— وَمَا لَهُمْ فِی الْاَرْضِ مِنْ وَّلِیٍّ وَّلَا نَصِیْرٍ ۟

74਼ ਇਹ ਅੱਲਾਹ ਦੀਆਂ ਸੁੰਹਾਂ ਖਾ-ਖਾ ਕੇ ਆਖਦੇ ਹਨ ਕਿ ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਹਾਲਾਂ ਕਿ ਉਹਨਾਂ ਨੇ ਜ਼ਰੂਰ ਹੀ ਕੁਫ਼ਰ ਵਾਲੇ ਭੈੜੇ ਸ਼ਬਦ ਆਖੇ ਹਨ। ਅਤੇ ਇਹ ਲੋਕ ਇਸਲਾਮ ਕਬੂਲ ਕਰਨ ਤੋਂ ਮਗਰੋਂ ਕਾਫ਼ਿਰ ਹੋ ਗਏ ਅਤੇ ਉਹਨਾਂ ਨੇ ਉਹ ਕੁੱਝ ਕਰਨ ਦਾ ਇਰਾਦਾ ਵੀ ਕੀਤਾ ਜਿਸ ਨੂੰ ਉਹ ਕਰ ਨਹੀਂ ਸਕੇ। ਉਹਨਾਂ ਦਾ ਸਾਰਾ ਕਰੋਪ ਇਸ ਗੱਲ ਦਾ ਸੀ ਕਿ ਅੱਲਾਹ ਨੇ ਅਤੇ ਉਸ ਦੇ ਰਸੂਲ ਨੇ ਆਪਣੇ ਫ਼ਜ਼ਲਾਂ ਨਾਲ ਉਹਨਾਂ (ਮੁਸਲਮਾਨਾਂ) ਨੂੰ ਰਜਾ ਕਿਉਂ ਦਿੱਤਾ? ਜੇਕਰ ਇਹ ਹੁਣ ਵੀ ਤੌਬਾ ਕਰ ਲੈਣ ਤਾਂ ਇਹਨਾਂ ਲਈ ਵਧੀਆ ਗੱਲ ਹੈ, ਜੇ ਇਹ ਮੂੰਹ ਮੋੜਣਗੇ ਤਾਂ ਅੱਲਾਹ ਇਹਨਾਂ ਨੂੰ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਦੁਖ ਭਰਿਆ ਅਜ਼ਾਬ ਦੇਵੇਗਾ ਅਤੇ ਧਰਤੀ ’ਤੇ ਉਹਨਾਂ ਦਾ ਕੋਈ ਵੀ ਹਮਾਇਤੀ ਤੇ ਸਹਾਈ ਨਾ ਹੋਵੇਗਾ। info
التفاسير:

external-link copy
75 : 9

وَمِنْهُمْ مَّنْ عٰهَدَ اللّٰهَ لَىِٕنْ اٰتٰىنَا مِنْ فَضْلِهٖ لَنَصَّدَّقَنَّ وَلَنَكُوْنَنَّ مِنَ الصّٰلِحِیْنَ ۟

75਼ ਇਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਨੇ ਅੱਲਾਹ ਨਾਲ ਬਚਨ ਕੀਤੇ ਸੀ ਕਿ ਜੇ ਅੱਲਾਹ ਸਾਨੂੰ ਆਪਣੇ ਫ਼ਜ਼ਲਾਂ ਤੇ ਮਿਹਰਾਂ ਨਾਲ ਨਿਵਾਜ਼ੇ ਤਾਂ ਅਸੀਂ ਜ਼ਰੂਰ ਹੀ ਸਦਕਾ ਖ਼ੈਰਾਤ ਦੇਵਾਂਗੇ ਅਤੇ ਅਸੀਂ ਵੀ ਨੇਕ ਲੋਕਾਂ ਵਿੱਚੋਂ ਹੋਵਾਂਗੇ। info
التفاسير:

external-link copy
76 : 9

فَلَمَّاۤ اٰتٰىهُمْ مِّنْ فَضْلِهٖ بَخِلُوْا بِهٖ وَتَوَلَّوْا وَّهُمْ مُّعْرِضُوْنَ ۟

76਼ ਪਰ ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ ਤਾਂ ਇਹ ਕੰਜੂਸੀ ਕਰਨ ਲਗ ਪਏ। ਉਹਨਾਂ ਨੇ ਹੱਕ ਤੋਂ ਮੂੰਹ ਮੋੜ ਲਿਆ ਅਤੇ ਆਪਣੇ ਵਚਨਾਂ ਤੋਂ ਫਿਰ ਗਏ। info
التفاسير:

external-link copy
77 : 9

فَاَعْقَبَهُمْ نِفَاقًا فِیْ قُلُوْبِهِمْ اِلٰی یَوْمِ یَلْقَوْنَهٗ بِمَاۤ اَخْلَفُوا اللّٰهَ مَا وَعَدُوْهُ وَبِمَا كَانُوْا یَكْذِبُوْنَ ۟

77਼ ਸੋ ਇਹਨਾਂ (ਕਰਤੂਤਾਂ) ਵਜੋਂ ਅੱਲਾਹ ਨੇ ਉਹਨਾਂ ਦੇ ਦਿਲਾਂ ਵਿਚ ਨਿਫ਼ਾਕ (ਦੋਗਲਾਪਣ) ਪਾ ਕੇ ਓਦੋਂ ਤਕ ਸਜ਼ਾ ਦਿੱਤੀ ਜਦੋਂ ਤਕ ਅੱਲਾਹ ਨਾਲ ਉਹਨਾਂ ਦੀ ਮਿਲਣੀ ਨਾ ਹੋ ਜਾਵੇ। ਕਿਉਂ ਜੋ ਉਹਨਾਂ ਨੇ ਅੱਲਾਹ ਨਾਲ ਕੀਤੇ ਵਚਨਾਂ ਦੇ ਉਲਟ ਕੀਤਾ ਹੈ ਅਤੇ ਉਹ ਝੂਠ ਵੀ ਬੋਲਦੇ ਸਨ। info
التفاسير:

external-link copy
78 : 9

اَلَمْ یَعْلَمُوْۤا اَنَّ اللّٰهَ یَعْلَمُ سِرَّهُمْ وَنَجْوٰىهُمْ وَاَنَّ اللّٰهَ عَلَّامُ الْغُیُوْبِ ۟ۚ

78਼ ਕੀ ਉਹ ਨਹੀਂ ਜਾਣਦੇ ਕਿ ਅੱਲਾਹ ਉਹਨਾਂ ਦੇ ਮਨ ਦੀਆਂ ਲੁਕੀਆਂ ਹੋਈਆਂ ਗੱਲਾਂ ਅਤੇ ਉਹਨਾਂ ਦੀਆਂ ਕਾਨਾ-ਫੂਸੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ? ਅੱਲਾਹ ਸਾਰੀਆਂ ਹੀ ਗੁਪਤ ਗੱਲਾਂ ਨੂੰ ਜਾਣਦਾ ਹੈ। info
التفاسير:

external-link copy
79 : 9

اَلَّذِیْنَ یَلْمِزُوْنَ الْمُطَّوِّعِیْنَ مِنَ الْمُؤْمِنِیْنَ فِی الصَّدَقٰتِ وَالَّذِیْنَ لَا یَجِدُوْنَ اِلَّا جُهْدَهُمْ فَیَسْخَرُوْنَ مِنْهُمْ ؕ— سَخِرَ اللّٰهُ مِنْهُمْ ؗ— وَلَهُمْ عَذَابٌ اَلِیْمٌ ۟

79਼ ਜਿਹੜੇ ਲੋਕ ਉਹਨਾਂ ਮੁਸਲਮਾਨਾਂ ਨੂੰ ਮਿਹਣੇ ਦਿੰਦੇ ਹਨ ਜਿਹੜੇ ਦਿਲ ਖੋਲ ਕੇ ਖ਼ੈਰਾਤ ਕਰਦੇ ਹਨ ਅਤੇ ਉਹ (ਗ਼ਰੀਬ) ਲੋਕ ਜਿਨ੍ਹਾਂ ਕੋਲ ਮਿਹਨਤ ਮਜ਼ਦੂਰੀ ਛੁੱਟ ਕੁੱਝ ਨਹੀਂ (ਥੋੜ੍ਹੀ ਖ਼ੈਰਾਤ ਦੇਣ ਕਾਰਨ ਉਹਨਾਂ ਦਾ ਮਖੌਲ ਉਡਾਉਂਦੇ ਹਨ ਤਾਂ (ਕਿਆਮਤ ਦਿਹਾੜੇ) ਅੱਲਾਹ ਵੀ ਉਹਨਾਂ ਦਾ ਮਖੌਲ ਉਡਾਵੇਗਾ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ। info
التفاسير: