1 ਇਕ ਵਾਰ ਨਬੀ (ਸ:) ਨੇ ਮੱਕੇ ਵਾਲਿਆਂ ਨੂੰ ਉਹਨਾਂ ਦੇ ਮੰਗ ਕਰਨ ’ਤੇ ਇਕ ਅਹਿਮ ਮੁਅਜਜ਼ਾ ਵਿਖਾਇਆ। ਅਨਸ ਬਿਨ ਮਾਲਿਕ ਤੋਂ ਪਤਾ ਲੱਗਦਾ ਹੈ ਨਬੀ (ਸ:) ਨੇ ਮੱਕੇ ਵਾਲਿਆਂ ਨੇ ਕਿਸੇ ਨਿਸ਼ਾਨੀ ਦੀ ਮੰਗ ਕੀਤੀ ਤਾਂ ਆਪ ਨੇ ਉਹਨਾਂ ਨੂੰ ਚੰਨ ਦੇ ਟੋਟੇ ਹੁੰਦੇ ਵਿਖਾਇਆ (ਸਹੀ ਬੁਖ਼ਾਰੀ, ਹਦੀਸ: 3637) ਪਰੰਤੂ ਇਸ ਦਾ ਕੋਈ ਵੀ ਲਾਭ ਨਾ ਹੋਇਆ ਇਸੇ ਲਈ ਅੱਲਾਹ ਕਾਫ਼ਿਰਾਂ ਦੀ ਮੰਗ ਕਰਨ ’ਤੇ ਮੁਅਜਜ਼ੇ ਨਹੀਂ ਵਿਖਾਉਂਦਾ ਸਗੋਂ ਉਸ ਸਮੇਂ ਮੁਅਜਜ਼ੇ ਪ੍ਰਗਟ ਕਰਦਾ ਹੈ ਜਦੋਂ ਅੱਲਾਹ ਚਾਹੁੰਦਾ ਹੈ।
1 ਕਿਉਂ ਜੋ ਅੱਲਾਹ ਨੂੰ ਚੇਤੇ ਰੱਖਣ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ।