Prijevod značenja časnog Kur'ana - Prijevod na pandžapski jezik - Arif Halim

Broj stranice:close

external-link copy
55 : 33

لَا جُنَاحَ عَلَیْهِنَّ فِیْۤ اٰبَآىِٕهِنَّ وَلَاۤ اَبْنَآىِٕهِنَّ وَلَاۤ اِخْوَانِهِنَّ وَلَاۤ اَبْنَآءِ اِخْوَانِهِنَّ وَلَاۤ اَبْنَآءِ اَخَوٰتِهِنَّ وَلَا نِسَآىِٕهِنَّ وَلَا مَا مَلَكَتْ اَیْمَانُهُنَّ ۚ— وَاتَّقِیْنَ اللّٰهَ ؕ— اِنَّ اللّٰهَ كَانَ عَلٰی كُلِّ شَیْءٍ شَهِیْدًا ۟

55਼ ਉਹਨਾਂ (ਜ਼ਨਾਨੀਆਂ) ਲਈ ਆਪਣੇ ਪਿਓ (ਸਨੇ ਦਾਦਾ, ਨਾਨਾ, ਸੋਹਰਾ), ਪੁੱਤਰ, ਭਰਾ, ਭਤੀਜੇ, ਭਾਂਜੇ ਅਤੇ ਆਪਣੇ ਵਰਗੀਆਂ ਮੋਮਿਨ ਔੌਰਤਾਂ ਅਤੇ ਆਪਣੇ ਅਧੀਨ ਕੰਮ ਕਰਨ ਵਾਲੇ (ਨੌੌਕਰਾਂ) ਦੇ ਸਾਹਮਣੇ ਆਉਣ ਵਿਚ ਕੋਈ ਹਰਜ ਨਹੀਂ। (ਹੇ ਔੌਰਤੋ!) ਤੁਸੀਂ ਅੱਲਾਹ ਤੋਂ ਡਰਦੀਆਂ ਰਹੋ, ਬੇਸ਼ੱਕ ਅੱਲਾਹ ਤੁਹਾਡੇ ਹਰੇਕ ਕੰਮ ਦਾ ਗਵਾਹ ਹੈ। info
التفاسير:

external-link copy
56 : 33

اِنَّ اللّٰهَ وَمَلٰٓىِٕكَتَهٗ یُصَلُّوْنَ عَلَی النَّبِیِّ ؕ— یٰۤاَیُّهَا الَّذِیْنَ اٰمَنُوْا صَلُّوْا عَلَیْهِ وَسَلِّمُوْا تَسْلِیْمًا ۟

56਼ ਬੇਸ਼ੱਕ ਅੱਲਾਹ ਅਤੇ ਉਸ ਦੇ ਫ਼ਰਿਸ਼ਤੇ ਨਬੀ (ਮੁਹੰਮਦ ਸ:) ਉੱਤੇ ਰਹਿਮਤਾਂ ਭੇਜਦੇ ਹਨ, ਹੇ ਈਮਾਨ ਵਾਲਿਓ! ਤੁਸੀਂ ਵੀ ਉਹਨਾਂ ’ਤੇ ਦਰੂਦ ਤੇ ਸਲਾਮ ਭੇਜਦੇ ਰਿਹਾ ਕਰੋ। info
التفاسير:

external-link copy
57 : 33

اِنَّ الَّذِیْنَ یُؤْذُوْنَ اللّٰهَ وَرَسُوْلَهٗ لَعَنَهُمُ اللّٰهُ فِی الدُّنْیَا وَالْاٰخِرَةِ وَاَعَدَّ لَهُمْ عَذَابًا مُّهِیْنًا ۟

57਼ ਨਿਰਸੰਦੇਹ, ਜਿਹੜੇ ਲੋਕ ਵੀ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਦਿੰਦੇ ਹਨ ਉਹਨਾਂ ਉੱਤੇ ਲੋਕ ਤੇ ਪਰਲੋਕ ਵਿਚ ਅੱਲਾਹ ਦੀਆਂ ਫ਼ਿਟਕਾਰਾਂ ਹਨ ਅਤੇ ਉਹਨਾਂ ਲੋਕਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਛੱਡਿਆ ਹੈ। info
التفاسير:

external-link copy
58 : 33

وَالَّذِیْنَ یُؤْذُوْنَ الْمُؤْمِنِیْنَ وَالْمُؤْمِنٰتِ بِغَیْرِ مَا اكْتَسَبُوْا فَقَدِ احْتَمَلُوْا بُهْتَانًا وَّاِثْمًا مُّبِیْنًا ۟۠

58਼ ਜਿਹੜੇ ਲੋਕੀ ਮੋਮਿਨ ਪੁਰਸ਼ਾਂ ਤੇ ਜ਼ਨਾਨੀਆਂ ਨੂੰ ਬਿਨਾਂ ਕਿਸੇ ਕਸੂਰ ਤੋਂ ਸਤਾਉਂਦੇ ਹਨ, ਨਿਰਸੰਦੇਹ, ਉਹ ਆਪਣੇ ਸਿਰਾਂ ਉੱਤੇ ਇਕ ਵਡਾ ਬਹੁਤਾਨ (ਊਜ) ਅਤੇ ਪ੍ਰਤੱਖ ਪਾਪਾਂ ਦਾ ਬੋਝ ਚੁੱਕੀ ਫਿਰਦੇ ਹਨ। info
التفاسير:

external-link copy
59 : 33

یٰۤاَیُّهَا النَّبِیُّ قُلْ لِّاَزْوَاجِكَ وَبَنٰتِكَ وَنِسَآءِ الْمُؤْمِنِیْنَ یُدْنِیْنَ عَلَیْهِنَّ مِنْ جَلَابِیْبِهِنَّ ؕ— ذٰلِكَ اَدْنٰۤی اَنْ یُّعْرَفْنَ فَلَا یُؤْذَیْنَ ؕ— وَكَانَ اللّٰهُ غَفُوْرًا رَّحِیْمًا ۟

59਼ ਹੇ ਨਬੀ (ਸ:)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ 1 (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ। info

1 ਵੇਖੋ ਸੂਰਤ ਅਨ-ਨੂਰ, ਹਾਸ਼ੀਆ ਆਇਤ 31/24

التفاسير:

external-link copy
60 : 33

لَىِٕنْ لَّمْ یَنْتَهِ الْمُنٰفِقُوْنَ وَالَّذِیْنَ فِیْ قُلُوْبِهِمْ مَّرَضٌ وَّالْمُرْجِفُوْنَ فِی الْمَدِیْنَةِ لَنُغْرِیَنَّكَ بِهِمْ ثُمَّ لَا یُجَاوِرُوْنَكَ فِیْهَاۤ اِلَّا قَلِیْلًا ۟ۚۛ

60਼ ਜੇ ਮੁਨਾਫ਼ਿਕ ਅਤੇ ਉਹ ਜਿਨ੍ਹਾਂ ਦੇ ਮਨਾਂ ਵਿਚ ਖੋਟ ਹੈ ਅਤੇ ਉਹ ਜਿਹੜੇ ਮਦੀਨੇ ਵਿਚ ਬੈਠਿਆਂ ਅਫ਼ਵਾਹਾਂ ਫੈਲਾਉਂਦੇ ਹਨ, ਜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਜ਼ਰੂਰ ਹੀ ਉਹਨਾਂ ਦੇ ਵਿਰੁੱਧ ਇਕ ਨਾ ਇਕ ਦਿਨ ਖੜਾ ਕਰਾਂਗੇ, ਫੇਰ ਤਾਂ ਉਹ ਤੁਹਾਡੇ ਨਾਲ (ਹੇ ਨਬੀ!) ਇਸ ਸ਼ਹਿਰ (ਮਦੀਨੇ) ਵਿਖੇ ਥੋੜ੍ਹੇ ਹੀ ਸਮੇਂ ਲਈ ਰਹਿ ਸਕਣਗੇ। info
التفاسير:

external-link copy
61 : 33

مَّلْعُوْنِیْنَ ۛۚ— اَیْنَمَا ثُقِفُوْۤا اُخِذُوْا وَقُتِّلُوْا تَقْتِیْلًا ۟

61਼ ਉਹ (ਹਰ ਪਾਸਿਓਂ) ਫਿਟਕਾਰੇ ਹੋਏ ਹਨ, ਜਿੱਥੇ ਵੀ ਉਹ ਵਿਖਾਈ ਦੇਣਗੇ ਫੜੇ ਜਾਣਗੇ ਅਤੇ ਬੁਰੀ ਤਰ੍ਹਾਂ ਮਾਰ ਦਿੱਤੇ ਜਾਣਗੇ। info
التفاسير:

external-link copy
62 : 33

سُنَّةَ اللّٰهِ فِی الَّذِیْنَ خَلَوْا مِنْ قَبْلُ ۚ— وَلَنْ تَجِدَ لِسُنَّةِ اللّٰهِ تَبْدِیْلًا ۟

62਼ ਜਿਹੜੇ ਲੋਕ ਪਹਿਲਾਂ ਬੀਤ ਚੁੱਕੇ ਹਨ ਉਹਨਾਂ ਲਈ ਵੀ ਅੱਲਾਹ ਦਾ ਇਹੋ ਦਸਤੂਰ ਸੀ। ਤੁਸੀਂ ਰੱਬ ਦੇ ਦਸਤੂਰ ਵਿਚ ਕਦੇ ਕੋਈ ਅਦਲਾ ਬਦਲੀ ਨਹੀਂ ਵੇਖੋਗੇ। info
التفاسير: