Prijevod značenja časnog Kur'ana - Prijevod na pandžapski jezik - Arif Halim

external-link copy
41 : 22

اَلَّذِیْنَ اِنْ مَّكَّنّٰهُمْ فِی الْاَرْضِ اَقَامُوا الصَّلٰوةَ وَاٰتَوُا الزَّكٰوةَ وَاَمَرُوْا بِالْمَعْرُوْفِ وَنَهَوْا عَنِ الْمُنْكَرِ ؕ— وَلِلّٰهِ عَاقِبَةُ الْاُمُوْرِ ۟

41਼ ਇਹ ਉਹ ਲੋਕ ਹਨ ਕਿ ਜੇ ਅਸੀਂ ਉਹਨਾਂ ਨੂੰ ਧਰਤੀ ਉੱਤੇ ਸੱਤਾ ਬਖ਼ਸ਼ ਦਈਏ ਤਾਂ ਉਹ ਨਮਾਜ਼ ਕਾਇਮ ਕਰਨਗੇ,1 ਜ਼ਕਾਤ ਦੇਣਗੇ ਅਤੇ ਭਲੇ ਕੰਮਾਂ ਦਾ ਹੈ ਕਮ ਦੇਣਗੇ ਤੇ ਭੈੜੇ ਕੰਮਾਂ ਤੋਂ ਰੋਕਣਗੇ। ਸਾਰੇ ਹੀ ਕੰਮਾਂ ਦਾ ਬਦਲਾ ਅੱਲਾਹ ਦੇ ਅਧਿਕਾਰ ਵਿਚ ਹੈ। info

1 ਨਮਾਜ਼ ਕਾਇਮ ਕਰਨ ਤੋਂ ਭਾਵ ਇਹ ਹੈ ਕਿ ਨਮਾਜ਼ ਹਰ ਮੁਸਲਮਾਨ ਮਰਦ ਹੋਵੇ ਜਾਂ ਔੌਰਤ ਉੱਤੇ ਫ਼ਰਜ਼ ਹੈ ਕਿ ਉਹ ਦਿਨ ਵਿਚ ਪੰਜ ਨਮਾਜ਼ਾਂ ਨਿਯਤ ਸਮੇਂ ਅਨੁਸਾਰ ਅਦਾ ਕਰੇ। ਨਬੀ (ਸ:) ਨੇ ਫ਼ਰਮਇਆ ਕਿ ਜਦੋਂ ਤੁਹਾਡੇ ਬੱਚੇ ਸੱਤ ਸਾਲ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਨਮਾਜ਼ ਪੜ੍ਹਣ ਲਈ ਹੁਕਮ ਦਿਓ ਅਤੇ ਜਦੋਂ ਦੱਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਓ। (ਅਬੁ ਦਾਊਦ, ਹਦੀਸ: 495) ● ਨਬੀ (ਸ:) ਨੇ ਇਹ ਵੀ ਫ਼ਰਮਾਇਆ ਕਿ ਨਮਾਜ਼ ਇਸ ਤਰ੍ਹਾਂ ਪੜ੍ਹੋ ਜਿਸ ਤਰ੍ਹਾਂ ਤੁਸੀਂ ਮੈਨੂੰ ਨਮਾਜ਼ ਪੜ੍ਹਦੇ ਹੋਏ ਵੇਖਦੇ ਹੋ। (ਸਹੀ ਬੁਖ਼ਾਰੀ, ਹਦੀਸ: 7246

التفاسير: