Prijevod značenja časnog Kur'ana - Prijevod na pandžapski jezik - Arif Halim

Broj stranice:close

external-link copy
67 : 17

وَاِذَا مَسَّكُمُ الضُّرُّ فِی الْبَحْرِ ضَلَّ مَنْ تَدْعُوْنَ اِلَّاۤ اِیَّاهُ ۚ— فَلَمَّا نَجّٰىكُمْ اِلَی الْبَرِّ اَعْرَضْتُمْ ؕ— وَكَانَ الْاِنْسَانُ كَفُوْرًا ۟

67਼ ਜਦੋਂ ਸਮੁੰਦਰ ਵਿਚ ਤੁਹਾਨੂੰ ਕੋਈ ਭੀੜ ਆ ਪੈਂਦੀ ਹੈ ਤਾਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਤੁਸੀਂ (ਮਦਦ ਲਈ) ਪੁਕਾਰਿਆ ਕਰਦੇ ਹੋ ਉਹਨਾਂ ਸਾਰਿਆਂ ਨੂੰ ਭੁੱਲ ਜਾਂਦੇ ਹੋ।1 ਜਦੋਂ ਉਹ ਤੁਹਾਨੂੰ ਖ਼ੁਸ਼ਕੀ (ਭਾਵ ਧਰਤੀ) ਵੱਲ ਬਚਾ ਲਿਆਉਂਦਾ ਹੈ ਫੇਰ ਤੁਸੀਂ ਉਸ ਤੋਂ ਮੂੰਹ ਮੋੜ ਲੈਂਦੇ ਹੋ। ਮਨੁੱਖ ਬੜਾ ਹੀ ਨਾ-ਸ਼ੁਕਰਾ। info

1 ਮੱਕੇ ਦੀ ਜਿਤ ਹੋਣ ’ਤੇ ਅਕਰਮਾਂ ਬਿਨ ਅਬੀ ਜਹਿਲ ਰਸੂਲ (ਸ:) ਤੋਂ ਡਰ ਕੇ ਭੱਜ ਗਿਆ ਅਤੇ ਹਬਸ਼ਾ ਜਾਣ ਵਾਲੀ ਬੇੜੀ ਵਿਚ ਸਵਾਰ ਹੋ ਗਿਆ ਉਦੋਂ ਹੀ ਬੇੜੀ ਤੂਫ਼ਾਨ ਵਿਚ ਫਸ ਗਈ ਬੇੜੀ ਦੇ ਸਵਾਰ ਲੋਕੀ ਇਕ ਦੂਜੇ ਨੂੰ ਆਖਣ ਲੱਗੇ ਕਿ ਅੱਲਾਹ ਤੋਂ ਛੁੱਟ ਤੁਹਾਨੂੰ ਕੌਣ ਬਚਾ ਸਕਦਾ ਹੈ? ਸੋ ਤੁਸੀਂ ਸਾਰੇ ਮਨੋਂ ਅਰਦਾਸ ਕਰੋ ਅਕਰਮਾਂ ਨੇ ਆਪਣੇ ਮਨ ਵਿਚ ਕਿਹਾ ਕਿ ਅੱਲਾਹ ਦੀ ਸੁੰਹ ਜੇ ਸਮੁੰਦਰ ਵਿਚ ਅੱਲਾਹ ਤੋਂ ਛੁੱਟ ਹੋਰ ਕੋਈ ਲਾਭ ਨਹੀਂ ਪਹੁੰਚਾ ਸਕਦਾ ਤਾਂ ਫੇਰ ਧਰਤੀ ’ਤੇ ਵੀ ਉਸ ਤੋਂ ਛੁੱਟ ਕੋਈ ਲਾਭ ਨਹੀਂ ਦੇ ਸਕਦਾ। ਹੇ ਅੱਲਾਹ! ਮੈਂ ਤੇਰੇ ਹਜ਼ੂਰ ਇਹ ਪ੍ਰਣ ਕਰਦਾ ਹਾਂ ਕਿ ਜੇ ਤੇਨੈ ਮੈਨੂੰ ਬਚਾ ਲਿਆ ਤਾਂ ਮੈਂ ਸਿੱਧਾ ਅੱਲਾਹ ਦੇ ਰਸੂਲ ਕੋਲ ਜਾਵਾਂਗਾ ਅਤੇ ਉਹਨਾਂ ਦੇ ਹੱਥ ਵਿਚ ਆਪਣਾ ਹੱਥ ਦੇ ਦੇਵਾਂਗਾ ਅਤੇ ਉਹ ਲਾਜ਼ਮਨ ਮੇਰੇ ਨਾਲ ਮਿਹਰਬਾਨੀ ਤੇ ਮੁਹੱਬਤ ਵਾਲਾ ਵਰਤਾਓ ਕਰਨਗੇ ਜਦੋਂ ਉਹ ਬਚ ਕੇ ਸਮੁੰਦਰ ਤੋਂ ਬਾਹਰ ਆਇਆ ਤਾਂ ਅਕਰਮਾਂ ਸਿੱਧਾ ਨਬੀ (ਸ:) ਕੋਲ ਆਇਆ ਅਤੇ ਆਪਣੀ ਘਟਨਾ ਸੁਣਾਈ ਅਤੇ ਇਸਲਾਮ ਧਰਮ ਨੂੰ ਸਵੀਕਾਰ ਕਰਕੇ ਇਕ ਪੱਕਾ ਸੱਚਾ ਮੁਸਲਮਾਨ ਬਣ ਗਿਆ। (ਤਫ਼ਸੀਰ ਇਬਨੇ ਕਸੀਰ, ਸੂਰਤ ਬਨੀ-ਇਸਰਾਈਲ 67/17)

التفاسير:

external-link copy
68 : 17

اَفَاَمِنْتُمْ اَنْ یَّخْسِفَ بِكُمْ جَانِبَ الْبَرِّ اَوْ یُرْسِلَ عَلَیْكُمْ حَاصِبًا ثُمَّ لَا تَجِدُوْا لَكُمْ وَكِیْلًا ۟ۙ

68਼ ਕੀ ਤੁਸੀਂ ਇਸ ਗੱਲ ਤੋਂ ਬੇਡਰ ਹੋ ਗਏ ਹੋ ਕਿ ਉਹ (ਰੱਬ) ਤੁਹਾਨੂੰ ਸੁੱਕੀ ਥਾਂ (ਭਾਵ ਧਰਤੀ ਵਿਚ) ਧਸਾ ਦੇਵੇ ਜਾਂ ਤੁਹਾਡੇ ’ਤੇ ਪਥਰਾਓ ਕਰਨ ਵਾਲੀ ਹਨੇਰੀ ਭੇਜ ਦੇਵੇ, ਉਸ ਵੇਲੇ ਤੁਸੀਂ ਆਪਣੇ ਲਈ ਕੋਈ ਵੀ ਕਾਰਜ ਸਾਧਕ ਨਹੀਂ ਪਾਉਗੇ। info
التفاسير:

external-link copy
69 : 17

اَمْ اَمِنْتُمْ اَنْ یُّعِیْدَكُمْ فِیْهِ تَارَةً اُخْرٰی فَیُرْسِلَ عَلَیْكُمْ قَاصِفًا مِّنَ الرِّیْحِ فَیُغْرِقَكُمْ بِمَا كَفَرْتُمْ ۙ— ثُمَّ لَا تَجِدُوْا لَكُمْ عَلَیْنَا بِهٖ تَبِیْعًا ۟

69਼ ਕੀ ਤੁਹਾਨੂੰ ਇਸ ਦੀ ਕੋਈ ਵੀ ਚਿੰਤਾ ਨਹੀਂ ਕਿ ਉਹ (ਅੱਲਾਹ) ਤੁਹਾਨੂੰ ਫੇਰ ਸਮੁੰਦਰ ਦੇ ਸਫ਼ਰ ’ਤੇ ਲੈ ਜਾਵੇ ਅਤੇ ਤੁਹਾਡੇ ’ਤੇ ਤੇਜ਼ ਹਵਾਵਾਂ ਦੇ ਝੱਖੜ ਭੇਜ ਦੇਵੇ ਅਤੇ ਤੁਹਾਡੀ ਨਾ-ਸ਼ੁਕਰੀ ਕਾਰਨ ਤੁਹਾਨੂੰ ਡੋਬ ਦੇਵੇ। ਫੇਰ ਤੁਸੀਂ ਅਜਿਹਾ ਕੋਈ ਵੀ ਨਾ ਪਾਓਗੇ ਜਿਹੜਾ ਸਾਥੋਂ ਪੁੱਛ-ਗਿੱਛ ਕਰ ਸਕੇ। info
التفاسير:

external-link copy
70 : 17

وَلَقَدْ كَرَّمْنَا بَنِیْۤ اٰدَمَ وَحَمَلْنٰهُمْ فِی الْبَرِّ وَالْبَحْرِ وَرَزَقْنٰهُمْ مِّنَ الطَّیِّبٰتِ وَفَضَّلْنٰهُمْ عَلٰی كَثِیْرٍ مِّمَّنْ خَلَقْنَا تَفْضِیْلًا ۟۠

70਼ ਨਿਰਸੰਦੇਹ, ਅਸੀਂ ਹੀ ਆਦਮ ਦੀ ਸੰਤਾਨ ਨੂੰ ਆਦਰ-ਮਾਨ ਬਖ਼ਸ਼ਿਆ ਅਤੇ ਇਹਨਾਂ ਨੂੰ ਜਲ-ਥਲ ਲਈ ਸਵਾਰੀਆਂ ਬਖ਼ਸ਼ੀਆਂ ਅਤੇ ਇਹਨਾਂ ਨੂੰ ਪਾਕੀਜ਼ਾ ਚੀਜ਼ਾਂ ਵਿੱਚੋਂ ਰੋਜ਼ੀਆਂ ਬਖ਼ਸ਼ੀਆਂ ਅਤੇ ਇਹਨਾਂ ਨੂੰ ਆਪਣੀ ਅਸੰਖ ਜੀਅ-ਜੰਤੂ ’ਤੇ, ਜਿਨ੍ਹਾਂ ਨੂੰ ਅਸੀਂ ਪੈਦਾ ਕੀਤਾ ਹੈ, ਵਡਿਆਈ ਬਖ਼ਸ਼ੀ। info
التفاسير:

external-link copy
71 : 17

یَوْمَ نَدْعُوْا كُلَّ اُنَاسٍ بِاِمَامِهِمْ ۚ— فَمَنْ اُوْتِیَ كِتٰبَهٗ بِیَمِیْنِهٖ فَاُولٰٓىِٕكَ یَقْرَءُوْنَ كِتٰبَهُمْ وَلَا یُظْلَمُوْنَ فَتِیْلًا ۟

71਼ ਜਿਸ ਦਿਹਾੜੇ ਅਸਾਂ ਸਾਰੇ ਲੋਕਾਂ ਨੂੰ ਸਨੇ ਉਹਨਾਂ ਦੇ ਆਗੂ ਬੁਲਾਵਾਂਗ, ਉਸ ਦਿਨ ਜਿਨ੍ਹਾਂ ਦੀ ਕਰਮ ਪਤਰੀ ਸੱਜੇ ਹੱਥਾਂ ਵਿਚ ਫੜਾਈ ਜਾਵੇਗੀ ਉਹ ਤਾਂ ਆਪਣਾ ਚਿੱਠਾ (ਖ਼ੁਸ਼ ਹੋਕੇ) ਪੜ੍ਹਣਗੇ ਅਤੇ ਉਹਨਾਂ ਨਾਲ ਭੋਰਾਭਰ ਵੀ ਵਿਤਕਰਾ ਨਹੀਂ ਹੋਵੇਗਾ। info
التفاسير:

external-link copy
72 : 17

وَمَنْ كَانَ فِیْ هٰذِهٖۤ اَعْمٰی فَهُوَ فِی الْاٰخِرَةِ اَعْمٰی وَاَضَلُّ سَبِیْلًا ۟

72਼ ਅਤੇ ਜਿਹੜਾ ਕੋਈ ਸੰਸਾਰ ਵਿਚ ਅੰਨ੍ਹਾ ਬਣ ਕੇ ਰਿਹਾ ਉਹ ਆਖ਼ਿਰਤ ਵਿਚ ਵੀ ਅੰਨ੍ਹਾ ਅਤੇ ਰਾਹੋਂ ਭਟਕਿਆ ਹੋਇਆ ਹੋਵੇਗਾ। info
التفاسير:

external-link copy
73 : 17

وَاِنْ كَادُوْا لَیَفْتِنُوْنَكَ عَنِ الَّذِیْۤ اَوْحَیْنَاۤ اِلَیْكَ لِتَفْتَرِیَ عَلَیْنَا غَیْرَهٗ ۖۗ— وَاِذًا لَّاتَّخَذُوْكَ خَلِیْلًا ۟

73਼ (ਹੇ ਨਬੀ!) ਇਹ (ਮੱਕੇ ਦੇ ਕਾਫ਼ਿਰ) ਲੋਕ ਤੁਹਾਨੂੰ ਉਸ ਵਹੀ (ਰੱਬੀ ਸੁਨੇਹੇ) ਤੋਂ ਥਿੜਕਾ ਦੇਣਾ ਚਾਹੁੰਦੇ ਹਨ ਜਿਹੜੀ ਤੁਹਾਡੇ ’ਤੇ ਉਤਾਰੀ ਹੈ ਅਤੇ ਚਾਹੁੰਦੇ ਹਨ ਕਿ ਤੁਸੀਂ ਇਸ (ਵਹੀ) ਤੋਂ ਛੁੱਟ ਕੁੱਝ ਹੋਰ ਵੀ ਸਾਡੇ ਨਾਂ ਤੋਂ ਘੜ੍ਹ ਲਵੋ (ਜੇ ਤੁਸੀਂ ਉਨ੍ਹਾਂ ਦੀ ਗੱਲ ਮੰਨ ਲੈਂਦੇ) ਤਦ ਇਹ ਲੋਕੀ ਤੁਹਾਨੂੰ ਆਪਣਾ ਮਿੱਤਰ ਬਣਾ ਲੈਂਦੇ। info
التفاسير:

external-link copy
74 : 17

وَلَوْلَاۤ اَنْ ثَبَّتْنٰكَ لَقَدْ كِدْتَّ تَرْكَنُ اِلَیْهِمْ شَیْـًٔا قَلِیْلًا ۟ۗۙ

74਼ (ਹੇ ਨਬੀ!) ਜੇ ਅਸੀਂ ਤੁਹਾਨੂੰ ਦ੍ਰਿੜਤਾ ਨਾ ਬਖ਼ਸ਼ੀ ਹੁੰਦੀ ਤਾਂ ਤੁਸੀਂ ਉਹਨਾਂ (ਕਾਫ਼ਿਰਾਂ) ਵੱਲ ਥੋੜ੍ਹਾ ਬਹੁਤ ਉਲਾਰ ਹੋ ਹੀ ਜਾਂਦੇ। info
التفاسير:

external-link copy
75 : 17

اِذًا لَّاَذَقْنٰكَ ضِعْفَ الْحَیٰوةِ وَضِعْفَ الْمَمَاتِ ثُمَّ لَا تَجِدُ لَكَ عَلَیْنَا نَصِیْرًا ۟

75਼ (ਹੇ ਨਬੀ! ਜੇ ਇੰਜ ਹੁੰਦਾ) ਫੇਰ ਅਸੀਂ ਤੁਹਾਨੂੰ ਜੀਵਨ ਵਿਚ ਵੀ ਤੇ ਮਰਨ ਤੋਂ ਬਾਅਦ ਵੀ ਦੋਹਰਾ ਅਜ਼ਾਬ ਦਿੰਦੇ। ਫੇਰ ਤੁਹਾਨੂੰ ਸਾਡੇ ਮੁਕਾਬਲੇ ਕੋਈ ਵੀ ਸਹਾਇਕ ਨਾ ਮਿਲਦਾ। info
التفاسير: